Site icon Unlock the treasure of Punjabi Language, Culture & History with Punjabi Library – where every page tells a story.

ਗੱਲਵੱਕੜੀ

 ਗੱਲਵੱਕੜੀ

ਮਾਂ ਦੀ ਬੁੱਕਲ਼ ਦਾ ਨਿੱਘ ਮੈਨੂੰ ਪਹਿਲੀ ਵਾਰ ਬਚਪਨ ਵਿੱਚ ਹੀ ਨਸੀਬ ਹੋਇਆ ਸੀ,ਬਸ ਉਸ ਤੋਂ ਬਾਅਦ ਕਦੇ ਸਬੱਬ ਨੀ ਬਣਿਆ ਜਾਂ ਰੱਬ ਨੇ ਜੋ ਲਿਖਿਆ ਸੀ ਉਹੀ ਹੋਣਾ ਸੀ,ਇਹ ਕਹਾਣੀ ਮੇਰੀ ਆਪਣੀ ,ਮੇਰੇਨਾਲ ਪਛਾਣ ਕਰਨ ਲਈ ਇੰਨਾਂ ਹੀ ਬਹੁਤ ,ਮੇਰਾ ਨਾ ਰੱਜੋ ਇਕ ਛੋਟੇ ਜੇ ਪਿੰਡ ਦੀ ਵਸਨੀਕ ,ਜਿੱਥੇ ਧੀ ਦੇ ਜਨਮ ਤੇ ਲੋਕ ਬਹੁਤੀ ਖੁਸ਼ੀ ਨੀ ਮਨਾਉਂਦੇ ਪਿੰਡ ਛੱਡੋ ਸਮਾਜ ਵੀ ਕਦੇ ਖੁਸ਼ੀ ਨੀ ਮਨਾਉਂਦਾ,ਕਹਿਣਨੂੰ ਸਾਰੇ ਕਹਿ ਦਿੰਦੇ ,ਧੀ ਨੂੰ ਬਰਾਬਰ ਹੱਕ ਮਿਲ ਗਿਆ,ਪਰ ਕਿਤੇ ਨਾ ਕਿਤੇ ਤਾਂ ਹੁਣ ਵੀ ਮੁੰਡੇ ਕੁੜੀ ਦਾ ਭੇਤ ਸਭ ਦੇ ਦਿਲਾਂ ਵਿੱਚ ਹੈ,ਮੇਰਾ ਵੀ ਜਦੋਂ ਜਨਮ ਹੋਇਆ ਇਕ ਗਰੀਬ ਪਰਿਵਾਰ ਬੱਚਾ ਜਦੋਂ ਜਨਮ ਲੈੰਦਾਜਿਹੇ ਕੁੜੀ ਹੋਵੇ ਜਿਹੇ ਮੁੰਡਾ ਸਭ ਤੋਂ ਵੱਧ ਖੁਸ਼ੀ ਮਾਂ ਨੂੰ ਹੁੰਦੀ ਹੈ,ਉਸ ਤੋਂ ਬਾਅਦ ਪਿਤਾ ਨੂੰ ਪਰ ਮੈਂ ਪਿਤਾ ਦਾ ਮੂੰਹ ਤੱਕ ਨੀ ਦੇਖਿਆ ,ਮੇਰਾ ਪਿਤਾ ਤਾਂ ਜਨਮ ਤੋਂ ਪਹਿਲਾ ਹੀ ਮੈਨੂੰ ਛੱਡ ਕੇ ਚੱਲ ਵਸਿਆ,ਮੇਰੀ ਮਾਂ  ਨੇ ਮੈਨੂੰਇੰਨੇ ਕਾਬਲ ਕੀਤਾ,ਵਿਚਾਰੀ ਸਾਰਾ ਦਿਨ ਲੋਕਾਂ ਦੇ ਘਰਾਂ ਕੰਮ ਕਰਦੀ ਸੀ।

                ਫੇਰ ਮੈਨੂੰ ਸੰਭਾਲ਼ ਦੀ ਆਪਾ ਕਿੰਨੀ ਉੱਚੀ ਅਵਾਜ਼ ਕਦੇ ਬੋਲਣ ਦਿੰਦੇ ਜਾਂ ਫੇਰ ਲੜਾਈਆਂ ਕਰਦੇ ਮਾਂ ਬਾਪ ਨਾਲ ਪਰ ਕਦੇ ਸੋਚਿਆ ਨਿੱਕੀ ਜੀ ਖੁਸ਼ੀ ਆਪਣੇ ਚਿਹਰੇ ਤੇ ਲਿਆਉਣ ਲਈ ਮਾਂਬਾਪ ਆਪਣਾ ਆਪ ਆਪਣੇ ਤੋਂ ਵਾਰ ਦਿੰਦੇ ,ਜਿਹੇ ਮਾਪੇ ਗਰੀਬ ਹੋਣ ਪਰ ਆਪਾ ਨੂੰ ਦੁਨੀਆ ਦੀ ਹਰ ਖੁਸ਼ੀ ਦੇਣੀ ਚਾਹੁੰਦੇ

                         ਬਚਪਨ ਤਾਂ ਮੇਰਾ ਵਧੀਆ ਬੀਤਿਆਂ ,ਸ਼ਾਇਦ ਬਚਪਨ ਸਭ ਦਾ ਵਧੀਆ ਹੁੰਦਾ ਜਦੋਂ ਆਪਾ ਨੂੰ ਸਮਾਜ ਦੀ ਸਮਝ ਨੀ ਹੁੰਦੀ, ਜਿਹੇ ਮੈਂ ਗਰੀਬ ਘਰ ਸੀ,ਪਰ ਮੈਨੂੰ ਕਿਹੜਾ ਕੋਈ ਫਰਕਪਤਾ ਸੀ,ਗਰੀਬ ,ਅਮੀਰ ਦਾ ਬਸ ਬਚਪਨ ਤੋਂ ਮੈਂ ਇਕ ਚੀਜ਼ ਦੇਖੀ ,ਮੇਰੀ ਮਾਂ ਵਿਚਾਰੀ ਸਵੇਰੇ 4 ਵਜੇ ਉੱਠ ਜਾਂਦੀ ਸਾਰੇ ਘਰ ਦੇ ਕੰਮ ਕਰਕੇ ਫੇਰ ਲੋਕਾਂ ਦੇ ਘਰਾਂ ਕੰਮ ਕਰਨ ਜਾਂਦੀ,ਸ਼ਾਮ ਨੂੰ ਮੈਨੂੰ ਗੋਦੀ ਲੈ ਕੇ ਕਹਾਣੀਆਂ ਸੁਣਾਉਂਦੀ ,ਇਕ ਵਾਰੀ ਮੈਨੂੰ ਦੇਰ ਰਾਤ ਤੱਕ ਨੀਂਦ ਨਾ ਆਈ,ਮੈਂ ਕਿਹਾ ਮਾਂ ਇਕ ਦਿਨ ਮੈਂ ਵੱਡੀ ਅਫਸਰ ਬਣ ਕੇ ਆਉ,ਸਾਰੇ ਲੋਕ ਆਪਣੇ ਘਰ ਆਉਣ ਗਏ,ਆਪਣਾ ਵੱਡਾ ਸਾਰਾ ਘਰਹੋਓ ,ਮਾਂ ਬੋਲੀ ਜ਼ਰੂਰ ਮੇਰਾ ਪੁੱਤ ਇਕ ਦਿਨ ਵੱਡਾ ਅਫਸਰ ਬਣੇਗਾ, ਪਰ ਮੇਰੇ ਸੋਹਣੇ ਲਾਲ ਉਸ ਲਈ ਤੈਨੂੰ ਸਕੂਲ ਜਾਣਾ ਪੈਣਾ,ਹਾਂ ਮਾਂ ਮੈਂ ਸਕੂਲ ਜਾਇਆ ਕਰੋ

                     ਇੱਥੋਂ ਸਕੂਲ ਦੇ ਸਫ਼ਰ ਦਾ ਰਸਤਾ ਵੀ ਮੈਂ ਫੜ ਲਿਆ ,ਇਕ ਸੁਪਨਾ ਦੇਖਿਆ ਸੀ। ਵੱਡੀ ਅਫਸਰ ਬਣਨ ਦਾ ਮੈਨੂੰ ਕਿ ਪਤਾ ਸੀ,ਵੱਡੀ ਅਫਸਰ ਬਣਨ ਲਈ ਚੰਗਾ ਪੈਸਾ ਚੰਗੀ ਸਪਾਰਿਸ਼ ਚਾਹੀਦੀਹੁੰਦੀ ,ਮੈਨੂੰ ਏਦਾਂ ਸੀ ਸਕੂਲ ਜਾਉ ਤੇ ਪੜ੍ਹੋ ਤੇ ਫੇਰ ਵੱਡੀ ਅਫ਼ਸਰ ਹਾਂਸਭ ਦਾ ਬਚਪਨ ਏਦਾਂ ਦਾ ਹੀ ਹੁੰਦਾ ਵੱਡੇ ਵੱਡੇ ਸੁਪਨੇ ਨਿੱਕੀਆਂ ਨਿੱਕੀਆਂ ਅੱਖਾਂ ਪਲ ਰਹੇ ਹੁੰਦੇ ਆ॥

           ਪਰ ਵੱਡੇ ਸੁਪਨੇ ਦੁੱਖ ਬਹੁਤ ਦਿੰਦੇ ,ਮੈਂ ਸਕੂਲ ਜਾਣ ਲੱਗੀ ਥੋੜ੍ਹਾ ਬਹੁਤਾ ਲਿਖਣਾ ਅੱਖਰ ਜੋੜਨ ਲੱਗ ਗਈ,ਮੈਨੂੰ ਯਾਦ ,ਮੇਰੀ ਕਾਪੀ ਤੇ ਅੱਜ ਵੀ ਮੇਰਾ ਪਹਿਲਾਂ ਅੱਖਰ ਲਿਖਿਆ ਹੋਇਆ…..”ਮਾਂਆਪਾ ਸਾਰੇ ਪਹਿਲੇ ਪੰਨੇ ਤੇ ਆਪਣਾ ਨਾਮ ਲਿਖਦੇ ,ਪਰ ਮੈਂ ਮਾਂ ਲਿਖਿਆ,ਕਿਉਂਕਿ ਸਾਰਾ ਦਿਨ ਘਰ ਇਕ ਹੀ ਚਿਹਰਾ ਜੋ ਮੈਂ ਵਾਰ ਵਾਰ ਦੇਖਦੀ ਸੀ, ਉਹ ਸੀ ਮਾਂ,ਥੋੜ੍ਹੀ ਵੱਡੀ ਹੋਈ,ਲੋਕਾਂ ਨੂੰ ਸਮਝਣ ਲੱਗੀ,ਜਦਮੈਂ ਪਹਿਲੀ ਰੋਟੀ ਬਣਾਈ ਸੀ,ਮੇਰਾ ਹੱਥ ਜਲ ਗਿਆ ਸੀ,ਮੇਰੀ ਮਾਂ ਦੇ ਅੱਖਾਂ ਮੈਂ ਉਸ ਸਮੇਂ ਦੇਖਿਆ ਸੀ ਪਿਆਰ ਹਾਂ,ਪਿਆਰ ਜਿਸ ਦਾ ਕੋਈ ਮਤਲਬ ਨੀ ਪਤਾ ਸੀ,ਰੱਜੋ ਤੂੰ ਪੁੱਤ ਹਜੇ ਕੰਮ ਨਾ ਕਰਿਆ ਕਰ ਚੁੱਲੇ ਦਾਮੈਂ ਆਪੀ ਕਰ ਲਿਆ ਕਰੋ,ਤੂੰ ਬਸ ਮਨ ਲੱਗਾ ਕੇ ਪੜਾਈ ਕਰਕੇ ਵੱਡੀ ਅਫ਼ਸਰ ਬਣਨਾ ਉਸ ਲਈ ਰੋਜ ਸਕੂਲ ਜਾਣਾ ਪੈਣਾ, ਮੇਰੀ ਇਕ ਸਹੇਲੀ ਵੀ ਬਣ ਗਈ ਸੀ,ਬਹੁਤ ਸੋਹਣੀ ਸੀ,ਬਹੁਤ ਵੱਡੇ ਘਰ ਦੀ ਮੇਰਾ ਬਹੁਤਕਰਦੀ ਸੀ,ਜੋ ਰੋਟੀ ਘਰ ਤੋਂ ਲੈ ਕੇ ਆਉਂਦੀ,ਮੇਰੇ ਨਾਲ ਵੰਡ ਕੇ ਖਾਦੀ,ਨਾਂ ਸੀ ਮਾਹੀ ਉਸ ਨੇ ਮੇਰਾ ਹੁਣ ਤੱਕ ਸਾਥ ਦਿੱਤਾ॥ਸਕੂਲ ਪੜ੍ਹਦੇ ਸਮੇਂ ਕੁਝ ਵੀ ਖਾਸ ਨੀ ਮੇਰੇ ਨਾਲ ਹੋਇਆ,ਪਰ ਇਕ ਚੀਜ਼ ਹੋਈ,ਜਿਸ ਦਾ ਅਸਰਮੇਰੇ ਦਿਲ ਤੇ ਅੱਜ ਵੀ ਹੈ,ਮੈਂ ਸਕੂਲ ਤੋਂ ਰਹੀ ਸੀ,ਕੁਝ ਮੁੰਡੇ ਪਿੱਛੇ ਲੱਗ ਗਏ,ਮੈਂ ਡਰ ਗਈ ਤੇ ਕਾਹਲ਼ੀ ਨਾਲ ਪੈਰ ਪੱਟਦੀ ਘਰ ਗਈ,ਮੈਂ ਸਾਰੀ ਗੱਲ ਮਾਂ ਨੂੰ ਦੱਸੀ ਮਾਂ ਨੇ ਕਿਹਾ ਮੇਰੀ ਸੋਹਣੀ ਧੀ ਮੇਰੀ ਮਾਂ ਮੇਰਾ ਨਾਂਘੱਟ ਹੀ ਲੈੰਦੀ ਸੀ॥

 ਹੋਰ ਹੀ ਸੋਹਣੇ ਜੇ ਨਾਮਾਂ ਨਾਲ ਬਲਾਉਂਦੀ ਸੀ। ਮੁਸ਼ਕਲਾਂ ਤੋਂ ਕਦੇ ਭੱਜੀ ਨਾ ਇਹ ਸਮਾਜ ,ਇਸ ਨੇ ਤੈਨੂੰ ਡਰਾਉਣਾ ਪਰ ਤੂੰ ਕਦੇ ਡਰੀ ਨਾ ਹਮੇਸ਼ਾ ਖੜ ਕੇ ਲੜੀ ਪੁੱਤ ਇਹ ਲੋਕ ਕਿਸੇ ਦੇ ਮਿੱਤ ਨੀ ਹੁੰਦੇ , ਇਹ ਹਮੇਸ਼ਾਕੁੜੀ ਨੂੰ ਗਲਤ ਨਜ਼ਰ ਨਾਲ ਹੀ ਦੇਖਦੇ ,ਇਹ ਤਾਂ ਤੈਨੂੰ ਹੀ ਧਕੜੀ ਹੋਣਾ ਪੈਣਾ,ਉਸ ਤੋਂ ਬਾਅਦ ਮੈਂ ਕਦੇ ਨਾ ਭੱਜੀ,ਹਮੇਸ਼ਾ ਖੜ੍ਹ ਕੇ ਮੁਕਾਬਲਾ ਕੀਤਾ, ਸਕੂਲ ਖਤਮ ਹੋਇਆ ਕਾਲਜ ਮੈਂ ਮਾਂ ਨੂੰ ਕਿਹਾ ਮਾਂ ਆਪਾ ਕਾਲਜਦੀ ਫ਼ੀਸ ਕਿਵੇਂ ਭਰਾਂਗੇ ?  ਆਪਣੇ ਕੋਲ ਇੰਨੇ ਪੈਸੇ ਨੀ ਮਾਂ ਬੋਲੀ ਪੁੱਤ ਮਾਪਿਆ ਨੂੰ ਧੀ ਦਾ ਫਿਕਰ ਉਸੇ ਦਿਨ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ,ਜਿਸ ਦਿਨ ਧੀ ਦਾ ਜਨਮ ਹੁੰਦਾ,ਮੈਂ ਜੋੜ ਰੱਖੇ ਕੁਝ ਪੈਸੇ ਤੂੰ ਮਾਹੀ ਨਾਲ ਜਾ ਕੇਵਧੀਆ ਕਾਲਜ ਫ਼ੀਸ ਭਰਦੇ ਕਾਫ਼ੀ ਦਿਨਾਂ ਬਾਅਦ ਮੈਂ ਕਾਲਜ ਦੀ ਫ਼ੀਸ ਭਰੀ,ਮੈਂ ਤੇ ਮਾਹੀ ਦੋਨੋ ਹੁਣ ਤਾਂ ਪੱਕੀਆਂ ਸਹੇਲੀਆਂ ਬਣ ਗਈਆਂ ਸੀ,ਅਸੀ ਕਾਲਜ ਜਾਣ ਲੱਗੇ,ਅਸਲੀ ਸਮਾਜ ਮੈਂ ਇੱਥੇ ਦੇਖਿਆ ਨਿਰਾਗੰਦ,ਧੱਕੇ ਕੁੜੀਆਂ ਤੇ ਇਲਜ਼ਾਮ ਕਿਵੇਂ ਲੱਗਦੇ ,ਕਿਵੇਂ ਬਲਤਕਾਰ ਹੁੰਦੇ ,ਸਾਰਿਆ ਕਾਲਜਾਂ ਦਾ ਹੀ ਇੱਕੋ ਜਿਹਾ ਹਾਲ ,ਜਿੱਥੇ ਕੋਈ ਨਵੀਂ ਕੁੜੀ ਆਵੇ,ਅੱਧਾ ਕਾਲਜ ਉਸ ਦੇ ਪਿੱਛੇ ਲੱਗ ਜਾਂਦਾ , ਉਸ ਦਾ ਪਿੱਛਾਹਰ ਬਖ਼ਤ ਉਸ ਨੂੰ ਕਿਤੇ ਵੀ ਚੈਨ ਨਾਲ ਨਹੀਂ ਜੀਣ ਦਿੰਦੇ।ਕੰਨਟੀਨ,ਪਾਰਕ ਕਲਾਸ ਰੂਮ ਪਰ ਮੈਂ ਕੁੜੀਆਂ ਵੀ ਬਹੁਤ ਦੇਖੀਆਂ ਜੋ ਨਸ਼ੇ ਕਰਦੀਆਂ ਗਲਤ ਕੰਮਾਂ ਪੈ ਕੇ ਆਪਣੀ ਜ਼ਿੰਦਗੀ ਖਰਾਬ ਕਰ ਰਹੀਆਂ ਨੇ,ਮੈਂ ਤੇਮਾਹੀ ਇਹ ਸਭ ਦੇਖਦੀਆਂ ਰਹਿੰਦੀਆਂ ਸੀ,ਬਸ ਆਪਣਾ ਪੜ੍ਹਨ ਤੱਕ ਧਿਆਨ ਸੀ॥

ਪਿੰਡ ਵਾਲੇ ਲੋਕ ਸਾਡੇ ਘਰ ਵੱਲ ਅੱਖਾਂ ਅੱਖਾਂ ਅੱਡ ਅੱਡ ਦੇਖਦੇ ਮੇਰੀ ਮਾਂ ਨੂੰ ਤਰਾਂ ਤਰਾਂ ਦੀਆਂ ਗੱਲਾਂ ਸੁਣਾਉਂਦੇ , ਜਵਾਨ ਧੀ , ਤੂੰ ਕਾਲਜ ਲਾ ਤੀ ਕਿਤੇ ਦੇਖ ਕੇ ਮੁੰਡਾ ਰਿਸ਼ਤਾ ਕਰਦੇ , ਆਪਣੇ ਘਰ ਜਾਵੇ,ਇੱਥੇ ਕੌਣ ਬਾਲੀ ਵਾਰਸ ਇਸ ਦਾ ਬਾਪ ਵੀ ਨੀ ਜਿਸ ਦਾ ਕੁੜੀ ਨੂੰ ਡਰ ਹੋਵੇ , ਏਵੇ ਤੇਰੀ ਇੱਜ਼ਤ ਰੋਲ ਦੀ ਫਿਰੋ,ਪਰ ਮਾਂ ਨੇ ਕਦੇ ਬਹੁਤਾ ਧਿਆਨ ਨੀ ਦਿੱਤਾ , ਕੰਨਾਂ ਵੀ ਬਹੁਤ ਗੱਲਾਂ ਪਈਆਂ

               ਪਰ ਮਾਂ ਦੀ ਸਿਖਾਈ ਗੱਲ ਮੇਰੇ ਅੰਦਰ ਤੱਕ ਘਰ ਗਈ ਸੀ,ਕਿ ਲੋਕ ਤਾਂ ਕਹਿੰਦੇ ਹੀ ਹੁੰਦੇ ,ਕਾਲਜ ਪੜ੍ਹਦੇ ਸਮੇਂ ਬਹੁਤ ਲੋਕਾਂ ਨਾਲ ਸਾਹਮਣਾ ਹੋਇਆ ਬਹੁਤ ਕੁੜੀਆਂ ਮਿਲੀਆਂ ਜਿੰਨਾ ਨੇ ਮੁਹੱਬਤਕੀਤੀ॥ ਪਰ ਉਨ੍ਹਾਂ ਨੂੰ ਸਿਰਫ ਜਿਸਮਾਂ ਦੇ ਵਪਾਰੀ ਮਿਲੇ,ਮਾਹੀ ਘਰੋਂ ਅਮੀਰ ਸੀ , ਕਾਲਜ ਛੱਡ ਬਾਹਰ ਨੂੰ ਤੁਰ ਗਈ,ਮੈਂ ਹੁਣ ਇਕੱਲੀ ਹੋ ਗਈ ਸੀ , ਨਾ ਕੋਈ ਸਹੇਲੀ ਨਾ ਕੋਈ ਸਕਾ ਸੰਬੰਧੀ ਬਸ ਇਕੱਲੀ ਮਾਂ ਆਢੀਗੁਆਡੀ ਤਾਂ ਪਹਿਲਾ ਹੀ ਮੇਰੇ ਤੇ ਲੱਗਦੇ ਸੀ,ਉਨ੍ਹਾਂ ਨਾਲ ਤਾਂ ਕਿ ਗਿੱਲਾ ਸ਼ਿਕਵਾ ਦਿਨ ਬੀਤ ਜਾਂਦੇ ,ਪਰ ਪਿੱਛੇ ਯਾਦਾਂ ਛੱਡ ਜਾਂਦੇ ,ਮੇਰਾ ਵੀ ਬਚਪਨ ਪਿੱਛੇ ਯਾਦਾਂ ਛੱਡ ਗਿਆ,ਹੁਣ ਤਾਂ ਮਾਂ ਵੀ ਬਿਮਾਰ ਰਹਿਣਲੱਗ ਗਈ,ਮਾਂ ਨੂੰ ਮੇਰੀ ਫਿਕਰ ਰਹਿਣ ਲੱਗੀ , ਜਿਸ ਘਰ ਕੰਮ ਕਰਦੀ ਸੀ , ਉਨ੍ਹਾਂ ਨੇ ਇਕ ਦਿਨ ਮੁੰਡੇ ਦੀ ਦੱਸ ਪਾਈ,ਮੁੰਡੇ ਨੇ ਬਾਹਰ ਜਾਣਾ ਸੀ,ਮਾਂ ਦੇ ਕਹਿਣ ਤੇ ਮੈਂ ਹਾਂ ਕਰ ਦਿੱਤੀ,ਫੇਰ ਲੋਕਾਂ ਦੀਆਂ ਗੱਲਾਂ ਕਿ ਜ਼ਰੂਰਕੁੜੀ ਦਾ ਕੋਈ ਚੱਕਰ ਹੋਵੇਗਾ , ਜੋ ਇੰਨੀ ਛੇਤੀ ਰਿਸ਼ਤਾ ਕਰ ਦਿੱਤਾ,ਫੇਰ ਦਿਮਾਗ ਮਾਂ ਦੀ ਆਖੀ ਗੱਲ ਆਈ ਕਿ ਲੋਕ ਜਿੰਨੇ ਮੂੰਹ ਨੇ ਉਨ੍ਹੀਆਂ ਹੀ ਗੱਲਾਂ ਨੇ ਇੰਨਾਂ ਨੇ ਕਦੇ ਖੁਸ਼ ਨੀ ਹੋਣਾ ਚਾਹੇ ਜੋ ਮਰਜ਼ੀ ਕਰਲਵੋ। 

        ਕਾਲਜ ਦਾ ਮਾਹੌਲ ਦਾ ਹਾਲ ਏਦਾਂ ਦਾ ਸੀ ਕਿ ਲੋਕ ਬਸ ਕੁੜੀਆਂ ਨੂੰ ਕੱਪੜਿਆਂ ਤੋਂ ਬਿਨਾ ਦੇਖਣਾ ਪਸੰਦ ਕਰਦੇ , ਜਾਂ ਫੇਰ ਮੁਹੱਬਤ ਦੇ ਨਾਂ ਤੇ ਜਿਸਮ ਨੋਚਦੇ ਕੁੜੀਆਂ ਵੀ ਬਹੁਤ ਦੇਖੀਆਂ ਜਿਸ ਕੋਲਪੈਸਾ ਉਸੇ ਦੇ ਮਗਰ ਭੱਜਣਾ ਇਸ ਭੱਜ ਦੌੜ ਭਰੀ ਜ਼ਿੰਦਗੀ ਇਕ ਚੀਜ਼ ਬਹੁਤ ਛੇਤੀ ਸਿੱਖ ਲਈ ਕਿ ਕੋਈ ਕਿਸੇ ਦਾ ਨੀ ਸਭ ਆਪਣੇ ਮਤਲਬ ਤੱਕ , ਜਿੰਨਾਂ ਚਿਰ ਮਤਲਬ ਸਾਰੇ ਆਪਣੇ ਜਦੋਂ ਮਤਲਬਨਿਕਲ ਗਿਆ ਤੂੰ ਕੌਣ ਮੈਂ ਕੌਣ,ਮਾਂ ਦੀ ਹਾਲਤ ਹੁਣ ਬਹੁਤ ਖਰਾਬ ਹੋ ਗਈ ਸੀ , ਇਲਾਜ ਲਈ ਪੈਸੇ ਵੀ ਨੀ ਸੀ , ਤਾਂ ਪੜ੍ਹਾਈ ਲਈ ਕਿੱਥੋਂ ਹੋਣੇ ,ਮਾਂ ਦੀ ਥਾਂ ਤੇ ਮੈਂ ਕੰਮ ਕਰਨ ਜਾਣ ਲੱਗੀ ਪਰ ਜਿੰਨਾਂ ਦੇ ਘਰ ਮਾਂਕੰਮ ਕਰਦੀ ਸੀ ਕੁਝ ਲੋਕ ਤਾਂ ਬਹੁਤ ਵਧੀਆ ਸੀ , ਕੁਝ ਬਸ ਹਰ ਬਖ਼ਤ ਮੇਰੇ ਤੇ ਨਜ਼ਰ ਰੱਖਦੇ,ਜਾਂ ਮੌਕੇ ਦੀ ਤਲਾਸ਼ ਰਹਿੰਦੇ,ਇਕ ਦਿਨ ਮੈਂ ਕਿਸੇ ਦੇ ਘਰ ਕੰਮ ਕਰਨ ਗਈ,ਮੈਂ ਕਮਰੇ ਦੀ ਸਫਾਈ ਕਰ ਰਹੀਸੀ,ਮਾਲਕ ਦੇ ਮੁੰਡੇ ਨੇ ਕੇ ਹੱਥ ਫੜ ਲਿਆ,ਮੈਂ ਇਕ ਦੋ ਵਾਰ ਕਿਹਾ ਵੀ ਕਿ ਹੱਥ ਛੱਡ ਦਿਓ,ਪਰ ਜਦੋਂ ਨਹੀਂ ਸੁਣੀ ਤਾਂ ਫੇਰ ਮੈਂ ਵੀ ਜੜ ਤਾਂ ਇਕਸਾਰੇ ਪਿੰਡ ਰੌਲਾ ਪੈ ਗਿਆ,ਇਲਜ਼ਾਮ ਆਇਆ ਮੇਰੇ ਸਿਰ ਕਿਮੈਂ ਜਾਣ ਕੇ ਮੁੰਡੇ ਨਾਲ ਪੰਗੇ ਲੈੰਦੀ ਸੀ , ਜਦੋਂ ਮੁੰਡੇ ਨੇ ਕਿਹਾ ਕੁਝ ਤਾਂ ਹੱਥ ਚੱਕ ਦੀ ,   ਸਾਡਾ ਸਮਾਜ ਦੀ ਸੋਚ ਹੀ ਏਦਾਂ ਦੀ , ਮੇਰਾ ਵੀ ਕਿ ਕਸੂਰ ਸੀ , ਹਾਂ ਮੇਰਾ ਕਸੂਰ ਸੀ

ਕਿ ਮੈਂ ਗਰੀਬ ਘਰ ਪੈਦਾ ਹੋਈ,ਉਸ ਦਿਨ ਤੋਂ ਬਾਅਦ ਲੋਕ ਮੈਨੂੰ ਲੰਘਦੀ ਵੜਦੀ ਨੂੰ ਤਰਾਂ ਤਰਾਂ ਦੀਆਂ ਗੱਲਾਂ ਬੋਲਣ ਲੱਗੇ ,ਕੋਈ ਕੁਝ ਕਹੇ ਕੋਈ ਕੁਝ ਪਰ ਮੈਂ ਚੁੱਪ ਹੋ ਗਈ,ਕਾਲਜ ਪੜ੍ਹਦੇ ਟਾਈਮ ਇਕ ਸਰ ਨੇਦੱਸਿਆ ਸੀ , ਜਦੋਂ ਲੋਕ ਥੋੜ੍ਹੇ ਬਰਾਬਰ ਦੇ ਨਾ ਹੋਣ ਤਾਂ ਚੁੱਪ ਕਰਕੇ ਅੱਗੇ ਲੱਗ ਜਾਵੋ ਉਨ੍ਹਾਂ ਨਾਲ ਬਹਿਸ ਕਰਕੇ ਆਪਣਾ ਸਮਾਂ ਖਰਾਬ ਨਾ ਕਰੋ , ਮੈਂ ਵੀ ਫੇਰ ਲੋਕਾਂ ਦੀਆਂ ਸੁਣਨੀਆਂ ਬੰਦ ਕਰ ਦਿੱਤੀਆਂ , ਜੋ ਕਹਿੰਦਾਕਹੀ ਜਾਵੇ,ਮੈਂ ਆਪਣਾ ਕੰਮ ਕਰਨਾ ਤੇ ਮਾਂ ਦੀ ਦੇਖਭਾਲ ਕਰਨੀ ਹਸਪਤਾਲ ਰਹਿ ਕੇ ਵੀ ਇਕ ਚੀਜ਼ ਸਿੱਖੀ ਕਿ ਡਾਕਟਰ ਤਾਂ ਅਮੀਰਾਂ ਦੇ ਹੁੰਦੇ , ਗਰੀਬਾਂ ਦਾ ਤਾਂ ਰੱਬ ਹੁੰਦਾ ਜੋ ਚਾਹੇ ਤਾਂ ਕੁਝ ਵੀ ਕਰਸਕਦਾ ਮੈਂ ਵੀ ਦਿਨ ਰਾਤ ਅਰਦਾਸਾ ਕਰਦੀ ਸੀ , ਕਿ ਮੇਰੀ ਮਾਂ ਛੇਤੀ ਠੀਕ ਹੋ ਜਾਵੇ,ਪਰ ਇਨਸਾਨ ਸੀ,ਰੱਬ ਥੋੜ੍ਹੀ ਜੋ ਰੱਬ ਵਾਗ ਸਭ ਬਦਲ ਸਕਦੀ ਮੇਰੀ ਮਾਂ ਨੇ ਇਕ ਕੰਮ ਬਹੁਤ ਵਧੀਆ ਕੀਤਾ ਸੀ,ਜੋ ਮੇਰਾ ਰਿਸ਼ਤਾਬਾਹਰ ਜਾਣ ਵਾਲੇ ਨਾਲ ਪੱਕਾ ਕੀਤਾ,ਮਾਂ ਦੀ ਹਾਲਤ ਸੁਧਾਰ ਹੋਇਆ,ਮੇਰਾ ਵਿਆਹ ਹੋਇਆ ਤੇ ਬਾਹਰ ਤੋਰ ਦਿੱਤਾ,  ਬਾਹਰ ਦਾ ਮਾਹੌਲ ਮੇਰੇ ਲਈ ਬਿਲਕੁਲ ਨਵਾਂ ਸੀ,ਜਿਸ ਨਾਲ ਵਿਆਹ ਹੋਇਆ ਉਸਦਾ ਨਾਂ ਤਾਂਦੱਸ ਦਾ ਓਹਦਾ ਨਾਂ ਸੀਰਵੀਬਹੁਤ ਹੀ ਵਧੀਆ ਸੀ,ਪਰ ਸ਼ੁਰੂ ਸ਼ੁਰੂ ਵਿੱਚ ਬਾਅਦ ਆਪਾ ਨੂੰ ਪਤਾ ਹੀ ,ਮਹੀਨਾ ਬੀਤ ਗਿਆ

ਇਕ ਦਿਨ ਅਚਾਨਕ ਫ਼ੋਨ ਆਇਆ ਕਿ ਮੇਰੀ ਮਾਂ ਨਹੀਂ ਰਹੀ,ਮੇਰੇ ਲਈ ਸਮਾਂ ਜਿਵੇਂ ਰੁਕ ਗਿਆ,ਸੋਚਿਆ ਕਿਉਂ ਬਾਹਰ ਆਈ ਪਿੰਡ ਰਹਿ ਕੇ ਮਾਂ ਦੀ ਦੇਖ ਭਾਲ ਕਰਦੀ ਸ਼ਾਇਦ ਠੀਕ ਹੋ ਜਾਂਦੀ,ਸਾਰਾ ਦੋਸ਼ ਖੁਦ ਨੂੰਦਿੱਤਾ,ਵਾਪਸ ਆਈ ਕਿਸੇ ਨੇ ਵੀ ਝੂਠਾ ਹੌਸਲਾ ਨੀ ਦਿੱਤਾ ,ਸਗੋਂ ਆਪਣੀ ਹੀ ਗੱਲਾਂ ਲੈ ਕੇ ਬੈਠ ਗਏ  

ਮੇਰਾ ਦਿਲ ਨੀ ਲੱਗਾ ਕਿਉਂਕਿ ਹੁਣ ਮੇਰਾ ਇੱਥੇ ਹੈ ਕੌਣ ? ਮੈਂ ਆਪਣਾ ਵਾਪਸ ਆਈ , ਘਰ ਦੇ  ਕੰਮ ਕਰਦੀ ,ਪਰ ਮੇਰੀ ਸੱਸ ਨੂੰ ਮੇਰਾ ਘਰੇ ਬੈਠਣਾ ਚੰਗਾ ਨਾ ਲੱਗਾ,ਉਹ ਹਮੇਸ਼ਾ ਮੇਰੇ ਨਾਲ ਲੜਾਈ ਰਹਿੰਦੀ , ਮੈਂਕਦੇ ਵੀ ਰੋਸ ਨੀ ਕੀਤਾ,ਕੰਮ ਲੱਭਣ ਦੀ ਕੋਸ਼ਿਸ਼ ਕਰਨ ਲੱਗੀ,ਕੰਮ ਵੀ ਮਿਲ ਪਰ ਜੋ ਰੌਲਾ ਸੀ ,ਉਹ ਫੇਰ ਨਾ ਮੁੱਕਿਆਂ ਮੈਨੂੰ ਵਿੱਚੋਂ ਹੀ ਗੱਲ ਪਤਾ ਲੱਗੀ ਕਿ ਮੇਰੇ ਪਤੀ ਦੇਵ ਦਾ ਬਾਹਰ ਵੀ ਕਈ ਗੋਰੀਆਂ ਨਾਲ ਚੱਕਰਚੱਲ ਰਿਹਾ ਮੈਂ ਸਬਰ ਦਾ ਘੁੱਟ ਭਰ ਲਿਆ

             ਪਰ ਮੈਂ ਤਾਂ ਭਰ ਲਿਆ ਉਹਨਾਂ ਨੇ ਆਪਣੀਆਂ ਹੱਦਾਂ ਪਾਰ ਕਰ ਦਿੱਤੀਆਂ,ਕੰਮ ਤੋਂ ਘਰ ਆਉਣਾ ਗਾਲਾਂ  ਕੱਢਣ ਲੱਗ ਜਾਣਾ ਜਾਂ ਬਿਨਾ ਗੱਲੋਂ ਮੇਰੇ ਤੇ ਹੱਥ ਚੱਕ ਲੈਣਾ ,ਇਹ ਸਭ ਕੁਝ ਬਰਦਾਸ਼ਤ ਕਰਨਾ ਮੇਰੇਲਈ ਮੁਸ਼ਕਲ ਸੀ,ਪਰ ਮੈਂ ਜਾਂਦੀ ਵੀ ਕਿਸ ਕੋਲ ਦੱਸਦੀ ਵੀ ਕਿਸ ਨੂੰ ਮੇਰਾ ਕੋਈ ਆਪਣਾ ਹੀ ਨੀ ਸੀ ਜੋ ਸੀ ਉਹ ਤਾਂ ਛੱਡ ਕੇ ਤੁਰ ਗਏ , ਬਸ ਇਕ ਰੱਬ ਸੀ , ਜੋ ਮੇਰੀਆਂ ਦਿਨ ਰਾਤ ਝੀਕਾਂ ਸੁਣਦਾ ਸੀ,ਪਰ ਉਹਦੇਖਦਾ ਸੀ ਸਿਰਫ ,ਕੰਮ ਤੇ ਵੀ ਹੁਣ ਮੇਰਾ ਮਾਲਕ ਮੈਨੂੰ ਗਲਤ ਨਜ਼ਰ ਨਾਲ ਦੇਖਣ ਲੱਗ ਗਿਆ,ਇਕ ਦਿਨ ਮੈਨੂੰ ਕਹਿੰਦਾ ਤੇਰੀ ਸੈਲਰੀ ਵਧਾ ਦਿਓ,ਮੇਰੇ ਨਾਲ ਇਕ ਰਾਤ ਬਿਤਾ ਮੈਂ ਸਬਰ ਦਾ ਘੁੱਟ ਭਰਿਆ ਤੇ ਕੰਮ ਛੱਡਦਿੱਤਾ,ਘਰੇ ਰਹਿਣਾ ਮੇਰੇ ਲਈ ਹੋਰ ਵੀ ਮੁਸ਼ਕਲ ਸੀ॥

        ਮੇਰੀ ਕਿਹੜਾ ਕੋਈ ਸੁਣਦਾ ਸੀ,ਬਸ ਹਰ ਬਖ਼ਤ ਉਹਨਾਂ ਦੀ ਨਜ਼ਰ ਮੈਂ ਮਾੜੀ ਸੀ,ਕੰਮ ਤੋਂ ਹਟਣ ਨਾਲ ਹੋਰ ਵੀ ਭੜਕ ਗਏ ਪਹਿਲਾ ਤਾਂ ਪੈਸਾ ਆਉਂਦਾ ਸੀ,ਖੁਸ਼ ਸੀ , ਇਹ ਪੈਸਾ ਵੀ ਕਿ ਚੀਜ਼ ਬੰਦੇ ਦੀ ਮਤਮਾਰ ਦਿੰਦਾ , ਪਰ ਅੱਜ ਕੱਲ੍ਹ ਖਰੀਦ ਵੀ ਸਭ ਸਕਦੇ ਪੈਸੇ ਨਾਲ ਸਭ ਕੁਝ ਪਰ ਮੇਰੇ ਲਈ ਕੋਈ ਮਾਇਨੇ ਨੀ ਰੱਖਦਾ

                       ਜਿਸ ਕੋਲ ਵੀ ਕੰਮ ਲੱਭਣ ਜਾਇਆ ਕਰਾ ਲੋਕ ਆਪਣੀ ਹੀ ਹਵਸ ਦਾ ਸ਼ਿਕਾਰ ਮੇਰੇ ਜਿਸਮ ਨੂੰ ਨੋਚਣ ਦੀ ਸੋਚਿਆ ਕਰਨ ਮੈਂ ਵੀ ਸੋਚਾਂ ਕੱਲ੍ਹ ਹਜੇ ਬਚਪਨ ਸੀ , ਮਾਂ ਸੀ ਕੋਲ ਪਰ ਇਹ ਇਕਦਮਇੰਨਾਂ ਸਭ ਕੁਝ ਕਿਵੇਂ ਬਦਲ ਗਿਆ , ਲੋਕਾਂ ਨੂੰ ਬਸ ਆਪਣੀ ਹਵਸ ਮਟਾਉਣ ਤੱਕ ਮਤਲਬ ,ਕਿਸੇ ਦੀ ਜ਼ਿੰਦਗੀ ਖਰਾਬ ਹੁੰਦੀ ਕੋਈ ਨੀ ਦੇਖਦਾ ,ਰੱਬ ਦੀ ਮਿਹਰ ਨਾਲ ਮੇਰੇ ਢਿੱਡ ਪਲ ਰਿਹਾ ਬੱਚਾ ਮੈਨੂੰ ਜ਼ਿੰਦਗੀਨਾਲ ਲੜਨ ਲਈ ਸਿੱਖਿਆ ਦਿੰਦਾ , ਮੈਨੂੰ ਕਦੇ ਕਦੇ ਅਵਾਜ਼ ਆਉਂਦੀ ਮਾਂ ਮੈਂ ਤੇਰੇ ਨਾਲ ,ਮੈਨੂੰ ਵੀ ਹੌਸਲਾ ਹੁੰਦਾ ਕਿ ਕੋਈ ਹੈ ਜੋ ਮੈਨੂੰ ਆਪਣਾ ਕਹਿੰਦਾ ,ਉਸ ਘਰ ਰਹਿਣਾ ਮੈਨੂੰ ਹੁਣ ਜਮਾ ਪਸੰਦ ਨੀ ਸੀ ,ਗੱਲਤਲਾਕ ਤੱਕ ਪਹੁੰਚ ਗਈ,ਮੈਂ ਤਲਾਕ ਲੈ ਲਿਆ,ਪਤਾ ਨੀ ਸਹੀ ਫੈਸਲਾ ਸੀ ਜਾਂ ਗਲਤ ਪਰ ਮੇਰੇ ਤੋਂ ਉਸ ਘਰ ਵਿੱਚ ਰਿਹਾ ਨਾ ਗਿਆ,ਤਲਾਕ ਤੋਂ ਬਾਅਦ ਘਰ ਦੀ ਤਲਾਸ਼ ਕੰਮ ਦੀ ਤਲਾਸ਼ ਉੱਪਰੋਂ ਜੋ ਹੱਲੇ ਦੁਨੀਆ ਨੀਆਇਆ , ਉਸ ਦੀ ਫਿਕਰ ਕੰਮ ਮਿਲਦਾ ਸੀ ਮਾਲਕ ਨਾਲ ਰਾਤ ਬਿਤਾਓ ਫੇਰ ਹੀ ਕੰਮ ਰੱਖਿਆ ਜਾਂਦਾ ਨਹੀਂ ਨੀ,ਬਸ ਲੋਕਾਂ ਜਿਸਮਾਂ ਦੇ ਭੁੱਖੇ ਸਾਰੇ ਪਾਸੇ , ਮੈਂ ਉਮੀਦ ਕਰ ਰਹੀ ਸੀ ਕੋਈ ਹੋਵੇ ਰੱਬ ਦਾ ਬੰਦਾ ਜੋ ਮੈਨੂੰਸਹਾਰਾ ਦੇਵੇ ਧੱਕੇ ਖਾ ਕੇ ਕੰਮ ਮਿਲਿਆ ,ਘਰ ਵੀ ਮਿਲ ਗਿਆ ,ਰਹਿਣ ਲਈ ਇਕ ਬਜ਼ੁਰਗ ਅੰਟੀ ਨੂੰ ਤਰਸ ਗਿਆ ,ਉਸ ਨੇ ਰਹਿਣ ਲਈ ਥਾਂ ਦੇ ਦਿੱਤੀ ,ਇਕ ਦਿਨ ਕੰਮ ਤੋਂ ਘਰ ਰਹੀ ਸੀ ,ਅਚਾਨਕ ਹੀ ਮੈਨੂੰਅਵਾਜ਼ ਪਈਰੱਜੋਮੈਂ ਕਿੰਨੇ ਸਮੇਂ ਬਾਅਦ ਆਪਣਾ ਨਾਂ ਸੁਣਿਆ ਸਕੂਨ ਜਾਂ ਮਿਲਿਆ ,ਪਿੱਛੇ ਮੁੜ ਕੇ ਦੇਖਿਆ ਤਾਂ ਮਾਹੀ , ਉਸ ਨੇ ਭੱਜ ਕੇ ਕੇ ਗੱਲਵੱਕੜੀ ਪਾ ਲਈ ਮੇਰੇ ਵੀ ਹੰਝੂ ਗਿਆ ,ਕਿ ਕੋਈ ਮਿਲਿਆਉਸ ਨਾਲ ਆਪਣਾ ਸਾਰਾ ਦੁੱਖ ਸ਼ੇਅਰ ਕੀਤਾ ,ਉਸ ਨੇ ਕਿਹਾ ਤੂੰ ਫਿਕਰ ਨਾ ਕਰ ਹੁਣ ਤੇਰੀ ਭੈਣ ਮਿਲ ਗਈ ਸਭ ਠੀਕ ਹੋ ਜਾਣਾ,ਮੈਨੂੰ ਵੀ ਹੌਸਲਾ ਹੋਇਆ ,ਕਿ ਸ਼ੁਕਰ ,ਰੱਬ ਨੇ ਮੇਰੀ ਪੁਕਾਰ ਸੁਣ ਲਈ,ਉਹ ਕਹਿੰਦੀਸੀ ਕਿੱਥੇ ਰਹੀ ?ਮੈਂ ਸਭ ਦੱਸਿਆ ਕਹਿੰਦੀ ਚੱਲ ਮੇਰੇ ਘਰ ਮੇਰੇ ਨਾਲ ਰਹੀ , ਨਾਲੇ ਕੰਮ ਵੀ ਮੈਂ ਲੱਭ ਦਿਓ ਜੋ ਵੀ ਹੁਣ ਕਰਨਾ ਨਵੇਂ ਸਿਰੇ ਤੋਂ ਕਰਨਾ ਮੈਂ ਨਾ ਕੀਤੀ ਪਰ ਉਹ ਜ਼ੋਰ ਪਾ ਕੇ ਲੈ ਗਈ ਆਪਣੇ ਪਤੀ ਨਾਲਮਿਲਿਆ ਉਹ ਵੀ ਬਹੁਤ ਚੰਗਾ ਸੀ , ਮੈਨੂੰ ਰਹਿਣ ਲਈ ਛੱਤ ਮਿਲ ਗਈ ਕੋਈ ਆਪਣਾ ਮਿਲ ਗਿਆ

                    ਹੁਣ ਜਿੱਥੇ ਕੰਮ ਤੇ ਲੱਗੀ ਸੀ , ਉਹ ਮਾਹੀ ਦੇ ਪਤੀ ਦਾ ਕੋਈ ਪਛਾਣ ਦਾ ਸੀ , ਮੈਨੂੰ ਕਿਸੇ ਵੀ ਤਰਾਂ ਦੀ ਕੋਈ ਪਰੇਸ਼ਾਨੀ ਨਾ ਆਈ ਤਾਂ ਹੀ ਲੋਕ ਕਹਿੰਦੇ ਆਪਣੇ ਤਾਂ ਆਪਣੇ ਹੁੰਦੇ ਬਿਗਾਨਾਕੋਈ ਨੀ ਪੁੱਛਦਾ ਸਾਰਾ ਕੁਝ ਵਧੀਆ ਚੱਲਦਾ ਰਿਹਾ , ਮੇਰੇ ਘਰ ਇਕ ਬੱਚੀ ਨੇ ਜਨਮ ਲੈ ਲਿਆ , ਇਕ ਛੋਟੀ ਜੀ ਪਰੀ ਮਾਹੀ ਨੂੰ ਪੁੱਛਿਆ ਕਿ ਨਾਂ ਰੱਖਿਆ ਜਾਵੇ , ਮਾਹੀ ਬੋਲੀ ਤੂੰ ਜੋ ਮਰਜ਼ੀ ਕਹੇ ਪਰ ਮੈਂ ਤਾਂ ਆਪਣੀਪਰੀ ਨੂੰ ਪਰੀ ਹੀ ਕਿਹਾ ਕਰਨਾ , ਹੁਣ ਮੇਰਾ ਦਿਲ ਉਸ ਨਾਲ ਹੋਰ ਵੀ ਲੱਗਣ ਲੱਗ ਗਿਆ ,ਪਹਿਲਾ ਮੈਂ ਕਿਸ ਲਈ ਜੋੜਨੇ ਸੀ ਪੈਸੇ ਹੁਣ ਆਪਣੀ ਬੱਚੀ ਲਈ ਪੈਸੇ ਇਕੱਠੇ ਕਰਨ ਲੱਗੀ ,ਹੁਣ ਮੈਨੂੰ ਸਮਝ ਆਈ ਮਾਂਕਿਉਂ ਕਹਿੰਦੇ ਸੀ , ਕਿ ਧੀ ਦੀ ਫਿਕਰ ਤਾਂ ਮਾਂ ਬਾਪ ਨੂੰ ਜਨਮ ਤੋਂ ਹੀ ਹੁੰਦੀ ਮੇਰੀ ਧੀ ਵੀ ਮੇਰੇ ਵਾਂਗ ਹੀ ਨਾ ਬਾਪ ਦਾ ਮੂੰਹ ਦੇਖਿਆ ,ਪਰ ਮੈਂ ਸੋਚ ਲਿਆ ਸੀ ਕਿ ਮੇਰੀ ਧੀ ਨੂੰ ਮੈ ਵੱਡੀ ਅਫਸਰ ਬਣਾਉਣਾ ਜੋਮੈਂ ਨਾ ਕਰ ਸਕੀ ਉਹ ਮੇਰੀ ਪਰੀ ਕਰਕੇ ਦਿਖਾਓ

                    ਇਕ ਦਿਨ ਮੈਂ ਕੰਮ ਤੋਂ ਘਰ ਆਈ ਪਰੀ ਵੀ ਸਕੂਲ ਤੋਂ ਗਈ ਸੀ,ਮੈਂ ਘੁੱਟ ਕੇ ਗੱਲਵੱਕੜੀ ਪਾਈ ਤਾਂ ਪਰੀ ਕਹਿਣ ਲੱਗੀ ਮਾਂ ਤੁਸੀ ਵੀ ਕਦੇ ਆਪਣੀ ਮੰਮਾ ਨੂੰ ਗਲੇ ਲਗਾਇਆ ਮੈਂ ਕਿਹਾ ਪੁੱਤ ਹਾਂਬਚਪਨ ਉਸ ਤੋਂ ਬਾਅਦ ਕਦੇ ਰੱਬ ਨੇ ਮੌਕਾ ਨੀ ਦਿੱਤਾ , ਨਾ ਮਾਂ ਨੂੰ ਨਾ ਪਿਤਾ ਨੂੰ ਨਾ ਇਹ ਸਮਾਜ ਮੈਨੂੰ ਕਦੇ ਕਿਸੇ ਦੀ ਗੱਲਵੱਕੜੀ ਦਾ ਨਿੱਘ ਨੀ ਮਿਲਿਆ ਪਰੀ ਕਹਿਣ ਲੱਗੀ ਮਾਂ ਅੱਜ ਮੈਂ ਥੋੜ੍ਹੀ ਮਾਂ ਵੀ ਪਿਤਾ ਵੀ ਤੇਸਮਾਜ ਵੀ ਆਓ ਤੇ ਤੁਸੀ ਮੇਰੀ ਬੁੱਕਲ਼ ਦਾ ਨਿੱਘ ਮਾਣੋ ਤੇ ਆਪਣੇ ਸਾਰੇ ਦੁੱਖ ਦਰਦ ਭੁੱਲ ਜਾਉ,ਮੈਂ ਸਿਰ ਰੱਖਿਆ ਉਸ ਦਿਨ ਸੱਚੀ ਲੱਗਿਆ ਕਿ ਆਪਣੀ ਮਾਂ,ਬਾਪ,ਸਮਾਜ ਦੀ ਗੱਲਵੱਕੜੀ ਵਿੱਚ ਹਾਂ

 ਨਾਮ-ਬਰਾਜੀਆਂ

ਵਿਸ਼ਾ– “ਔਰਤ ਦੇ ਜੀਵਨ ਬਾਰੇ “

insta..@Ulfat.011
cont.9056429903
Exit mobile version