ਧੀ ਦੀ ਆਵਾਜ਼
ਇਕ ਵਰੀ ਆ ਜਾ ਤੂੰ , ਨੀਲੇ ਘੋੜੇ ਤੇ ਬੈਠ ਕੇ।
ਤੈਨੂੰ ਤੇਰੀ ਧੀ ਆਵਾਜ਼ਾਂ, ਮਾਰਦੀ ਏ ਬਾਬਲਾ।
ਕੰਢਿਆਂ ਦੇ ਰਾਹ ਤੇ, ਤੋਰਿਆ ਸੀ ਜਦ ਬਾਬਲਾ।
ਅੱਜ ਓਥੇ ਇਕੱਲੀ ਖੜ੍ਹੀ, ਰਹਿ ਗਈ ਸੀ ਬਾਬਲਾ।
ਔਖੇ ਸਮੇਂ ਛੱਡ ਗਿਆ ਉਹ, ਸਾਥ ਮੇਰੇ ਬਾਬਲਾ।
ਤੋੜ ਗਿਆ ਉਹ ਦਿਲਾਂ ਦੀ, ਸਾਂਝ ਮੇਰੇ ਬਾਬਲਾ।
ਤੈਨੂੰ ਤੇਰੀ ਧੀ, ਆਵਾਜ਼ਾਂ ਮਾਰਦੀ ਏ ਬਾਬਲਾ।
ਬਹੁਤੇ ਪੁੱਤਰਾਂ ਨੂੰ ਤੂੰ ਗੋਦ ਵਿੱਚ, ਖਿਲਾਇਆ ਏ ਬਾਬਲਾ।
ਅੱਜ ਇੱਕ ਧੀ ਨੂੰ ਵੀ, ਗੋਦ ਵਿੱਚ ਲੈ ਮੇਰੇ ਬਾਬਲਾ।
ਪੁੱਤਰਾਂ ਦੀ ਲੋੜ ਸਾਰੇ, ਜੱਗ ਨੂੰ ਏ ਬਾਬਲਾ।
ਤਾਂਹੀਓ ਰੋਲੀ ਜਾਂਦੇ ਨੇ ਏਹ, ਇੱਜ਼ਤ ਧੀਆਂ ਦੀ ਬਾਬਲਾ।
ਤੈਨੂੰ ਤੇਰੀ ਧੀ, ਆਵਾਜ਼ਾਂ ਮਾਰਦੀ ਏ ਬਾਬਲਾ।
ਵਕਤ ਵੀ ਗਵਾਹੀ ਜਦ, ਮੰਗੂ ਮੈਂਥੋਂ ਬਾਬਲਾ ।
ਸ਼ੀਸ਼ਾ ਜ਼ਾਲਮਾਂ ਨੂੰ ਤੂੰ, ਦਿਖਾ ਦੇਈਂ ਵੇ ਬਾਬਲਾ ।
ਜ਼ੁਲਮ ਨਾਲ ਕਰਾਂਗੀ ਟਾਕਰਾ , ਖੁੱਲੇ ਮੈਦਾਨ ਚ।
ਅਜੀਤ ਸਿੰਘ ਵਰਗੀ ਹਿੰਮਤ ਦੇਈਂ ਵੇ ਬਾਬਲਾ ।
ਤੈਨੂੰ ਤੇਰੀ ਧੀ, ਆਵਾਜ਼ਾਂ ਮਾਰਦੀ ਏ ਬਾਬਲਾ।
ਇੱਕ ਹੀ ਅਰਜ਼ੋਈ ,ਤੇਰੇ ਅੱਗੇ ਵੇ ਬਾਬਲਾ ।
ਧੀ ਕੋਈ ਵੀ ਨਾ ਰੋਵੇ, ਉਹ ਘਰ ਤੌਰੀਂ ਵੇ ਮੇਰੇ ਬਾਬਲਾ ।
ਨਹੀਂ ਤਾਂ ਘਰ ਕੋਈ ਵੀ ਨਹੀਂ ਹੋਣਾ, ਉਹਦਾ ਤੇਰੇ ਬਿਨਾਂ ਬਾਬਲਾ ।
ਬਸ ਅਪਣੀ ਗੋਦ ਚ ਉਦੋਂ ,ਲੈ ਲਵੀਂ ਵੇ ਬਾਬਲਾ
ਤੈਨੂੰ ਤੇਰੀ ਧੀ, ਆਵਾਜ਼ਾਂ ਮਾਰਦੀ ਏ ਬਾਬਲਾ।
ਇਕ ਵਰੀ ਆ ਜਾ ਤੂੰ ,ਨੀਲੇ ਘੋੜੇ ਤੇ ਬੈਠ ਕੇ।
ਤੈਨੂੰ ਤੇਰੀ ਧੀ ਆਵਾਜ਼ਾਂ, ਮਾਰਦੀ ਏ ਬਾਬਲਾ।
ਲੇਖਕ: ਇੰਦਰ