ਸ਼ਹੀਦ ਦੀ ਪਤਨੀ – ਪ੍ਰਿੰਸ

ਸ਼ਹੀਦ ਦੀ ਪਤਨੀ – ਪ੍ਰਿੰਸ
If you like it , Please share it with your friends.Tks.
FacebookWhatsAppPinterestTelegramTwitterCopy LinkInstapaper

ਸ਼ਹੀਦ ਦੀ ਪਤਨੀ – ਪ੍ਰਿੰਸ

ਰਾਜਬੀਰ ਦੇਖ ਤੇਰਾ ਵੀਰ ਉਠਿਆ ਹਾਲੇ ਤੱਕ ਜਾਂ ਨਹੀਂ।
ਨੋ ਮੋਮ ਹਾਲੇ ਤੇ ਜੈਦੀਪ ਵੀਰ ਸੁੱਤੇ ਨੇ…… ਸੂਰਜ ਸਿਰ ਤੇ ਆਣ ਖੜਾ ਤੇ ਏ ਹਾਲੇ ਸੁੱਤਾ ਨਹੀਂ ਉਠਿਆ….ਜੈਦੀਪ…. ਵੇ ਜੈਦੀਪ…. ਉਠ ਪੁੱਤ ਤੇਰੇ ਡੈਡੀ ਸੈਰ ਕਰਕੇ ਆਨ ਵਾਲੇ ਨੇ ਉੱਠ ਕੇ ਤਿਆਰ ਹੌਜਾ ਆਪਾਂ ਅੱਜ  ਬੌਬੀ ਦੀ ਮੈਰਿਜ ਤੇ ਜਾਣਾ ਜੇ ਤੇਰੇ ਡੈਡੀ ਨੇ ਤੈਨੂੰ ਹਾਲੇ ਤੱਕ ਸੁੱਤਾ ਦੇਖ ਲਿਆ ਤੇ ਗੁੱਸੇ ਹੋਣਗੇ। 

ਚੱਲ ਉੱਠ ਮੇਰਾ ਸ਼ੇਰ ਪੁੱਤ…… ਕਿ ਯਾਰ ਮੰਮੀ ਤੁਸੀਂ ਸੌੰਣ ਵੀ ਨਹੀਂ ਦੇਂਦੇ…… ਉਠਣਾ ਜਾਂ ਫੇਰ ਮੈਂ ਆਪਣੇ ਤਰੀਕੇ ਨਾਲ ਉਠਾਂਵਾ। 
ਉਠ ਜਾਨਾ ਮੰਮੀ ਵੈਟ ਕਰੋ। 
ਚੱਲ ਤਿਆਰ ਹੋ ਨੀਚੇ ਆਜੀਂ…. ਓਕੇ ਮੰਮੀ… ।

ਜੈਦੀਪ : – ਅਸੀਂ ਬੋਬੀ ਦੀ ਮੈਰਿਜ ਤੇ ਗਏ…. ਮੈਂਨੂੰ ਕੁਝ ਵੀ ਸਵਾਦ ਨਹੀਂ ਆ ਰਿਹਾ ਸੀ। ਦੋਸਤ, ਕਜ਼ਨ, ਆਜਾ ਡਰਿੰਕ ਕਰਦੇ ਆਂ….. ਨਹੀਂ ਯਾਰ ਤੁਸੀਂ ਕਰੋ ਇੰਜੋਏ  … ਮੈਂ ਏਨਾ ਆਖ ਜਾ ਇਕ ਚੇਅਰ ਤੇ ਬੈਠਾਂ। 
ਅਚਾਨਕ ਕਿਸੇ ਨੇ ਮੇਰੇ ਮੋਡੇ ਤੇ ਕੋਲਡਰਿੰਕ ਪਾਤੀ ਮੈ ਗੁਸੇ ਵਿਚ ਪਿੱਛੇ ਮੁੜਿਆਂ ਤੇ ਦੇਖਿਆਂ, ਕਾਫੀ ਸਾਰੀਆਂ ਕੁੜੀਆਂ ਸੀ। ਤੁਹਾਡੇ ਵਿਚੋ ਕਿਹੜੀ ਅੰਣੀ ਹੈ। ਜਿਨੂੰ ਮੈਂ ਦਿਸਿਆ ਨਹੀਂ। ਸਾਰੀਆਂ ਕੁੜੀਆਂ ਮੇਰੇ ਵੱਲ ਗੁੱਸੇ ਨਾਲ ਦੇਖਣ ਲੱਗੀਆਂ। ਤੇ ਮੈਂਨੂੰ ਉਲਟਾ – ਸਿੱਧਾ ਬੋਲਣ ਲੱਗੀਆਂ। ਇਕ ਬੜੀ ਹੀ ਪਿਆਰੀ ਆਵਾਜ਼ ਆਈ। ਪਲੀਜ਼ ਤੁਸੀਂ ਸਾਰੀਆਂ ਚੁੱਪ ਕਰ ਜਾਓ। ਮੇਰੇ ਵੱਲ ਵੇਖ ਜੀ ਪਲੀਜ਼ ਤੁਸੀਂ ਗੁੱਸਾ ਨਾ ਕਰਿਓ ਮਾਫ਼ ਕਰਿਓ ” ਤੁਹਾਡੇ ਤੇ ਮੇਰੇ ਕੋਲੋਂ ਕੋਲਡਰਿੰਕ ਪੈਗੀ ਜੀ।” 
ਮੈਂ ਦੇਖਦਾ ਹੀ ਰਹਿ ਗਿਆ ਸੀ। ਸਾਰੀਆਂ ਕੁੜੀਆਂ ਨੇ “ਮੇਕਅਪ” ਕੀਤਾ ਹੋਇਆ ਸੀ। ਸੁੰਦਰ ਦਿਖਣ ਲਈ। ਪਰ ਉਸਦੇ ਚਿਹਰੇ ਤੇ ਜਰਾ ਵੀ ਮੇਕਅਪ ਨਹੀਂ ਸੀ। ਪਰ ਫਿਰ ਵੀ ਉਹ ਸਕਾਈ ਬਲੂ ਕਲਰ ਵਾਲੇ ਗਾਉਣ ਵਿਚ ਸਬਤੋਂ ਸੋਹਨੀ ਲੱਗ ਰਹੀ ਸੀ। ਮਾਨੋ ਜਿਵੇਂ ਗੁਲਾਬ ਦੇ ਫੁੱਲ ਬਰਫ ਵਿਚ ਖਿਲੇ ਹੋਣ। 
ਰੰਗ ਏਦਾਂ ਉਹਦੇ ਹੱਥ ਵਿਚ ਫੜੀ ” ਆਈਸਕਰੀਮ ਨੂੰ ਵੀ ਮਾਤ ਦੇਂਦਾ ਜਾਏ।” 
ਕੱਦ ਉੱਚਾ ਲੰਮਾ, ਤੇ ਗਰਦਨ ਜਿਵੇਂ ਸੁਰਾਹੀ ਹੋਏ। 
ਬਸ ਫੇਰ ਕੀ ਸੀ, ਪਿਹਲੀ ਵਾਰ ਦੇਖਦੇ ਹੀ ਮੁਹੱਬਤ ਹੋਗੀ। 

ਜੈਦੀਪ :-  ਤੁਸੀਂ ਦੇਖ ਤੇ ਸਕਦੇ ਸੀ।

ਅੰਣੀ ਕੁੜੀ :-ਜੀ ਮੈਂਨੂੰ ਦਿਖਾਈ ਨਹੀਂ ਦੇਂਦਾ….।

ਏਨਾਂ ਸੁਣ ਮੈਂ ਹੈਰਾਨ ਜਿਆ ਹੋ ਗਿਆ। 
ਜੀ ਮਤਲਬ ਤੁਸੀਂ ਸੱਚੀ ਨਹੀਂ ਦੇਖ ਸਕਦੇ। ਉਸਦੀਆਂ ਸਹੇਲੀਆਂ ਮੈਂਨੂੰ ਟੁੱਟ ਕੇ ਪਈਆਂ।

ਸਹੇਲੀਆਂ :- ਸੱਚੀ ਨੀ ਦਿੱਖਦਾ ਮਤਲਵ ਉਹ ਝੂਠ ਬੋਲ ਰਹੀ ਹੈ। 

ਜੈਦੀਪ :- ਜੀ ਮੇਰਾ ਉਹ ਮਤਲਬ ਨਹੀਂ ਸੀ। ਤੁਸੀਂ ਸਾਰੀਆਂ  ਏਨੀਆਂ ਗੁੱਸੇ ਵਿਚ ਕਿਉ…… ? ਹੋ ।

ਸਹੇਲੀਆਂ :- (ਉਸ ਅੰਣੀ ਕੁੜੀ ਦੀ ਬਾਂਹ ਫੜ) ਚੱਲ ਜੈਸਮੀਨ ਚਲੀਏ ਆਪਾਂ ਏਦਾਂ ਦੇ ਲੋਕਾਂ ਦੇ ਮੂੰਹ ਨਹੀਂ ਲੱਗਦੇ ਹੁੰਦੇ। 

ਉਸਦੀਆਂ ਸਹੇਲੀਆਂ ਉਸਨੂੰ ਏਨਾਂ ਆਖ ਲੈ ਗਈਆਂ। ਉਹ ਪਿੱਛੇ ਮੁੜ – ਮੁੜ ਦੇਖ ਰਹੀ ਸੀ। ਜਿਵੇਂ ਉਹ ਮੈਂਨੂੰ ਦੇਖਣਾ ਚਾਹੁੰਦੀ ਹੋਏ। 
ਬੋਬੀ ਜਿਸਦੀ ਮੈਰਿਜ ਸੀ। ਮੇਰਾ ਉਹ ਕਜ਼ਨ ਸੀ। ਮੈਂ ਉਸਨੂੰ ਸਾਰੀ ਗੱਲ ਜਾ ਦੱਸੀ। ਕਿ ਏ ਕੌਣ… ਕੁੜੀਆਂ ਹੈ। 

ਬੌਬੀ : – ਓ ਚਾਚਾ ਮੇਰੀਆਂ ਸਾਲੀਆਂ ਉੰ…. ਕੋਈ ਉਹੋ ਜਿਹੀ ਹਰਕਤ ਨਾ ਕਰਦੀ। ਕਿ ਮੇਰੀ ਮੈਰਿਜ ਦਾ ਮਜ਼ਾ ਮਰਜੇ ਅੱਗੇ ਚਾਚਾ… ਬੜੀ ਦੇਰ ਬਾਅਦ ਵਿਆਹ ਹੋਣ ਲੱਗਾ ਮੇਰਾ, ਮੇਰੇ ਨਾਲ ਦਿਆਂ ਦੇ ਨਿਆਣੇ ਦੇਖ ਕਿੱਡੇ – ਕਿੱਡੇ ਹੋ ਗਏ। 

ਜੈਦੀਪ :- ਹਰਕਤ ਸੋਰਿਆ ਮੈਂ ਕਿਤੇ ਭਾਨੀ ਮਾਰ ਦੇਣ ਲੱਗਾ। ਏਨਾਂ ਪੁੱਛ ਰਿਹਾ। ਕਿ ਉਨ੍ਹਾਂ ਵਿਚ ਜਿਹੜੀ ਕੁੜੀ ਨੂੰ ਦਿਖਦਾ ਨਹੀਂ ਹੈ, ਮਤਲਬ ਜੈਸਮੀਨ ਉਹ ਵੀ ਤੇਰੀ ਸਾਲੀ ਹੈ। 

ਬੌਬੀ: – ਆਹੋ ਚਾਚਾ ਹੋਰ ਸਾਲੀਆਂ ਕਰਾਏ ਤੇ ਲਿਆਉਣੀਆ ਸੀ। 

ਜੈਦੀਪ: – ਓ ਤੂੰ ਸੋਰਿਆ ਗੱਲ ਦਾ ਪੁੱਠਾ ਮਤਲਬ ਕੱਢੀ ਜਾਈੰ। ਚੱਲ ਛੱਡ ਹੋਰ ਕਿਸੇ ਤੋਂ ਲੈਣਾ ਡਿਟੇਲ, ਤੇਰੇ ਤੇ ਆਪਦੇ ਵਾਜੇ ਵੱਜਨ ਵਾਲੇ।

ਬੋਬੀ : – ਓ ਭਰਾਵਾਂ ਡਿਟੇਲ ਲੈਨੀ ਲੈਲਾ, ਪਰ ਕਿਸੇ ਕੋਲੋਂ ਡੇਲੇ  ਨਾ ਬਾਹਰ  ਕਡਾਲੀਂ। 

ਜੈਦੀਪ :- ਚੁੱਪ ਕਰ ਯਾਰ…. ।

ਉਹ ਕਿਧਰ ਚਲੀ ਗਈ ਹੈ। ਲੱਭ ਜੈਦੀਪ ਸਿਆਂ……. ।
ਹਾਂ…. ਉਹ ਰਹੀ। ਕਾਸ਼! ਕਿਤੇ ਏਹ ਦੇਖ ਸਕਦੀ ਰੱਬਾ, ਕਿੰਨੀ ਸੋਨੀ ਮੂਰਤ ਕੜੀ ਹੈ। ਮੈਂ ਪੂਰੇ ਵਿਆਹ ਵਿਚ ਉਸਨੂੰ ਹੀ ਦੇਖਦਾ ਰਿਹਾ ਸੀ। 
ਮੈਰਿਜ ਖ਼ਤਮ ਹੋਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਤੇ ਅਸੀਂ ਆਪੋ – ਆਪਣੇ ਘਰ ਆਗੇ। 

ਡੈਡੀ ਤੇ ਮੰਮੀ ਅੱਜ ਕੱਲ ਗੱਲ ਕਰਦੇ ਪਏ। ਜੈਦੀਪ ਦਾ ਵੀ ਵਿਆਹ ਕਰ ਹੀ ਨਾ ਦਈਏ। ਆਪਣੀ ਲੋੜ ਨੂੰ ਆਪੇ ਕੋਈ ਕੰਮ – ਧੰਦਾ ਕਰੂਗਾ। ਸਾਡੇ ਆਖੇ ਤੇ ਲੱਗਦਾ ਨਹੀਂ। 
ਉਹ ਨਾ ਮੰਮੀ ਮੈਂ ਹਾਲੇ ਵਿਆਹ – ਵਿਉਹ ਨਹੀਂ ਕਰਵਾਉਣਾ। ਏਨਾਂ ਆਖ ਮੈਂ ਬਾਹਰ ਚਲਾ ਗਿਆ। 

ਕੁਝ ਦਿਨਾਂ ਬਾਅਦ ਮੰਮੀ, ਡੈਡੀ ਬੋਹਤ ਖੁਸ਼ ਨੇ…… ਕਿ ਗੱਲ ਅੱਜ ਬੜੇ ਖੁਸ਼ ਹੋ ਸੁੱਖ ਤੇ ਹੈ…. ਮੰਮੀ… ਡੈਡੀ… ।
ਸੁੱਖ ਤੇ ਹੈ ਪੁੱਤ ਅਸੀਂ ਅੱਜ ਤੇਰੇ ਲਈ ਕੁੜੀ ਦੇਖ ਕੇ ਆਏ। ਲੈ ਤੇ ਮੈਂਨੂੰ ਪੁੱਛਿਆ ਵੀ ਨਹੀਂ। ਏਦੇ ਵਿਚ ਪੁੱਛਣ ਵਾਲੀ ਕੇੜੀ ਗੱਲ। ਸਾਨੂੰ ਕੁੜੀ ਸੋਨੀ ਲੱਗੀ ਬਾਕੀ ਤਿਨੂੰ ਵਿਖਾਕੇ ਹੀ ਰਿਸ਼ਤਾ ਕਰਾਂਗੇ। 
ਨਾਲੇ ਪੁੱਤ ਉਹ ਆਪਣੇ ਬੋਬੀ ਦੀ ਸਾਲੀ ਹੈ। ਏਨਾਂ ਸੁਣ ਮੇਰੀ ਨਾਂਹ ਹਾਂ ਵਿਚ ਬਦਲ ਗਈ। ਚਲੋ ਮੰਮੀ ਡੈਡੀ ਤੁਸੀਂ ਵਡੇ ਹੋ ਜਿਵੇਂ ਤੁਹਾਨੂੰ ਠੀਕ ਲੱਗਦਾ ਕਰਦੋ ਮੈਂ ਤੁਹਾਡੀ ਹਰ ਗੱਲ ਨਾਲ ਸਹਿਮਤ ਹਾਂ…। 
ਏਨਾਂ ਆਖ ਮੇਰੇ ਮੰਨ ਵਿਚ ਲੱਡੂ ਫੁੱਟਣ ਲੱਗੇ। ਰੂਮ ਵਿਚ ਆ ਮਨ ਹੀ ਮਨ ਹੱਸੀ ਜਾਵਾਂ। 

ਮੰਮੀ :- (ਹੈਰਾਨੀ ਨਾਲ ) ਬੜੀ ਜਲਦੀ ਮਨ ਗਿਆ। 

ਡੈਡੀ:-(ਰੋਹਬ ਨਾਲ) ਮੁੱਛਾਂ ਤੇ ਹੱਥ ਫੇਰਦੇ ਹੋਏ….. ਮੁੰਡਾ ਕੀਦਾ ਫ਼ੇਰ। 

ਅਸਲ ਸੱਚਾਈ ਕਿਸੇ ਨੂੰ ਨਹੀਂ ਪਤਾ ਸੀ। ਮੈਂ ਏਨੀ ਜਲਦੀ ਹਾਂ ਕਿਉਂ? ਕਰਤੀ। ਜਿਸ ਦਿਨ ਕੁੜੀ ਨੂੰ ਮੈਂਨੂੰ ਦਿਖਾਉਣ ਗਏ। ਅਸਲ ਸੱਚਾਈ ਮੇਰੇ ਸਾਹਮਣੇ ਵੀ ਉਸ ਦਿਨ ਹੀ ਆਈ। ਰਮਨ ਬੇਟਾ ” ਚਾਹ ਲੈ ਕੇ ਆਜਾ ਮਹਿਮਾਨਾ ਲਈ।” ਜੈਸਮੀਨ ਦੀ ਜਗ੍ਹਾ  ਰਮਨ ਨੂੰ ਦੇਖ ਮੈਂ ਹੈਰਾਨੀ ਭਰੀਆਂ ਅੱਖਾਂ ਨਾਲ ਦੇਖਣ ਲੱਗਾ। ਰਮਨ ਨੇ ਚਾਹ ਟੇਬਲ ਤੇ ਰੱਖ ਦਿੱਤੀ। ਬੋਬੀ ਦੀ ਪਤਨੀ ਹੁਰੀਂ ਤਿੰਨ ਭੈਣਾਂ ਸੀ।  ਜਿਦੇ ਵਿਚੋ, ਜੈਸਮੀਨ ਸਬਤੋਂ ਛੋਟੀ ਸੀ।  ਮੇਰੇ ਲਈ ਜੋ ਰਮਨ ਨਾਮ ਦੀ ਕੁੜੀ ਦੇਖੀ ਸੀ। ਜੈਸਮੀਨ ਉਸਤੋਂ ਛੋਟੀ ਸੀ। 

ਜੈਸਮੀਨ ਦੀ ਮਾਂ ਜੈਸਮੀਨ ਦਾ ਹੱਥ ਫੜ ਲੈਕੇ ਆ ਰਹੀ ਸੀ। ਰਮਨ ਵਲ ਮੈਂ ਇਕ ਨਜ਼ਰ ਨਾ ਮਾਰੀਂ। ਪਰ ਏਧਰ ਜੈਸਮੀਨ ਤੋ ਮੇਰੀਆਂ ਨਜ਼ਰਾਂ ਹਟਣ ਦਾ ਨਾਮ ਹੀ ਨਹੀਂ ਸੀ, ਲੈ ਰਹੀਆਂ ਸੀ। 
ਜੈਸਮੀਨ ਸਾਡੇ ਵਿਚ ਆ ਬੈਠ ਗਈ। ਉਹਦੀ ਮਾਂ ਉਸਨੂੰ ਬੋਲ ਰਹੀ ਸੀ। ਕਿ ਆਪਣੀ ਰਮਨ ਲਈ ਮੁੰਡੇ ਵਾਲੇ ਆਏ ਹੋਏ ਆ। ਏਨਾਂ ਸੁਣ ਜੈਸਮੀਨ “ਮੁਸਕੂਰਾਉਣ ਲੱਗ ਗਈ।” 
ਸਭਨੂੰ.. ਸਤਿ.. ਸ਼੍ਰੀ… ਅਕਾਲ… ਬੁਲਾਉਣ ਲੱਗੀ। 

ਮੈਂ ਥੋੜ੍ਹਾ ਹੂੜ ਮੱਤ ਸੀ। ਸਾਰੀਆਂ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ। ਕਿ ਮੈਂ ਏਥੇ ਰਮਨ ਨੂੰ ਨਹੀਂ ਜੈਸਮੀਨ ਨੂੰ ਦੇਖਣ ਲਈ ਆਇਆਂ ਹਾਂ। ਮੇਰੀ ਗੱਲ ਸੁਣ ਸਾਰੇ ਹੈਰਾਨ ਹੋ ਗਏ। ਬੋਲਣ ਲੱਗੇ ਬੇਟਾ ਤੁਹਾਨੂੰ ਕੋਈ ਗ਼ਲਤ ਫੈਮੀ ਹੋਈ ਹੈ। ਅਸੀਂ ਤੇ ਰਮਨ ਦੀ ਗੱਲ ਕੀਤੀ ਸੀ। ਮੇਰੇ ਮੰਮੀ ਡੈਡੀ ਵੀ ਹਾਂ ਪੁੱਤ ਤੀਨੂੰ ਕੋਈ ਗ਼ਲਤ ਫੈਮੀ ਹੋਗੀ ਹੋਣੀ। 
ਹੋਗੀ ਹੋਣੀ ਮੰਮੀ ਡੈਡੀ ਪਰ ਮੈਂ ਜੈਸਮੀਨ ਤੋਂ ਬਿਨਾਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਹੈ। ਮੈਂ ਜੈਸਮੀਨ ਦੀ ਫੈਮਲੀ ਨੂੰ ਵੀ ਸਿੱਧਾ ਜਿਹਾ ਬੋਤਲਾ ਆਂਟੀ, ਅੰਕਲ, ਤੇ ਰਮਨ ਜੇ ਮੇਰੇ ਤੋਂ ਕੋਈ ਗ਼ਲਤੀ ਹੋਗੀ ਹੋਏ ਮੈਂਨੂੰ ਮਾਫ਼ ਕਰਦਿਉ। ਪਰ ਮੇਰੀ ਝੋਲੀ ਜੈਸਮੀਨ ਦਾ ਰਿਸ਼ਤਾ ਪਾਦਿਉ। ਏ ਸਭ ਸੁਣ “ਜੈਸਮੀਨ ਥੋੜ੍ਹਾ ਕਭਰਾਕੇ ਆਪਣੇ ਰੂਮ ਵਿਚ ਚਲੀ ਗਈ।” 

ਅੰਕਲ :- ਬੇਟਾ ਜੈਸਮੀਨ ਸੋਹਨੀ ਤੇ ਹੈ। ਪਰ ਉਸਨੂੰ ਅੱਖਾਂ ਤੋਂ ਨਹੀਂ ਦਿਸਦਾ, ਏਦੇ ਛੋਟੀ ਹੁੰਦੀ ਦੇ ਇਕ, “ਐਕਸੀਡੈਂਟ ਕਾਰਨ ਅੱਖਾਂ ਦੀ ਰੌਸ਼ਨੀ ਚਲੀ ਗਈ।” 

ਜੈਦੀਪ :- ਤਾਂ ਕਿ ਹੋਇਆ ਅੱਖਾਂ ਨਹੀਂ ਹੈ। ਏਦਾਂ ਮਤਲਬ ਏ ਤੇ ਨਹੀਂ ਏਦਾਂ ਵਿਆਹ ਨਹੀਂ ਹੋਣਾ ਜਾਂ ਹੋ ਨਹੀਂ ਸਕਦਾ। 

ਅੰਕਲ: – ਬੇਟਾ ਇਕ ਬਲਾਈਂਡ ਕੁੜੀ ਨਾਲ ਵਿਆਹ ਕਰਵਾ ਕਿ ਕਰੇਗਾ। ਨਾ ਤੇ ਉਹ ਤੈਨੂੰ ਰੋਟੀ – ਪਾਣੀ ਬਣਾ ਖਿਲਾ ਸਕੇਗੀ ਤੇ ਨਾ ਹੀ ਤੇਰੇ ਮਾਂ ਪਿਉ ਦੀ ਸੇਵਾ ਕਰ ਸਕੇਗੀ। 

ਜੈਦੀਪ :- ਆਹ! ਰੋਟੀ – ਪਾਣੀ ਤੇ ਮਾਂ – ਪਿਉ ਦੀ ਸੇਵਾ ਤੇ ਅੰਕਲ ਜੀ ਅੱਜ ਕੱਲ ਚੰਗੀਆਂ ਭਲੀਆਂ ਨਹੀਂ ਕਰ ਦੀਆਂ। ਮੈਂ ਤੁਹਾਨੂੰ ਸਬਨੂੰ ਆਪਣਾ ਫੈਸਲਾ ਸੁਣਾ ਚੁੱਕਾ ਹਾਂ। ਅੱਗੇ ਆਪ ਸਭ ਦੀ ਜੋ ਰਾਏ ਦੱਸਦਿਉ। 

ਅੰਕਲ : – ਬੇਟਾ ਅਸੀਂ ਤੇਰੀ ਸੋਚ ਦੀ ਕਦਰ ਕਰਦੇ ਹਾਂ। ਸਾਨੂੰ ਕੋਈ ਐਤਰਾਜ ਨਹੀਂ। ਅਗਰ ਸਾਡੀ ਧੀ ਦਾ ਘਰ ਵਸਦਾ ਹੈ। ਰਮਨ ਨੂੰ ਹੋਰ ਵੀ ਰਿਸ਼ਤੇ ਮਿਲ ਜਾਣਗੇ। ਪਰ ਇਕ ਵਾਰ ਆਪਣੇ ਮਾਂ – ਬਾਪ ਨਾਲ ਸਲਾਹ ਕਰਲੋ। 

ਜੈਦੀਪ :- ਮੰਮੀ – ਡੈਡੀ ਤੁਹਾਨੂੰ ਇਸ ਰਿਸ਼ਤੇ ਤੋਂ ਕੋਈ ਐਤਰਾਜ ਤੇ ਨਹੀਂ।

ਮੰਮੀ  – ਡੈਡੀ :- (ਖੁਸ਼ ਹੋ ਕੇ ਬੋਲੇ) ਨਾ ਪੁੱਤ ਬਲਕਿ ਅਸੀਂ ਤੇਰੀ ਸੋਚ ਤੋ ਬੋਹਤ ਖੁਸ਼ ਹਾਂ। ਬਲਕਿ ਸਾਨੂੰ ਖੁਸ਼ੀ ਹੈ, ਕਿ ਸਾਡੇ ਘਰ ਏਨੀ ਵਧੀਆ ਸੋਚ ਵਾਲੇ ਬੱਚੇ ਨੇ ਜਨਮ ਲਿਆ। ਬਾਕੀ ਜੈਦੀਪ ਇਕ ਵਾਰ ਜੈਸਮੀਨ ਨੂੰ ਪੁੱਛਲਾ।

ਮੈਂਨੂੰ ਤੇ ਜੈਸਮੀਨ ਨੂੰ ਇਕ ਦੂਜੇ ਨਾਲ ਗੱਲ ਕਰਨ ਦਾ” ਮੌਕਾ ਦੇ ਦਿੱਤਾ।” ਅਸੀਂ ਦੋਨੋ ਟੈਰੀਸ ਤੇ ਚਲੇ ਗੇ। ਰਮਨ ਨੂੰ ਵੀ ਕੋਈ ਐਤਜਾਰ  ਨਹੀਂ ਸੀ। ਸਗੋਂ ਉਹ ਵੀ ਖੁਸ਼ ਸੀ। ਮੈਂ ਜੈਸਮੀਨ ਦਾ ਹੱਥ ਫੜ ਚੇਅਰ ਤੇ ਬਿਠਾ ਦਿੱਤਾ। 

ਜੈਦੀਪ : – ਜੈਸਮੀਨ ਮੈਂ ਵਿਆਹ ਵਿਚ ਤੁਹਾਨੂੰ ਦੇਖ ਦੇ ਹੀ ਸੋਚ ਲਿਆ ਸੀ। ਕਿ ਜ਼ਿੰਦਗੀ ਬਿਤਾਉਣੀ ਤੁਹਾਡੇ ਨਾਲ, ਨਹੀਂ ਤੇ ਵਿਆਹ ਹੀ ਨਹੀਂ ਕਰਵਾਉਣਾ…… ਜੈਸਮੀਨ ਤੁਹਾਨੂੰ ਯਾਦ ਤੁਸੀਂ ਮੇਰੇ ਤੇ ਕੋਲਡਿੰਰਕ ਪਾਤੀ ਸੀ। 

ਜੈਸਮੀਨ : – ਜੀ ਉਸਦੇ ਲਈ ਮਾਫੀ ਮੰਗਦੀ ਹਾਂ। 

ਜੈਦੀਪ : – ਮਾਫੀ ਮੰਗ ਮੈਂਨੂੰ ਸ਼ਰਮਿੰਦਾ ਨਾ ਕਰੋ। ਤੁਸੀ ਚਾਹੋ ਤੇ ਮੇਰੇ ਸਾਰੇ ਤੇ ਕੋਲਡਿੰਰਕ ਪਾਦਿਉ ਜੀ। 

ਜੈਸਮੀਨ :- ( ਹੱਸਦੀ ਹੋਈ) ਨਹੀਂ ਜੀ। ਉਹ ਤੇ ਗਲਤੀ ਨਾਲ ਹੋਗਿਆ ਸੀ। ਪਰ ਜੋ ਤੁਸੀ ਫੈਸਲਾ ਲਿਆ। ਕਿ ਤੁਹਾਨੂੰ ਲਗਦਾ ਠੀਕ ਹੈ। ਕਿਤੇ ਕੋਈ ਗਲਤੀ ਤੇ ਨਹੀਂ ਕਰਦੇ ਪਏ। ਮੈ ਤੇ ਰਮਨ ਦੀਦੀ ਵਾਂਗੂ ਪੜੀ – ਲਿਖੀ ਵੀ ਨਹੀ ਹਾਂ। 

ਜੈਦੀਪ : – ਜੀ ਤੁਹਾਡੀ ਨਜ਼ਰ ਬਣਨ ਦੀ ਕੋਸ਼ਿਸ਼ ਕਰਦਾ ਪਿਆ ਹਾਂ। ਏਦੇ ਵਿਚ ਗ਼ਲਤੀ ਕਿਸ ਗੱਲ ਦੀ ਭਲਾ, ਨਾਲੇ ਰਹੀ ਗੱਲ ਪੜਨ ਲਿਖਣ ਦੀ, ਮੈਂ ਤੁਹਾਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹਾਂ। ਨਾ ਕਿ ਕੋਈ ਜੌਬ ਕਰਵਾਓਣੀ… ।

ਜੈਸਮੀਨ : – ਜੀ ਮੈਂ ਤੁਹਾਡੀ ਸੋਚ ਤੋਂ ਬੋਹਤ ਖੁਸ਼ ਹਾਂ। ਪਰ ਇਕ ਵਾਰ ਸੋਚ ਲਉ…. ਮੈਂ ਤੁਹਾਡੀ ਜ਼ਿੰਦਗੀ ਖਰਾਬ ਨਹੀਂ ਕਰਨਾ ਚਾਹੁੰਦੀ। 

ਜੈਦੀਪ  :- ਪਲੀਜ਼…. ਜੈਸਮੀਨ ਏਦਾਂ ਨਾ ਬੋਲ ਤੇਰੇ ਬਿਨਾਂ ਏ ਜ਼ਿੰਦਗੀ ਕਿਸੇ ਕੰਮ ਦੀ ਨਹੀਂ। 

ਮੈਂ ਘੁਟਨਿਆਂ ਦੇ ਬਲ ਹੋ ਜੈਸਮੀਨ ਦੇ ਦੋਨੋ ਹੱਥ ਫੜਕੇ ਕਿਹਾ … ਜੈਸਮੀਨ ਮੈਂ ਤੇਰੇ ਸਾਰੇ ਸੁਪਨੇ ਪੂਰੇ ਕਰਾਂਗਾ। ਜੈਸਮੀਨ (ਹੱਸਕੇ) ਬੋਲੀ ਜੀ ਮੇਰੇ ਬੋਹਤ ਸੁਪਨੇ ਨਹੀਂ। ਬਸ ਇਕੋ ਹੈ। ਉਹ ਕਦੀ ਪੂਰਾ ਨਹੀਂ ਹੋ ਸਕਦਾ। ਦੱਸ ਮੈਂਨੂੰ ਜੈਸਮੀਨ ਕਿਹੜਾ ਸੁਪਨਾ ਹੈ। ਉਸ ਸੁਪਨੇ ਨੂੰ ਮੈਂ ਸੱਚ ਕਰਾਂਗਾ। ਅਗਰ ਜੇ ਨਾ ਕਰ ਸਕਿਆ ਤੇ ਸਮਝ ਜਾਣਾ ਮੇਰਾ ਪਿਆਰ ਝੂੱਠਾ ਸੀ। ਜੈਸਮੀਨ ਬੋਲੀ ਮੈਂ ਬਚਪਨ ਵਿਚ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਬੈਠੀ ਹਾਂ, ਕਾਸ਼! ਮੈਂ ਇਸ ਦੁਨੀਆਂ ਨੂੰ ਦੁਬਾਰਾਂ ਦੇਖ ਸਕਾਂ। 
ਮੈ ਜੈਸਮੀਨ  ਦੇ ਹੱਥ ਥੋੜ੍ਹੇ ਜ਼ੋਰ ਨਾਲ ਘੁੱਟਕੇ…. ਕਿਹਾ ਕਿ ਮੈਂ ਇਸ ਸੁਪਨੇ ਨੂੰ ਸੱਚ ਕਰਾਂਗਾ।

ਕੁਝ ਦੇਰ ਸੋਚ ਵਿਚਾਰ ਕਰਨ ਨਾਲ ਸਬਦੇ ਗਿਲੇ – ਸ਼ਿਕਵੇ ਦੂਰ ਹੋ ਗਏ। ਮੇਰਾ ਤੇ ਜੈਸਮੀਨ ਦਾ ਰਿਸ਼ਤਾ ਪੱਕਾ ਹੋ ਗਇਆ। ਮੇਰਾ ਨਾਮ ਜੈਸਮੀਨ ਦੇ ਨਾਮ ਨਾਲ ਜੁੜਣ ਤੇ ਮੇਰੀ ਕਿਸਮਤ ਖੁੱਲ ਗਈ। ਮੈਂ (A. C. C) ਆਰਮੀ ਕਇਡੀਟ ਕਜਾਲ ਜੋਇੰਨ ਕਰ। ਫਰਵਰੀ 
ਵਿਚ ਟੈਸਟ ਦੇ “ਡਰੈਕਟ ਅਫਸਰ ਸਲੈਕਟ ਹੋ ਗਿਆ।” ਮੇਰੀ ਪੋਸਟਿੰਗ ਜੰਮੂ ਵਿਚ ਹੋ ਗਈ। ਮੈਂਨੂੰ ਮੇਰੀ ਮਾਂ ਦੀ ਕਹੀ ਗੱਲ ਯਾਦ ਆ ਗਈ ਜਦੋ ਤੇਰਾ ਵਿਆਹ ਹੋਗਿਆ। ਤੇਰੀ ਕਿਸਮਤ ਆਪਣੇ ਆਪ ਖੁੱਲ ਜਾਣੀ। ਮੇਰੇ ਲਈ ਜੈਸਮੀਨ ਬੋਹਤ ਲੱਕੀ ਸਾਬਿਤ ਹੋਈ। ਜੰਮੂ ਵਿਚ ਹਰ ਟਾਈਮ ” ਮੌਤ ਦਾ ਬੋਹਤ ਖ਼ਤਰਾ ਹੋਣ ਕਰਕੇ।” 
ਕਿਸੇ ” ਸੰਸਥਾ” ਨਾਲ ਸਮਪਰਕ ਕਰਕੇ। ਆਪਣੀਆਂ ਅੱਖਾਂ ਦਾ “ਐਗਰੀਮੈਂਟ” ਤਿਆਰ ਕਰਵਾ ਆਪਣੀਆਂ ਅੱਖਾਂ ਜੈਸਮੀਨ ਨੂੰ ਦੇਣ ਦਾ ਫੈਸਲਾ ਕਰ ਲਿਆ। 

(ਪੂਰੇ ਦੋ ਸਾਲ ਬਾਅਦ)

ਮੈਂ ਆਪਣੇ ਘਰ ਵਾਪਿਸ ਆਇਆ। ਪਰਿਵਾਰ ਨੂੰ ਮਿਲਿਆ, ਤੇ ਜੈਸਮੀਨ ਦੇ ਪਰਿਵਾਰ ਨੂੰ ਮਿਲਿਆ। ਕੁਝ ਦਿਨਾਂ ਬਾਅਦ ਮੇਰੀ ਤੇ ਜੈਸਮੀਨ ਦੀ ਮੈਰਿਜ ਹੋ ਗਈ। ਮੇਰਾ ਪਰਿਵਾਰ, ਜੈਸਮੀਨ ਦਾ ਪਰੀਵਾਰ,  ਮੈਂ ਤੇ ਜੈਸਮੀਨ ਬੋਹਤ ਖੁਸ਼ ਹੋਏ। ਵਿਆਹ ਦੇ ਕੁਝ ਦਿਨਾਂ ਬਾਅਦ ਮੈਂਨੂੰ ਮੇਰੀ ਛੂੱਟੀ ਖ਼ਤਮ ਹੋਣ ਤੋ ਪਹਿਲਾਂ ਵਾਪਿਸ ਬੁਲਾਇਆ ਗਿਆ। 
“ਹਾਲਾਤ ਖਰਾਬ ਹੋਣ ਕਰਕੇ।” 

ਮੇਰਾ ਵਾਪਿਸ ਜਾਣ ਦਾ ਦਿਨ। ਘਰ ਦੇ ‘ਤੇ ਜੈਸਮੀਨ ਬੋਹਤ ਉਦਾਸ ਨੇ। 
ਮੈਂ ਆਪਣੀਆਂ ਅੱਖਾਂ ਦੇ ਬਾਰੇ ਜੈਸਮੀਨ ਨੂੰ ਤੇ ਆਪਣੇ ਪਰਿਵਾਰ ਤੇ ਜੈਸਮੀਨ ਨੂੰ ਸਭ ਦੱਸ ਦਿੱਤਾ। ਜੈਸਮੀਨ ਅਗਰ ਜੰਗ ਦੇ ਦੌਰਾਨ ਮੈਂਨੂੰ ਕੁਝ ਹੁੰਦਾ ਹੈ। ਤੂੰ ਮੇਰੀਆਂ ਅੱਖਾਂ ਨਾਲ ਦੁਬਾਰਾ ਇਸ ਸੰਸਾਰ ਨੂੰ ਦੇਖ ਪਾਂਵੇਗੀ। ਮੈਂ ਤੇਰਾ ਦੁੱਖ ਸਮਝ ਸਕਦਾ ਬਿਨਾਂ ਨੇਤਰਾਂ ਤੋ ਇਸ ਦੁਨੀਆਂ ਵਿੱਚ ਰਹਿਣਾ ਕਿੰਨਾ ਔਖਾ ਹੈ। ਮੇਰਾ ਏਨਾਂ ਆਖਦੇ ਜੈਸਮੀਨ ਨੇ ਮੇਰੇ ਮੂੰਹ ਤੇ ਹੱਥ ਰੱਖ ਕੇ ਮੈਂਨੂੰ ਚੁੱਪ ਹੋਣ ਲਈ ਕਿਹਾ। 
ਮੈਂ ਬੈਗ ਮੋਡੇ ਤੇ ਰੱਖ ਗੈਟ ਤੋਂ ਬਾਹਰ ਹੋਣ ਦੀ ਕੋਸ਼ਿਸ਼ ਕੀਤੀ। ਇਕ ਵਾਰ ਮੁੜਕੇ ਦੇਖੀਆਂ। ਮੇਰੀ ਮਾਂ, ਪਿਉ, ਭੈਣ, ਤੇ ਜੈਸਮੀਨ ਮੈਂਨੂੰ ਨਿਹਾਰ ਰਹੇ ਸੀ। 

ਕੁਝ ਦਿਨਾਂ ਬਾਅਦ (ਸਵੇਰੇ 9 ਬਜੇ)  ਨਿਊਜ਼ ਆਈ। ਜੰਮੂ ਵਿਚ ਘੁਸ- ਬੈਠ ਕਰਦੇ ਆਤੰਕਵਾਦੀਆਂ ਨਾਲ, ਫੌਜੀ ਜਵਾਨ ਗੋਲੀ- ਬਾਰੀ ਕਰਨ ਦੋਰਾਨ 16 ਆਤੰਕਵਾਦੀ ਮਾਰੇ। 8 ਫੌਜੀ ਜਵਾਨ ਸ਼ਹੀਦ…. ਜਿਨਾਂ ਵਿਚ ਇਕ ਨਾਮ ਜੈਦੀਪ ਸਿੰਘ ਸੀ। ਮਾਂ ਨਾਮ ਸੁਣਦੇ ਹੀ। ਬੇਹੋਸ਼ ਹੋ ਜਮੀਨ ਤੇ ਡਿੱਗ ਗਈ। ਜੈਸਮੀਨ ਰੋਣ ਦੀ ਆਵਾਜ਼ ਸੁਣ ਆਪਣੇ ਰੂਮ ਵਿਚੋ ਬਾਹਰ ਆਈ। ਕਿ ਹੋਇਆ? ਮੰਮੀ ਜੀ ਸਾਰੇ ਰੋ… ਕਿਉ? ਰਹੇ ਹੋ। ਕੋਈ ਕੁਝ ਬੋਲਦਾ ਕਿਉ? ਨਹੀਂ। 
ਨਿਊਜ਼ ਚੱਲ ਰਹੀ ਸੀ।ਸ਼ਹੀਦ ਜੈਦੀਪ ਦਾ ਨਾਮ ਸੁਣ ਜੈਸਮੀਨ ਦੇ ਹੱਥ ਪੈਰ ਕੰਬਣ ਲੱਗ ਗਏ। ਬਿਨਾਂ ਰੌਸ਼ਨੀ ਵਾਲੀਆ ਅੱਖਾਂ ਵਿਚੋ ਪਾਣੀ ਇਓਂ ਨਿਕਲਣ ਲੱਗਾ ਜਿਵੇਂ ਬਾਰਿਸ਼ ਵਿਚ ਬੱਦਲਾਂ ਨੂੰ ਕਿਸੇ ਨੇ ਵੰਗਾਰਦਿਆਂ ਹੋਏ। 

ਰਿਸ਼ਤੇਦਾਰ ਆਂਢ – ਗੁਆਂਢ ਸਾਰੇ ਆ ਕੱਠੇ ਹੋਏ। ਸ਼ਾਮ 6 ਦਾ ਟਾਈਮ ਫੌਜੀ ਜਵਾਨ ” ਸ਼ਹੀਦ ਜੈਦੀਪ ਦਾ ਸ਼ਰੀਰ ਲੈਕੇ ਆਏ।” 
ਜੈਦੀਪ ਦਾ ਮ੍ਰਿਤਕ ਸ਼ਰੀਰ ਦੇਖ ਉਸਦੀਆਂ ਮਾਂ ਦੀਆਂ ਭੁੱਬਾਂ ਨਿੱਕਲ ਆਈਆਂ। ਸ਼ਹੀਦ ਦੇ ਸ਼ਰੀਰ ਨੂੰ ਸਲਾਮੀ ਦੇ ਅੱਗਨੀ ਭੇਟਾ ਕੀਤਾ ਗਿਆ। 
ਜੈਸਮੀਨ ਨੂੰ ਭਲੇ ਨਾ ਦਿਖਦਾ ਸੀ। ਪਰ ਉਸਦਾ ਵੀ ਦਿਲ ਹੀ ਪੁੱਛਿਆ ਜਾਣ ਦਾ ਸੀ। ਉਸਤੇ ਕਿ ਬੀਤ ਰਹੀ ਹੋਏ। 
ਜਿੰਨੇ ਉਸਨੂੰ ਏਨੀ ਖੁਸ਼ੀ ਦਿੱਤੀ। ਤੇ ਲੱਖਾਂ ਦੀ ਭੀੜ ਵਿੱਚੋ ਉਸਦਾ ਹੱਥ ਆਂਨ ਥੰਮਿਆਂ ਸੀ। ਅੱਜ ਉਹ ਇਸ ਦੁਨੀਆ ਚੌ ਰੁਕਸੱਤ ਹੋਗਿਆ। 

ਦੇਖ ਜੱਗ ਦੇਖਣ ਦੇ ਸੁਪਣੇ
ਮੈਂਨੂੰ ਜਿਉਣਾ ਸਿਖਾਂ ਗਇਆ ਸੀ
ਹੱਥ ਫੜ ਲੈ ਚਾਰ ਲਾਵਾਂ
ਮੈਂਨੂੰ ਆਪਣੀ ਮਲਿਕਾ ਬਣਾ ਗਇਆ ਸੀ
ਹੁਣ ਇਕੱਲੀ ਨੂੰ ਛੱਡ ਤੁਰ ਗਇਆ
ਮੈਂਨੂੰ ਸ਼ਹੀਦ ਦੀ ਵਿਧਵਾ ਬਣਾ ਗਇਆ ਸੀ

(ਕੁਝ ਮਹੀਨਿਆਂ ਬਾਅਦ)

ਜੈਦੀਪ ਦੀਆਂ ਅੱਖਾਂ ਜੈਸਮੀਨ ਨੂੰ ਮਿਲ ਗਈਆਂ। ਓਪਰੇਸ਼ਨ ਤੋਂ ਬਾਅਦ  ਡਾ:  ਨੇ ਜੈਸਮੀਨ ਨੂੰ ਪੁੱਛਿਆ ਤੁਸੀਂ ਸਬਤੋਂ ਪਹਿਲਾਂ ਕਿਸ ਨੂੰ ਦੇਖਣਾ ਚਾਹੁੰਦੇ ਹੋ।

ਜੈਸਮੀਨ : – ਜਿਸਦੀ ਵਜ੍ਹਾ ਨਾਲ ਮੈਂ ਦੇਖਣ ਲੱਗੀ, ਮੈਂ ਆਪਣੇ ਪਤੀ ਦੀ ਤਸਵੀਰ  ਨੂੰ ਪਹਿਲਾਂ ਦੇਖਣਾ ਚਾਹਾਂ ਗਈ।

ਡਾ:- ਜੈਸਮੀਨ ਆਪਣੀਆ ਅੱਖਾਂ ਹੋਲੀ- ਹੋਲੀ ਖੋਲੋ।

ਜੈਸਮੀਨ : – ਮੇਰੀਆਂ ਅੱਖਾਂ ਸਾਹਮਣੇ ਜੈਦੀਪ ਦੀ ਤਸਵੀਰ ਸੀ।
ਮੇਰੀਆਂ ਅੱਖਾਂ ਹੋਲੀ – ਹੋਲੀ ਖੁੱਲ੍ਹੀਆ ਤੇ ਨਜ਼ਰ ਜੈਦੀਪ ਦੀ ਤਸਵੀਰ ਤੇ ਪਈ। ਸੋਹਨੀ ਜਿਹੀ ਪੱਗ, ਗੋਰਾ ਰੰਗ, ਤਿੱਖੇ – ਤਿੱਖੇ – ਨਕਸ਼।
ਮੈਂ ਜੈਦੀਪ  ਹੁਰਾਂ ਦੀ ਤਸਵੀਰ ਦੇਖ ਜਿਧਰ ਖੁਸ਼ ਸੀ। ਓਧਰ ਦੁੱਖ ਇਸ ਗੱਲ ਦਾ ਸੀ। ਕਾਸ਼! ਜੈਦੀਪ ਹੁਰਾਂ ਨੂੰ ਮੈਂ ਕਦੀ ਦੇਖਣ ਦਾ ਸੁਪਨਾ ਨਾ ਦੱਸਿਆ ਹੁੰਦਾ । ਅੱਜ ਉਹਨਾਂ ਮੈਂਨੂੰ ਜੱਗ ਦੇਖਣ ਲਾਕੇ ਆਪਣੇ ਸੱਚੇ ਪਿਆਰ ਦਾ ਸਬੂਤ ਦੇ ਦਿੱਤਾ। ਪਰ ਮੈਂ ਉਹਨਾਂ ਲਈ ਕੁਝ ਨਹੀਂ ਕੀਤਾ।

ਕੁਝ ਮਹੀਨਿਆਂ ਬਾਅਦ :-

ਮੇਰੇ ਮੰਮੀ ਡੈਡੀ ਤੇ ਜੈਦੀਪ ਹੁਰਾਂ ਦੇ ਮੰਮੀ ਡੈਡੀ ਸੋਚਣ ਲਗੇ। ਕਿ ਜੈਸਮੀਨ ਦੀ ਹਲੇ ਕੁਝ ਉਮਰ ਨਹੀਂ ਕਿਉ? ਨਾ ਇਸਦਾ ਰਿਸ਼ਤਾ ਦੁਬਾਰਾ ਕਰ ਦਿੱਤਾ ਜਾਏ ਕੋਈ ਚੰਗਾ ਮੁੰਡਾ ਦੇਖ ਕੇ। ਜਦ ਮੈਂਨੂੰ ਏਹ ਗੱਲ ਪਤਾ ਲੱਗੀ ਮੈਂਨੂੰ ਬੋਹਤ ਬੁਰਾ ਲੱਗਾ। ਮੈਂ ਸਾਫ ਜਿਹੇ ਲਫ਼ਜ਼ਾਂ ਵਿਚ ਸਬਨੂੰ ਕਿਹਤਾਂ ਕਿ ਮੈਂ ਕੋਈ ਭੇਡ, ਬੱਕਰੀ, ਜਾਂ ਕੋਈ ਢੰਗਰ ਨਹੀਂ। ਕਿ ਕਿਸੇ ਦੇ ਹੱਥ ਵੀ ਮੇਰਾ ਰੱਸਾ ਦੇ ਦਿਓ। ਮੈਂ ਇਕ ਸ਼ਹੀਦ ਦੀ ਪਤਨੀ ਹਾਂ।
ਮੈਂ ਉਸਦੀ ਵਿਧਵਾ ਬਣ ਆਪਣੇ ਆਪ ਨੂੰ ਸੌਭਾਗਣ ਸਮਝਾ ਗੀ।

ਅੱਜ ਕੱਲ ਮੈਂ ਬੋਹਤ ਦੁਖੀ ਤੇ ਉਦਾਸ ਰਹਿਣ ਲੱਗੀ। ਸਾਰਾ ਦਿਨ ਰੋਂਦੀ ਰਹਿਣਾ। ਇਕ ਦਿਨ ” ਗੁਰਦੁਆਰੇ ਜਾ ਬਾਬਾ ਜੀ ਨੂੰ ਸ਼ਿਕਾਇਤ ਕੀਤੀ।” ਜਦ ਜ਼ਿੰਦਗੀ ਵਿਚ ਹਨੇਰਾ ਸੀ। ਜੈਦੀਪ ਹੁਰਾਂ ਆ ਉਜਾਲਾ ਕਰ ਦਿੱਤਾ। ਤੇ ਜਦ ਜੈਦੀਪ ਹੀ ਨਹੀਂ ਫਿਰ ਇਸ ਉਜਾਲੇ ਦਾ ਕੀ ਕਰਨਾ। ਮੈਂ ਜੈਦੀਪ ਦੀ ਤਸਵੀਰ ਆਪਣੇ ਬੈੱਡ ਤੇ ਨਾਲ ਰੱਖ ਸੌਂਦੀ ਸੀ। ਪਰ ਫਿਰ ਵੀ ਮੈਂਨੂੰ ਉਹਨਾਂ ਦੀ ਬੋਹਤ ਕੰਮੀ ਮਹਿਸੂਸ ਹੁੰਦੀ ਸੀ।
ਮੰਮੀ ਨੇ ਮੇਰਾ ਉਦਾਸ ਚਿਹਰਾ ਦੇਖ ਮੈਂਨੂੰ ਕਿਹਾ। ਜੈਸਮੀਨ ਤੂੰ ਰੋਜ਼ ਗੁਰੂ ਘਰ ਜਾਇਆ ਕਰ। ਤੇ ( ਜਪੁ ਜੀ ਸਾਹਿਬ) ਦਾ ਪਾਠ ਕਰਿਆ ਕਰ। ਮੇਰੇ ਰੋਜ਼ ਏਦਾਂ ਕਰਨ ਨਾਲ ਮੰਨ ਨੂੰ ਟਿੱਕਾ ਮਿਲ ਗਇਆ।
ਤੇ ਏਹ ਮਹਿਸੂਸ  ਹੋਇਆ ਕਿ ਮੈਂ ਜੈਦੀਪ ਦੇ ਦਿਤੇ ਤੁਫ਼ੈਲ ਦੀ ਕਦਰ ਕਰਾਂ।
ਅੱਜ ਮੇਰੀ ਅੱਧੀ ਉਮਰ ਬੀਤ ਗਈ, ਮੈਂ ਇਕ ਚੇਅਰ ਤੇ ਬੈਠੀੰ ਹਾਂ।
ਜੈਦੀਪ ਦੀ ਤਸਵੀਰ ਆਪਣੀ ਗੋਦੀ ਵਿਚ ਲੈਕੇ।

ਦੇਖ ਏ ਅੱਖੀਆਂ ਤੇਰੀਆਂ….. 
ਤੇਰਾ ਹੀ ਚਿਹਰਾ ਦੇਖ ਦੀਆਂ….. 

ਇਸ ਕਹਾਣੀ ਨੂੰ ਪੜ੍ਹਨਾ ਸੁਣਨਾ। ਜਿੰਨਾ ਸੌਖਾ ਲੱਗਦਾ ਹੈ। ਜੈਦੀਪ ਲਈ ਇਕ ਅੰਧੀ ਕੁੜੀ ਨਾਲ ਵਿਆਹ ਕਰਵਾਉਣਾ। ਤੇ ਜੈਸਮੀਨ ਲਈ ਸਾਰੀਆਂ ਰਿਸ਼ਤਿਆਂ ਨੂੰ ਨਕਾਰ। ਇਕ ਸ਼ਹੀਦ ਦੀ ਵਿਧਵਾ ਬਣ ਜਿਊਣਾ ਉਹਨਾਂ ਹੀ ਔਖਾ ਸੀ। 

ਇਸ ਕਹਾਣੀ ਨੂੰ ਪੜਨ ਵਾਲੇ ਸਾਰੇ ਮੇਰੇ ਆਪਣਿਆਂ ਦਾ ” ਦਿਲੋਂ ਧੰਨਵਾਦ ਕਰਦਾ ਹਾਂ।” 

(ਆਪ ਜੀ ਦਾ ਨਿਮਾਣਾ)
_____ਪ੍ਰਿੰਸ

whatsapp :- 7986230226 
instagram 👇
@zindgi_dai_panne 
@official_prince_grewal 

If you like it , Please share it with your friends.Tks.
FacebookWhatsAppPinterestTelegramTwitterCopy LinkInstapaper

2 Comments

  • Yadav Posted September 15, 2020 1:42 am

    Sir Aapka Content hme bohat paasand aata hai hme kuj nea seekhne ko milta hai your are our inspiration Sir

  • Faryaad Kaur Cheema Posted September 4, 2020 12:53 am

    bhut vadya :)))

Add Comment

Your email address will not be published. Required fields are marked *

For Suggestions, Publish your books on PunjabiLibrary.com

Email to : PunjabiLibrary@gmail.com

FacebookWhatsAppPinterestTelegramTwitterCopy LinkInstapaper