ਦਿਲ ਦੇ ਬਾਗੀਂ ਸੈਰ ਕਰਦਿਆਂ, ਐਸੇ ਪਲ ਨੇ ਅਕਸਰ ਆਉਂਦੇ। ਬਿਰਖ ਬਰੂਟੇ ਸ਼ਾਇਰੀ ਲਿਖਦੇ, ਪੱਤੇ ਤਰਜ਼ਾਂ ਆਪ ਬਣਾਉਂਦੇ।
ਪੱਛੋਂ ਤੇ ਪੁਰਵੱਈਆ ਭਾਵੇਂ, ਵਗਦੀਆਂ ਤੇਜ਼ ਤਰਾਰ ਹਵਾਵਾਂ, ਰੂਹ ਵਿੱਚ ਸਾਜ਼ ਨਿਰੰਤਰ ਵੱਜਦੇ, ਧੜਕਣ ਨੂੰ ਵੀ ਝੂੰਮਣ ਲਾਉਂਦੇ।
ਧਰਤੀ ਤੋਂ ਲੈ ਅੰਬਰ ਤੀਕਰ ਜੋ ਕੁਝ ਖੁੱਲ੍ਹੀ ਅੱਖ ਨੂੰ ਦਿਸਿਆ, ਸਭ ਕੁਝ ਝੋਲ਼ੀ ਪੈ ਜਾਣਾ ਸੀ, ਜੇਕਰ ਆਪਾਂ…
Verisk Maplecroft ਇੱਕ ਗਲੋਬਲ risk analytics ( ਖਤਰਿਆਂ ਨੂੰ ਭਾਪਣ ਵਾਲੀ ਸਰਵੇ ) ਕੰਪਨੀ ਹੈ ਜੋ 198 ਦੇਸ਼ਾਂ ਬਾਰੇ ਡਾਟਾ ਇਕੱਠਾ ਕਰਦੀ ਹੈ ਅਤੇ ਵੱਖ-ਵੱਖ risk indices ਬਣਾਉਂਦੀ ਹੈ। ਜਿਸ ਵਿੱਚ ਦੁਨਿਆਂ ਦੇ ਪਹਿਲੇ 10 ਖਤਰੇ ਵਾਲੇ ਮੁਲਕਾਂ ਵਿੱਚ ਭਾਰਤ ਦਾ ਨਾਂ ਆਉਦਾ ਹੈ। ਜਿਥੇ Gen Z revolution ਦੇ ਖਤਰੇ ਵੱਧ ਹਨ। ਇਸ ਵਿੱਚ ਅਮਰੀਕਾ ਸਮੇਤ ਜਰਮਨੀ, ਫਰਾਂਸ, ਸਪੇਨ, ਇਟਲੀ,…
ਪੰਜਾਬੀ ਦਿਹਾੜੇ ਤੇ ਵਿਸ਼ੇਸ
ਪੰਜਾਬੀ ਪੰਜਾਬੀ ਕੂਕ ਦੇ ਸਾਰੇ
ਪਰ ਪੁੱਤ ਪੰਜਾਬੀ ਬਣੇ ਕੋਈ ਨਾ
ਜੇ ਮੈ ਗਵਾਰ ਹੋਈ ਤਾਂ ਗੈਰਾਂ ਕਰਕੇ
ਪਰ ਤੇਰੀ ਆਪਣੀ ਮਾਂ ਕੋਈ ਨਾ !
ਮੇਰੀ ਭੈਣ ਸਦਾ ਤੇਰੀ ਮਾਸੀ ਰਹਿਣਾ
ਪਰ ਮੇਰੀ ਰੱਤੇ ਪਲਿਉਂ ਤੇਰੀ ਕੁਖ ਕੋਈ ਨਾ
ਸ਼ਰਮ ਕਰੇ ਮੂੰਹ ਮੇਰੇ ਤੇ ਬੋਲ ਮੇਰੇ ਤੇ
ਪਰ ਮੇਰੇ ਅੰਦਰ ਸੁੱਖ…
ਐਬਟਸਫੋਰਡ: ਬੀਤੇ ਦਿਨ ਗੁਰਦੁਆਰਾ ਸਾਹਿਬ ਕਲਗੀਧਰ ਦਰਬਾਰ ਐਬਟਸਫੋਰਡ ਵਿਖੇ ਲੇਖਕ ਬੀਰ ਸਿੰਘ ਕੈਨੇਡੀਅਨ ਦੀ ਬਹੁ-ਚਰਚਿਤ ਪੁਸਤਕ ‘ਗੁਰ ਸ਼ਬਦ ਵਿਚਾਰ ਰਤਨਾਗਰ ਸਾਗਰ’ ਰਿਲੀਜ਼ ਕੀਤੀ ਗਈ। ਇਸ ਪੁਸਤਕ ਨੂੰ ਲੋਕ-ਅਰਪਣ ਕਰਨ ਦੀ ਰਸਮ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਸ਼ਾਇਰ ਮੋਹਨ ਗਿੱਲ, ਕੋਚ ਦਲਜੀਤ ਸਿੰਘ ਗਰੇਵਾਲ, ਬੀਰ ਸਿੰਘ ਕੈਨੇਡੀਅਨ, ਗੁਰਪਿਆਰ ਸਿੰਘ ਰੋਮਾਣਾ ਆਦਿ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ।…
ਅਮਲੀਆਂ ਦੀ ਵੀ ਕੀ ਦੁਨੀਆਂ ਹੁੰਦੀ ਹੈ! ਅਮਲੀਆਂ ਦੀਆਂ ਗੱਲਾਂ ਨਿਰਪੱਖ ਅਤੇ ਦਿਲਚਸਪ ਹੁੰਦੀਆਂ ਹਨ। ਨਸ਼ੇ ਦੀ ਲੋਰ ਇਹਨਾਂ ਨੂੰ ਸਵਰਗ ਦੀ ਸੈਰ ਕਰਵਾ ਦਿੰਦੀ ਹੈ। ਪਰ ਕਦੇ-ਕਦੇ ਇਹਨਾਂ ਦਰਵੇਸ਼ਾਂ ਉੱਪਰ ਵੀ ਮੁਸੀਬਤ ਆ ਜਾਂਦੀ ਹੈ।
ਇੱਕ ਵਾਰੀ ਦੀ ਗੱਲ ਹੈ ਕਿ ਅਮਲੀਆਂ ‘ਤੇ ਪੁਲਸ ਦਾ ਛਾਪਾ ਪੈ ਗਿਆ। ਅਸਲ ਵਿਚ ਗੱਲ ਕੁਛ ਵੀ ਨਹੀਂ…
ਆਪਣੇ ਮਾਤਾ-ਪਿਤਾ ਨਾਲ ਦੋਹਾਂ ਹੀ ਭਰਾਵਾਂ ਨੂੰ ਭਾਰਤ ਤੋਂ ਕੈਨੇਡਾ ਗਿਆਂ ਸੋਲ੍ਹਾਂ ਵਰ੍ਹੇ ਹੋ ਚੁੱਕੇ ਸਨ ਤੇ ਇਹਨਾਂ ਸੋਲਾਂ ਵਰ੍ਹਿਆਂ ਵਿਚ ਉਹ ਇਕ ਵਾਰ ਵੀ ਆਪਣੇ ਦੇਸ਼ ਭਾਰਤ ਨਹੀਂ ਆਏ ਸਨ। ਇਕ ਦੀ ਉਮਰ ਇਕ ਸਾਲ ਸੀ, ਦੂਜੇ ਦੀ ਦੋ ਸਾਲ ਦੀ, ਜਦੋਂ ਉਹ ਏਥੋਂ ਗਏ ਸਨ। ਹੁਣ ਉਹ ਭਾਰਤ ਆਏ ਸਨ। ਇਸ ਲਈ ਉਹ…
ਰਾਤ ਪੀਤੀ ਵੀ ਨਈਂ। ਫ਼ਿਰ ਵੀ ਤੜਕੇ ਅੱਖ ਖੁੱਲ੍ਹ ਗਈ। ਤੌਬਾ! ਤੌਬਾ!! ਮੈਂ ਪਾਪੀ ਬੰਦਾ। ਕਿਸ ਬਲਾਅ ਦਾ ਨਾਂ ਲੈ ਬੈਠਾ। ਸੰਤਾਂ ਦਾ ਪਤਾ? ਉਨ੍ਹਾਂ ਨੂੰ ਤਾਂ, ਜੋ ਬੰਦਾ ਸੋਚੇ... ਉਹਦੀ ਵੀ ਖ਼ਬਰ ਹੋ ਜਾਂਦੀ ਆ। ਮੈਂ ਤਾਂ ਨਾ ਪੀਣ ਦੀ ਕਸਮ ਖਾਧੀ ਹੋਈ ਆ, ਸੰਤਾਂ ਕੋਲ। ਨਾਲੇ ਮੈਂ ਕਿਹੜਾ ਕਸਮ ਨਿਭਾਈ ਨਈਂ। ਮੇਰੇ ‘ਤੇ…
ਇਕ ਦਿਨ ਖ਼ਲੀਫ਼ਾ ਹਾਰੂੰਉਲਰਸ਼ੀਦ ਅਤੇ ਉਸਦਾ ਵੱਡਾ ਵਜ਼ੀਰ ਸੌਦਾਗਰਾਂ ਦੇ ਭੇਸ ਵਿਚ ਬਗ਼ਦਾਦ ਸ਼ਹਿਰ ਦੀਆਂ ਗਲੀਆਂ ਵਿੱਚੋਂ ਲੰਘ ਰਹੇ ਸਨ । ਅਚਾਨਕ ਉਹਨਾਂ ਨੇ ਇਕ ਬੜਾ ਆਲੀਸ਼ਾਨ ਮਕਾਨ ਵੇਖਿਆ ਜਿਹੜਾ ਨਵਾਂ ਹੀ ਬਣਿਆ ਲਗਦਾ ਸੀ । ਪੁੱਛਣ ਤੋਂ ਪਤਾ ਲੱਗਾ ਕਿ ਉਹ ਮਕਾਨ ਗੋਗੀਆ ਹਸਨ ਨਾਮੀ ਇਕ ਰੱਸੀਆਂ ਵੱਟਣ ਵਾਲੇ ਦਾ ਹੈ। ਜਿਹੜਾ ਪਹਿਲਾਂ ਤਾਂ…
ਉਹ ਜਦੋਂ ਮਲੂਕ ਜਿਹੀ ਡੋਲੀ ਵਿਚੋਂ ਨਿਕਲੀ ਸੀ, ਉਦੋਂ ਹੀ ਸਾਰੇ ਪਿੰਡ ਦੇ ਮੂੰਹ ਤੇ ਉਹਦਾ ਨਾਂ ਚੜ੍ਹ ਗਿਆ ਸੀ – ਮੁਰੱਬਿਆਂ ਵਾਲੀ।
ਸਿਰਫ਼ ਜ਼ਮੀਨ ਦੇ ਕਾਗ਼ਜ਼ਾਂ ਪੱਤਰਾਂ ਵਿਚ ਉਹਦਾ ਨਾਂ "ਸਰਦਾਰਨੀ ਰਾਜ ਕੌਰ" ਲਿਖਿਆ ਹੋਇਆ ਸੀ, ਜਾਂ ਉਹਦਾ ਸਹੁਰਾ ਜਿੰਨਾ ਚਿਰ ਜਿਉਂਦਾ ਰਿਹਾ ਸੀ ਉਹਨੂੰ ਸਰਦਾਰਨੀ ਰਾਜ ਕੌਰ ਕਹਿੰਦਾ ਰਿਹਾ ਸੀ, ਪਰ ਜਿੱਥੋਂ ਤਕ…
ਸਵਾ ਚਾਰ ਵਜ ਚੁੱਕੇ ਸਨ ਪਰ ਧੁੱਪੇ ਉਹੀ ਤਮਾਜ਼ਤ ਸੀ ਜੋ ਦੁਪਹਿਰ ਨੂੰ ਬਾਰਾਂ ਵਜੇ ਦੇ ਕਰੀਬ ਸੀ। ਉਸਨੇ ਬਾਲਕਨੀ ਵਿੱਚ ਆਕੇ ਬਾਹਰ ਵੇਖਿਆ ਤਾਂ ਉਸਨੂੰ ਇੱਕ ਕੁੜੀ ਨਜ਼ਰ ਆਈ ਜੋ ਜ਼ਾਹਿਰ ਤੌਰ ਤੇ ਧੁੱਪ ਤੋਂ ਬਚਣ ਲਈ ਇੱਕ ਛਾਂਦਾਰ ਦਰਖ਼ਤ ਦੀ ਛਾਵੇਂ ਆਲਤੀ ਪਾਲਤੀ ਮਾਰੇ ਬੈਠੀ ਸੀ।
ਉਸਦਾ ਰੰਗ ਗਹਿਰਾ ਸਾਂਵਲਾ ਸੀ। ਇੰਨਾ ਸਾਂਵਲਾ…
