ਦਿਲ ਦੇ ਬਾਗੀਂ ਸੈਰ ਕਰਦਿਆਂ, ਐਸੇ ਪਲ ਨੇ ਅਕਸਰ ਆਉਂਦੇ। ਬਿਰਖ ਬਰੂਟੇ ਸ਼ਾਇਰੀ ਲਿਖਦੇ, ਪੱਤੇ ਤਰਜ਼ਾਂ ਆਪ ਬਣਾਉਂਦੇ।
ਪੱਛੋਂ ਤੇ ਪੁਰਵੱਈਆ ਭਾਵੇਂ, ਵਗਦੀਆਂ ਤੇਜ਼ ਤਰਾਰ ਹਵਾਵਾਂ, ਰੂਹ ਵਿੱਚ ਸਾਜ਼ ਨਿਰੰਤਰ ਵੱਜਦੇ, ਧੜਕਣ ਨੂੰ ਵੀ ਝੂੰਮਣ ਲਾਉਂਦੇ।
ਧਰਤੀ ਤੋਂ ਲੈ ਅੰਬਰ ਤੀਕਰ ਜੋ ਕੁਝ ਖੁੱਲ੍ਹੀ ਅੱਖ ਨੂੰ ਦਿਸਿਆ, ਸਭ ਕੁਝ ਝੋਲ਼ੀ ਪੈ ਜਾਣਾ ਸੀ, ਜੇਕਰ ਆਪਾਂ…
