Jatt Te Baniya

Jatt Te Baniya
If you like it , Please share it with your friends.Tks.
FacebookWhatsAppPinterestTelegramTwitterCopy LinkInstapaper

#ਜੱਟ ਤੇ ਬਾਣੀਆ #

ਬਾਣੀਏ ਦੀ 20×10 ਦੀ ਦੁਕਾਨ ਅੱਗੇ 10 ਕਿੱਲਿਆ ਆਲੇ ਜੱਟ ਦੀ ਨਵੀਂ ਲਈ ਗੱਡੀ swift dezire ਦਾ horn ਵੱਜਿਆ, ਤਾਂ ਬਾਣੀਆਂ ਆਪਣੇ ਰੱਸੀ ਨਾਲ ਬੰਨੇ ਹੋਏ ਚਸ਼ਮੇ ਦੇ ਉੱਪਰ ਦੀ ਝਾਕਿਆ !

“ਆਜਾ 22 ਆਜਾ ਮਲਕੀਤ ਸੀਆਂ ਆਜਾ ! ਵਧਾਈਆਂ ਭਾਈ ਵਧਾਈਆਂ ਮੁੰਡਾ ਵਿਆਹ ਲਿਆ ਨਾਲੇ ਗੱਡੀ ਵੀ ਲੇ ਲਈ, ਬੜੀ ਤਰੱਕੀ ਕਰ ਲਈ ਬੱਲੇ ਬੱਲੇ ਭਾਈ”

ਮਲਕੀਤ ਸਿੰਘ ਨੂੰ ਸਮਝ ਨੀ ਆਇਆ ਵੀ ਬਾਣੀਆਂ ਤਰੀਫਾਂ ਕਰ ਰਿਹਾ ਕੇ ਟਿੱਚਰਾਂ

“ਆ ਚੱਕ ਲੱਸੀ” 2 ਲੀਟਰ ਆਲਾ ਡੋਲੂ ਬਾਣੀਏ ਦੇ ਅੱਗੇ ਰੱਖ ਕੇ ਮੁੰਡਾ ਮੁੜ ਗਿਆ । ਨਾਲੇ ਜਾਂਦਾ ਹੋਇਆ ਕਹਿੰਦਾ “ਬਾਪੂ ਤੂੰ ਬੈਠ, ਮੈਂ ਅਉਣਾ ।” ਜਾਂਦੀ ਹੋਈ ਗੱਡੀ ਚ ਵੱਜਦਾ ਸਾਉੰਡ ਬਾਣੀਆਂ ਦੀਆ ਦੁਕਾਨਾਂ ਹਿਲਾਉਂਦਾ ਸੀ !

“ਹੋਰ ਫੇਰ ਮਲਕੀਤ ਸੀਆਂ ਘਰੇ ਖੈਰ ਸੁਖ ਭਾਈ? ”

” ਬਸ ਮੇਹਰ ਆ ਮਾਲਕ ਦੀ । ਬਾਕੀ ਤੇਨੂੰ ਪਤਾ ਹੀ ਆ ਜੱਟਾਂ ਦਾ ਹਾਲ । ਤੁਸੀਂ ਵਧੀਆ ਬੈਠੇ zero ਤੇ zero ਚਾਹੜੀ ਜਾਨੇ ਓ” ਕਹਿ ਕੇ ਮਲਕੀਤ ਸਿੰਘ ਝੂਠਾ ਜਹਿਆਂ ਹੱਸਿਆ ।
“ਸਾਡਾ ਤਾਂ ਗੂਠਾ ਤੁਹਾਡੀ ਬਹਿ ਤੇ ਗਿੱਜ ਗਿਆ ।” ਹੱਥੋਂ ਹੱਥ ਮਲਕੀਤ ਸਿੰਘ ਨੇ ਕਰਜ਼ੇ ਵਰਗਾ ਜਵਾਬ ਦਿੱਤਾ ਅਤੇ ਦੱਸ ਵੀ ਦਿੱਤਾ ਕਿ ਉਹ ਕਿੰਵੇ ਆਇਆ !

“ਹੈ …ਹੈ …ਹੈ… ਕਾਹਨੂੰ ਮਸ਼ਕਰੀਆਂ ਕਰਦਾ ਮਲਕੀਤ ਸੀਆਂ । ਅਸੀਂ ਜੱਟਾਂ ਦੀ ਕੀ ਰੀਸ ਕਰਣੀ । ਥੋਡੇ ਆਸਰੇ ਅਸੀਂ ਹਾਂ, ਲੈ ਦੱਸ ” ਬਾਣੀਆਂ ਵੀ ਸਾਰੀ ਗੱਲ ਸਮਝ ਕੇ ਅੰਦਰੋਂ ਹਸਿਆ ।

” ਤੇਨੂੰ ਪਤਾ ਤੇਰਾ ਤੇ ਮੇਰਾ ਬਾਪੂ ਪੱਕੇ ਆੜੀ ਸੀ । ਕਹਿੰਦੇ ਓਹਨੇ 4 ਡੱਬੇ ਰੱਖ ਦੁਕਾਨ ਤੋਰ ਲੀ ਤੇ ਮੇਰਾ ਬਾਪੂ ਵੜ ਗਿਆ ਖੇਤੀ ਚ । ਸਾਨੂੰ ਵੀ ਕੁੱਟ ਕੁੱਟ ਲਾਈ ਰੱਖ ਦਾ ਸੀ ਨਾਲ । ਭਲੇ ਵੇਲਿਆਂ ਦੀ ਗੱਲ ਆ, ਜਮੀਨ ਵੀ ਬਣਾਇ ਸੀ ਓਹਨੇ । ਪਰ ਮੈਂ ਤਾਂ ਓਹੀਓ ਰਿਹਾ, ਛੋਟਾ ਹੁੰਦਾ ਦਾਣੇ ਦੇ ਕੇ ਚੀਜ਼ਾਂ ਲੈਂਦਾ ਸੀ ਤੇ ਆ ਹੁਣ ਆਹ ਗੂਠੇ ਲਾ ਕੇ ।” ਦਸਦਾ ਦਸਦਾ ਮਲਕੀਤ ਸਿੰਘ ਉਦਾਸ ਹੋ ਗਿਆ ।

“ਸਮੇ ਦਾ ਗੇੜ ਆ ਭਾਈ । ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ।” ਬਾਣੀਏ ਨੇਂ ਹੰਢਿਆ ਹੋਇਆ ਜਵਾਬ ਦਿੱਤਾ ।

“ਯਾਰ ਦਸ ਤੁਸੀਂ ਕਿਦਾਂ ਕਮਾ ਲੈਨੇ ਓ? ਸਾਥੋਂ ਕਿਉਂ ਨੀ ਪੂਰੀ ਪੈਂਦੀ? “ਮਲਕੀਤ ਸਿੰਘ ਬਾਣੀਏ ਦੇ ਨੇੜੇ ਨੂੰ ਹੋ ਗਿਆ ।

” ਮੰਨੇਗਾ ਤਾਂ ਦੱਸੂ ।” ਬਾਣੀਆਂ ਦਿਲੋਂ ਸਮਝਾਉਣਾ ਚਾਉਂਦਾ ਸੀ
ਏਨੇ ਮੋਬਾਇਲ ਦੀ ਰਿੰਗ ਵੱਜ ਗਈ ।

“ਹਾਂ ਪੁੱਤ” ਬਾਣੀਆਂ ਕੁੜੀ ਦੀ call ਚੱਕ ਕੇ ਬੋਲਿਆ ।
” ਪਾਪਾ ਜੀ! ਅੱਜ ਫਿਰ ਓਹੀਓ ਗੱਡੀ ਵਾਲਾ ਉੱਚੀ ਉੱਚੀ ਗਾਣੇ ਲਾ ਕੇ ਗਲੀ ਚ ਗੇੜੇ ਦੇ ਰਿਹਾ, ਜੋ tution time ਤੰਗ ਕਰਦਾ ਹੁੰਦਾ !”

“ਪੁੱਤ ਤੂੰ ਨੰਬਰ note ਕਰ ਕੇ ਦਸ ਮੈਂ ਕਰਦਾ ਇਹਦਾ ਕੁਜ !”
Ok ਕਹਿ ਕੇ ਕੁੜੀ ਨੇ ਫੋਨ ਕੱਟ ਦਿੱਤਾ । ਨਾਲ ਦੀ ਨਾਲ messeage ਆ ਗਿਆ ਕੁੜੀ ਦਾ ।ਨੰਬਰ ਪੜ ਕੇ
ਬਾਣੀਆਂ ਤੈਸ਼ ਚ ਆ ਗਿਆ ।

“ਇਹ ਆ ਵਜ੍ਹਾ ਮਲਕੀਤ ਸੀਆਂ, ਸਮਝਿਆ ! ” ਮੋਬਾਇਲ ਅਨਪੜ੍ਹ ਮਲਕੀਤ ਸਿੰਘ ਦੇ ਅੱਗੇ ਕਰਕੇ ਬੋਲਿਆ, ” ਆ ਕਿਸ਼ਤਾਂ ਤੇ ਗੱਡੀਆਂ ਲੈ ਕੇ ਦਿੰਨੇ ਓ । ਫੇਰ ਏ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਛੇੜਣ ਲਈ ਨਿਤ ਲਾੜੇ ਬਣ ਕੇ ਨਿਕਲ ਦੇ ਆ ।
ਗੁੱਸਾ ਨਾਂ ਕਰਿ ਭਾਈ ਇਕ ਗੱਲ ਪੁੱਛਾਂ ?”

“ਪੁੱਛ” ਮਲਕੀਤ ਸਿੰਘ ਢਿੱਲੀ ਜਾਹੀ ਆਵਾਜ਼ ਚ ਬੋਲਿਆ ।

“ਕਿੰਨੇ ਦੀ ਲੀ ਆ ਗੱਡੀ? 8 9 ਲੱਖ ਦੀ ਤਾਂ ਪੈ ਹੀ ਜਾਉ ।, 15 ਲੱਖ ਤੇਰੇ ਤੇ ਕਰਜ਼ਾ, ਉਹ ਲਾਹ ਦਿੰਦਾ ! ਕੁਜ ਸੌਖਾ ਹੋ ਜਾਂਦਾ । ਖੂਹ ਚ ਤੂੰ ਪਹਿਲਾਂ ਹੀ ਸੀ ਟੋਆ ਹੋਰ ਪੁੱਟ ਲਿਆ ।”

ਮਲਕੀਤ ਸਿੰਘ ਦਿਆਂ ਅੱਖਾਂ ਧਰਤੀ ਚ ਗੱਡੀਆਂ ਗਿਆ ਸੁਣ ਕੇ । ਉਸਨੂੰ ਆਪਣੇ ਮੁੰਡੇ ਤੇ ਗੁੱਸਾ ਆਇਆ, ਪਰ ਪਾਣੀ ਦੀ ਘੁੱਟ ਵਾਂਗ ਲੰਗ ਗਿਆ ਸੰਭਲ ਕੇ ਬੋਲਿਆ, “ਉਹ ਤਾਂ ਮੁੰਡੇ ਦੇ ਸੌਹਰਿਆ ਨੇ ਦਿੱਤਾ ਸੀ ਲੱਖ ਕ੍ ਕੁਜ । ਮੁੰਡਾ ਕਹਿੰਦਾ ਕਿਸ਼ਤਾਂ ਭਰ ਦਿਆਂਗੇ ਨਵੀਂ ਗੱਡੀ ਲੈ ਲੈਣੇ । ਕਿੱਧਰ ਬਹੂ ਬੱਸਾਂ ਚ ਧੱਕੇ ਖਾਂਦੀ ਹ ਤਾਹੀਂ ਅੱਕ ਚੱਬ ਲਿਆ ।” ਮਲਕੀਤ ਸਿੰਘ ਨੇ ਵਜ੍ਹਾ ਦੱਸ ਦਿੱਤੀ ।

“ਮੁੰਡਾ ਕਿੰਨੇ ਕਮਾਉਂਦਾ ਮਹੀਨੇ ਦੇ, ਜਾ ਫੇਰ ਬਹੂ? ਜਿਹਨਾਂ ਗੱਡੀ ਚ ਆਉਣ ਜਾਣ ਕਰਨਾ ?”

“ਕਮਾਉਂਦਾ ਸਵਾਹ ਡੱਕਾ ਨੀ ਤੋੜਦਾ । ਕੀ ਦੱਸੀਏ ਭਰਾਵਾਂ ਕਲ ਨੂੰ ਪਹਿਲੀ ਕਿਸ਼ਤ ਦੇਣੀ, ਤਾਹੀ ਤੇਰੇ ਕੋਲ ਆਇਆ ।” ਮਲਕੀਤ ਸਿੰਘ ਨੇ ਭੇਦ ਖੋਲ ਦਿੱਤਾ ।

ਕੋਈ ਨਾ ਪੇਹੈ ਤੇਨੂੰ ਦੇ ਕੇ ਤੋਰੁ । ਪਰ ਇਕ ਗੱਲ ਆ ਕਿਸ਼ਤ ਤੁਸੀਂ ਬੰਨ ਲਈ 10000 ਦੀ, ਸੌਹਰੇ ਜਾਣਾ 6 ਮਹੀਨੇ ਤੋਂ । ਬਾਕੀ time ਇਹਦਾ ਕਿ ਕਰੋਂਗੇ …ਅਚਾਰ ਪਉਗੇ?”
ਮਲਕੀਤ ਸਿੰਘ ਕੋਲ ਜਵਾਬ ਨਹੀ ਸੀ ਕੋਈ ਦੱਸਣ ਨੂੰ ਕਿ ਓਹ ਕਿ ਕੰਮ ਆਊਗੀ !

“ਪੜਿਆ ਕਿੰਨਾ ਮੁੰਡਾ ?”

“ਪਤਾ ਨੀ ਕਾਲਜ ਤਾਂ ਹਜੇ ਵੀ ਤੁਰਿਆ ਫਿਰਦਾ ਕਰਦਾ ਪਤਾ ਨਈਂ ਕੀ ਆ ?”

“ਸੌਹਰੇ ਜਾਣ ਲਈ ਗੱਡੀ ਕਿਰਾਏ ਤੇ ਵੀ ਜਾ ਸਕਦੀ ਨਾਲ ਜਾਉ ਡਰਾਈਵਰ । ਮੇਰਾ ਏਨਾ ਕੰਮ ਆ, ਹਜੇ ਤੱਕ ਆਵਦੀ ਗੱਡੀ ਨੀ ਲਈ । ਪੱਕੀ ਕਰਿ ਹੋਇ ਗੱਡੀ, ਇਕ call ਤੇ gate ਚ ਆ ਖੜ੍ਹਦੀ । ਤੁਸੀਂ ਬੇਵਜ੍ਹਾ ਫਜ਼ੂਲ ਖਰਚਦੇ ਆ ਬਿਨਾਂ ਮਤਲਬ ਤੋਂ ਘਰ ਭਰਨ ਲਈ ਚੀਜ਼ਾਂ ਖਰੀਦ ਦੇ ਓੰ, ਫੇਰ ਓਹਨਾ ਨੂ ਸਾਂਭਣ ਲਇ ਘਰ ਵੱਡੇ ਕਰੀ ਜਾਨੈ ਓ। ਉੱਤੋਂ ਵੇਹਲੜ ਮੁੰਡਿਆਂ ਨੂੰ ਪੁੱਛਦੇ ਰਤਾ ਨੀ ਕੇ ਫਿਰਦੇ ਕਿੱਥੇ ਨੇ । ਫੇਰ ਕਮਾਈ ਥੋਡੀ ਓਹਨੀ ਆ । ਉਹ ਤਾਂ ਵਧੀ ਨਾਂ, ਹਾਂ ਓਸੇ ਖੇਤ ਚ ਬੰਦੇ ਜਰੂਰ ਵੱਧ ਗਏ ਓ । ਫ਼ੇਰ ਹੱਥੀਂ ਕੋਈ ਕੱਮ ਨੀ ਕਰਦੇ । ਬਈਏ ਸੈੱਟ ਕਰਤੇ ਤੁਹਾਡੀ ਚੌਧਰ ਨੇਂ ਤਾਂ ।”

ਮਲਕੀਤ ਸਿੰਘ ਦੇ ਬਾਣੀਏ ਦੀਆਂ ਗੱਲਾਂ ਚਪੇੜਾਂ ਵਾਂਗ ਵੱਜ ਰਹੀਆਂ ਸੀ । ਪਰ ਓਹ ਕੌੜੇ ਕੌੜੇ ਘੁੱਟ ਲੰਗਾਈ ਜਾ ਰਿਹਾ ਸੀ ।
“ਜ਼ਿਹਨੀ ਚਾਦਰ ਓਹਨੇ ਕੂ ਪੈਰ ਪਸਾਰੀਏ ਮਲਕੀਤ ਸੀਆਂ। ਕੀ ਭੁਚਾਲ ਆਇਆ ਸੀ ਮੁੰਡਾ ਵਿਹਾਉਣ ਨੂੰ? 20-21 ਸਾਲਾਂ ਦਾ ਹਗਾ, ਅਕਲ਼ ਓਹਨੂੰ ਰਾਈ ਦੀ ਨੀ । ਡੱਕਾ ਉਹ ਤੋੜਦਾ ਨਹੀਂ, ਉੱਤੋਂ ਗੱਡੀ ਲੈ ਤੀ । ਤੇਲ ਨੇ ਪੇਹੈ ਫੂਕਣ ਲਾ ਦਿੱਤਾ, ਫੇਰ ਖਾਣ ਪੀਣ ਵੀ ਲੱਗ ਜਾਉ । ਦੇਈ ਜਾਈੰ, ਗੂਠਾ ਲਾਇ ਜਾਈ । ਕੰਡੇ ਆਪੇ ਬੀਜਦੇ ਓ ਤੁਸੀਂ ਫੁਕਰਪੁਣੇ ਚ, ਤੇ ਵੱਢਣੇ ਵੀ ਆਪ ਨੂੰ ਹੀ ਪੈਣੇ । ਸਿਆਣਿਆਂ ਕਿਹਾ ਭਾਈ ਭੁੱਖ ਇਕ ਰੋਟੀ ਦੀ ਹੋਵੇ ਨਾਂ ਮਲਕੀਤ ਸੀਆਂ, ਇਕੋ ਪਕਾਈਏ । 4 ਪੱਕਾ ਕੇ ਸੁੱਟੋਗੇ ਤਾਂ ਕਣਕ ਮੁਕਦੀ time ਨੀ ਲਾਉਂਦੀ ।”ਮਲਕੀਤ ਸਿੰਘ ਨੂੰ ਬਾਣੀਏ ਦੀਆਂ ਗੱਲਾਂ ਸੁਣ ਕੇ ਤਾਪ ਚੜ ਗਿਆ ।

ਬਾਣੀਏ ਨੇਂ ਬਹੀ ਅੱਗੇ ਕਰਤੀ । ਮਲਕੀਤ ਸਿੰਘ ਦਾ ਗੂਠਾ ਜੋ ਪਹਿਲਾ ਕਦੇ ਗੌਲਿਆ ਨੀ ਸੀ ਅੱਜ ਚੱਕ ਨਾ ਹੋਇਆ ।
“ਛੱਡ ਰਹਿਣ ਦੇ ਯਾਰ” ਕਹਿ ਕੇ ਖੜਾ ਹੋ ਗਿਆ । ਬਾਹਰ ਮੁੰਡੇ ਨੇ ਗੱਡੀ ਦਾ horn ਫੇਰ ਮਾਰਿਆ ਤਾਂ ਮਲਕੀਤ ਸਿੰਘ ਭਾਰੇ ਹੋਏ ਪੌਰਾ ਤੇ ਤੁਰ ਪਿਆ ।

ਬਾਣੀਆਂ ਵੀ ਨਾਲੇ ਬਾਹਰ ਆ ਗਿਆ ਮੁੰਡੇ ਕੋਲ ਆ ਕੇ ਕਹਿੰਦਾ, “ਪੁੱਤ ਅਪਣੀ ਮਾਂ ( ਜਮੀਨ ) ਗਹਿਣੇ ਕਰਕੇ ਆਸ਼ੀਕੀ ਨੀ ਕਰੀ ਦੀ । ਧੀਆਂ ਭੈਣਾਂ ਸਬ ਦਿਆਂ ਸਾਂਝੀਆਂ ਹੁੰਦੀਆਂ । ਮਲਕੀਤ ਸੀਆਂ ਸਮਝਾਈ ਘਰੇ ਜਾ ਕੇ ਮੁੰਡੇ ਨੂੰ ।” ਮਲਕੀਤ ਸਿੰਘ ਦੀ ਝੁਕੀ ਹੋਈ ਗਰਦਣ ਉਸਦੀ ਹਾਲਤ ਦੱਸ ਰਹੀ ਸੀ ।
ਬਾਣੀਆ ਤੇ ਜੱਟ ( ਭਾਗ-2 ) ◆◆

………..ਮੁੰਡੇ ਨੇ ਗੱਡੀ ਦਾ ਬਰੋਲਾ ਬਣਾ ਦਿੱਤਾ ਗੁੱਸੇ ਚ ਤੇ ਚੱਕਮਾ ਜਿਹਾ ਗਾਣਾ ਛੱਡ ਲਿਆ…. …ਮਲਕੀਤ ਸਿੰਘ ਨੂੰ ਗੁੱਸਾ ਚੜੀ ਜਾਵੇ ਦਿਲ ਕਰਦਾ ਸੀ ਗੱਡੀ ਚੋਂ ਉਤਾਰ ਕੇ ਇਹਦੇ ਛਿੱਤਰ ਮਾਰੇ ਪਰ ਕੁਝ ਸੋਚ ਕੇ ਉਹ ਚੁੱਪ ਸੀ…ਥੋੜ੍ਹੇ time ਦੀ ਚੁੱਪ ਤੋਂ ਬਾਅਦ ਮੁੰਡੇ ਨੂੰ ਕਹਿੰਦਾ …ਆਪਾਂ ਬਾਣੀਏ ਦੇ ਘਰ ਮੂਹਰਦੀ ਜਾਣਾ ਅੱਜ !

ਮੁੰਡੇ ਨੇ break ਮਾਰ ਲਏ ….ਪਰ ਫਿਰ ਮਨ ਚ ਸੋਚਿਆ …ਕੋਈ ਕੰਮ ਕਿਹਾ ਹੋਊ ੲਿਹਨੂੰ… ਲੈ ਚੱਲਦੇ …ਕੰਮ ਬਣ ਗਿਆ ਇਕ ਹੋਰ ਗੇੜੀ ਵੱਜੂ – ਜਿਉਂਦਾ ਰਹਿ ਬੁੜਿਅਾ ….ਅੰਦਰੋਂ ਖਿੜ ਗਿਆ ਤੇ ਗਾਣੇ ਦੀ ਆਵਾਜ਼ ਜ਼ਰਾ ਉੱਚੀ ਕਰਕੇ ਸ਼ੀਸ਼ਾ ਡਾਊਨ ਕਰ ਲਿਆ !

ਘਰ ਲੰਘਦੇ ਗਏ ਬਾਣੀਏ ਦਾ ਘਰ ਵੀ ਲੰਗ ਗਿਆ ਜਦੋਂ ਮੁੰਡੇ ਨੇ ਪੁੱਛਿਆ ਬਾਪੂ ਕੀਹਦੇ ਕੋਲ ਜਾਣਾ ਅੱਗੇ ਤਾਂ ਮੋੜ ਆ ਗਿਆ !

ਮੋੜਨਾ ਹੀ ਤਾਂ ਤੈਨੂੰ ਚੌਹਨਾਂ ..ਖੈਰ ….

ਮੈਨੂੰ ਤਾਂ ਕੋਈ ਫ਼ਰਕ ਪਿਆ ਨੀ ਯਾਰ ਇਸ ਗੇੜੀ ਗੂੜੀ ਨਾਲ…. ਇਕ ਹੋਰ ਮਾਰੀਏ ……..ਯਾਰ ਕਹਿੰਦੇ ਸਵਾਦ ਹੀ ਬਹੁਤ ਆਉਂਦਾ ਮੈਂ ਤਾਂ ਸੁਣਿਆ ਸੀ …ਪਰ ਸਾਲਾ ਮੈਨੂੰ ਕਿਉਂ ਨੀ ਆਇਆ …..ਨਾਂ ਤੇਰੇ ਚ ਕੋਈ ਫ਼ਰਕ ਦਿਸ ਰਿਹਾ ….. ਹੁਣ ਜੇ ਫ਼ਰਕ ਹੀ ਕੋਈ ਨੀ ਪੈਂਦਾ ਫ਼ਿਰ ਤਾਂ ਤੂੰ ਰੋਜ਼ਾਨਾ ਸਮਾਂ ਤੇ ਤੇਲ ਦੋਨੇ ਫ਼ੂਕ ਕੇ ਜਾਣਾਂ ਪਤੰਦਰਾ …. ਮਲਕੀਤ ਸਿੰਘ ਸ਼ੀਸ਼ਾ ਡਾਊਨ ਕਰਕੇ ਰਸਤੇ ਚ ਗੇੜੀਆਂ ਦਿੰਦੇ ਮੁੰਡਿਆਂ ਨੂੰ ਕਹਿਣ ਲੱਗ ਪਿਆ ……ਕੁੱਝ ਖੱਟਿਆ ਵੀ …….. ਹਾਹਾਹਾ ਸਾਰੇ ਤੇਰੇ ਵਰਗੇ ਹੀ ਆ ਵਿਹਲੜ ……ਮਲਕੀਤ ਸਿੰਘ ਨੇ ਮੁੰਡੇ ਦੇ ਮੋਢੇ ਨੂੰ ਥਾਪੜ ਦੇ ਹੋਏ ਹੱਸ ਕੇ ਕਿਹਾ !

ਮੁੰਡਾ ਪਾਣੀ ਪਾਣੀ ਹੋ ਗਿਆ ਉਸਦੇ ਪੈਰ ਪੱਥਰ ਹੋ ਗੁਏ ਸੀਟ ਤੇ ਸੁੰਨ ਹੋਇਆ ਬੈਠਾ ਸੀ …

ਕਿ ਗੱਲ ਹੋ ਗਈ ਯਾਰ ….. ਸੱਚ ਤਾਂ ਇਹੀਓ ਪਰ ਦਿਸਦਾ ਨੀ …..ਘਰੇ ਤਾਂ ਲੈ ਚੱਲ ਹੁਣ — ਮੁੰਡੇ ਦੀ ਸਮਝ ਤੋਂ ਬਾਹਰ ਹੋ ਗਈ ਗੱਲ ਉਸਨੂੰ ਲੱਗਾ ਕਿਸੇ ਨੇ ਉਸਨੂੰ ਪਹਾੜ ਤੋਂ ਧੱਕਾ ਦਿੱਤਾ ਤੇ ਉਸਦਾ ਕੱਖ ਵੀ ਨਾ ਬਚਿਅਾ ਹੋਵੇ ….ਹੁਣ ਗੱਡੀ ਤੁਰ ਤਾਂ ਰਹੀ ਸੀ ਪਰ ਗੱਡੀ ਚ ਨਾ ਹੁਣ ਰਫਤਾਰ ਸੀ ਤੇ ਨਾ ਸਾਊਂਡ ਇਕ ਚੁੱਪ ਪਸਰ ਗਈ ਤੇ ਲੰਘਦੇ ਹੋਏ ਰੁੱਖਾਂ ਦੇ ਚਿਹਰੇ ਤੇ ਮੁਸਕਾਨ ਸੀ! ਤੇ ਮਲਕੀਤ ਸਿੰਘ ਦੇ ਚਿਹਰੇ ਤੇ ਸੁਕੂਨ .

ਦੂਜੇ ਦਿਨ ਉੱਠਦੇ ਹੀ ਮਲਕੀਤ ਸਿੰਘ ਦੀ ਘਰਵਾਲੀ ਸਿਰ੍ਹਾਣੇ ਬਿਜਲੀ ਦਾ ਬਿੱਲ ਲਿਆ ਖੜੀ ਹੋੀ ਨਾਲ਼ੇ ਕਹਿੰਦੀ ਬਿੱਲ ਹੀ ਨੀ ਪੂਰੇ ਆਉਂਦੇ ਹੁਣ ਤਾਂ ਅੱਗ ਲੱਗਣੇ…

ਬਿੱਲ ਦੀ ਮੋਟੀ ਰਕਮ ਦੇਖ ਕੇ ਮਲਕੀਤ ਸਿੰਘ ਨੇ ਉਸਨੂੰ ਮੁੱਠੀ ਚ ਘੁੱਟ ਲਿਆ ਤੇ ਫਿਰ ਸੋਚਾਂ ਚ ਡੁੱਬ ਗਿਆ

9 ਵੱਜ ਚੁੱਕੇ ਸੀ ਉੱਠਿਆ ਦੂਜੀ ਵਾਰ ਚਾਅ ਪੀਤੀ ਤੇ ਜਾ ਕੇ ਬਿਜਲੀ ਵਾਲਾ ਮੇਨ ਸਵਿੱਚ ਕੱਟ ਦਿੱਤਾ

10 ਕੁ ਮਿੰਟ ਬਾਅਦ ਮੁੰਡੇ ਦੇ ਕਮਰੇ ਦਾ ਕੁੰਡਾ ਖੁੱਲਿਅਾ ਦੋਨੋ ਮੀਆਂ ਬੀਵੀ ਬਾਹਰ ਆਏ

ਖੁੱਲ ਗਈ ਨੀਂਦ ਪੁੱਤ … ਸ਼ੇਰਾ ਚਾਅ ਪੀ ਲਾ… ਤੇ ਆਹ ਲੈ ਬਿੱਲ ….ਭਰ ਕੇ ਆ!

ਕੋਈ ਨਾਂ ਰੱਖ ਦੇ ਭਰ ਆੳੂ ਪੈਸੇ ਕੱਡ ਕੇ ਰੱਖ ਜਾੲੀ ! ਮੁੰਡਾ ਰੁੱਖਾ ਹੀ ਬੋਲਿਆ

ਪੈਸੇ ਤਾਂ ਪੁੱਤਰਾ ਜਿਹੜਾ ਵਰਤੋ ਓਹੀਓ ਭਰੂ ….

AC ਬਿਨਾ ਤੁਹਾਨੂੰ ਨੀ ਆਉਂਦੀ ਨੀਂਦ ਰਜਵਾੜਿਆਂ ਨੂੰ …..ਸਾਡਾ ਤਾਂ ਫਰਾਟੇ ਨਾਲ ਵਧੀਆ ਸਰਦਾ …ਜ਼ਿਆਦਾ ਗਰਮੀ ਲੱਗੂ ਤਾਂ ਕੂਲਰ ਚ ਪਾਣੀ ਪਾਂ ਲਵਾਂਗੇ …

ਨਾਲੇ ਗੱਲ ਸੁਣ ਮੇਰੀ …ਗੱਡੀ ਰੱਖਣੀ ਆ ਤਾਂ ਕਿਸ਼ਤ ਵੀ ਭਰ ਆਈ ਫੇਰ ਨਾਂ ਕਹੀਂ ਦੱਸਿਆ ਨੀ …

ਮਲਕੀਤ ਸਿੰਘ ਨੇ ਝਾੜਿਆ ਪਰਨਾ ਤੇ ਆਪਣੇ ਪੁਰਾਣੇ hero ਨੂੰ ਪੈਡਲ ਮਾਰ ਦਿੱਤਾ !

ਮੂੰਡੇ ਨੂੰ ਗੁੱਸਾ ਚੜ ਗਿਆ ..ਪ੍ਰੀਤਤੱਤ…ਅਾਪਣੀ ਘਰਵਾਲੀ ਨੂੰ ਗੁੱਸੇ ਚ ਆਵਾਜ਼ ਮਾਰੀ ਆ ਮੇਨ ਸਵਿੱਚ ਚੱਕ ਮੱਚਦਾ ਲਾਈਟ ਕੱਟ ਗਿਆ ਬੁੜਾ ਭੈਣ……

ਆਪਣੇ ਪਿਊ ਨੂੰ ਗਾਲ ਕੱਢ ਦੇ ਨੂੰ ਭੋਰਾ ਸ਼ਰਮ ਨਾ ਕਰੀਂ

ਮੁੰਡੇ ਦੀ ਮਾਂ ਨੂੰ ਹੁਣ ਕਲੇਸ਼ ਫਿਰ ਪੈਂਦਾ ਦਿਸ ਰਿਹਾ ਸੀ

ਦੋਨੋ ਆਪਣੇ ਕਮਰੇ ਚ ਫਿਰ ਵੜ ਗਏ … ਤੇਰੇ ਕੋਲ ਕਿੰਨੇ ਪਏ ਆ -ਮੁੰਡੇ ਨੇ ਪ੍ਰੀਤ ਨੂੰ ਨੇੜੇ ਹੋ ਕੇ ਪੁੱਛਿਆ

ਮੇਰੇ ਕੋਲ ਕੁੱਝ ਨੀ ..ਨਾਂ ਹੀ ਮੇਥੋਂ ਉਮੀਦ ਕਰੀ ਕੋਈ ਕਿ ਮੈਂ ਕੁਝ ਵੇਚਣ ਲੲੀ ਦਿਉ ਤੈਨੂੰ…… ਮੈਂ ਤਾਂ ਕਿਹਾ ਵੀ ਨਹੀਂ AC ਲਵਾਉਣ ਨੂੰ ਨਾਂ ਮੈਨੂੰ ਕੋਈ ਸ਼ੌਂਕ ਗੱਡੀ ਚ ਬਹਿਣ ਦਾ ਆਪਣਾ ਆਪੇ ਦੇਖੋ !

ਪ੍ਰੀਤ ਨੇਂ 100 ਦੀ 1 ਸੁਣਾ ਕੇ ਪੱਲਾ ਛੁੜਾ ਲਿਆ

ਭੈਣ….ਤੂੰ ਵੀ ਮੌਕੇ ਤੇ .. .. .. ਬਣ ਜਾਇਆ ਕਰ – ਗਾਲ ਚ ਗੁੱਸਾ ਕੱਢ ਕੇ ਮੂੰਹ ਘੁਮਾ ਕੇ ਪਏ ਨੂੰ ਪਤਾ ਨਹੀਂ ਲੱਗਾ ਫਿਰ ਕਦੋ ਨੀਂਦ ਆ ਗਈ !

4 ਵਜੇ ਮੋਬਾਇਲ ਖੜਕਿਆ …ਓਹਨੇ ਚੱਕਿਆ ਤਾਂ ਜੱਸਾ ਬੋਲਿਆ – ਕਿੱਥੇ ਆ ?

ਘਰੇ ਆ

ਘਰੇ ਕੀ …. ?

ਗੱਡੀ ਲੈ ਕੇ ਆ ਇਕ ਮਿੱਤਰ ਤੋਂ ਪਾਰਟੀ ਲੈਣੀ ਨਵਾਂ ਪੁਰਜ਼ਾ ਫਸਾਇਆ ਓਹਨੇ … ਤੇਰੀ ਬਾਣੀਆਂ ਆਲੀ ਨਾਲ ਹੀ ਪੜ੍ਹਦੀ ਆ…

ਅੱਛਾ….ਅਉਣਾ ਫੇਰ..

ਛੇਤੀ ਆਈ time ਚੱਕਣਾ …ਕਹਿੰਦਾ ਕਹਿੰਦਾ ਜੱਸਾ ਫੋਨ ਕੱਟ ਗਿਆ !

ਤਿਆਰ ਹੋ ਕੇ ਜਾਣ ਲੱਗੇ ਨੂੰ ਮਾਂ ਕਹਿੰਦੀ ਛੇਤੀ ਆ ਜੀ ਪੁੱਤ ਤੇਰਾ ਬਾਪੂ ਗੁੱਸਾ ਕਰਦਾ

ਆ ਜੂੰ ਯਾਰ …ਕਹਿ ਕੇ ਸਪਲੈਂਡਰ ਦੀ ਕਿੱਕ ਮਾਰ ਤੀ !

ਅੱਗੇ ਜੱਸਾ ਤੇ ਓਹਦਾ ਮਿੱਤਰ ਓਹਨੂੰ ਸਪਲੈਂਡਰ ਤੇ ਵੇਖ ਮੱਥੇ ਵੱਟ ਪਾ ਗਏ

ਗੱਡੀ ਨੀ ਲੈ ਕੇ ਆਇਆ – ਸਵਾਲ ਮੂੰਹ ਤੇ ਮਾਰਿਆ ਓਹਦੇ ਰੁਕਣ ਤੋਂ ਪਹਿਲਾਂ !

ਉਹ ਨਹੀਂ ਯਰ ਮੈਂ ਨੀ ਜਾਣਾ ਬਾਪੂ ਔਖਾ ਜਿਹਾ ਹੁੰਦਾ ਅੱਜਕਲ …. ਨਾਲੇ ਜੱਸੇ ਯਾਰ ਗੱਲ ਸੁਣ ਇਕ ….ਜੱਸੇ ਨੂੰ ਪਾਸੇ ਕਰਕੇ ਬਾਪੂ ਦੇ ਗੁੱਸੇ ਦੀ ਕਹਾਣੀ ਦੱਸੀ ਤਾਂ ਜੱਸਾ ਕਹਿੰਦਾ ਭਰਾਵਾ …ਤੈਨੂੰ ਪਤਾ ਹੀ ਆਪਾ ਤਾਂ ਹੈਗੇ ਲੰਡੇ ਚਿੜੇ ….ਪੈਗ ਪੁੱਗ ਲਾਉਣ ਤਾਂ ਗੱਲ ਕਰ ….. ਕਹਿੰਦੇ ਕਹਿੰਦੇ ਜੱਸੇ ਨੇਂ ਫੋਨ ਮੀਤੇ ਨੂੰ ਮਾਰਿਆ- ਉਹ ਤੇਰੇ ਆਲਾ ਬੁਲਟ ਲੈ ਕੇ ਆ ਛੇਤੀ ਆ ਯਾਰ….ਆਹ ਫੁਕਰਾ ਮੌਕੇ ਤੇ ਮੂਤ ਗਿਆ !

ਮੁੰਡੇ ਨੂੰ ਆਪਣੇ ਜਿਗਰੀ ਯਾਰ ਤੋਂ ਇਹ ਉਮੀਦ ਨਹੀਂ ਸੀ ਉਹ ਸਮਝ ਗਿਆ ਕਿ ਇਹਦੀ ਯਾਰੀ ਸਿਰਫ਼ ਗੱਡੀ ਕਰਕੇ ਸੀ ਮੁੜਦੇ ਉਸਨੂੰ ਨਾਲ ਬਿਠਾ ਕੇ ਦਿੱਤੀਆ ਗੇੜੀਆਂ ਉਸਨੂੰ ਸੂਲਾਂ ਵਾਂਗ ਚੁੱਭੀਆਂ … ਮੁੰਡਾ ਵਾਪਸ ਘਰ ਆ ਗਿਆ !
Source: Whatsapp Group
Writer: LOVERAJ
Watch Video of this Story

If you like it , Please share it with your friends.Tks.
FacebookWhatsAppPinterestTelegramTwitterCopy LinkInstapaper

1 Comment

Add Comment

Your email address will not be published. Required fields are marked *

For Suggestions, Publish your books on PunjabiLibrary.com

Email to : PunjabiLibrary@gmail.com

FacebookWhatsAppPinterestTelegramTwitterCopy LinkInstapaper