Skip to content Skip to footer

ਅੱਧੀ ਔਰਤ – (ਭਾਗ ਪਹਿਲਾ)  –  ਅਵਜੀਤ ਬਾਵਾ

ਗੱਲ ਅੱਜ ਤੋਂ ਕੁਝ ਅੱਠ ਦੱਸ ਸਾਲ ਪਹਿਲਾਂ ਦੀ ਹੈ ਮੇਰੀ ਅੱਖੀ ਦੇਖੀ | ਮੈਂ ਕੁਲਵੰਤ ਸਿੰਘ ਪਿੰਡ ਸਪੇੜਾ, ਪਟਿਆਲਾ | ਦਰਅਸਲ ਇਹ ਕਹਾਣੀ ਮੇਰੇ ਦੋਸਤ ਦੀ ਮਾਸੀ ਜੀ ਦੇ ਪਰਿਵਾਰ ਨਾਲ ਸਬੰਧਤ ਹੈ ਉਹਨਾਂ ਦੇ ਦੋ ਪੁੱਤ ਤੇ ਇਕ ਧੀ ਸੀ ਜੋ ਕਿ ਵਿਆਹੀ ਹੋਈ ਸੀ ਤੇ ਇਸਤੋਂ ਛੋਟੇ ਇੱਕ ਮੁੰਡੇ ਦਾ ਰਿਸ਼ਤਾ ਹੋਇਆ ਹੋਇਆ ਸੀ ਤੇ ਸਭ ਤੋਂ ਛੋਟਾ ਮੁੰਡਾ ਅਜੇ ਕੁਆਰਾ ਸੀ | ਵੱਡੇ ਮੁੰਡੇ ਦਾ ਨਾਂ ਦਲੀਪ ਤੇ ਛੋਟੇ ਦਾ ਅਮਨਦੀਪ ਕੁੜੀ ਰਮਨਦੀਪ ਸੀ ਰਿਸ਼ਤੇਦਾਰੀ ਵੀ ਠੀਕ ਠਾਕ ਸੀ | ਉਹਨਾਂ ਦੀ ਕੋਈ ਜ਼ਿਆਦਾ ਵਰਵਰਤਾਵ ਨਹੀਂ ਸੀ ਲੋਕਾਂ ਨਾਲ | ਦਲੀਪ ਕਾਰ ਮਕੈਨਿਕ ਦਾ ਕੰਮ ਕਰਦਾ ਸੀ ਕਿਸੇ ਕਾਰਨ ਉਹਦਾ ਰਿਸ਼ਤਾ ਸਿਰੇ ਨਾ ਚੜ੍ਹਿਆ ਤੇ ਜਿਸ ਕਰਕੇ ਸ਼ਰਾਬ ਪੀਣ ਲੱਗ ਪਿਆ ਸੀ | ਉਹ ਨਿਤ ਸ਼ਰਾਬ ਪੀਂਦਾ ਤੇ ਆਪਣੀ ਸਾਰੀ ਕਮਾਈ ਨਸ਼ਿਆਂ ਦੇ ਵਿਚ ਖ਼ਰਾਬ ਕਰਦਾ | ਅਮਨਦੀਪ ਨਾਲ ਮੇਰੀ ਗੁੜੀ ਸਾਂਝ ਸੀ | ਮੇਰੇ ਤੋਂ ਉਹ ਚਾਰ ਜਾਂ ਪੰਜ ਸਾਲ ਵੱਡਾ ਸੀ | ਅਸੀਂ ਕੀਤੇ ਜਾਂਦੇ ਤਾਂ ਇੱਕਠੇ ਹੀ ਜਾਇਆ ਕਰਦੇ ਸੀ | ਉਹ ਖੇਤੀ ਬਾੜੀ ਦਾ ਕੰਮ ਕਰਦਾ ਸੀ | ਜਦੋਂ ਅਸੀਂ ਵਿਹਲੇ ਹੁੰਦੇ ਤਾਂ ਅਸਾਂ ਗੋਲੀਆਂ ਖੇਡਣ ਲੱਗ ਜਾਣਾ ਸਾਰਾ ਸਾਰਾ ਦਿਨ ਮਸਤ ਰਹਿਣਾ ਜ਼ਿੰਦਗੀ ਬੜੀ ਹਸੀਨ ਲੱਗਦੀ ਸੀ ਓਦੋਂ | ਮੇਰਾ ਭਰਾ ਮੇਰਾ ਸਭ ਤੋਂ ਵਧੀਆ ਯਾਰ ਸੀ | ਜ਼ਿਆਦਾਤਰ ਉਹ ਸਾਡੇ ਨਾਲ ਹੀ ਰਹਿੰਦਾ ਸੀ ਕਿਉਂਕਿ ਉਸਨੂੰ ਮੇਰੀ ਮੰਮੀ ਜੀ ਨੇ ਹੀ ਪਾਲਿਆ ਸੀ | ਸਾਡੇ ਇਦਾਂ ਹੀ ਬਹੁਤ ਸੋਹਣੇ ਦਿਨ ਬੀਤ ਰਹੇ ਸਨ ਕਿ ਪਤਾ ਨੀਂ ਕਦੋਂ ਹੱਸਦੇ ਵੱਸਦੇ ਘਰ ਨੂੰ ਕਿਸ ਦੀ ਭੈੜੀ ਨਜ਼ਰ ਲੱਗ ਜਾਵੇਗੀ | ਮੇਰੀ ਮਾਸੀ ਜੀ ਦੇ ਘਰ ਮੇਰੇ ਭਰਾਵਾਂ ਲਈ ਰਿਸ਼ਤਾ ਆਇਆ ਸੀ ਪਰ ਵੱਡੇ ਨੇ ਰਿਸ਼ਤੇ ਤੋਂ ਮਨਾਂ ਕਰ ਦਿੱਤਾ ਸੀ ਤੇ ਉਹ ਰਿਸ਼ਤਾ ਛੋਟੇ ਭਰਾ ਅਮਨਦੀਪ ਨਾਲ ਕਰ ਦਿੱਤਾ ਕੀ ਪਤਾ ਸੀ ਉਹ ਰਿਸ਼ਤਾ ਨਹੀਂ ਮੌਤ ਨੂੰ ਸੱਦਾ ਦਿੱਤਾ ਗਿਆ ਸੀ  ਕੁਝ ਚਿਰਾਂ ਪਿੱਛੋਂ ਵਿਆਹ ਹੋਇਆ | ਸਾਰੇ ਖੁਸ਼ ਸਨ | ਵਿਆਹ ਪਿੱਛੋਂ ਸਭ ਆਪਣੇ ਆਪਣੇ ਕੰਮ ਲੱਗ ਗਏ | ਵਿਆਹ ਤੋਂ ਕੁਝ ਸਮਾਂ ਬਾਅਦ ਹੀ ਨਵੀਂ ਆਈ ਨੂੰਹ (ਦਲਜੀਤ ਕੌਰ) ਨੇ ਆਪਣੇ ਰੰਗ ਦਖਾਣੇ ਸ਼ੁਰੂ ਕਰ ਦਿੱਤੇ ਨਿੱਤ ਨਵੇ ਨਵੇ ਡਰਾਮੇ ਕਰਨ ਲੱਗ ਪੈਂਦੀ ਉਹਨੂੰ ਬਹੁਤ ਸਮਝਾਇਆ ਪਰ ਉਹ ਸਮਝਣ ਵਾਲੀ ਔਰਤ ਕਿਥੇ ਸੀ | ਔਰਤ ਨਹੀਂ ਡੈਣ ਸੀ ਉਹ ਤਾਂ | ਚਲੋ ਭਰਾ ਇਹਨਾਂ ਰੋਜ਼ ਰੋਜ਼ ਦੇ ਡਰਾਮਿਆ ਤੋਂ ਬਚਣ ਲਈ ਅਲੱਗ ਹੋ ਗਿਆ | ਉਹਨੇ ਸੋਚਿਆ ਚਲੋ ਹੁਣ ਤਾਂ ਉਹ ਚੈਨ ਨਾਲ ਸੋ ਸਕੇਗਾ ਪਰ ਹੋਇਆ ਇਸਦੇ ਉਲਟ ਉਹ ਅੱਗੇ ਨਾਲੋਂ ਵੀ ਹੋਰ ਜ਼ਿਆਦਾ ਡਰਾਮੇ ਕਰਨ ਲੱਗ ਪਈ | ਅਮਨ ਨੇ ਆਪਣੇ ਸੋਹਰੇ ਪਰਿਵਾਰ ਨੂੰ ਫੋਨ ਕਰਕੇ ਦਲਜੀਤ (ਭਾਬੀ) ਬਾਰੇ ਸਭ ਕੁਝ ਉਹਨਾਂ ਨੂੰ ਦੱਸ ਦਿੱਤਾ ਪਰ ਉਹਨਾਂ ਮੇਰੇ ਹੀ ਭਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ | ਚਲੋ ਅਮਨ ਨੇ ਸਬਰਾਂ ਦਾ ਘੁੱਟ ਭਰ ਲਿਆ | ਕੁਝ ਸਮੇਂ ਬਾਅਦ ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਜਿਸ ਦਾ ਨਾਮ ਜਸਪ੍ਰੀਤ ਰੱਖਿਆ ਗਿਆ | ਬੜੀ ਪਿਆਰੀ ਲੱਗਦੀ ਸੀ ਉਹ ਜਦੋਂ ਮੈਨੂੰ ਚਾਚੂ ਆਖ ਬੁਲਾਇਆ ਕਰਦੀ ਸੀ ਪਰ ਮੇਰੀ ਭਾਬੀ ਉਹ ਨੂੰ ਕਿਸੇ ਕੋਲ ਨਾਂ ਜਾਣ ਦਿੰਦੀ ਨਾਂ ਅਮਨ ਨੂੰ ਸਾਡੇ ਘਰ ਆਉਣ ਨਾ ਬੋਲਣ ਦਿੰਦੀ ਚਲੋ ਉਹਦੀ ਮਜਬੂਰੀ ਨੂੰ ਸਮਝਦਿਆਂ ਅਸੀਂ ਵੀ ਉਸ ਨੂੰ ਨਾ ਬਲਾਉਂਦੇ ਪਰ ਉਹ ਡੈਣ ਜਿਹੀ ਔਰਤ ਉਹਨੂੰ ਖੁਸ਼ ਕਿਥੇ ਰਹਿਣ ਦਿੰਦੀ ਸੀ | ਅਮਨ ਨਾਲ ਮੇਰਾ ਮਿਲਣਾ ਬੋਲਣਾ ਲੱਗਭਗ ਖਤਮ ਹੀ ਹੋ ਗਿਆ ਸੀ | ਕਈ ਵਾਰ ਬਾਹਰ ਕਿਤੇ ਮਿਲ ਵੀ ਲੈਂਦੇ ਸੀ ਪਰ ਉਹ ਬਹੁਤ ਉਦਾਸ ਤੇ ਤੰਗ ਤੰਗ ਜਾ ਰਹਿਣ ਲੱਗ ਪਿਆ ਸੀ | ਹੁਣ ਪੁਲਿਸ ਦਾ ਰੋਜ਼ ਰੋਜ਼ ਘਰ ਆਉਣਾ ਆਮ ਜਿਹਾ ਹੀ ਹੋ ਗਿਆ ਸੀ | ਪੁਲਿਸ ਆਉਂਦੀ ਮੇਰੇ ਭਰਾ ਦਾ ਪੱਖ ਸੁਣੇ ਬਿਨਾਂ ਹੀ ਉਹ ਨੂੰ ਅੰਦਰ ਕਰਨ ਦੀਆਂ ਧਮਕੀਆਂ ਦਿੰਦੇ | ਪੁਲਿਸ ਵਾਲੇ ਰਿਸ਼ਵਤ ਖੋਰ ਤਾਂ ਸਨ ਪੈਸੇ ਮਿਲਦੇ ਸਨ ਤੇ ਧਮਕੀਆਂ ਦੇ ਜਾਂਦੇ ਸਨ  | ਸਰਕਾਰ ਨੇ ਵੀ ਬਹੁਤ ਗਲਤ ਨਿਯਮ ਬਣਾਇਆ ਹੈ | ਔਰਤਾਂ ਨੂੰ ਇੰਨੀ ਜ਼ਿਆਦਾ ਖੁਲ ਦੇ ਕਿ ਇਹ ਬਣਾਇਆ ਤਾਂ ਉਹ ਨਾਂ ਦੀ ਰੱਖਿਆ ਲਈ ਗਿਆ ਸੀ ਪਰ ਉਹ ਗੰਦੀ ਔਰਤ ਇਸਦਾ ਨਜ਼ੈਜ਼ ਫਾਇਦਾ ਉਠਾਉਂਦੀ ਸੀ | ਸਮਾਂ ਬੀਤਦਾ ਗਿਆ ਤੇ ਪੁਲਿਸ ਦਾ ਰੋਜ਼ ਆਉਣ ਜਾਣ ਜਾਰੀ ਰਿਹਾ | ਮੇਰੇ ਮਾਸੀ ਮਾਸੜ ਜੀ ਹੋਰਾਂ ਨੂੰ ਤੇ ਸਾਡੇ ਪਰਿਵਾਰ ਨੂੰ ਪੁਲਿਸ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ | ਪਾਣੀ ਹੁਣ ਸਿਰ ਉਪਰੋਂ ਲੰਘ ਚੁੱਕਾ ਸੀ | ਉਹਨੇ ਭਰਾ ਨੂੰ ਰੋਟੀ ਪਾਣੀ ਦੇਣਾ ਬੰਦ ਕਰ ਦਿੱਤਾ | ਉਹਦੇ ਕੱਪੜੇ ਨਾ ਧੋਣੇ ਮਤਲਬ ਲੜਨ ਦੇ ਨਿੱਤ ਬਹਾਨੇ ਲੱਭਦੀ ਰਹਿੰਦੀ | ਹੁਣ ਅਮਨ ਸਬਰ ਕਰ ਬੈਠਾ ਸੀ ਉਹ ਘਰ ਆ ਕੇ ਆਪ ਹੀ ਰੋਟੀ ਬਣਾ ਲੈਂਦਾ ਤੇ ਆਪ ਹੀ ਆਪਣੇ ਕੱਪੜੇ ਲਿੜੇ ਧੋ ਲੈਂਦਾ ਹੁਣ ਦਲਜੀਤ ਨੂੰ ਉਹ ਕੋਈ ਕੰਮ ਨਾ ਕਹਿੰਦਾ ਫਿਰ ਵੀ ਦਲਜੀਤ ਨੇ ਉਹਨੂੰ ਤੰਗ ਕਰਨਾ ਨਾ ਛੱਡਿਆ ਬਲਕਿ ਹੋਰ ਜ਼ਿਆਦਾ ਤੰਗ ਕਰਨ ਲੱਗ ਪਈ | ਹੁਣ ਅਮਨ ਇਸ ਜ਼ਿੰਦਗੀ ਤੋਂ ਪੁਰੀ ਤਰ੍ਹਾਂ ਤੰਗ ਆ ਚੁੱਕਾ ਸੀ | ਨਾ ਉਹ ਆਪਣੇ ਦੁਖ ਸੁਖ ਕਿਸੇ ਨਾਲ ਸਾਂਝੇ ਕਰ ਸਕਦਾ ਸੀ ਕਿਉਂਕਿ ਉਸ ਡੈਣ ਵਰਗੀ ਔਰਤ ਨੇ ਆਉਂਦਿਆਂ ਹੀ ਉਸਦਾ ਹਰ ਕਿਸੇ ਨਾਲ ਰਿਸ਼ਤਾ ਤੜਵਾ ਦਿੱਤਾ ਸੀ | ਹੁਣ ਅਮਨ ਇਕੱਲਾ ਇੱਕਲਾ ਫੀਲ ਕਰਦਾ ਸੀ | ਦਿਨੇ ਉਹ ਖੇਤਾਂ ਵਿਚ ਕੰਮ ਕਰਦਾ ਤੇ ਰਾਤੀ ਘਰ ਆ ਕੇ ਕਦੇ ਕਦਾਈਂ ਰੋਟੀ ਖਾ ਲੈਂਦਾ ਤੇ ਪਿੰਡ ਦੀ ਗੁੱਗਾ ਮਾੜੀ ਚ ਜਾ ਕੇ ਰਾਤ ਕੱਟਦਾ | ਇਸ ਰੋਜ਼ ਰੋਜ਼ ਦੇ ਲੜਾਈ ਝਗੜੇ ਤੋਂ ਬਚਣ ਲਈ ਪਰ ਫਿਰ ਵੀ ਰੱਬ ਤੋਂ ਜਾਂ ਉਸ ਗੰਦੀ ਔਰਤ ਤੋਂ ਉਸਦੀ ਖੁਸ਼ੀ ਜਰੀ ਨਾ ਗਈ | ਇਕ ਦਿਨ ਕੀ ਹੋਇਆ ਮੈਂ ਆਪਣੀ ਭੈਣ ਕੋਲ ਗਿਆ ਹੋਇਆ ਸੀ ਤਿਓਹਾਰਾਂ ਦੇ ਦਿਨ ਹੋਣ ਕਰਕੇ ਮੈਂ ਉਨ੍ਹਾਂ ਨੂੰ ਝੱਕਰੀਆਂ ਦਾ ਸੰਧਾਰਾ ਦੇਣ ਲਈ ਗਿਆ ਹੋਇਆ ਸੀ ਤੇ ਪਿਛੋਂ ਅਮਨ ਤੇ ਦਲਜੀਤ ਦੀ ਆਪਸ ਵਿੱਚ ਕੋਈ ਖਹਿਬਾਜ਼ੀ ਹੋ ਗਈ ਫਿਰ ਉਹ ਆਪਣੇ ਕੰਮ ਤੇ ਚਲਾ ਗਿਆ | ਮੈਂ ਸ਼ਾਮ ਨੂੰ ਕਰੀਬ ਸੱਤ ਅੱਠ ਵਜੇ ਆਪਣੇ ਘਰ ਵਾਪਸ ਆ ਚੁੱਕਾ ਸੀ | ਸਭ ਪਾਸੇ ਸ਼ਾਂਤੀ ਸੀ ਰੋਜ਼ ਦੀ ਤਰ੍ਹਾਂ ਮੈਂ ਰੋਟੀ ਖਾ ਕਿ ਆਪਣਾ ਫੋਨ ਚਲਾਉਣ ਲੱਗ ਪਿਆ | ਸਮਾਂ ਕਰੀਬ ਦਸ ਗਿਆਰਾਂ ਵਜੇ ਦਾ ਹੋਵੇਗਾ ਸਭ ਸੋ ਚੁੱਕੇ ਸਨ ਸਿਰਫ ਮੈਂ ਹੀ ਜਾਗਦਾ ਸੀ | ਮੈਨੂੰ ਸੋਣ ਤੋਂ ਪਹਿਲਾਂ ਬਾਥਰੂਮ ਜਾਣ ਦੀ ਆਦਤ ਹੈ ਜਦੋ ਮੈਂ ਜਾ ਕਿ ਵਾਪਸ ਆਪਣੇ ਕਮਰੇ ਵੱਲ ਨੂੰ ਜਾਣ ਲੱਗਾ ਤਾਂ ਮੇਰੇ ਅੱਖਾਂ ਸਾਹਮਣੇ ਮੇਰਾ ਭਰਾ ਮੇਰਾ ਜਿਗਰੀ ਯਾਰ ਅਮਨ ਅੱਗ ਦੀਆਂ ਲਾਟਾਂ ਵਿਚ ਜਲ ਰਿਹਾ ਸੀ ਸਾਡੀ ਕੰਧ ਛੋਟੀ ਹੋਣ ਕਰਕੇ ਸਾਰਾ ਕੁਝ ਸਾਫ ਦਿਸਦਾ ਸੀ | ਮੈਂ ਚਾਹੁੰਦਿਆਂ ਹੋਇਆਂ ਵੀ ਉਸ ਨੂੰ ਬਚਾ ਨਾ ਸਕਿਆ | ਹੌਲੀ ਹੌਲੀ ਉਸ ਦਾ ਸਾਰਾ ਸਰੀਰ ਅੱਗ ਦੀ ਲਪੇਟ ਵਿਚ ਆ ਗਿਆ | ਐਂਬੂਲੈਂਸ ਨੂੰ ਫੋਨ ਕੀਤਾ ਗਿਆ ਤੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਉਹਨੂੰ ਦਾਖਿਲ ਕਰਾਇਆ ਗਿਆ | ਉਹਦੀ ਕੰਡੀਸ਼ਨ ਦੇਖਦਿਆਂ ਡਾਕਟਰ ਸਹਿਬਾਨਾਂ ਨੇ ਉਹਨੂੰ ਚੰਡੀਗੜ੍ਹ ੩੨ ਵਿਚ ਭੇਜ ਦਿੱਤਾ | ਉਹਦਾ ਸਾਰਾ ਸਰੀਰ ਜਲ ਚੁੱਕਾ ਸੀ ਮੈਂ ਉਸਨੂੰ ਆਪਣੀ ਅੱਖਾਂ ਸਾਹਮਣੇ ਜਲਦਾ ਵੇਖ ਕੰਬ ਉੱਠਿਆ ਸੀ ਤੇ ਉਹਦੀ ਘਰਵਾਲੀ ਉਹਨੂੰ ਜਲਦੇ ਵੇਖ ਖੁਸ਼ ਹੋ ਰਹੀ ਸੀ | ਅਮਨ ਨੂੰ ਬਚਾਉਣ ਦੀ ਅਸੀਂ ਬਹੁਤ ਕੋਸ਼ਿਸ਼ ਕੀਤੀ | ਉਸਤੇ ਬਹੁਤ ਪੈਸੇ ਲਾਏ ਪਰ ਅਫਸੋਸ ਅਮਨ ਬਚ ਨਾ ਸਕਿਆ | ੬ ਫੁਟਾ ਲੰਬਾ ਚੌੜਾ ਗੱਭਰੂ ਆਪਣੀ ਜਾਨ ਗਵਾ ਚੁੱਕਿਆ ਸੀ | ਉਸ ਦੀ ਮੋਤ ਦਾ ਕਾਰਨ ਸਿਰਫ ਉਹ ਡੈਣ ਵਰਗੀ ਔਰਤ ਸੀ |

“ਵਿਛੋੜਾ ਤੇਰਾ ਵੀਰਿਆ ਹੁਣ ਸਿਹਾ ਨੀ ਜਾਂਦਾ

ਮੋਤ ਨੂੰ ਪਾਵਾਂ ਗਲਬਕੜੀ ਬਿਨ ਤੇਰੇ ਰਿਹਾ ਨੀ ਜਾਂਦਾ…..”

ਜੇਕਰ ਉਹਦਾ ਪੱਖ ਉਹਦੇ ਸੋਹਰੇ ਪਰਿਵਾਰ ਵਾਲੇ ਜਾਂ ਪੁਲਿਸ ਦੁਆਰਾ ਸੁਣਿਆ ਜਾਂਦਾ ਤਾਂ ਕੀ ਉਹ ਮਰਦਾ? ਕਿ ਅਤਿਆਚਾਰ ਸਿਰਫ ਔਰਤਾਂ ਤੇ ਹੁੰਦੇ ਨੇ ਮਰਦਾਂ ਤੇ ਨਹੀਂ ? ਕੀ ਮਰਦ ਹੀ ਗੁਨਾਹਗਾਰ ਨੇ ਔਰਤਾਂ ਨਹੀਂ ? ਕੀ ਪੁਲਿਸ ਨੂੰ ਇਸ ਮੁੱਦੇ ਦੀ ਜਾਂਚ ਪੜਤਾਲ ਕਰਨੀ ਚਾਹੀਦੀ ਸੀ ਕਿ ਨਹੀਂ ? ਕੀ ਉਸਦੀ ਮੌਤ ਦੀ ਜ਼ਿਮੇਵਾਰ ਇਕ ਔਰਤ ਹੀ ਸੀ ਜਾ ਪੁਲਿਸ ਵੀ ਇਸ ਲਈ ਉਨੀਂ ਹੀ ਜ਼ਿੰਮੇਵਾਰ ਹੈ ? ਕਿ ਸਰਕਾਰ ਨੂੰ ਇਹ ਨਹੀਂ ਚਾਹੀਦਾ ਕਿ ਉਹ ਔਰਤਾਂ ਨੂੰ ਉਹਨਾਂ ਦੀ ਰੱਖਿਆ ਲਈ ਅਧਿਕਾਰ ਤਾਂ ਦੇਵੇ ਪਰ ਮਰਦਾਂ ਦਾ ਪੱਖ ਵੀ ਸੁਣਿਆ ਜਾਵੇ ?

ਇਹ ਕੋਈ ਘੜੀ ਘੜਾਈ ਕਹਾਣੀ ਨਹੀਂ | ਮੇਰੀ ਜਿੰਦਗੀ ਦੀ ਦੇਖੀ ਸੁਣੀ ਤੇ ਮੇਰੇ ਦੋਸਤ ਨਾਲ ਬੀਤੀ ਹੋਈ ਕਹਾਣੀ ਹੈ | ਜਿਦੇ ਵਿਚ ਉਹ ਆਪਣੇ ਭਰਾ ਨੂੰ ਖੋ ਚੁੱਕਾ ਹੈ, ਮੈਂ ਸਰਕਾਰ ਤੇ ਸਿਸਟਮ ਅੱਗੇ ਬੇਨਤੀ ਕਰਦਾ ਹਾਂ ਕਿ ਔਰਤਾਂ ਨੂੰ ਹੱਕ ਦਿਓ ਪਰ ਹੱਕਾਂ ਦੀ ਨਜਾਇਜ਼ ਵਰਤੋਂ ਨਾ ਕਰਨ ਦਿਓ | ਮੇਰਾ ਇਹ ਕਹਾਣੀ ਲਿਖਣ ਦਾ ਇਹ ਮਕਸਦ ਹੈ ਕਿ ਕੋਈ ਅਮਨ ਵਾਂਗ ਆਪਣੀ ਜ਼ਿੰਦਗੀ ਨਾ ਖੋਵੇ ਕਿਸੇ ਤੋਂ ਆਪਣਾ ਰਿਸ਼ਤਾ ਨਾਤਾ ਨਾ ਤੋੜੇ 

ਇਸ ਕਹਾਣੀ ਲਈ ਤੁਹਾਡੇ ਕੀ ਵਿਚਾਰ ਨੇ ਮੈਨੂੰ ਜ਼ਰੂਰ ਦੱਸਣਾ | ਵਿਚਾਰ ਦੇਣ ਲਈ ਤੁਸੀਂ ਮੈਨੂੰ ਮੇਰੇ ਫੋਨ ਨੰਬਰ ਤੇ ਜਾਂ  ਮੇਰੇ ਇੰਸਟਾਗ੍ਰਾਮ ਅਕਾਊਂਟ ਤੇ ਮੈਨੂੰ ਮੈਸੇਜ ਕਰ ਸਕਦੇ ਹੋ | ਧੰਨਵਾਦ

 ਅਵਜੀਤ ਬਾਵਾ

Insta I’d @as_bawa3

7347489365

Leave a comment

0.0/5

Facebook
YouTube
YouTube
Pinterest
Pinterest
fb-share-icon
Telegram