ਦੁਸਹਿਰਾ ਤੇ ਮੁਹੱਰਮ ਦੋਹਾਂ ਕੁ ਦਿਨਾਂ ਦੀ ਵਿੱਥ ਤੇ ਆਉਣੇ ਸਨ। ਇਸ ਤੋਂ ਥੋੜੇ ਦਿਨ ਪਹਿਲਾ ਹੀ ਦੋਹੇ ਕੌਮਾਂ ਆਪਣੀ ਕੌਮੀ ਬੀਰਤਾ ਦੇ ਚਮਤਕਾਰ ਦੱਸਣ ਲਈ ਤਿਆਰ ਬਰ ਤਿਆਰ ਹੋ ਗਈਆਂ। ਥਾਂ ਥਾਂ ਪੁਲਸੀ ਪਹਿਰੇ ਲੱਗ ਗਏ, ਸਾਰੇ ਸ਼ਹਿਰ ਵਿਚ ਸਹਿਮ ਜਿਹਾ ਛਾ ਗਿਆ। ਮਜ੍ਹਬੀ ਅਣਖ ਪਿੱਛੇ ਮਰ ਮਿਟਣ ਵਾਲਿਆਂ ਲਈ ਇਸ ਤੋਂ ਚੰਗਾ ਮੌਕਾ…
