ਗਾਂ ਅਤੇ ਮੱਝ ਦੀ ਰੌਚਿਕ ਤੁਲਨਾ

ਗਾਂ ਅਤੇ ਮੱਝ ਦੀ ਰੌਚਿਕ ਤੁਲਨਾ
If you like it , Please share it with your friends.Tks.
FacebookWhatsAppPinterestTelegramTwitterCopy LinkInstapaper

ਅਸੀਂ ਤੇ ਸਾਡੇ ਬੱਚੇ ਗਾਂ ਦਾ ਦੁੱਧ ਬਿਲਕੁਲ ਨਹੀਂ ਪੀਂਦੇ ਤੇ ਨਾਂ ਹੀ ਗਾਂ ਦਾ ਘਿਉ ਖਾਂਦੇ ਹਾਂ। ਅਸੀਂ ਸਿਰਫ ਮੱਝ ਦਾ ਦੁੱਧ ਤੇ ਮੱਝ ਦੇ ਦੁੱਧ ਤੋਂ ਬਣੇ ਘਿਉ, ਮੱਖਣ, ਲੱਸੀ, ਦਹੀਂ ਆਦਿ ਈ ਵਰਤਦੇ ਹਾਂ। ਮੇਰੇ ਸਾਰੇ ਚਾਚੇ, ਤਾਏ, ਦਾਦੇ, ਪੜਦਾਦੇ ਤੇ ਨਾਨਕਾ ਪਰਿਵਾਰ ਵੀ ਸਿਰਫ ਮੱਝਾਂ ਦਾ ਈ ਦੁੱਧ ਘਿਉ ਵਰਤਦੇ ਸੀ। ਸਾਡੇ ਪਰਿਵਾਰ ਚ ਕੋਈ ਵੀ ਮਰਦ ਛੇ ਫੁੱਟ ਤੋਂ ਘੱਟ ਕੱਦ ਵਾਲਾ ਨਹੀਂ ਸੀ ਤੇ ਕੋਈ ਵੀ ਔਰਤ ਸਾਢੇ ਪੰਜ ਫੁੱਟ ਤੋਂ ਘੱਟ ਨਹੀਂ ਸੀ।

ਬਹੁਤ ਸਦੀਆਂ ਤੋਂ ਜੱਟ ਸਿਰਫ ਮੱਝਾਂ ਪਾਲਦੇ ਸੀ ਤੇ ਮੱਝਾਂ ਦਾ ਈ ਦੁੱਧ, ਘਿਉ ਵਰਤਦੇ ਸੀ। ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਪਿਸ਼ਾਵਰ, ਮੁਲਤਾਨ, ਲਾਹੌਰ, ਸਿਆਲਕੋਟ ਆਦਿ ਇਲਾਕਿਆਂ ਦੇ ਰਾਜੇ ਅਤੇ ਇਰਾਨ, ਇਰਾਕ, ਅਫਗਾਨਿਸਤਾਨ ਆਦਿ ਦੇ ਸਭ ਮੁਸਲਮਾਨ, ਮੁਗਲ, ਪਠਾਨ, ਸਿੱਖ ਰਾਜੇ ਵੀ ਸਿਰਫ ਮੱਝਾਂ ਦਾ ਈ ਦੁੱਧ ਪੀਂਦੇ ਸੀ। ਗੁਰੂ ਨਾਨਕ ਸਾਹਿਬ ਜੀ ਨੇ ਵੀ ਸਿਰਫ ਮੱਝਾਂ ਈ ਚਰਾਈਆਂ ਸੀ। ਇੱਕ ਵੀ ਗਾਂ ਉਹਨਾਂ ਦੇ ਪਸ਼ੂਆਂ ਚ ਨਹੀਂ ਸੀ। ਯਾਨੀ ਕਿ ਉਸ ਵੇਲੇ ਵੀ ਸਭ ਪੰਜਾਬੀ ਲੋਕ ਮੱਝਾਂ ਈ ਪਾਲਦੇ ਸੀ।

ਪਾਕਿਸਤਾਨ ਦੇ ਜੱਟ ਅਜੇ ਵੀ ਮੱਝਾਂ ਈ ਪਾਲਦੇ ਹਨ। ਉਹਨਾਂ ਦੇ ਬੱਚੇ ਭਾਰਤੀ ਪੰਜਾਬੀ ਜੱਟਾਂ ਨਾਲੋਂ ਜ਼ਿਆਦਾ ਕੱਦ ਕਾਠ ਵਾਲੇ, ਜ਼ਿਆਦਾ ਤਾਕਤਵਰ ਤੇ ਜ਼ਿਆਦਾ ਸਿਹਤਮੰਦ ਹਨ, ਹਾਲਾਂ ਕਿ ਉਹ ਇੱਕ ਗਰੀਬ ਮੁਲਕ ਚ ਰਹਿ ਰਹੇ ਹਨ। ਪਾਕਿਸਤਾਨ ਦੇ ਬਹੁਤੇ ਖਿਡਾਰੀ ਤੇ ਫੌਜੀ ਮੱਝਾਂ ਦਾ ਦੁੱਧ ਪੀਣ ਵਾਲੇ ਬਹੁਤੇ ਜੱਟ ਈ ਹਨ। ਉਥੇ ਪੰਜਾਬੀਆਂ ਦੀ ਧਾਂਕ ਹੈ। ਇਵੇੰ ਈ ਵਿਦੇਸ਼ਾਂ ਵਿੱਚ ਵੀ ਮੱਝ ਦਾ ਵਧੇਰੇ ਦੁੱਧ ਪੀਣ ਵਾਲੇ ਪੰਜਾਬੀ ਈ ਕਾਮਯਾਬ ਹੋਏ ਹਨ। ਭਾਰਤ ਦੇ ਵੀ ਬਹੁਤੇ ਖਿਡਾਰੀ ਮੱਝ ਦਾ ਈ ਦੁੱਧ ਪੀਂਦੇ ਹਨ।

ਅਸਲ ਵਿੱਚ ਮੱਝ ਦਾ ਦੁੱਧ ਹਾਈ ਪ੍ਰੋਟੀਨ, ਹਾਈ ਫੈਟ, ਹਾਈ ਮਿਨਰਲਜ਼ ਕੰਟੈਂਟ ਹੁੰਦਾ ਹੈ। ਨਤੀਜੇ ਵਜੋਂ ਜ਼ਿਆਦਾ ਪੌਸ਼ਟਿਕ ਤੇ ਜ਼ਿਆਦਾ ਤਾਕਤਵਰ, ਜ਼ਿਆਦਾ ਕੈਲੋਰੀ ਕੰਟੈਂਟ ਹੁੰਦਾ ਹੈ। ਤਾਂ ਈ ਮੱਝ ਦਾ ਦੁੱਧ ਪੀਣ ਵਾਲੇ ਦੀਆਂ ਹੱਡੀਆਂ, ਮਾਸਪੇਸ਼ੀਆਂ, ਵਾਲਾਂ, ਨਹੁੰਆਂ ਦਾ ਵਿਕਾਸ ਵੀ ਜ਼ਿਆਦਾ ਹੁੰਦਾ ਹੈ। ਉਹ ਉਦਮੀ ਤੇ ਮਿਹਣਤੀ ਵੀ ਵੱਧ ਹੁੰਦਾ ਹੈ। ਮੱਝ ਦੇ ਦੁੱਧ ਦੇ ਹਾਈ ਕੈਲਸ਼ੀਅਮ ਕੰਟੈਂਟ ਦਹੀਂ, ਲੱਸੀ ਵਰਤਣ ਵਾਲੇ ਵਿਅਕਤੀ ਦੇ ਜੋੜ, ਹੱਡੀਆਂ, ਰੀੜ੍ਹ ਹੱਡੀ ਆਦਿ ਜ਼ਿਆਦਾ ਤੰਦਰੁਸਤ ਤੇ ਮਜ਼ਬੂਤ ਹੁੰਦੇ ਹਨ। ਉਹਦੇ ਗੰਜੇ ਹੋਣ ਦੇ ਚਾਂਸ ਵੀ ਘੱਟ ਹੁੰਦੇ ਹਨ। ਉਹਦੇ ਵਾਲ ਸੰਘਣੇ ਹੁੰਦੇ ਹਨ ਤੇ ਜ਼ਿਆਦਾ ਦੇਰ ਤੱਕ ਕਾਲੇ ਰਹਿੰਦੇ ਹਨ।

ਪਿਛਲੇ ਕੁਝ ਸਾਲਾਂ ਤੋਂ ਪੰਜਾਬ ਚ ਜੋੜਾਂ, ਹੱਡੀਆਂ, ਰੀੜ੍ਹ ਹੱਡੀ, ਦੰਦਾਂ ਆਦਿ ਦੀਆਂ ਬੀਮਾਰੀਆਂ ਵਧ ਗਈਆਂ ਹਨ। ਇਸ ਦਾ ਇੱਕ ਕਾਰਣ ਇਹ ਵੀ ਹੈ ਕਿ ਗਾਂ ਦਾ ਦੁੱਧ, ਦਹੀਂ, ਲੱਸੀ, ਮੱਖਣ, ਘਿਉ ਆਦਿ ਦੀ ਵਰਤੋਂ ਵਧ ਗਈ ਹੈ ਤੇ ਮੱਝ ਦੇ ਦੁੱਧ ਦੀ ਵਰਤੋਂ ਬਹੁਤ ਘਟ ਗਈ ਹੈ। ਗਾਂ ਦਾ ਦੁੱਧ ਕਾਫੀ ਪਤਲਾ ਤੇ ਘੱਟ ਤਾਕਤਵਰ ਹੋਣ ਕਾਰਨ ਵਿਅਕਤੀ ਜਲਦੀ ਥਕਦਾ ਹੈ। ਓਨਾ ਹਿੰਮਤੀ ਨਹੀਂ ਹੁੰਦਾ ਹੈ। ਸ਼ਾਇਦ ਤਾਂ ਈ ਯੂ ਪੀ ਬਿਹਾਰ ਦੇ ਗਾਂ ਦਾ ਦੁੱਧ ਪੀਣ ਵਾਲਿਆਂ ਨੇ ਹੱਥੀਂ ਕੰਮ ਕਰਨ ਦੀ ਆਦਤ ਈ ਨਹੀਂ ਪਾਈ ਸੀ। ਪੰਜਾਬ ਨਾਲੋਂ ਜ਼ਿਆਦਾ ਉਪਜਾਊ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਵਧੀਆ ਕਿਸਾਨ ਨਹੀਂ ਬਣ ਸਕੇ। ਜਦੋਂ ਕਿ ਮੱਝਾਂ ਦਾ ਦੁੱਧ ਪੀਣ ਵਾਲੇ ਪੰਜਾਬੀ ਜੱਟਾਂ ਨੇ ਉਧਰ ਜ਼ਮੀਨਾਂ ਖਰੀਦਕੇ ਖੂਬ ਆਮਦਨ ਕਰ ਲਈ ਤਾਂ ਹੁਣ ਪੰਜਾਬੀਆਂ ਦੀ ਦੇਖਾ ਦੇਖੀ ਉਹ ਵੀ ਕਿਸਾਨੀ ਵੱਲ ਆ ਰਹੇ ਹਨ।

ਲੇਕਿਨ ਜੱਟਾਂ ਨੇ ਹੁਣ ਮੱਝਾਂ ਪਾਲਣਾ ਬੰਦ ਕਰਕੇ ਗਾਵਾਂ ਪਾਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਤਾਂ ਹੀ ਬੱਚੇ ਵੀ ਭੱਈਆਂ ਵਰਗੇ ਮਧਰੇ ਪੈਦਾ ਹੋਣ ਲੱਗ ਪਏ ਹਨ। ਤਾਂ ਈ ਹੁਣ ਜੱਟਾਂ ਦੇ ਬੱਚੇ ਮਿਹਣਤੀ ਨਹੀਂ ਰਹਿ ਗਏ । ਨਾਂ ਹੀ ਖੇਡਾਂ, ਨਾਂ ਈ ਫੌਜ ਚ ਤੇ ਨਾਂ ਈ ਪੁਲੀਸ ਚ ਜੱਟਾਂ ਦੇ ਮੁੰਡੇ ਹੁਣ ਜ਼ਿਆਦਾ ਸਿਲੈਕਟ ਹੁੰਦੇ ਹਨ। ਜੱਟ ਬਹੁਤੇ ਖੇਤੀ ਕਰਦੇ ਸੀ, ਤਾਂ ਈ ਉਹਨਾਂ ਨੂੰ ਪਸ਼ੂ ਪਾਲਣੇ ਈ ਪੈਂਦੇ ਸੀ। ਖੂਬ ਖਾਣ ਪੀਣ ਕਰਕੇ ਉਹ ਜ਼ਿਆਦਾ ਸਿਹਤਮੰਦ ਹੁੰਦੇ ਸੀ। ਬਾਕੀ ਬਹੁਤੀਆਂ ਬਰਾਦਰੀਆਂ ਕੋਲ ਜ਼ਮੀਨ ਨਹੀਂ ਹੁੰਦੀ ਸੀ। ਨਤੀਜੇ ਵਜੋਂ ਉਹ ਬੇਚਾਰੇ ਮਿਹਣਤ ਮਜ਼ਦੂਰੀ ਕਰਕੇ ਖਾਂਦੇ ਸੀ। ਬ੍ਰਾਹਮਣ ਇਸ ਕਰਕੇ ਗਾਂ ਪਾਲਦੇ ਸੀ ਕਿ ਉਨ੍ਹਾਂ ਨੂੰ ਜ਼ਿਆਦਾ ਕੈਲੋਰੀਜ਼ ਤੇ ਜ਼ਿਆਦਾ ਤਾਕਤਵਰ ਦੁੱਧ ਦੀ ਲੋੜ ਈ ਨਹੀਂ ਸੀ ਕਿਉਂਕਿ ਉਹ ਬਹੁਤਾ ਦਿਮਾਗੀ ਕੰਮ ਕਰਦੇ ਸੀ। ਉਹਨਾਂ ਦੀ ਸਰੀਰਕ ਮਿਹਨਤ ਘੱਟ ਸੀ। ਬਾਕੀ ਉਹਨਾਂ ਨੂੰ ਗਊ ਕਰਕੇ ਦਾਨ ਵੀ ਮਿਲ ਜਾਂਦਾ ਸੀ, ਕਿਉਂਕਿ ਬ੍ਰਾਹਮਣ ਸਫਾਈ ਪਸੰਦ ਹੁੰਦੇ ਸੀ, ਤੇ ਗਾਂ ਵੀ ਸਫਾਈ ਪਸੰਦ ਹੁੰਦੀ ਹੈ ਤੇ ਦੇਖਣ ਚ ਵੀ ਸੋਹਣੀ ਲਗਦੀ ਹੈ। ਇਸ ਲਈ ਬ੍ਰਾਹਮਣ ਸਮਾਜ ਵਿੱਚ ਗਾਂ ਪਾਲੀ ਜਾਂਦੀ ਸੀ ਲੇਕਿਨ ਸਰੀਰਕ ਮਿਹਨਤ ਕਰਨ ਵਾਲੀਆਂ ਬਰਾਦਰੀਆਂ ਦੇਖਾਦੇਖੀ ਗਊ ਪਾਲਣ ਲੱਗ ਪਈਆਂ।

ਉਂਜ ਮੱਝ ਤੇ ਗਾਂ ਦੇ ਸੁਭਾੳ ਚ ਵੀ ਕਾਫੀ ਫਰਕ ਹੁੰਦਾ ਹੈ। ਜਦੋਂ ਵੀ ਤੁਸੀਂ ਗਾਂ ਨੂੰ ਚੋਣ ਬੈਠੋ ਗਾਂ ਨੇ ਪਿਸ਼ਾਬ ਜ਼ਰੂਰ ਕਰਨਾ ਹੁੰਦਾ ਹੈ ਲੇਕਿਨ ਮੱਝ ਇਉਂ ਨਹੀਂ ਕਰਦੀ। ਗਾਂ ,ਵੱਛੀ, ਵੱਛਾ, ਬਲਦ ਜਾਂ ਢੱਠਾ ਅਚਨਚੇਤ ਬੱਚੇ, ਔਰਤ, ਬਜ਼ੁਰਗ ਤੇ ਹਮਲਾ ਕਰ ਸਕਦੇ ਹਨ ਲੇਕਿਨ ਮੱਝ, ਕੱਟਾ, ਕੱਟੀ, ਝੋਟਾ ਜਾਂ ਸਾਹਨ ਇਉਂ ਨਹੀਂ ਕਰਦੇ। ਗਾਂ ਦੇ ਚਿੱਚੜ ਨਹੀਂ ਮਰਦੇ ਲੇਕਿਨ ਮੱਝ ਦੇ ਬਹੁਤ ਘੱਟ ਚਿੱਚੜ ਹੁੰਦੇ ਹਨ। ਗਾਂ ਨੂੰ ਬੀਮਾਰੀਆਂ ਵੀ ਜ਼ਿਆਦਾ ਲਗਦੀਆਂ ਹਨ ਤੇ ਗਾਂ ਹਰ ਸਾਲ ਸੂੰਦੀ ਵੀ ਨਹੀਂ। ਬਹੁਤ ਜ਼ਿਆਦਾ ਸਾਂਭ ਸੰਭਾਲ ਕਰਨੀ ਪੈਂਦੀ ਹੈ। ਗਾਂ ਨੂੰ ਇੱਕ ਵਾਰ ਬੀਮਾਰੀ ਲੱਗ ਜਾਏ ਤਾਂ ਛੇਤੀ ਠੀਕ ਨਹੀਂ ਹੁੰਦੀ। ਮੱਝ ਦੀਆਂ ਬਹੁਤੀਆਂ ਬੀਮਾਰੀਆਂ ਆਪੇ ਠੀਕ ਹੋ ਜਾਂਦੀਆਂ ਹਨ। ਗਾਂ ਇੱਕ ਦੂਜੀ ਦਾ ਜਾਂ ਅਪਣਾ ਈ ਪਿਸ਼ਾਬ ਪੀਣੋਂ ਨਹੀਂ ਹਟਦੀ ਲੇਕਿਨ ਮੱਝ ਕਦੇ ਵੀ ਪਿਸ਼ਾਬ ਨਹੀਂ ਪੀਂਦੀ। ਗਾਂ ਨੂੰ ਰੱਸਾ ਖਾਣ ਜਾਂ ਪੂਛ ਦੇ ਵਾਲ ਖਾਣ ਦੀ ਵੀ ਆਦਤ ਹੁੰਦੀ ਹੈ ਪ੍ਰੰਤੂ ਮੱਝ ਇਉਂ ਨਹੀਂ ਕਰਦੀ।

ਗਾਂ ਹਰ ਤਰਾਂ ਦਾ ਕੂੜਾ, ਲਿਫਾਫੇ, ਕਾਗਜ਼, ਕੱਪੜੇ, ਵਾਲ ਆਦਿ ਵੀ ਖਾ ਜਾਂਦੀ ਹੈ ਜਦੋਂ ਕਿ ਮੱਝ ਗੰਦ ਮੰਦ ਨਹੀਂ ਖਾਂਦੀ। ਗਾਂ ਦਾ ਖਰਚਾ ਬਹੁਤ ਜ਼ਿਆਦਾ ਹੋਣ ਕਾਰਨ ਪੈਟਰੋਲ ਵਾਲੀ ਕਾਰ ਵਾਂਗ ਸਸਤੀ ਮਿਲ ਜਾਂਦੀ ਹੈ। ਜਦੋਂ ਕਿ ਮੱਝ ਦਾ ਖਰਚਾ ਤੇ ਸਾਂਭ ਸੰਭਾਲ ਘੱਟ ਹੋਣ ਕਾਰਨ ਮਹਿੰਗੀ ਮਿਲਦੀ ਹੈ। ਇਸੇ ਕਾਰਨ ਮੱਝ ਬੁੱਢੀ ਵੀ ਜਵਾਨ ਗਾਂ ਤੋਂ ਮਹਿੰਗੀ ਹੁੰਦੀ ਹੈ। ਗਾਂ ਘਰੋਂ ਦੌੜ ਜਾਏ ਤਾਂ ਵਾਪਸ ਲਿਆਉਣੀ ਔਖੀ ਹੁੰਦੀ ਹੈ ਜਦੋਂ ਕਿ ਮੱਝ ਦੌੜਕੇ ਕਿਧਰੇ ਨਹੀਂ ਜਾਂਦੀ। ਗਾਂ ਨੂੰ ਰਜਾਉਣਾ ਬਹੁਤ ਔਖਾ ਹੈ ਜਦੋਂ ਕਿ ਮੱਝ ਖਾ ਪੀਕੇ ਆਰਾਮ ਨਾਲ ਉਗਾਲੀ ਕਰਨਾ ਜਾਂ ਛਾਂਵੇਂ ਸੁਸਤਾਉਣਾ ਜਾਂ ਛੱਪੜ ਚ ਘੰਟਿਆਂ ਬੱਧੀ ਬੈਠਣਾ ਪਸੰਦ ਕਰਦੀ ਹੈ। ਗਾਂ ਛੜ ਮਾਰ ਦਿੰਦੀ ਹੈ ਤੇ ਅਕਸਰ ਹੀ ਜਾਨ ਲੇਵਾ ਲੱਤ ਮਾਰ ਦਿੰਦੀ ਹੈ ਜਦੋਂ ਕਿ ਮੱਝ ਕਦੇ ਵੀ ਲੱਤ ਨਹੀਂ ਮਾਰਦੀ। ਮੱਝ ਖੂਬ ਨਹਾਉਣਾ ਪਸੰਦ ਕਰਦੀ ਹੈ ਲੇਕਿਨ ਗਾਂ ਨਹਾਉਣਾ ਨਹੀਂ ਪਸੰਦ ਕਰਦੀ। ਮੱਝ ਨੂੰ ਛੱਪੜ ਚੋਂ ਕੱਢਣਾ ਔਖਾ ਹੁੰਦਾ ਹੈ ਪਰ ਗਾਂ ਨੂੰ ਛੱਪੜ ਚ ਬੈਠਾਉਣਾ ਔਖਾ ਹੁੰਦਾ ਹੈ।

ਮੱਝ ਇੱਕ ਦਲੇਰ ਜਾਨਵਰ ਹੈ ਤੇ ਦਲੇਰ ਬੰਦੇ ਦੀ ਤੁਲਨਾ ਮੱਝ ਦੇ ਜਿਗਰੇ ਵਾਲਾ ਕਹਿ ਕੇ ਕੀਤੀ ਜਾਂਦੀ ਹੈ। ਲੇਕਿਨ ਡਰਪੋਕ ਬੰਦੇ ਦੀ ਤੁਲਨਾ ਗਾਂ ਵਰਗਾ ਕਹਿ ਕੇ ਕੀਤੀ ਜਾਂਦੀ ਹੈ। ਮੱਝ ਅਪਣੇ ਬੱਚੇ ਦੇ ਬਚਾਅ ਲਈ ਸ਼ੇਰ ਨਾਲ ਵੀ ਟਕਰਾ ਜਾਂਦੀ ਹੈ ਪਰ ਗਾਂ ਜ਼ਰਾ ਖਤਰਾ ਹੋਣ ਤੇ ਪੂਛ ਚੱਕ ਕੇ ਆਪਣੀ ਜਾਨ ਬਚਾਕੇ ਦੌੜ ਜਾਂਦੀ ਹੈ। ਜਦੋਂ ਪੰਜਾਬ ਵਿੱਚ ਹਲ ਚਲਾਏ ਜਾਂਦੇ ਸੀ ਤਾਂ ਹਰ ਘਰ ਵਿੱਚ ਇੱਕ ਗਾਂ ਪਾਲੀ ਜਾਂਦੀ ਸੀ। ਤਾਂ ਕਿ ਵੱਛੇ ਲਏ ਜਾਣ। ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾਂਦੀ ਸੀ ਕਿ ਗਾਂ ਵੱਛਾ ਦੇਵੇ ਤੇ ਮੱਝ ਕੱਟੀ ਦੇਵੇ। ਉਹ ਵੱਛੇ ਬਲਦ ਬਣਦੇ ਸੀ। ਗਾਂ ਦਾ ਸਾਰਾ ਦੁੱਧ ਵੱਛੇ ਨੂੰ ਹੀ ਚੁੰਘਾਅ ਦਿੱਤਾ ਜਾਂਦਾ ਸੀ ਤਾਂ ਕਿ ਵੱਛਾ ਜਲਦੀ ਵੱਡਾ ਹੋਵੇ। ਲੇਕਿਨ ਗਾਂ ਦਾ ਦੁੱਧ ਕੋਈ ਵੀ ਨਹੀਂ ਪੀਂਦਾ ਸੀ। ਹਰ ਘਰ ਵਿੱਚ ਸਿਰਫ ਇੱਕ ਗਾਂ ਹੋਣ ਕਾਰਨ ਗਾਂ ਦੇ ਮਰਨ ਤੱਕ ਉਸਦੀ ਸੇਵਾ ਸੰਭਾਲ ਜੱਟ ਕਰਦੇ ਸੀ। ਇਸੇ ਕਾਰਨ ਉਦੋਂ ਕੋਈ ਵੀ ਗਾਂ ਅਵਾਰਾ ਨਹੀਂ ਛੱਡੀ ਜਾਂਦੀ ਸੀ।

ਹੁਣ ਕਿਸੇ ਗਿਣੀ ਮਿਥੀ ਸਾਜ਼ਿਸ਼ ਨਾਲ ਲੋਕਾਂ ਨੂੰ ਗਾਂਵਾਂ ਵਧੇਰੇ ਪਾਲਣ, ਗਾਂਵਾਂ ਦਾ ਦੁੱਧ, ਘਿਉ ਜ਼ਿਆਦਾ ਵਰਤਣ ਦੀ ਸੁਲਾਹ ਦੇਣ ਵਾਲਿਆਂ ਨੇ ਪੰਜਾਬੀਆਂ ਨੂੰ ਉਹਨਾਂ ਦੀ ਵਿਰਾਸਤੀ ਸਭਿਆਚਾਰ ਨਾਲੋਂ ਈ ਤੋੜ ਦਿੱਤਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਪਸ਼ੂਆਂ ਦੇ ਪਿਸ਼ਾਬ ਤੇ ਗੋਹੇ ਦੇ ਰਸ ਪਿਆਉਣ ਪਿੱਛੇ ਵੀ ਕੋਈ ਸਾਜ਼ਿਸ਼ ਹੋ ਸਕਦੀ ਹੈ। ਪਸ਼ੂ ਨੇ ਅਪਣੀ ਗੰਦਗੀ ਸਰੀਰ ਚੋਂ ਮਲ ਮੂਤਰ ਰਾਹੀਂ ਕੱਢਣੀ ਹੁੰਦੀ ਹੈ। ਇਹ ਕਿਵੇਂ ਸਿਹਤਵਰਧਕ ਹੋ ਸਕਦੀ ਹੈ। ਜੋ ਲੋਕ ਧਰਮ ਦੇ ਨਾਂ ਤੇ ਗਾਂ ਦਾ ਜ਼ਿਆਦਾ ਈ ਪ੍ਰਚਾਰ ਕਰ ਰਹੇ ਹਨ ਉਹ ਦੇਖੋ ਕਿੰਨੇ ਕੁ ਕੱਦ ਕਾਠ ਵਾਲੇ, ਕਿੰਨੇ ਕੂ ਹੱਥੀਂ ਕੰਮ ਕਰਨ ਵਾਲੇ ਤੇ ਕਿੰਨੀ ਕੁ ਦੇਸ਼ ਸੇਵਾ ਕਰਨ ਵਾਲੇ ਜਾਂ ਬਾਰਡਰ ਤੇ ਲੜਨ ਵਾਲੇ ਜਾਂ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਵਾਲੇ ਤੇ ਸਭ ਧਰਮਾਂ ਦਾ ਬਰਾਬਰ ਸਣਮਾਣ ਕਰਨ ਵਾਲੇ ਹਨ। ਦੇਖੋ ਉਹ ਕਿਤੇ ਭੋਲੇ ਭਾਲੇ ਲੋਕਾਂ ਨੂੰ ਚੱਕਰ ਚ ਪਾਕੇ ਅਪਣੀ ਦੁਕਾਨਦਾਰੀ ਤਾਂ ਨਹੀਂ ਚਮਕਾਅ ਰਹੇ। ਸਾਨੂੰ ਆਦਤ ਨਹੀਂ ਕਿਸੇ ਦੀ ਵੀ ਨਿੰਦਿਆ ਕਰਨ ਦੀ ਤੇ ਕਿਸੇ ਵੀ ਧਰਮ ਦੀ ਨਿੰਦਿਆ ਕਰਨ ਦੀ ਪਰ ਅਫਸੋਸ ਹੁੰਦਾ ਹੈ ਜਦੋਂ ਧਰਮ ਦੇ ਨਾਂ ਤੇ ਅਤੇ ਸਿਹਤ ਦੇ ਨਾਂ ਤੇ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾਉਂਦਿਆਂ ਦੇਖਦੇ ਹਾਂ।

ਬੱਚਿਆਂ ਤੇ ਨੌਜੁਆਨਾਂ ਨੂੰ ਹੱਥੀਂ ਕੰਮ ਕਰਨ ਦੀ ਬਿਜਾਇ ਪਾਰਕਾਂ ਚ ਯੋਗ ਕਰਨ ਦੀ ਆਦਤ ਪਾਉਣਾ ਦੇਸ਼ ਨੂੰ ਗੁੰਮਰਾਹ ਕਰਨ ਵਾਲੀ ਗੱਲ ਈ ਤਾਂ ਹੈ। ਚੰਗਾ ਹੁੰਦਾ ਜੇ ਨੌਜੁਆਨਾਂ ਨੂੰ ਤੇ ਬੱਚਿਆਂ ਨੂੰ ਯੋਗ ਸਿੱਖਣ ਤੋਂ ਪਹਿਲਾਂ ਮਾਪਿਆਂ ਦਾ ਕਹਿਣਾ ਮੰਨਣ, ਘਰਦਾ ਜਾਂ ਖੇਤੀ ਦਾ ਸਾਰਾ ਕੰਮ ਹੱਥੀਂ ਕਰਨ ਤੇ ਸਾਦਾ ਖਾਣ ਦੀ ਟਰੇਨਿੰਗ ਦਿੱਤੀ ਜਾਂਦੀ। ਪਾਰਕਾਂ ਚ ਜਾਕੇ ਵਿਦੇਸ਼ੀ ਕੱਪੜੇ ਪਹਿਣ ਕੇ ਪੁੱਠੇ ਸਿੱਧੇ ਹੋ ਹੋ ਕੇ ਯੋਗ ਕਰਨ ਵਾਲਿਆਂ ਚੋਂ ਬਹੁਤਿਆਂ ਦੇ ਘਰ ਹਰਤਰਾਂ ਦਾ ਕੰਮ ਕਰਨ ਲਈ ਨੌਕਰ ਰੱਖੇ ਹੋਏ ਹਨ ਤੇ ਆਪ ਯੋਗ ਕਰਨ ਲਈ ਵੀ ਪਾਰਕ ਤੱਕ ਕਾਰ ਜਾਂ ਸਕੂਟਰ ਤੇ ਜਾਂਦੇ ਹਨ। ਇਹ ਲੋਕ ਰੋਜ਼ਾਨਾ ਜੰਕ ਫੂਡ ਖਾਂਦੇ ਹਨ। ਉਹਨਾਂ ਚੋਂ ਬਹੁਤਿਆਂ ਨੇ ਆਪੇ ਗਲਤੀਆਂ ਕਰ ਕਰ ਸਿਹਤ ਦਾ ਨਾਸ ਕਰ ਲਿਆ।

ਇਵੇਂ ਹੀ ਚੰਗਾ ਹੁੰਦਾ ਜੇ ਲੀਡਰਾਂ ਤੇ ਅਫਸਰਾਂ ਨੂੰ ਯੋਗ ਸਿਖਾਉਣ ਦੀ ਬਿਜਾਇ ਗਰੀਬ ਤੇ ਦੇਸ਼ ਹਿੱਤ ਚ ਜਾਨ ਤੱਕ ਦੇਣ ਦੀ ਟਰੇਨਿੰਗ ਦਿੱਤੀ ਜਾਂਦੀ। ਦੇਸ਼ ਨੂੰ ਲੁੱਟ ਲੁੱਟ ਕੇ ਅਯਾਸ਼ੀਆਂ ਹੰਢਾਉਣ ਵਾਲੇ ਤੇ ਖੂਬ ਪੈਸੇ ਜੋੜਨ ਵਾਲੇ ਪਾਪੀ ਲੋਕ ਜਿੰਨਾ ਮਰਜ਼ੀ ਯੋਗ ਕਰੀ ਜਾਣ ਜਾਂ ਗਾਂ ਦਾ ਪਿਸ਼ਾਬ ਪੀਈ ਜਾਣ ਉਹ ਕਦੇ ਤੰਦਰੁਸਤ ਨਹੀਂ ਹੋਣਗੇ। ਤੰਦਰੁਸਤ ਤਾਂ ਉਹ ਰਹਿਣਗੇ ਜੋ ਗਰੀਬਾਂ ਦੀਆਂ ਅਸੀਸਾਂ ਲੈਣਗੇ। ਜੋ ਸਭ ਜੀਵਾਂ ਨੂੰ ਬਰਾਬਰ ਸਨਮਾਨ ਦੇਣਗੇ। ਇਵੇਂ ਈ ਜੇ ਕਿਸੇ ਦੇਸ਼ ਜਾਂ ਕੌਮ ਦੀ ਤਰੱਕੀ ਕਰਨੀ ਹੋਵੇ ਤਾਂ ਉਥੋਂ ਦੇ ਕਿਸੇ ਵੀ ਵਿਅਕਤੀ ਨਾਲ ਵਿਤਕਰਾ ਨਹੀੰ ਹੋਣ ਦੇਣ ਚਾਹੀਦਾ ਹੈ ਤੇ ਨਾਂ ਹੀ ਕਿਸੇ ਪਸ਼ੂ, ਪੰਛੀ ਨਾਲ ਵਿਤਕਰਾ ਕਰਨਾ ਚਾਹੀਦਾ ਹੈ।

ਹੁਣ ਖੇਤੀ ਕਰਨ ਵਾਲੇ ਜੱਟ ਭਰਾਵਾਂ ਨੂੰ ਹੱਥ ਬੰਨ੍ਹਕੇ ਬੇਨਤੀ ਹੈ ਕਿ ਮੱਝਾਂ ਪਾਲੋ, ਮੱਝਾਂ ਦਾ ਦੁੱਧ, ਘਿਉ, ਦਹੀਂ, ਲੱਸੀ ਪਹਿਲਾਂ ਵਾਂਗ ਪੀਉ। ਘਰਦੀਆਂ ਸਬਜ਼ੀਆਂ, ਸਲਾਦ, ਕਣਕ, ਮੱਕੀ, ਦਾਲਾਂ ਆਦਿ ਖਾਉ। ਰੂੜੀ, ਪਾਥੀਆਂ, ਤੰਦੂਰ, ਕੁੱਜਾ, ਕਾਹੜਨੀ, ਕਹੀ, ਗੱਡਾ, ਹਲ, ਪੰਜਾਲੀ, ਤੁਹਾਡੇ ਬੱਚੇ ਤੁਹਾਡੇ ਬਜ਼ੁਰਗਾਂ ਵਰਗੇ ਤਾਕਤਵਰ, ਮਿਹਨਤੀ, ਹਿੰਮਤੀ ਪੈਦਾ ਹੋਣ ਲੱਗਣਗੇ। ਬਾਕੀ ਭਾਰਤ ਨਾਲੋਂ ਤੁਹਾਡੀ ਇਹ ਵਿਲੱਖਣਤਾ ਸੀ ਕਿ ਤੁਸੀਂ ਮੱਝਾਂ ਪਾਲਦੇ ਸੀ। ਇਹ ਵਿਲੱਖਣਤਾ ਬਣਾਈ ਰੱਖੋ। ਇਸੇ ਚ ਈ ਤੁਹਾਡੀ ਭਲਾਈ ਹੈ।

– ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ, ਨੈਚਰੋਪੈਥੀ ਕਲਿਨਿਕ

If you like it , Please share it with your friends.Tks.
FacebookWhatsAppPinterestTelegramTwitterCopy LinkInstapaper

Add Comment

Your email address will not be published. Required fields are marked *

For Suggestions, Publish your books on PunjabiLibrary.com

Email to : PunjabiLibrary@gmail.com

FacebookWhatsAppPinterestTelegramTwitterCopy LinkInstapaper