ਗੁਰਬਖ਼ਸ਼ ਸਿੰਘ ਪ੍ਰੀਤਲੜੀ -
ਪਿੰਡ ਦੇ ਇਕੋ ਇਕ ਪੱਕੇ ਘਰ ਦੇ ਪਛਵਾੜਿਓਂ ਮਰਦ ਤੇ ਤੀਵੀਂ ਚੋਰਾਂ ਵਾਂਗ ਅੱਗਾ ਪਿੱਛਾ ਘੋਖਦੇ ਨਿਕਲੇ। ਸਾਹਮਣੇ ਸੂਰਜ ਲਹਿ ਰਿਹਾ ਸੀ, ਸਿੱਧੀਆਂ ਕਿਰਨਾਂ ਉਨ੍ਹਾਂ ਦੇ ਮੂੰਹ ਉਤੇ ਪਈਆਂ। ਮਰਦ ਦਾ ਜੁੱਸਾ ਜਵਾਨ ਤੇ ਤਕੜਾ, ਤੀਵੀਂ ਦੀ ਨੁਹਾਰ ਸੁਹਣੀ ਤੇ ਪਤਲੀ ਪਰ ਦੋਹਾਂ ਦੇ ਹਵਾਸ ਉੱਡੇ ਹੋਏ। ਪਲ ਦਾ ਪਲ ਪਰਲੇ…
