ਰਾਤ ਪੀਤੀ ਵੀ ਨਈਂ। ਫ਼ਿਰ ਵੀ ਤੜਕੇ ਅੱਖ ਖੁੱਲ੍ਹ ਗਈ। ਤੌਬਾ! ਤੌਬਾ!! ਮੈਂ ਪਾਪੀ ਬੰਦਾ। ਕਿਸ ਬਲਾਅ ਦਾ ਨਾਂ ਲੈ ਬੈਠਾ। ਸੰਤਾਂ ਦਾ ਪਤਾ? ਉਨ੍ਹਾਂ ਨੂੰ ਤਾਂ, ਜੋ ਬੰਦਾ ਸੋਚੇ... ਉਹਦੀ ਵੀ ਖ਼ਬਰ ਹੋ ਜਾਂਦੀ ਆ। ਮੈਂ ਤਾਂ ਨਾ ਪੀਣ ਦੀ ਕਸਮ ਖਾਧੀ ਹੋਈ ਆ, ਸੰਤਾਂ ਕੋਲ। ਨਾਲੇ ਮੈਂ ਕਿਹੜਾ ਕਸਮ ਨਿਭਾਈ ਨਈਂ। ਮੇਰੇ ‘ਤੇ…
ਇਕ ਦਿਨ ਖ਼ਲੀਫ਼ਾ ਹਾਰੂੰਉਲਰਸ਼ੀਦ ਅਤੇ ਉਸਦਾ ਵੱਡਾ ਵਜ਼ੀਰ ਸੌਦਾਗਰਾਂ ਦੇ ਭੇਸ ਵਿਚ ਬਗ਼ਦਾਦ ਸ਼ਹਿਰ ਦੀਆਂ ਗਲੀਆਂ ਵਿੱਚੋਂ ਲੰਘ ਰਹੇ ਸਨ । ਅਚਾਨਕ ਉਹਨਾਂ ਨੇ ਇਕ ਬੜਾ ਆਲੀਸ਼ਾਨ ਮਕਾਨ ਵੇਖਿਆ ਜਿਹੜਾ ਨਵਾਂ ਹੀ ਬਣਿਆ ਲਗਦਾ ਸੀ । ਪੁੱਛਣ ਤੋਂ ਪਤਾ ਲੱਗਾ ਕਿ ਉਹ ਮਕਾਨ ਗੋਗੀਆ ਹਸਨ ਨਾਮੀ ਇਕ ਰੱਸੀਆਂ ਵੱਟਣ ਵਾਲੇ ਦਾ ਹੈ। ਜਿਹੜਾ ਪਹਿਲਾਂ ਤਾਂ…
ਉਹ ਜਦੋਂ ਮਲੂਕ ਜਿਹੀ ਡੋਲੀ ਵਿਚੋਂ ਨਿਕਲੀ ਸੀ, ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਹਦਾ ਨਾਂ ਚੜ੍ਹ ਗਿਆ ਸੀ – ਮੁਰੱਬਿਆਂ ਵਾਲੀ।
ਸਿਰਫ਼ ਜ਼ਮੀਨ ਦੇ ਕਾਗ਼ਜ਼ਾਂ ਪੱਤਰਾਂ ਵਿਚ ਉਹਦਾ ਨਾਂ "ਸਰਦਾਰਨੀ ਰਾਜ ਕੌਰ" ਲਿਖਿਆ ਹੋਇਆ ਸੀ, ਜਾਂ ਉਹਦਾ ਸਹੁਰਾ ਜਿੰਨਾ ਚਿਰ ਜਿਉਂਦਾ ਰਿਹਾ ਸੀ ਉਹਨੂੰ ਸਰਦਾਰਨੀ ਰਾਜ ਕੌਰ ਕਹਿੰਦਾ ਰਿਹਾ ਸੀ, ਪਰ ਜਿੱਥੋਂ ਤਕ…
ਸਵਾ ਚਾਰ ਵਜ ਚੁੱਕੇ ਸਨ ਪਰ ਧੁੱਪੇ ਉਹੀ ਤਮਾਜ਼ਤ ਸੀ ਜੋ ਦੁਪਹਿਰ ਨੂੰ ਬਾਰਾਂ ਵਜੇ ਦੇ ਕਰੀਬ ਸੀ। ਉਸਨੇ ਬਾਲਕਨੀ ਵਿੱਚ ਆਕੇ ਬਾਹਰ ਵੇਖਿਆ ਤਾਂ ਉਸਨੂੰ ਇੱਕ ਕੁੜੀ ਨਜ਼ਰ ਆਈ ਜੋ ਜ਼ਾਹਿਰ ਤੌਰ ਤੇ ਧੁੱਪ ਤੋਂ ਬਚਣ ਲਈ ਇੱਕ ਛਾਂਦਾਰ ਦਰਖ਼ਤ ਦੀ ਛਾਵੇਂ ਆਲਤੀ ਪਾਲਤੀ ਮਾਰੇ ਬੈਠੀ ਸੀ।
ਉਸਦਾ ਰੰਗ ਗਹਿਰਾ ਸਾਂਵਲਾ ਸੀ। ਇੰਨਾ ਸਾਂਵਲਾ…
ਦੁਸਹਿਰਾ ਤੇ ਮੁਹੱਰਮ ਦੋਹਾਂ ਕੁ ਦਿਨਾਂ ਦੀ ਵਿੱਥ ਤੇ ਆਉਣੇ ਸਨ। ਇਸ ਤੋਂ ਥੋੜੇ ਦਿਨ ਪਹਿਲਾ ਹੀ ਦੋਹੇ ਕੌਮਾਂ ਆਪਣੀ ਕੌਮੀ ਬੀਰਤਾ ਦੇ ਚਮਤਕਾਰ ਦੱਸਣ ਲਈ ਤਿਆਰ ਬਰ ਤਿਆਰ ਹੋ ਗਈਆਂ। ਥਾਂ ਥਾਂ ਪੁਲਸੀ ਪਹਿਰੇ ਲੱਗ ਗਏ, ਸਾਰੇ ਸ਼ਹਿਰ ਵਿਚ ਸਹਿਮ ਜਿਹਾ ਛਾ ਗਿਆ। ਮਜ੍ਹਬੀ ਅਣਖ ਪਿੱਛੇ ਮਰ ਮਿਟਣ ਵਾਲਿਆਂ ਲਈ ਇਸ ਤੋਂ ਚੰਗਾ ਮੌਕਾ…
“ਫੈੱਡ-ਅਪ ਬੀਇੰਗ ਅਲੋਨ ਇਨ ਦਾ ਈਵਨਿੰਗਜ਼? ਡੌਂਟ ਲੂਜ਼ ਫੇਥ, ਟੇਕ ਵੱਨ ਬੋਲਡ ਸਟੈੱਪ ਐਂਡ ਚੇਂਜ ਦਾ ਕੋਰਸ ਆਫ ਯੂਅਰ ਡੈਸਟਿਨੀ। ਬਲੈਕ ਏਸ਼ੀਅਨ ਬਿਊਟੀ ਲੁਕਿੰਗ ਫਾਰ ਮੇਲ, ਫਰੌਮ ਐਨੀ ਉਰਿਜਨ। ਟੈਲੀਫੂਨ...।” ਕਿਸੇ ਮੈਗਜ਼ੀਨ ਵਿਚ ਉਸ ਦੀ ਐਡਵਰਟਾਈਜ਼ਮੈਂਟ ਪੜ੍ਹ ਕੇ ਮੈਂ ਉਸ ਤੋਂ ਅਪਾਇੰਟਮੈਂਟ ਲੈ ਲਈ। ਨਿਸ਼ਚਤ ਸਮੇਂ ਮੁਤਾਬਿਕ ਸ਼ਾਮ ਨੂੰ ਮੈਂ ਉਸ ਦੇ ਘਰ ਪਹੁੰਚ ਗਈ।…
ਇੱਕ ਵਾਰ ਇੱਕ ਟਾਪੂ ’ਤੇ ਛੋਟੀ ਜਿਹੀ ਡਿੱਗੀ-ਢੱਠੀ ਝੌਂਪੜੀ ਵਿੱਚ ਇੱਕ ਬੁੱਢਾ ਆਦਮੀ ਤੇ ਔਰਤ ਰਹਿੰਦੇ ਸਨ। ਬੁੱਢਾ ਆਦਮੀ ਸਮੁੰਦਰ ਵਿੱਚ ਆਪਣਾ ਜਾਲ ਸੁੱਟਦਾ ਅਤੇ ਮੱਛੀਆਂ ਫੜਨ ਦੀ ਕੋਸ਼ਿਸ਼ ਕਰਦਾ। ਜੋ ਕੁਝ ਉਸ ਨੂੰ ਮਿਲਦਾ, ਉਸ ਨਾਲ ਉਨ੍ਹਾਂ ਦਾ ਗੁਜ਼ਾਰਾ ਮਸਾਂ ਹੀ ਹੁੰਦਾ। ਇੱਕ ਦਿਨ ਬੁੱਢੇ ਆਦਮੀ ਨੇ ਆਪਣਾ ਜਾਲ ਸੁੱਟਿਆ ਅਤੇ ਜਦੋਂ ਇਸ ਨੂੰ…
ਵਿਆਹ ਵਾਲੀ ਰਾਤ ਬਿਲਕੁਲ ਉਹ ਨਹੀਂ ਸੀ ਹੋਇਆ ਜੋ ਮਦਨ ਨੇ ਸੋਚਿਆ ਸੀ। ਜਦੋਂ ਚਿਕਨੀ ਭਾਬੀ ਨੇ ਭਰਮਾਅ ਕੇ ਮਦਨ ਨੂੰ ਵਿਚਕਾਰਲੇ ਕਮਰੇ ਵਿਚ ਧਰੀਕ ਦਿਤਾ ਸੀ, ਉਦੋਂ ਇੰਦੂ ਸਾਹਮਣੇ ਸ਼ਾਲ ਵਿਚ ਲਿਪਟੀ, ਹਨੇਰੇ ਦਾ ਇਕ ਹਿੱਸਾ ਬਣੀ ਬੈਠੀ ਸੀ। ਬਾਹਰ ਚਿਕਨੀ ਭਾਬੀ, ਦਰਿਆਬਾਦ ਵਾਲੀ ਭੂਆ ਤੇ ਹੋਰ ਔਰਤਾਂ ਦਾ ਹਾਸਾ, ਰਾਤ ਦੀ ਚੁੱਪ ਵਿਚ…
ਪਾਕਿਸਤਾਨ ਦੀ ਸਰਜ਼ਮੀਨ, ਜੇਹਲਮ ਦਰਿਆ ਦੇ ਕਿਨਾਰੇ ਵਸਿਆ ਸ਼ਹਿਰ 'ਸਰਾਏ ਆਲਮਗੀਰ'। ਸ਼ਹਿਰ ਦੇ ਇੱਕ ਕੋਨੇ ਵਿੱਚ ਜੇਹਲਮ ਦੀ ਵੱਖੀ ਨਾਲ ਬਣੀ ਤਿੰਨ ਮੰਜ਼ਿਲਾਂ ਸੁਰਮਈ ਹਵੇਲੀ, ਇੰਨੀ ਸ਼ੁਰਮਈ ਕਿ ਦੂਰੋ ਕਿਸੇ ਪਹਾੜ ਦਾ ਭੁੱਲੇਖਾ ਪਵੇ। ਛੱਤ ਤੇ ਖੜ੍ਹਾ ਇਨਸਾਨ ਜੇਹਲਮ ਦਰਿਆ ਦੇ ਹੁਸਨ ਨੂੰ ਨੰਗਿਆ ਦੇਖ ਸਕਦਾ ਸੀ। ਇਸ ਛੱਤ ਤੇ ਖੜ੍ਹੋ ਕੇ ਹਵੇਲੀ ਦੀ ਮਾਲਕਣ…
‘ ਭੂਆ ਨੂੰ ਮਿਲਿਆਂ ਦਸਾਂ ਤੋਂ ਵਧੀਕ ਵਰ੍ਹੇ ਬੀਤ ਗਏ ਸਨ। ਮੇਰੇ ਵੱਡੇ ਵਡੇਰਿਆਂ ‘ਚੋਂ ਇਹੋ ਇਕ ਨਾਉਂ ਲੈਣ ਜੋਗੀ ਪੁਰਾਣੀ ਮੁੱਢੀ ਬਾਕੀ ਸੀ। ਅੱਜ ਵੀ ਉਨ੍ਹਾਂ ਦੀ ਸੁਪਨੇ ਵਾਂਗ ਮਾੜੀ ਜਿਹੀ ਯਾਦ ਬਾਕੀ ਹੈ, ਜਦ ਨਿੱਕੇ ਹੁੰਦਿਆਂ ਭੂਆ ਮੈਨੂੰ ਉਂਗਲੀ ਲਾ ਕੇ, ਪਿਆਰ ਪੁਚਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ, ਤੇ ਅੱਧੀ ਛੁੱਟੀ…
