ਗੁਆਨਾ: ਪੰਜਾਬ ਦੀ ਰਹਿਣ ਵਾਲੀ ਹਰਮਪ੍ਰੀਤ ਨੇ ਔਰਤਾਂ ਦੇ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਝੰਡੇ ਗੱਡ ਦਿੱਤੇ। ਕਪਤਾਨੀ ਪਾਰੀ ਖੇਡਦੇ ਹੋਏ ਹਰਮਨਪ੍ਰੀਤ ਨੇ 51 ਗੇਂਦਾਂ ਵਿੱਚ ਅੱਠ ਛੱਕਿਆਂ ਤੇ ਸੱਤ ਚੌਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਭਾਰਤ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 195 ਦੌੜਾਂ ਬਣਾਈਆਂ ਹਨ ਅਤੇ ਨਿਊਜ਼ੀਲੈਂਡ ਦੀਆਂ ਮੁਟਿਆਰਾਂ ਲਈ 196 ਦੌੜਾਂ ਦਾ ਟੀਚਾ ਪੂਰਾ ਕਰਨਾ ਕਾਫੀ ਔਖਾ ਜਾਪਦਾ ਹੈ।
ਭਾਰਤ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਪਰ ਸ਼ੁਰੂ ਵਿੱਚ ਹੀ ਟੀਮ ਲੜਖੜਾ ਗਈ ਸੀ। ਪਰ ਜਮਾਇਮਾ ਰੌਡਰਿਗਜ਼ ਅਤੇ ਹਰਮਨਪ੍ਰੀਤ ਨੇ ਆ ਕੇ ਟੀਮ ਨੂੰ ਸੰਭਾਲਿਆ ਤੇ ਵਿਸ਼ਾਲ ਸਕੋਰ ਵੱਲ ਲੈ ਗਈਆਂ। ਰੌਡਰਿਗਜ਼ ਨੇ ਵੀ 59 ਦੌੜਾਂ ਬਣਾਈਆਂ।
ਹਰਮਨਪ੍ਰੀਤ ਕੌਮਾਂਤਰੀ ਟੀ-20 ਮਹਿਲਾ ਵਿਸ਼ਵ ਕੱਪ ਵਿੱਚ ਸੈਂਕੜਾ ਮਾਰਨ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ। ਵੈਸਟਇੰਡੀਜ਼ ਦੀ ਧਰਤੀ ‘ਤੇ ਧੂੜਾਂ ਪੱਟ ਬੱਲੇਬਾਜ਼ੀ ਕਰਨ ਵਾਲੀ ਪੰਜਾਬ ਦੀ ਇਸ ਧੀ ਦਾ ਅਗਲਾ ਟੀਚਾ ਨੂੰ ਦੇਸ਼ ਲਈ ਜੇਤੂ ਸ਼ੁਰੂਆਤ ਕਰਨਾ ਹੋਵੇਗਾ।