ਐੱਸ.ਸੀ. ਕੋਟਾ

ਐੱਸ.ਸੀ. ਕੋਟਾ
If you like it , Please share it with your friends.Tks.
FacebookWhatsAppPinterestTelegramTwitterCopy LinkInstapaper

ਦੁਪਹਿਰ ਵੇਲੇ ਅਸੀਂ ਕਾਲਜ ਦੀ ਕੰਟੀਨ ਵਿੱਚ ਚਾਹ ਪੀਣ ਗਏ ,ਜਦੋਂ ਹੀ ਅਸੀਂ ਕੰਟੀਨ ਵਿਚ ਪਹੁੰਚੇ ਪਾਰਟੀ ਚੱਲ ਰਹੀ ਸੀ

ਸਾਡੀ ਹੀ ਕਲਾਸ ਦਾ ਮੁੰਡੇ ਸਤੀਸ਼ ਨੇ ਸ਼ਾਇਦ ਪਾਰਟੀ ਦਿੱਤੀ ਸੀ . ਪਾਰਟੀ ਕਿਸ ਗੱਲ ਦੀ ਹੋ ਰਹੀ ਇਸ ਬਾਰੇ ਸਾਨੂੰ ਨਹੀਂ ਸੀ ਪਤਾ

ਨਵੀ ਦੇ ਕਹਿਣ ਤੇ ਅਸੀਂ ਚਾਰੇ ਦੋਸਤ ਓਹਨਾ ਤੋਂ ਦੂਰ ਜਾ ਕੇ ਬੈਠ ਗਏ, ਮਨਦੀਪ ਚਾਰ ਕੱਪ ਚਾਹ ਲੈ ਕੇ ਆਇਆ,

ਨਵੀ ਥੋੜ੍ਹਾ ਫਿਕਰ ਵਿਚ ਸੀ ਕਿਓਂਕਿ ਇਸ ਵਾਰ ਦੇ ਸਮੈਸਟਰ ਦੀ ਫੀਸ ਭਰਨ ਲਈ ਪੈਸਿਆਂ ਦਾ ਹੱਲ ਨਹੀਂ ਸੀ ਹੋਇਆ .

ਲਾਸਟ ਡੇਟ ਲੰਘ ਜਾਣ ਕਰਨ ਲੇਟ ਫੀਸ ਫਾਈਨ ਵੀ ਲੱਗ ਰਿਹਾ ਸੀ . ਮੈਂ ਵੀ ਬੜੀ ਮੁਸ਼ਕਿਲ ਨਾਲ ਆਪਣੀ ਫੀਸ ਭਰੀ ਸੀ .

ਮਨਦੀਪ ਤੇ ਮੁਕੇਸ਼ ਨੇ ਆਪਣੇ ਬਚਾਏ ਹੋਏ ਪੈਸੇ ਵੀ ਇਕੱਠੇ ਕਰ ਲਏ ਸੀ ਪਰ ਫਿਰ ਵੀ ਦਸ ਹਜ਼ਾਰ ਹੀ ਹੋਏ ਸਨ ਤੇ ਬਾਰਾਂ ਹਜ਼ਾਰ ਹੋਰ ਘਟ ਰਹੇ ਸਨ. ਮਨਦੀਪ ਤੇ ਮੁਕੇਸ਼ ਐੱਸ ਸੀ ਕੋਟੇ ਵਿਚ ਹੋਣ ਕਰਕੇ ਓਹਨਾ ਦੀ ਫੀਸ ਸਿਰਫ  ਬਾਈ ਸੋ ਰੁਪਏ ਸੀ. ਇਸ ਲਈ ਬਾਕੀ ਬਚੇ ਪੈਸੇ ਓਹਨਾ ਨੇ ਨਵੀ ਦੀ ਫੀਸ ਭਰਨ ਲਈ ਦੇ ਦਿੱਤੇ |

             ਫੀਸ ਮਾਫੀ ਦੀ ਅਰਜ਼ੀ ਵੀ ਕਾਲਜ ਨੇ ਮੰਜ਼ੂਰ ਨਹੀਂ ਕੀਤੀ ਸੀ, ਨਵੀ ਪੜਾਈ ਛੱਡਣ ਬਾਰੇ ਸੋਚ ਰਿਹਾ ਸੀ

ਮੈਨੂੰ ਇਸੇ ਗੱਲ ਦਾ ਡਰ ਕਿਉਕਿ ਪਿਛਲੇ ਸਮੈਸਟਰ ਵਿਚ ਸਾਡੇ ਦੋਸਤ ਜਸਵੀਰ ਨੇ ਇਸੇ ਗੱਲ ਕਰਕੇ ਆਪਣੀ ਪੜ੍ਹਾਈ ਛੱਡ ਦਿੱਤੀ ਸੀ | ਅਸੀਂ ਸਾਰੇ ਨਵੀ ਨੂੰ ਸਮਝਾ ਰਹੇ ਸੀ ਕਿ ਆਪਣਾ ਫੈਸਲਾ ਬਦਲ ਲਵੇ ਪਰ ਅੰਦਰੋਂ ਅੰਦਰੀ ਮੈਂ ਵੀ ਹਾਰ ਮੰਨ ਚੁੱਕਾ ਸੀ ,

ਮੈਂਨੂੰ ਵੀ ਪਤਾ ਸੀ ਕਿ ਹੁਣ ਸ਼ਾਇਦ ਕੁਝ ਨਾ ਹੋ ਸਕੇ .

          ਇਸ ਬਾਰੇ ਸਾਡੀ ਗੱਲ ਚੱਲ ਹੀ ਰਹੀ ਸੀ ਕਿ ਸਤੀਸ਼ ਸਾਡੇ ਕੋਲ ਆਇਆ ਤੇ ਸਾਨੂੰ ਆਪਣੀ ਪਾਰਟੀ ਦਾ ਹਿੱਸਾ ਬਣਨ ਲਈ ਕਹਿਣ ਲੱਗਾ ਮੈ ਤੇ ਨਵੀ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ ਫਿਰ ਮੁਕੇਸ਼ ਨੇ ਉਸਨੂੰ ਮਨਾ ਕਰ ਦਿੱਤਾ .ਸਤੀਸ਼ ਨੇ ਜ਼ਿਆਦਾ ਜ਼ੋਰ ਨਾ ਲਾਇਆ ਪਰ ਉਹ ਵਾਪਿਸ ਨਹੀਂ ਗਿਆ ਸਾਡੇ ਕੋਲ ਕੁਰਸੀ ਲੈ ਕੇ ਬੈਠ ਗਿਆ . ਉਹ ਕੁਝ ਵਕ਼ਤ ਤਾਂ ਨਵੀ ਵੱਲ ਵੇਖਦਾ ਰਿਹਾ ਫੇਰ ਕੁਝ ਪੁੱਛਣ ਹੀ ਲੱਗਿਆ ਸੀ ਕਿ ਮੁਕੇਸ਼ ਨੇ ਉਸ ਤੋਂ ਪਾਰਟੀ ਦੀ ਵਜ੍ਹਾ ਪੁੱਛ ਲਈ |

          ਸਤੀਸ਼ ਨੇ ਦੱਸਿਆ ਕਿ ਉਸ ਨੇ ਨਵਾਂ ਮੋਬਾਈਲ ਲਿਆਂਦਾ ਸੀ ਉਸੇ ਦੀ ਪਾਰਟੀ ਕਰ ਰਿਹਾ ਸੀ .ਮੋਬਾਈਲ ਦੀ ਕੀਮਤ ਉਸਨੇ ਤੀਹ ਹਜ਼ਾਰ ਦੱਸੀ ਸਾਡੇ ਸਾਰਿਆਂ ਦੇ ਹੋਸ਼ ਉੱਡ ਗਏ ਮੋਬਾਈਲ ਦੀ ਕੀਮਤ ਸੁਣ ਕੇ. ਹਾਲੇ ਇੱਕ ਮਹੀਨਾ ਪਹਿਲਾਂ ਹੀ ਤਾਂ ਉਹ ਨਵਾਂ ਮੋਟਰਸਾਈਕਲ ਲੈ ਕੇ  ਆਇਆ ਸੀ .ਮੈਨੂੰ ਉਹ ਉਂਝ ਵੀ ਵੱਡੇ ਘਰ ਦਾ ਮੁੰਡਾ ਲੱਗਦਾ ਸੀ | ਗੱਲਾਂ-ਗੱਲਾਂ ਵਿਚ ਉਸਨੇ ਦੱਸਿਆ ਕਿ ਉਸਦੇ ਪਿਤਾ ਬਾਹਰ ਗਏ ਹੋਏ ਸਨ ਅਤੇ ਹਰ ਮਹੀਨੇ ਚਾਲੀ-ਪੰਤਾਲੀ ਹਜ਼ਾਰ ਭੇਜਦੇ ਸੀ ਉਸ ਕੋਲ ਚਾਰ ਕਿੱਲੇ ਜ਼ਮੀਨ ਵੀ ਹੈ ਜੋ ਕਿ ਉਸ ਨੇ ਠੇਕੇ ਤੇ ਦਿੱਤੀ ਹੋਈ ਹੈ | ਪਿਛਲੇ ਦੋ ਸਾਲਾਂ ਵਿੱਚ ਓਹਨੇ ਕਦੇ ਕਲਾਸ ਨਹੀਂ ਲਾਈ ਸੀ | ਰੋਜ਼ ਫ਼ਿਲਮਾਂ ਦੇਖਣਾ ਬਾਹਰ ਘੁੰਮਣਾ ਉਸ ਦਾ ਰੂਟੀਨ ਹੁੰਦਾ ਸੀ |

       ਮੁਕੇਸ਼ ਨੇ ਉਸਤੋਂ ਫੀਸ ਬਾਰੇ ਪੁੱਛਿਆ ਤਾ ਉਸਨੇ ਬੜੇ ਹੀ ਔਖੇ ਜਿਹੇ ਕਿਹਾ ਕਿ ਹਫਤਾ ਪਹਿਲਾਂ ਹੀ ਉਸਨੇ ਬਾਈ ਸੋ ਰੁਪਏ ਭਰੇ ਹਨ | ਫਿਰ ਉਹ ਬੋਲਿਆ ਕਿ ਸਾਡੀ ਇਹ ਫੀਸ ਵੀ ਮਾਫ ਕਰ ਦੇਣੀ ਚਾਹੀਦੀ ਹੈ ਓਹੀ ਜਰਨਲ ਕੈਟਾਗਰੀ ਤੋਂ ਹਜ਼ਾਰ ਦੋ ਹਜ਼ਾਰ ਵੱਧ ਭਰਾ ਲੈਣ | ਉਸ ਦੀ ਇਸ ਗੱਲ ਨਾਲ ਨਵੀ ਗੁੱਸੇ ਨਾਲ ਭਰ ਗਿਆ ਪਰ ਮਨਦੀਪ ਨੇ ਮੌਕੇ ਤੇ ਗੱਲ ਬਦਲ ਲਈ |

     ਸਤੀਸ਼ ਉੱਠ ਕੇ ਵਾਪਸ ਆਪਣੀ ਪਾਰਟੀ ਵਿਚ ਮਸਤ ਹੋ ਗਿਆ | ਮੇਰਾ ਤੇ ਨਵੀ ਦਾ ਮਨ ਗੁੱਸੇ ਤੇ ਦੁੱਖ ਨਾਲ ਭਰ ਗਿਆ |

ਮੈਨੂੰ ਇੰਝ ਲੱਗ ਰਿਹਾ ਸੀ ਜਿਵੇ ਸਤੀਸ਼ ਦਾ ਨਵਾਂ ਫੋਨ ਸਾਡੀ ਔਖਾਂ ਨਾਲ ਭਰੀ ਫੀਸ ਨਾਲ ਹੀ ਲਿਆ ਗਿਆ ਹੋਵੇ ਜਿਵੇ ਜਸਵੀਰ ਦੀ ਪੜ੍ਹਾਈ ਦੀ ਬਲੀ ਸਤੀਸ਼ ਦੀਆਂ ਐਸ਼ਾਂ ਲਈ ਦਿੱਤੀ ਗਈ ਹੋਵੇ | ਨਵੀ ਸਰਕਾਰਾਂ ਨੂੰ ਤੇ ਐੱਸ.ਸੀ ਕੋਟਾ ਬਣਾਉਣ ਵਾਲਿਆਂ ਨੂੰ ਗਾਲਾਂ ਕੱਢਣ ਲੱਗਾ | ਅਸੀਂ ਨਵੀ ਨੂੰ ਤਾਂ ਸ਼ਾਂਤ ਕਰ ਦਿੱਤਾ ਪਰ ਮੇਰੇ ਮਨ ਵਿਚ ਇੱਕ ਸਵਾਲ ਹਮੇਸ਼ਾ ਲਈ ਇੱਕ ਉਲਝਣ ਬਣਕੇ ਰਹਿ ਗਿਆ
…….ਕਿ ਇਹ ਐੱਸ ਸੀ ਕੋਟਾ ਅੱਜ ਦੇ ਸਮੇਂ ਵਿਚ ਜ਼ਰੂਰੀ ਏ?
……ਕਿ ਇਹ ਕੋਟਾ ਸੱਚੀਂ ਪੜ੍ਹਾਈ ਦੇ ਚਾਹਵਾਨ ਵਿਦਿਆਰਥੀਆਂ ਲਈ ਵਰਦਾਨ ਆ ?

                                 ਅਸੀਂ ਜ਼ਿੰਦਗੀ ਗਹਿਣੇ ਕਰਕੇ

                                                   ਕੁੱਝ ਅੱਖਰ ਲਏ ਉਧਾਰ |

                                 ਸ਼ਇਦ ਨੌਕਰੀ ਲੱਗ ਕੇ                    

                                                    ਸਾਡਾ ਬੇੜਾ ਲੱਗ ਜੇ ਪਾਰ

                                 ਪਰ ਨੌਕਰੀ ਵੇਲੇ ਵੀ ਸੱਜਣਾ

                                            ਸਿਫਾਰਸ਼ ਤੇ ਕੋਟਾ ਪਾਊਗਾ ਮਾਰ |

                                 ਇਸ ਗਰੀਬ ਜੱਟ ਦੀ ਲਗਦਾ

                                             ਮਾਰਨ ਤੱਕ ਕਿਸੇ ਨੀ ਲੈਣੀ ਸਾਰ |

ਲੇਖਕ :- ਮਨਪ੍ਰੀਤ ਸਿੱਧੂ

ਤੁਸੀਂ ਇਸ ਮਿੰਨੀ ਮਿੰਨੀ ਕਹਾਣੀ ਬਾਟੇ ਆਪਣੇ ਵਿਚਾਰ ਮੈਨੂੰ ਮੇਰੇ ਵਟਸਅੱਪ  ਨੰਬਰ ਤੇ ਦੇ ਸਕਦੇ ਹੋ ਅਤੇ ਕਹਾਣੀ ਵਿਚ ਆਇਆਂ

ਕਾਮਿਆਂ ਪੇਸ਼ੀਆਂ ਵੀ ਤੁਸੀਂ ਮੈਨੂੰ ਜ਼ਰੂਰ ਦੱਸਣਾ ਜੀ ਤਾਂ ਕਿ ਅਗਲੀ ਲਿਖਤ ਵਿੱਚ ਸੁਧਾਰ ਕਰ ਸਕਾਂ|

 ਮਨਪ੍ਰੀਤ ਸਿੱਧੂ

   ਵਟਸਐਪ ਨੰਬਰ :–62809-81326

If you like it , Please share it with your friends.Tks.
FacebookWhatsAppPinterestTelegramTwitterCopy LinkInstapaper

Add Comment

Your email address will not be published. Required fields are marked *

For Suggestions, Publish your books on PunjabiLibrary.com

Email to : PunjabiLibrary@gmail.com

FacebookWhatsAppPinterestTelegramTwitterCopy LinkInstapaper