ਨਵੀਂ ਦਿੱਲੀ: ਤੁਰਕੀ ਦੇ ਇੱਕ ਅਖ਼ਬਾਰ ਨੇ ਸ਼ਨੀਵਾਰ ਦਾਅਵਾ ਕੀਤਾ ਹੈ ਕਿ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਾਸ਼ੋਜੀ ਦੇ ਕਾਤਲਾਂ ਨੇ ਹੱਤਿਆ ਤੋਂ ਬਾਅਦ ਉਸ ਦੀ ਲਾਸ਼ ਨੂੰ ਤੇਜ਼ਾਬ ‘ਚ ਨਸ਼ਟ ਕੀਤਾ ਅਤੇ ਰਹਿੰਦ-ਖੂੰਹਦ ਨਾਲੇ ਵਿੱਚ ਸੁੱਟ ਦਿੱਤੀ ਗਈ।
ਸੂਤਰਾਂ ਦਾ ਨਾਂਅ ਲਏ ਬਗ਼ੈਰ ਅਖ਼ਬਾਰ ਨੇ ਕਿਹਾ ਹੈ ਕਿ ਡਰੇਨ ‘ਚੋਂ ਨਮੂਨੇ ਲੈਣ ਤੋਂ ਬਾਅਦ ਇਹ ਸਾਫ਼ ਹੋਇਆ ਹੈ ਕਿ ਉੱਥੋਂ ਤੇਜ਼ਾਬ ਪਾਇਆ ਗਿਆ ਸੀ। ਦਰਅਸਲ, ਜਾਂਚ ਕਰਤਾਵਾਂ ਦਾ ਇਹ ਮੰਨਣਾ ਹੈ ਕਿ ਖਾਸ਼ੋਜੀ ਦੀ ਲਾਸ਼ ਨੂੰ ਅਖੀਰ ਵਿੱਚ ਡਰੇਨ ‘ਚ ਸੁੱਟਿਆ ਗਿਆ ਹੈ।
ਇਸ ਤੋਂ ਪਹਿਲਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਖਾਸ਼ੋਜੀ ਦੀ ਲਾਸ਼ ਦੇ ਟੁਕੜੇ ਕਰ ਕੇ ਤੇਜ਼ਾਬ ‘ਚ ਨਸ਼ਟ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਾਸ਼ੋਜੀ ਬੀਤੀ ਦੋ ਅਕਤਬੂਰ ਨੂੰ ਇਸਤਾਂਬੁਲ ਸਥਿਤ ਸਾਊਦੀ ਦੂਤਾਵਾਸ ‘ਚੋਂ ਲਾਪਤਾ ਹੋ ਗਏ ਸਨ। ਬਾਅਦ ‘ਚ ਉਨ੍ਹਾਂ ਦੀ ਹੱਤਿਆ ਦੀ ਪੁਸ਼ਟੀ ਕੀਤੀ ਗਈ ਸੀ।