ਲੰਡਨ :-ਪ੍ਰਵਾਸੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਜੇਤੂ ਤੇ ਪੰਜਾਬੀ ਸਾਹਿਤ ਕਲਾ ਕੇਂਦਰ ਯੂ. ਕੇ. ਦੇ ਪ੍ਰਧਾਨ ਡਾ: ਸਾਥੀ ਲੁਧਿਆਣਵੀ ਅੱਜ ਹਲਿੰਗਡਨ ਹਸਪਤਾਲ ‘ਚ ਆਖਰੀ ਅਲਵਿਦਾ ਆਖ ਗਏ¢ ਉਹ 78 ਵਰਿ੍ਹਆਂ ਦੇ ਸਨ ਤੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ¢ ਸਾਥੀ ਲੁਧਿਆਣਵੀ ਨੇ ਕਵਿਤਾਵਾਂ, ਵਾਰਤਕ, ਨਾਵਲ ਅਤੇ ਮੁਲਾਕਾਤਾਂ ਦੀਆਂ ਡੇਢ ਦਰਜਨ ਤੋਂ ਵੱਧ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ¢ ਉਹ ਯੂ. ਕੇ. ‘ਚ ਸਫ਼ਲ ਟੀ. ਵੀ. ਤੇ ਰੇਡੀਓ ਪੇਸ਼ਕਾਰ ਰਹੇ, ਉੱਥੇ ਉਨ੍ਹਾਂ ਪ੍ਰਵਾਸੀਆਂ ਦੀ ਜ਼ਿੰਦਗੀ ਨੂੰ ਪੰਜਾਬ ਵੱਸਦੇ ਪੰਜਾਬੀਆਂ ਤੱਕ ਪਹੁੰਚਾਉਣ ਲਈ ਲੜੀਵਾਰ ਸਮੁੰਦਰੋਂ ਪਾਰ ਕਾਲਮ ਸ਼ੁਰੂ ਕੀਤਾ | ਉਹ ਪਹਿਲੇ ਪ੍ਰਵਾਸੀ ਪੰਜਾਬੀ ਲੇਖਕ ਸਨ ਜਿਨ੍ਹਾਂ ਨੇ ਪਰਵਾਸ ਦੀ ਜ਼ਿੰਦਗੀ ਨੂੰ ਕਲਮ ਰਾਹੀਂ ਉੱਕਰਿਆ¢ ਡਾ: ਸਾਥੀ ਦੀਆਂ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਲੰਡਨ ਦੀ ਇਕ ਯੂਨੀਵਰਸਿਟੀ ਵਲੋਂ ਆਨਰੇਰੀ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ ¢ ਪੰਜਾਬੀ ਸਾਹਿਤ ਕਲਾ ਕੇਂਦਰ ਯੂ. ਕੇ., ਅਦਾਰਾ ਸ਼ਬਦ, ਲਿਖਾਰੀ ਅਤੇ ਪਾਠਕ ਕਲਾ ਮੰਚ ਸਲੋਹ, ਐਮ. ਪੀ. ਵਰਿੰਦਰ ਸ਼ਰਮਾ, ਐਮ. ਪੀ. ਤਨਮਨਜੀਤ ਸਿੰਘ ਢੇਸੀ, ਗੁਰਮੇਲ ਸਿੰਘ ਮੱਲ੍ਹੀ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ¢