ਬਾਗ਼ੀ ਦੀ ਧੀ
(ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ)
੧
ਕਿਸ਼ਨ ਸਿੰਘ ਨੇ ਪੁਲਿਸ ਨੂੰ ਵੇਖਦਿਆਂ ਹੀ ਝੱਟ ਆਖ ਤੇ ਦਿੱਤਾ, "ਲੌ, ਖਾਲਸਾ ਤਿਆਰ-ਬਰ-ਤਿਆਰ ਹੈ।" ਪਰ ਉਸ ਦਾ ਚਿਹਰਾ ਉਸ ਦੇ ਦਿਲ ਦੇ ਤੌਖਲੇ ਨੂੰ ਨ ਲੁਕਾ ਸਕਿਆ।
"ਜੇ ਦੇਰ ਹੋ ਗਈ ਤਾਂ ਰਾਤ ਤੁਹਾਨੂੰ ਥਾਣੇ ਦੀ ਹਵਾਲਾਤ ਵਿਚ ਕੱਟਣੀ ਪਵੇਗੀ। ਜੇਹਲ ਤੇ ਥਾਣੇ ਦੀ ਹਵਾਲਾਤ ਦੇ ਫ਼ਰਕ ਤੋਂ…
