ਲੋਕ ਕਿਹਦੇ ਨੇ ਕੇ “ਮਹੌਬਤ ਇਕ ਵਾਰ ਹੀ ਹੁੰਦੀ ਆ” ਪਰ ਮੈਨੂੰ ਤਾ ਬੋਹਤ ਵਾਰ ਹੋਈ ਆ, ਪਰ ਹੋਈ ਸਿਰਫ ਤੇਰੇ ਨਾਲ ਹੀ |ਕਦੇ ਤੇਰੀ ਆਂ ਬਾਤਾ ਨਾਲ ,ਕਦੇ ਤੇਰੀਆਂ ਜ਼ੁਲਫ਼ਾਂ ਨਾਲ, ਕਦੇ ਤੇਰੇ ਹੱਸਣ ਦੇ ਢੰਗ ਨਾਲ, ਇਝ ਤਾ ਮੈਨੂੰ ਹਰ ਰੋਜ ਹੀ ਹੁੰਦੀ ਆ ;ਪਰ ਮਹੋਬਤ ਦੀ ਵਜਾਹ ਬਦਲਦੀ ਰਹਿੰਦੀ ਆ
ਮੈਂ ਤਾ ਇਹ ਵੀ ਸੁਣਿਆ, “ਕਿ ਮਹੋਬਤ ਦੀ ਕੋਈ ਵਜਾਹ ਨੀ ਹੁੰਦੀ ” ਖੈਰ ਇਹ ਤੇ ਮੈਨੂੰ ਵੀ ਨਹੀ ਪਤਾ .
ਆਪਣੇ ਜਜਬਾਤਾਂ ਨੂੰ ਥੋੜਾ ਲਿਖ ਕੇ ਓਨੁ ਆਖੇਆ..
ਓਨੇ ਤੋੜੇਆ ਸੀ ਦਿਲ, ਮੈ ਪਿਆਰ ਕਰੀ ਬੈਠਾ |
ਉਹ ਵੇਖਣਾ ਵੀ ਨਹੀਂ ਚੋਂਦੇ ਮੇਨੂ ,ਪਰ ਮੈ ਇਕਰਾ ਰ ਕਰੀ ਬੈਠਾ |
ਓ ਗੈਰਾ ਨਾਲ ਖੁਸ਼ ਨੇ ਅੱਜ ਵੀ , ਜੋ ਸ਼ਾਇਦ ਸਾਡਾ ਨਾਮ ਵੀ ਭੁਲ ਗਏ ਨੇ ,
ਪਰ ਮੈ ਹੀ ਓਨੂੰ ਇਕ ਤਰਫ਼ਾ ਪਿਆਰ ਕਰੀ ਬੈਠਾ |
*
ਓਦੀ ਖੁਸ਼ੀ ਆਂ ਚ, ਨਹੀ ਸੀ ਇਹਸਾਸ ਮੇਰਾ ,
ਆਏ ਗਮ ਤੇ ਮੇਰੀ ਭਾਲ ਪਈ |
ਓਦੇ ਤੋ ਕੁਜ ਪੁਸ਼ਨ ਦਾ ਵੀ ਖਿਆਲ ਨੀ ਸੀ ,
ਪਾਵੇਂ ਹੋਇਆ ਚਿਰ ਬਾਦ ਦੀਦਾਰ ਸੀ |
ਓਨੇ ਮੁੜ ਕੇ ਵੇਖਿਆ ਨਾ ਇਕ ਵਾਰੀ ,
ਪਰ ਹੰਝੂਆਂ ਦਾ ਇਹਸਾਸ ਸੀ |
ਓਨੇ ਪੁਸ਼ਿਆ ਕਿਨਾ ਕੁ, ਕਰਦਾ ਇਹ ਪਿਆਰ ਮੈਨੂੰ?
ਮੈ ਫਿਰ ਨਾ ਬੋਲਿਆ ,ਪਾਵੇਂ ਚੇਹਰੇ ਤੇ ਮੁਸਕਾਂਨ ਸੀ |
*
ਕਦੇ ਕਦੇ ਦਿਲ ਕਰਦਾ ਕਿ ਸਾਰਾ ਕੁਜ ਛੱਡ ਕੇ ਬਸ ਮਰ ਮੁਕ ਜਾਵਾ ‘ ਫਿਰ ਸੋਚਦਾ ਮਰਨ ਨਾਲ ਕੀ ਉਹ ਸਮਝ ਜਾਉ ਪਿਆਰ ਮੇਰਾ ?
ਓਦੀ ਅੱਖਾਂ ਵਿਚੋਂ ਹੁੰਦਾ ਸੀ ,ਦੀਦਾਰ ਮੈਨੂੰ ਰੱਬ ਦਾ
ਜੇ ਵੇਖਾ ਇਕ ਵਾਰੀ , ਕਰਾ ਸੌ ਵਾਰੀ ਓਦਾਂ ਸਜਦਾ |
ਓਨੇ ਵੇਖਿਆ ਨੀ ਦਿਲ ਵੇਖੀ ਸੁਰਤ ਹੀ ਸਾਡੀ ,
ਫਿਰ ਜਾ ਸਿਵੇਆ ਚ ਮੁਕੇਆ ਕਾਰੋਬਾਰ ਉਸ ਰੱਬ ਦਾ |
*
ਵੈਸੇ ਤਾ ਕੁਜ, ਜਿਆਦਾ ਗੱਲ ਬਾਤ ਨਹੀ ਹੁੰਦੀ ਸੀ | ਪਰ ਕਦੇ ਕਦੇ ਉਹ ਇੰਝ ਜਤੋਂਦੀ ਸੀ ਕਿ ” ਜੋ ਵੀ ਹਾ ਸਿਰਫ ਮੈ ਹੀ ਹਾ ਤੇਰੀ ਜਿੰਦਗੀ ਚ” ਪਤਾ ਨਹੀਂ ਖ਼ਬਰੇ ਕੀ ਚੋਂਦੀ ਸੀ ਮੇਰੇ ਤੋ?
ਕਦੇ ਕਦੇ ਖਿਆਲ ਆਉਣੇ ,ਕਿ ਉਹ ਦੂਰ ਹੋ ਜਾਨਗੇ ਮੇਰੇ ਤੋ ,ਤੇ ਕੋਈ ਹੋਰ ਮੇਰੀ ਥਾਂ ਲੈ ਲਵੇਂਗਾ , ਤਾ ਕੁਜ ਇੰਝ ਦੇ ਖਿਆਲ ਆਉਣੇ …
ਕੀ ਮੈ ਵੇਖਦਾ ਸੀ ,ਓਨਾ ਵਿਚ ਜ਼ਿੰਦਗੀ ਆਪਣੀ ,
ਤੇ ਉਹ ਲਬਦੇ ਸੀ ਗੈਰਾ ਚੋ|
ਮੈ ਤੱਕਦਾ ਸੀ ਓਨਾ ਵਿਚ ਇਕ ਸੂਬਾ ਜਹੀ ,
ਪਰ ਉਹ ਤਾ ਕੱਢਣਾ ਨਹੀਂ ‘ ਸੀ ਚੌਦੇ ਮੈਨੂੰ ਘੋਰ ਹਨੇਰਾ ਚੋ|
ਕਿ ਇਹ ਜ਼ਿੰਦਗੀ ਹੀ ਮੌਤ ਦਾ ਰਾਹ ਹੁੰਦਾ ਜੋ ਦਿਖਦਾ ਨਹੀਂ ਇਹ ਗੈਰਾ ਚੋ|
*
ਜਦ ਪਹਿਲੀ ਵਾਰ ਤਕਿਆ ਸੀ , ਤਾ ਕੁਜ ਇਦਾ ਦਾ ਨਸ਼ਾ ,ਇਦਾ ਦੀ ਤੜਫ ਜੋ ਮੈ ਸ਼ਬਦਾ ਚ ਤੇ ਨਹੀ ਬਿਆਨ ਕਰ ਸਕਦਾ ਪਰ ਕੋਸ਼ਿਸ਼ ਕੀਤੀ ਇਹ ਸ਼ੋਟੀ ਜਹੀ |
ਸੌਂਦੇ ਜਾਗਦੇ ਹਰ ਸਮੇ ਉਹ ਖਿਆਲਾ ਵਿਚ ਮੇਰੇ ਆਉਣ ਲਗੇ |
ਓਨਾ ਲਈ ਤਾ ਅਸੀਂ ਅਜਨਬੀ ਜਹੇ ,
ਪਰ ਮੇਰੇ ਲਈ ਉਹ ਹੋਰ ਨੇੜੇ ਆਉਣ ਲੱਗੇ|
ਸ਼ਾਇਦ ਓਨਾ ਨੂੰ ਤੇ ਮੇਰਾ ਨਾਮ ਵੀ ਨਹੀ ਪਤਾ !
ਪਰ ਅਸੀਂ ਤਾ ਓਨਾ ਨੂੰ ਰੱਬ ਵਾਂਗ ਧਿਓਣ ਲੱਗੇ|
*
ਦੀਦ ਤੇਰੀ ਦੀ ਤੋੜ ਲੱਗੇ, ਦੇਖ ਪੈਰ ਨੀ ਰੁਕਦੇ ਘਰ ਤੇਰੇ ਦੀਆ ਰਾਹਾਂ ਨੂੰ |
ਜਿਨਾ ਨਾਲ ਤੇਰੀ ਯਾਦ ਦੂਰ ਹੋਜੇ ,ਦਿਲ ਕਰਦਾ ਰੋਕ ਦਵਾ ਓਨਾ ਸਾਵਾ ਨੂੰ |
*
ਆਕੜ ਬਣਦੀ ਆ ਤੇਰੀ ਵੀ ,
ਜੋ ਤੇਰੀ ਤੱਕਣੀ ਤੋ ਹੀ ਹਰ ਗਿਆ |
ਕਸੂਰ ਤੇਰਾ ਨਹੀ , ਮੇਰੇ ਦਿਲ ਦਾ ਸੀ |
ਜੋ ਪੱਥਰਾ ਨੂੰ ਵਾਂਗ ਮਖਮਲ ਕਰ ਗਿਆ|
*
ਪਰ ਜਦੋ ,ਹੋਲੀ ਹੋਲੀ ਓਨੁ ਮੇਰੇ ਜਜਬਾਤਾਂ ਦਾ ਪਤਾ ਲੱਗਿਆ ਸੀ | ਤਾ ਓਹਨੇ ਮੈਨੂੰ ਸਮਝਿਆ ਤਾ ਜਰੂਰ, ਪਰ ਇਹ ਨੀ ਪਤਾ ਸ਼ਾਇਦ ਕੋਈ ਤਰਸ ਸੀ ਕਿਤਾ ਮੇਰੇ ਤੇ ,ਜਾ ਓਹਨਾ ਨੂੰ ਵੀ ਮਹੋਬਤ ਸੀ ? ਇਸ ਦਾ ਪਤਾ ਤੇ ਅਜੇ ਤੱਕ ਨੀ ਚੱਲਿਆ, ਪਰ ਜੋ ਵੀ ਸੀ ਉਹ ਇਹਸਾਸ ਬੋਹਤ ਹੀ ਕਿਮਤੀ ਨੇ ਮੇਰੇ ਲਈ,ਸ਼ਾਇਦ ਇਸੇ ਨੂੰ ਹੀ ਪਿਆਰ ਕਹਿੰਦੇ ਨੇ ਜੋਵੀ ਸੀ ,ਪਰ ਇਹ ਕਦੇ ਭੁਲ ਨਹੀ ਸਕਦਾ |
ਤੇ ਓਦੇ ਨਾਲ ਮੈ ਮੁਲਾਕਾਤ ਕਰਨ ਦਾ ਸੋਚਨ ਲੱਗਾ ਪਿਆਂ ,ਪਾਵੇਂ ਇੰਝ ਕੋਈ ਮੁਲਾਕਾਤ ਹੋਈ ਨੀ , ਪਰ ਖੁਆਬਾ ਚ ਮੈ ਹਕੀਕਤ ਤੋ ਬੋਹਤ ਦੂਰ ਪੋਹਚ ਚੁਕਿਆ ਸੀ |
ਕੇ ਅੱਖਾ ਬਸ ਦੀਦਾਰ ਚੌਦੀ ਆਂ ਨੇ ਤੇਰਾ ,
ਕੁਜ ਘੜੀ ਹੋਰ ਤੱਕ ਲੈਣ ਦੇ |
ਬੋਹਤੀ ਮਹਿਗੀ ਚੀਜ ਨੀ ਮੰਗਦਾ ਤੇਰੇ ਤੋਂ,
ਯਾਦ ਲਈ ਤੇਰਾ ਝੁਮਕਾ ਕੋਲ ਰੱਖ ਲੈਣ ਦੇ|
ਬਸ ਥੋੜਾ ਜੇਹਾ ਹੋਰ ਤੱਕ ਲੈਣ ਦੇ |
*
ਇਹੋ ਜਿਹੇ ਬੋਹਤ ਸਾਰੇ ਖੁਆਬ ਅਜੇ ਖੁਆਬ ਹੀ ਰੇਹ ਗਏ ਨੇ ,
ਲੋਕ ਮੈਨੂੰ ਕਹਿੰਦੇ ਨੇ ਕੇ “ਤੂੰ ਘੱਟ ਹੀ ਬੋਲਦਾ ਏ ਕਿਸੇ ਨਾਲ ਘਟ ਕਿਸੇ ਨਾਲ ਸਾਂਝ ਪੋਦਾ ਏ” ਤਾ ਮੈਨੂੰ ਗੱਲ ਯਾਦ ਆ ਜਾਂਦੀ ਰਾਤ ਨੂੰ ਓਹਦੇ ਨਾਲ ਗੱਲਾਂ ਕਰੀ ਜਾਣੀਆ, ਤੇ ਜਦੋ ਓਹਨੇ ਸਾਮਣੇ ਹੋਣਾ ਤਾ ,ਗੱਲ ਤਾ ਦੂਰ ,ਦੇਖਣ ਤੱਕ ਦੀ ਵੀ ਹਿੰਮਤ ਨੀ ਸੀ ਪੈਂਦੀ | ਤਾ ਓਹਨੇ ਮੈਨੂੰ ਹਰ ਵਾਰ ਇਹੋ ਕਹਿਣਾ “ਕਿ ਤੇਰਾ ਕੁਜ ਨੀ ਹੋ ਸਕਦਾ ਫੋਨ ਤੇ ਤਾ ਏਨੀਆ ਗੱਲਾ ਮਰਦਾ ਇਹਦਾ ਤੇਰੇ ਤੋਂ ਹੁੰਦੀ ਨੀ ” ਤਾ ਮੈ ਉਨੂੰ ਮਨੋਦੇ ਹੋਏ ਲਿਖਣਾ …
ਮੇਰੀ ਮੰਨਤ ,ਦੁਆ ,ਮੇਰਾ ਚਾਅ ਤੂੰ ਏ|
ਇਬਾਦਤ ਤੇ ਮੈਨੂੰ ਆਉਂਦੀ ਨੀ ,
ਪਰ ਮੇਰਾ ਸਿਰਫ ਖੁਦਾ ਤੂੰ ਏ|
ਮੰਜਿਲ ਦਾ ਕੋਈ ਪਤਾ ਨਹੀ ?
ਪਰ ਚਲਦਾ ਹੋਇਆ ਰਾਹ ਤੂੰ ਏ |
ਅਸਾ ਤੈਨੂੰ ਕੀ ਯਾਦ ਕਰਨਾ ,
ਮੇਰਾ ਤੇ ਚਲਦਾ ਹਰ ਸਾਹ ਤੂੰ ਏ|
*
ਉਂਝ ਤੱਕਣੇ ਨੂੰ ਤਾ ,ਸਾਰੀ ਦੁਨੀਆ
ਪਰ ਸਕੁਨ ਤਾ ਤੇਰੇ ਵੱਲ ਆਉਂਦੀਆਂ ਗੱਲੀਆ ਦਿੰਦਿਆਂ ਨੇ|
ਤੁ ਖਾਮੋਸ਼ ਕਿਓ ਦਸ ਖਫਾ ਮੇਰੇ ਤੋ ?
ਕੁਜ ਗੱਲਾਂ ਕਰਨੀ ਆਂ ਨਾਲ ਤੇਰੇ ,ਜੋ ਮੇਰੇ ਹੰਝੂ ਪਿੰਦੀਆ ਨੇ ,
ਸੱਚੀ ਸਕੂਨ ਤਾ ਤੇਰੇ ਵੱਲ ਆਉਂਦੀਆਂ ਗਲੀਆ ਦੇਂਦੀਆਂ ਨੇ .. ਗਲੀਆ ਦਿੰਦਿਆਂ ਨੇ |
*
ਜਮਾ ਹੀ ਤੇਰੀ ਜ਼ੁਲਫ਼ਾਂ ਦੀ ਸ਼ਾ ਵਰਗਾ ,
ਜਾ ਕਿਸੇ ਸ਼ਾਇਰੀ ਦੀ ਵਜਾ ਦੇ ਨਾ ਵਰਗਾ |
ਪਾਵੇਂ ਘੁੰਮ ਆਏ ਹਾ ਕਈ ਨਜਾਰੇ ,
ਪਰ ਕਦੇ ਸਕੁਨ ਨੀ ਮਿਲਿਆ, ਤੇਰੇ ਪਿੰਡ ਦੇ ਰਾਹ ਵਰਗਾ ,
ਜਮਾ ਹੀ ਤੇਰੀ ਜੁਲਫਾ ਦੀ ਸ਼ਾ ਵਰਗਾ |
*
ਪਤਾ ਨਹੀ ਸ਼ਾਇਦ ਮੇਰੇ ਤੋ ਕੋਈ ਗ਼ਲਤੀ ਹੋਈ ਹੋਣੀ , ਜਿਹੜਾ ਓਹਨੇ ਮੈਨੂੰ ਛੱਡ ਜਾਣ ਦਾ ਫੈਸਲਾ ਲਿਆ ਸੀ | ਅਜ ਤੱਕ ਸਮਝ ਨੀ ਲੱਗੀ ਕੀ ਵਜਾਹ ਸੀ , ਕੀ ਕਾਰਨ ਸੀ ,ਸ਼ਾਇਦ ਮੇਰੇ ਤੋ ਓਦਾ ਮੰਨ ਭਰ ਗਿਆ ਹੋਵੇਗਾ ,ਸ਼ਾਇਦ ਕੋਈ ਹੋਰ ਮਿਲ ਗਿਆ ਹੋਣਾ ,ਪਰ ਜੋ ਵੀ ਸੀ | ਮੈਨੂੰ ਇਹ ਪਤਾ ਕੇ ਗ਼ਲਤੀ ਕੀਤੇ ਨਾ ਕੀਤੇ ਮੇਥੋ ਹੀ ਹੋਈ ਹੋਣੀ | ਸ਼ਾਇਦ ਮੇਰੇ ਪਿਆਰ ਨੂੰ ਉਹ ਜਿਸਮਾਨੀ ਸਮਝਦੀ ਸੀ |
ਸਾਡੀ ਅੱਖਾਂ ਸਾਮਣੇ ਸੀ ,ਮਹੋਬਤਾ ਦੇ ਪਰਦੇ
ਕਦੇ ਤੇਰੇ ਜਿਸਮ ਨੂੰ ਅਸਾ ਤਕਿਆ ਨੀ |
ਦਿਲ ਦੇ ਵਿਚ ਸੀ ਰੱਖਿਆ ਤੈਨੂੰ, ਸ਼ਾਇਦ ਤੂੰ ਤਾ ਕਦੇ ਰੱਖਿਆ ਨੀ |
ਹਾ ਮੰਨਦਾ ਕੇ ਗ਼ਲਤੀ ਹੋਈ ਮੇਰੇ ਤੋ ,
ਪਰ ਕਦੇ ਤੇਰੇ ਜਿਨਾ ਪਿਆਰ ਕਿਸੇ ਹੋਰ ਨੂੰ ਦੇ ਸਕਿਆ ਨੀ |
*
ਜਦ ਸਬ ਖ਼ਤਮ ਕਰਨ ਦਾ ਫੈਸਲਾ ਕਿਤਾ ਓਨੇ ਮੇਰੇ ਨਾਲੋ, ਤਾ ਮੇਥੋ ਰੋਕ ਵੀ ਨਾ ਹੋਇਆ ,ਨਾ ਕਹਿ ਹੋਇਆ, ਕੋਂਨ ਗ਼ਲਤ ਕੋਂਨ ਸਹੀ ,ਮੇਰੇ ਲਈ ਤਾ ਜੋ ਵੀ ਮੇਰਾ ਮਹਿਬੂਬ ਕਰਦਾ ਸਬ ਸੱਚ, ਤੇ ਸਬ ਠੀਕ ਏ ,ਮੈਨੂੰ ਓਹਦੀ ਬੇਵਫਾਈ ਵੀ ਕਬੂਲ ,ਓਹਦਾ ਮੇਨੂੰ ਰਵੋਣਾ ਵੀ ਕਬੂਲ, ਜੋ ਜੋ ਵੀ ਉਹ ਕਰੇ ਬਸ ਚਂਗਾ ਏ ਮੇਰੇ ਲਈ |
ਮੇਨੂੰ ਸ਼ੱਡ ਕੇ ਜਾਣਾ ਓਹਦਾ ,ਮੈਨੂੰ ਇਕ ਮਜਬੂਰੀ ਲੱਗਿਆ ਤਾ ਮੇਰੀ ਹਾਲਤ ਕੁਜ ਇਹੋ ਜਹੀ ਸੀ |
ਪਹਿਲਾ ਖੁਸ਼ ਹੁੰਦੀ ਸੀ ਮੇਰੇ ਨਾਲ,
ਹੋਇਆ ਤੇਰੇ ਮੂਹੋ ਹੀ ਇਕਰਾਰ ਸੀ |
ਮੇਰੇ ਅਨਭੋਲ ਜਹੇ ਚੇਰੇ ਦਾ , ਕਿਤਾ ਖੋਰੇ ਸ਼ਿਕਾਰ ਸੀ |
ਮੈ ਗੱਲ ਕਰਦਾ ਧੋਖੇ ਜਾ ਦਗੇ ਦੀ ਨਹੀ ,
ਸ਼ਾਇਦ ਓਹਦੀ ਮਜਬੂਰੀ ਪਿਸ਼ੇ, ਲੁਕ ਗਿਆ ਮੇਰਾ ਪਿਆਰ ਸੀ |
*
ਕੇ ਮੇਥੋ ਮੇਰਾ ਹਾਲ ਨਾ ਪੁਸ਼ੋ ,
ਕਿੰਝ ਬਦਲੇ ਉਹ? ਜਾ ਮੈ ਮੁੜੇਆ,
ਦੂਰ ਨੇ ਅੱਜ ਵੀ ? ਜਾ ਨਾਲ ਨਾ ਪੁਸ਼ੋ ,
ਮੇਥੋ ਮੇਰਾ ਹਾਲ ਨਾ ਪੁਸ਼ੋ |
ਉਹ ਪੁਸ਼ ਲਵੇ ਤਾ ਚੰਗਾ ਹੈ ,
ਤੁਸੀਂ ਬਸ ਫਿਲਹਾਲ ਨਾ ਪੁਸ਼ੋ |
*
ਬਾਕੀ ਪਿਆਰ ਤਾ ਕਹਿੰਦੇ ਵੀ ਸ਼ਾਇਦ ਇਸੇ ਨੂੰ ਨੇ, ਸੁਣਿਆ ਜਾ “ਮੁਕੰਮਲ ਹੋ ਜਾ ਵੇ ਤਾ ਹਰ ਕੋਈ ਮੋਹਬਤ ਕਰ ਲਵੇਂ” ਮੇਲ ਤੇ ਵਿਛੋੜਾ ਦੋਵੇ ਇਸ਼ਕ ਦੇ ਹੀ ਪਹੇਲੂ ਨੇ, ਜੇ ਵਿਛੋੜੇ ਦਾ ਡਰ ਰੱਖ ਲਿਆ ਤਾ ,ਫਿਰ ਉਹ ਮਹੋਬਤ ਨੀ ,ਬਸ ਆਪਣਾ ਸੁਵਾਰਥ ਹੋਇਆ ,ਜੇਦੇ ਚ ਸਿਰਫ ਮਿਲਣਾ ਹੀ ਸੋਚੀਏ | ਵਿਛੋੜੇ ਦੀ ਤੜਫ ਦਾਵੀ ਕਾਹਦਾ ਡਰ, ਜਾ ਮਹੋਬਤ ਕੀਤੀ |ਆਪਣਾ ਕੰਮ ਸਿਰਫ ਮਹੋਬਤ ਕਰਨਾ ਹੈ ,ਨਤੀਜੇ ਇਸ ਦੇ ਰੱਬ ਹੱਥ ਸ਼ੱਡ ਦੇਣੇ ਚਾਹੀਦੇ ਨੇ ,ਜੋ ਵੀ ਮਿਲੇ ਮਹੋਬਤ ਚੋ, ਸਬ ਕਬੂਲ ਹੈ ,ਚਾਹੇ ਉਹ ਫਿਰ ਮੁਕੱਮਲ ਹੋਵੇ ਚਾਹੇ ਨਾ ..
ਇਸ਼ਕ ਤਾ ਵਾਂਗ ਇਬਾਦਤ ਹੈ,
ਰੋਕ ਕੋਈ ਜੋ ਸਕਦਾ ਨਹੀ |
ਦੋ ਰੂਹਾ ਦਾ ਮੇਲ ਹੈ ,ਜੋ ਚਲ ਰਿਹਾ ਅੱਜ ਦਾ ਨਹੀ |
ਉਹ ਮੇਲ ਸੀ ਬਸ ਦੀਦਾਰ ਖਾਤਿਰ ,
ਭਾਵੇ ਸੀ ਬੋਹਤਾ ਕੋਈ ਫੱਬਦਾ ਨਹੀ |
ਨਾ ਭੋਂਣ ਸ਼ਰਾਰਤਾ ਬਸ ਹਾਸੇ ਸੀ |
ਇਹ ਬੋਲ ਇਸ਼ਕ ਇਬਾਦਤ ਦੇ ,
ਚੱਲ ਰਿਹਾ ਜੋ ਅੱਜ ਦਾ ਨਹੀ |
*
ਤੇਰੇ ਹੁੰਦਿਆ ਨਾ ਸੀ ਨਿਦਰ ਪੈਂਦੀ ,
ਅੱਜ ਰੋਂਦੀ ਕੁਰਲੋਂਦੀਆਂ ਨੇ |
ਵੇਖ ਆਸ਼ਕਾ ਤਰਸ ਨੇ ਉਠਦੀ ਆ, ਜਦ ਯਾਦਾ ਫੇਰਾ ਪੋਂਦੀਆਂ ਨੇ |
ਪਹਿਲਾ ਪਿਆਰ ਨਾ ਵੇਖਿਆ ਇਹਨਾ ਵਿਚ ,
ਜੋ ਲਾਲੀ ਅੱਜ ਵਿਖੋਂਦੀਆਂ ਨੇ |
ਚਲ ਤੂੰ ਹੀ ਦੱਸਦੇ ਨੀ ਚੰਦਰੀ ਏ, ਇਹ ਅੱਖੀਆ ਕੀ ਚੋਂਦੀਆਂ ਨੇ?
*
ਆਸ਼ਿਕ ਨੇ ਆਸ਼ਿਕੀ ਕਰ ਲਈ ਏ,
ਜਿਦੇ ਵਸਦੀ ਵਿਚ ਤੂੰ ਖੁਆਬਾ ਦੇ|
ਵਫ਼ਾ ਦੀ ਕਰ ਗੱਲ, ਤੂੰ ਖੁਦ ਵਫ਼ਾ ਨਾ ਕੀਤੀ ,
ਫਿਰ ਵੀ ਕਰਦੇ ਪਏ ਓਦੇ ਲਈ ਫਰਿਆਦਾ ਨੇ |
ਲੋਕੀ ਪੁਸ਼ਨ ਕਾਰਨ ਹੰਝੁਆ ਦੇ ,
ਮੈ ਕਿਹਾ ਬਸ ਕਿਸੇ ਦਿਆ ਯਾਦਾ ਨੇ |
*
ਜਦ ਸ਼ੱਡ ਕੇ ਸੋਹਣਾ ਤੁਰ ਗਿਆ ਸੀ ,
ਓਦੋ ਹੱਸ ਸਕਿਆ ਨਾ ਰੋ ਸਕਿਆ |
ਮੇਰਾ ਹੀ ਦਿਲ ਤੜਫਦਾ ਸੀ ,
ਨਾ ਓਦਾਂ ਦਿਲ ਮੈ ਸ਼ੋ ਸਕਿਆ |
ਓਹਦੀ ਮਰਜੀ ਹੀ ਸੀ ਦੂਰ ਹੋਂਣ ਦੀ ,
ਤਾਹੀ ਗੈਰਾ ਤੋ ਨਾ ਓਹਨੂੰ ਖੋ ਸਕਿਆ |
*
ਅਜੇ ਤੱਕ ਓਹਦਾ ਇਤਜਾਰ ਏ ਮੈਨੂ, ਭਾਵੇਂ ਹੁਣ ਤੇ ਤਿਨ ਕ੍ ਸਾਲ ਹੋ ਗਏ ਨੇ ਕਦੇ ਦੇਖਿਆ ਨਹੀ , ਪਰ ਅੱਜ ਵੀ ਉਹ ਆਖਰੀ ਵਾਰ ਦਾ ਕਿਤਾ ਦੀਦਾਰ ਯਾਦ ਹੈ, ਓਨੇ ਕਿਦਾ ਮੇਰੇ ਤੇ ਕਦੇ ਹੱਕ ਜਤਾਇਆ ਸੀ | ਬਸ ਉਸ ਹੀ ਦਿਨ ਨੂੰ ਯਾਦ ਕਰਕੇ ਹੱਸ ਲੈਦੇ ਹਾ , ਤੇ ਅੱਜ ਵੀ ਓਹਦਾ ਇਤਜਾਰ ਏ …..
ਇਹ ਅੱਖੀਆ ਇਸ਼ਕ ਨਾਲ ਭਰੀ ਆ ਤੇਰਾ ਇਤਜਾਰ ਕਰਦੀ ਆ ਨੇ |
ਜਿਵੇ ਫੂਲਾ ਉਤੇ ਸੱਜਣਾ ,ਭੌਰਾ ਜਾ ਜਾ ਕੇ ਮੜਦੀਆ ਨੇ ,
ਇਹ ਅੱਖੀਆ ਇਸ਼ਕ ਨਾਲ ਭਰੀਆ ਤੇਰਾ ਇਤਜਾਰ ਕਰਦੀਆ ਨੇ|
ਤੇਰੀ ਗਲੀਆ ਦੇ ਰਾਹਾ ਨੂੰ ਕਿਵੇਂ ਭੁੱਲ ਜਾ ਸੱਜਣਾ ਓਏ ?
ਤੈਨੂੰ ਖੁਆਬਾ ਚ ਤੱਕ ਕੇ ਇਹ ਤਾ ਹੰਝੂ ਭਰਦੀ ਆਂ ਨੇ |
ਇਹ ਅੱਖੀ ਆ ਇਸ਼ਕ ਨਾਲ ਭਰੀਆ ਤੇਰਾ ਇਤਜਾਰ ਕਰਦੀਆ ਨੇ |
ਕਦੇ ਪਿਆਰ ਦੀ ਬਾਤਾਂ ਛੇੜੀਆ ਗਹਿਰੀ ਰਾਤਾਂ ਨੂੰ,
ਅੱਜ ਕਿਓ ਨਾ ਦੇਖੇ? ਖੇਰ ਯਾਦਾ ਤੰਗ ਜਿਹਾ ਕਰਦੀਆਂ ਨੇ|
ਇਹ ਅੱਖੀਆ ਇਸ਼ਕ ਨਾਲ ਭਰੀਆ ਤੇਰਾ ਇਤਜਾਰ ਕਰਦੀਆ ਨੇ |
ਤੂੰ ਮੇਰੀ ਖੁਦਾਈ ਏ ,
ਵਾਂਗ ਪੱਥਰਾ ਨਾ ਕਰ ਸੱਜਣਾ |
ਤੂੰ ਨਾ ਮੁੜਨਾ ਮੈ ਨਾ ਬੱਚਣਾ ,
ਇਕ ਤੇਰੀ ਦੀਦ ਦੀ ਆਸ ਪਿਸ਼ੇ ਇਹ ਬੜੇ ਘਾਟੇ ਜਰਦੀਆਂ ਨੇ ,
ਇਹ ਅੱਖੀਆ ਇਸ਼ਕ ਨਾਲ ਭਰੀਆ ਤੇਰਾ ਇਤਜਾਰ ਕਰਦੀਆ ਨੇ |
*
ਤੇਰੀ ਯਾਦ ��
ਨਵਜੋਤ ਬੰਗਾ
Email- navi01757@gmail.com