ਆਖਰੀ ਲਿਖਤ – ਪ੍ਰਿੰਸ

ਆਖਰੀ ਲਿਖਤ  – ਪ੍ਰਿੰਸ
If you like it , Then share it with your friends.Tks.
Share

ਆਖਰੀ ਲਿਖਤ  – ਪ੍ਰਿੰਸ

ਲੰਮਹਾ – ਲੰਮਹਾ ਲੰਘੀ ਜਾਂਦਾ ਐ ਮੇਰਾ…..
ਭੌਰ – ਭੌਰ  ਕੇ ਖਾਈ ਜਾਂਦਾ ਐ ਹਨੇਰਾ……
ਏ ਕਾਲੀਆਂ – ਕਾਲੀਆਂ ਰਾਤਾਂ ਦੋਸਤੀ ਐ ਕਰਦੀਆਂ ….
ਦਿਨ ਦਾ ਉਜਾਲਾ – ਉਜਾਲਾ ਨਾਲ ਢਲੀ ਜਾਂਦਾ ਐ ਮੇਰਾ….. 
ਲੰਮਹਾ – ਲੰਮਹਾ ਲੰਘੀ ਜਾਂਦਾ ਐ ਮੇਰਾ…..
ਭੌਰ – ਭੌਰ  ਕੇ ਖਾਈ ਜਾਂਦਾ ਐ ਹਨੇਰਾ……
ਸੁਣਦਾ ਨਹੀਂ ਦਿਲ ਹੁਣ ਮੇਰਾ ਮੇਰੀ…… 

“ਹਮਮਮਮ ।” ਸਾਹੀ ਆ।
ਹੁਣ ਅੱਖਰਾਂ ਨੂੰ ਅੱਗੇ ਕਿਵੇਂ ਤੋਰਾਂ , ਕੁਝ ਸਮਝ ਨਹੀਂ ਆ ਰਿਹਾ। 
ਪਤਾ ਨਹੀਂ ਕਿਉਂ ਅੱਜ – ਕੱਲ ਲਿਖਦੇ – ਲਿਖਦੇ ਮੇਰੀ ਕਲਮ ਰੁਕ ਜਾਂਦੀ ਐ। 
ਕਿਉਂ ਹੁਣ ਕੁਝ ਲਿਖਿਆ ਨਹੀਂ ਜਾਂਦਾ ਹੈ। 
         ”  ਮੈਂ  ਇਕ ਮਸ਼ਹੂਰ ਲੇਖਕ ਬਣਨਾ ਚਾਹੁੰਦਾ ਹਾਂ।” 
ਪਰ ਪਤਾ ਨਹੀਂ ਕਿਉਂ? ਮੇਰੀ ਕਲਮ ਸਾਥ ਨਹੀਂ ਦੇ ਰਹੀ ਮੇਰਾ। 

         ” ਮੇਰਾ ਨਾਮ ਸੁਪਨਦੀਪ ਹੈ।” ਮੈਂਨੂੰ ਬਚਪਨ ਤੋਂ ਹੀ ਲਿਖਣ ਦਾ ਬਹੁਤ ਸ਼ੌਂਕ ਸੀ। 
ਮੈਂ ਜਦ ਵੀ ਪੜਨ ਬੈਠਦਾ ਸੀ। ਤਾਂ ਆਪਣੀਆਂ ਪੜ੍ਹਾਈ ਵਾਲੀਆਂ ਕਿਤਾਬਾਂ ਨੂੰ ਛੱਡਕੇ,  ਸਾਹਿਤਕ ਕਿਤਾਬਾਂ ਪੜਨ ਲੱਗ ਜਾਂਦਾ ਸੀ। 
ਜਿਵੇਂ – ਜਿਵੇਂ ਮੈਂ ਜਵਾਨ ਹੁੰਦਾ ਗਇਆ ਹਾਂ।  ਮੇਰਾ ਇਹ ਸ਼ੌਕ ਵੀ ਮੇਰੇ ਨਾਲ ਜਵਾਨ ਹੁੰਦਾ ਗਇਆ ਹੈ।  ਪਰ ਪਤਾ ਨਹੀਂ ਕੁਝ ਦਿਨਾਂ ਤੋਂ ਮੇਰੇ ਕੋਲੋਂ ਲਿਖਿਆ ਕਿਉਂ ਨਹੀਂ ਜਾਂਦਾ ਪਿਆ। 
ਦਿਲ ਕਰਦਾ ਕੀਤੇ ਦੂਰ ਚਲਾ ਜਾਵਾਂ । ਇਕ ਅਜੀਬ ਜਿਹੀ ਉਲਝਣ ਛਿੜੀ ਰਹਿੰਦੀ ਹੈ। ਮੇਰੇ ਅੰਦਰ। ਪਤਾ ਨਹੀਂ ਕਿਉਂ…..? 
ਹਾਲੇ ਮੈਂ ਆਪਣੇ ਮਨ ਦੇ ਨਾਲ   ਸੋਚ ਵਿਚਾਰ ਵਿੱਚ ਗੁਫਤਗੂ ਕਰਦਾ ਪਿਆ ਸੀ । ਕਿ ਅਚਾਨਕ ਮੇਰਾ ਦਰਵਾਜ਼ਾ ਠਕ-ਠਕ ਖੜਕਣ ਲੱਗਿਆ ।  ਸਮਾਂ ਕੁਝ ਰਾਤ ਦੇ  ਦਸ ਕੁ ਵਜੇ ਦਾ ਸੀ । ਮੌਸਮ ਬਹੁਤ ਖਰਾਬ ਸੀ । ਬਾਹਰ ਬਹੁਤ ਹੀ ਬਾਰਿਸ਼ ਹੁੰਦੀ ਪਈ ਸੀ।
ਬਿਜਲੀ  ਕੜਕ – ਕੜਕ   ਕੜਕਦੀ ਪਈ ਸੀ। ਮੈਂ ਕਾਗਜ਼ ਕਲਮ ਰੱਖਕੇ ਉਠਿਆ ।  ਤੇ ਦਰਵਾਜ਼ਾ ਖੋਲ੍ਹਣ ਲਈ ਗਿਆ  । 
ਜਦ ਮੈਂ ਦਰਵਾਜ਼ਾ ਖੋਲ੍ਹਿਆ । ਇੱਕ ਕੱਚ ਵਰਗੀ ਨਾਜੁਕ ਮੁਟਿਆਰ । ਮੇਰੀਆਂ ਅੱਖਾਂ ਦੇ ਸਾਹਮਣੇ ਖੜ੍ਹੀ ਸੀ ।  ਠੰਡੀ ਹਵਾ ਤੇ ਬਾਰਿਸ਼ ਵਿੱਚ ਭਿੱਜਣ ਦੇ ਨਾਲ ਉਸਦਾ ਸਾਰਾ ਹੀ ਸਰੀਰ ਕੰਬਦਾ ਪਿਆ ਸੀ । 
ਮੈਂ ਉਸਨੂੰ ਪੁੱਛਿਆ ਕੌਣ ਹੋ ਤੁਸੀਂ…..? ਤੇ ਇੰਨੀ ਰਾਤ ਗਈ   ਕੀ ਕਰਦੇ ਫਿਰਦੇ ਹੋ । 
ਉਸਨੇ ਆਪਣਾ ਚਿਹਰਾ ਉਪਰ ਨੂੰ ਕਰਕੇ ਜਵਾਬ ਦਿੱਤਾ ।

” ਜੀ ਮੇਰਾ ਨਾਮ ਰਸ਼ਮੀ ਹੈ ।” ਮੈਂ ਕਿਸੇ ਜ਼ਰੂਰੀ ਕੰਮ ਦੇ ਲਈ ਅੱਜ ਘਰ ਤੋਂ ਬਾਹਰ ਨਿਕਲੀ ਸੀ। ਅਚਾਨਕ ਮੇਰੀ ਕਾਰ ਰਾਸਤੇ ਵਿਚ ਖਰਾਬ ਹੋ ਗਈ ਹੈ । ਤੇ ਮੈਨੂੰ ਤੁਹਾਡੇ ਘਰ ਦੀ ਬਲਦੀ ਰੌਸ਼ਨੀ ਤੁਹਾਡੇ ਵੱਲ ਖਿੱਚ ਲਿਆਈ ਹੈ। ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ। ਜੇਕਰ ਆਪ ਜੀ ਮੈਨੂੰ ਅੱਜ ਦੀ ਰਾਤ ਲਈ ਪਨਾਹ ਦੇਦੋ ਤੇ ।
ਮੈਨੂੰ ਰਸ਼ਮੀ ਦੀਆਂ ਗੱਲਾਂ ਵਿੱਚ ਸੱਚਾਈ ਨਜ਼ਰ ਆ ਰਹੀ ਸੀ। ਤੇ ਇਨਸਾਨੀਅਤ ਦੇ ਨਾਤੇ ਮੇਰੇ ਮਨ ਵਿਚ ਦਯਾ ਵੀ ਆ ਰਹੀ ਸੀ। ਕਿ ਜੇਕਰ ਮੈਂ ਰਸ਼ਮੀ ਨੂੰ ਆਪਣੇ ਘਰ ਪਨਾਹ ਨਾ ਦੇਵਾਂ  ਤਾਂ ਉਹ ਇਸ ਵਕਤ  ਕਿੱਥੇ ਜਾਏਗੀ । 
ਫਿਰ ਮੈਂ ਉਸਨੂੰ ਮੁਸਕੁਰਾ ਕੇ ਅੰਦਰ ਆਉਣ ਲਈ ਕਿਹਾ ।
ਮੈਂ ਉਸ ਨੂੰ ਕੁਝ ਕੱਪੜੇ ਦਿੱਤੇ ।  ਉਸਦੇ ਲਈ ਅੱਗ ਬਾਲਣ ਦਾ ਇੰਤਜਾਮ ਕੀਤਾ । ਤਾਂ ਕਿ ਅੱਗ ਦੇ ਸੇਕ ਨਾਲ ਉਸਨੂੰ ਲੱਗੀ ਠੰਢ ਦਾ ਅਸਰ ਖਤਮ ਹੋ ਜਾਏ।
ਫਿਰ ਮੈਂ ਉਸਨੂੰ ਪੁੱਛਿਆ । ਕੀ ਤੁਸੀਂ ਕੁਝ ਖਾਓਗੇ ।
ਫਿਰ ਰਸ਼ਮੀ ਨੇ ( ਸੰਗਦੇ ਹੋਏ  ਜਵਾਬ ਦਿੱਤਾ) ਜੀ ਭੁੱਖ ਤਾਂ ਬਹੁਤ ਲੱਗੀ ਹੈ।  ਅਗਰ ਕੁਝ ਖਾਣ ਨੂੰ ਮਿਲ ਜਾਏ ਤਾਂ   ਬਹੁਤ ਮੇਹਰਬਾਨੀ ਹੋ ਜਾਏ । 
ਮੈਂ ਉਸਦੇ ਲਈ ਕੁਝ ਖਾਣਾ ਲੈਕੇ ਆਇਆ । ਉਸ ਤੋਂ ਬਾਅਦ ਮੈਂ ਉਸਦੇ ਲਈ ਇੱਕ ਗਰਮ – ਗਰਮ ਚਾਹ ਬਣਾਈ । ਰਸ਼ਮੀ ਨੇ  ਖਾਣਾ ਖਾਕੇ ਚਾਹ ਪੀਕੇ  ਮੇਰਾ ਬਹੁਤ ਹੀ ਸ਼ੁਕਰੀਆ ਅਦਾ ਕੀਤਾ ।  ਫਿਰ ਉਹ ਮੈਨੂੰ ਕਹਿਣ ਲੱਗੀ ।
” ਮੈਨੂੰ ਮੁਆਫ਼ ਕਰਿਓ ।” 
ਮੈਂ ਤੁਹਾਡੇ ਘਰ ਵਿਚ ਪਨਾਹ ਵੀ ਲੈ ਲਈ   ਤੁਹਾਡੇ ਘਰ ਦਾ ਖਾਣਾ ਵੀ ਖਾ ਲਿਆ ਚਾਹ ਵੀ ਪੀ ਲਈ  ਪਰ ਹਾਲੇ ਤੀਕ ਮੈਂ ਆਪ ਜੀ ਦਾ ਨਾਮ ਤੱਕ ਨਹੀਂ ਪੁੱਛਿਆ । ਮੈ ਆਪਣੀ ਇਸ ਗੁਸਤਾਖੀ ਦੀ ਮੁਆਫੀ ਚਾਹੁੰਦੀ ਹਾਂ ।
ਮੈਂ ਉਸ ਨੂੰ ਕਿਹਾ । ਰਸ਼ਮੀ ਜੀ ਮੇਰਾ ਨਾਮ ਸੁਮਨਦੀਪ ਹੈ । ਬਾਕੀ ਇੱਦਾਂ ਦੀ ਕੋਈ ਗੱਲ ਨਹੀਂ ਹੈ। ਆਪ ਜੀ ਮੈਨੂੰ ਮੁਆਫੀ ਮੰਗਕੇ ਸ਼ਰਮਿੰਦਾ ਨਾ ਕਰੋ । 
ਫਿਰ ਮੈਂ ਉਸਨੂੰ ਪੁੱਛਿਆ – ਆਪ ਜੀ ਇਸ ਵਕਤ ਕਿਥੋਂ ਆ ਰਹੇ  ਹੋ  
ਇਹੋ ਜਿਹਾ ਕਿਹੜਾ ਖਾਸ ਕੰਮ ਸੀ । ਅਗਰ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਦੱਸ ਦਿਓ ਨਹੀ ਤਾਂ ਤੁਹਾਡੀ ਮਰਜ਼ੀ । “
ਮੇਰੇ ਸਵਾਲਾਂ ਦੀ ਬੋਛਾਰ ਨੂੰ ਸੁਣਕੇ   ਰਸ਼ਮੀ  ਮੱਠਾ –  ਮੱਠਾ ਹੱਸਣ ਲੱਗੀ । ਮੈਂ ਉਸਦਾ ਇਹ ਹਾਸਾ ਦੇਖਕੇ   ਕੁਝ ਸਮਝ ਨਹੀ ਪਾ ਰਿਹਾ ਸੀ ।
ਮੈਂ ਉਸਨੂੰ ਪੁੱਛਿਆ – ਰਸ਼ਮੀ ਜੀ ਆਪ ਜੀ ਹੱਸਦੇ ਕਾਤੋਂ ਪਏ ਹੋ ਤਾਂ ਉਸਨੇ ਜਵਾਬ ਦਿੱਤਾ । 

       ਰਸ਼ਮੀ –  “ਮੈਂ ਹੱਸਦੀ ਇਸ ਲਈ ਪਈ ਸੀ। ” ਕੀ ਤੁਹਾਡੇ ਸਵਾਲਾਂ ਦੇ ਵਿਚ ਹਮਦਰਦੀ ਤੇ ਇਨਸਾਨੀਅਤ ਭਰੀ ਪਈ ਹੈ। ਇਸ ਲਈ ਸੋਚ ਰਹੀ ਹਾਂ । ਕਿ ਮੈਂ ਆਪ ਜੀ ਨੂੰ ਕੁੱਝ ਵੀ ਝੂਠ ਨਾ ਦੱਸਾਂ ਇਸ ਲਈ ਜੋ ਮੈਂ ਤੁਹਾਨੂੰ ਦੱਸਾਂਗੀ । ਹੋ ਸਕਦਾ ਹੈ ਆਪ ਜੀ ਨੂੰ ਮੇਰੀ ਗੱਲ ਤੇ ਯਕੀਨ ਨਾ ਹੋਵੇ । 
“ਮੈਂ ਰਸ਼ਮੀ ਦੀ ਇੰਨੀ ਗੱਲ ਸੁਣਕੇ ਉਸਨੂੰ ਵਿੱਚੋ ਹੀ ਟੋਕ ਦਿੱਤਾ । “
” ਤੁਸੀਂ ਇਸਤਰਾਂ  ਨਾ ਸੋਚੋ ਤੁਸੀਂ । ਜੋ ਕੁਝ ਵੀ ਹੈ ਮੈਨੂੰ ਦੱਸੋ ਤਾਂ ਸਹੀ।”  
ਫਿਰ ਰਸ਼ਮੀ ਨੇ ਆਪਣੀ ਗੱਲ ਪੂਰੀ ਕੀਤੀ ।
ਉਸਨੇ ਮੈਨੂੰ ਦੱਸਿਆ – ਕੀ ਮੈਂ ਰੂਹਾਂ ਦੇ ਨਾਲ ਗੱਲ ਕਰ ਸਕਦੀ ਹਾਂ । 
ਉਹਨਾਂ ਦੇ ਨਾਲ ਸਮਝੌਤਾ ਵੀ ਕਰ ਸਕਦੀ ਹਾਂ । ਹੁਣ ਵੀ ਮੈਂ ਕਿਸੇ ਲੜਕੀ ਦੇ ਸਰੀਰ ਵਿੱਚੋਂ ਕਿਸੇ ਬੁਰੀ ਰੂਹ ਤੋਂ ਆਜ਼ਾਦ ਕਰਵਾ ਕੇ ਆ ਰਹੀ ਸੀ । ਤੇ ਰਸਤੇ ਵਿੱਚ ਮੇਰੀ ਕਾਰ ਖਰਾਬ ਹੋ ਗਈ । ਅੱਗੇ ਜੌ ਕੁੱਝ    ਹੋਇਆ       ਆਪ       ਜੀ     ਦੇ    ਸਾਹਮਣੇ  ਹੈ  । 
” ਮੈਂ ਉਸਦਾ ਜਵਾਬ ਸੁਣਕੇ । ਸੁੰਨ ਜਿਹਾ ਹੋ ਗਿਆ ।” 
ਫਿਰ ਰਸ਼ਮੀ ਨੇ ਮੈਨੂੰ ਕਿਹਾ – ਕੀ ਹੋਇਆ ਮੈਨੂੰ ਪਹਿਲਾਂ ਪਤਾ ਸੀ ਆਪ ਜੀ ਮੇਰੀ ਗੱਲ ਤੇ ਯਕੀਨ ਨਹੀਂ ਕਰੋਗੇ ਸੁਮਨਦੀਪ ਜੀ । 
ਚਲੋ ਮੇਰੀ ਛੱਡੋ  ਤੁਸੀਂ ਦਸੋ ਕਿ  ਕਰਦੇ ਹੋ…… ?
“ਫਿਰ ਮੈਂ ਉਸਦਾ ਸਵਾਲ ਸੁਣਕੇ ਉਸਦੇ ਵੱਲ (ਮੁਸਕਰਾ) ਕੇ ਜਵਾਬ ਦਿੱਤਾ।” 
ਮੈਂ – “ਰੇਸ਼ਮੀ     ਜੀ     ਮੈ    ਇਕ    ਲੇਖਕ    ਹਾਂ ।” 
ਪਰ ਪਤਾ ਨਹੀਂ ਕਿਉਂ ਕਈ ਦਿਨਾਂ ਤੋਂ ਮੇਰੇ ਕੋਲੋਂ ਕੁਝ ਲਿਖਿਆ ਨਹੀਂ ਜਾ ਰਿਹਾ  ਪਤਾ ਨਹੀ ਸਫ਼ਰ ਵਿੱਚ ਚੱਲਦੇ-ਚੱਲਦੇ ਮੇਰੀ ਕਲਮ ਕਿਉਂ ਰੁਕ ਜਾਂਦੀ ਹੈ। ਮੈਂ ਇਕ ਬਹੁਤ ਮਸ਼ਹੂਰ ਲੇਖਕ ਬਣਨਾ ਚਾਹੁੰਦਾ ਹਾਂ । ਪਰ ਜੇ ਏਦਾਂ  ਮੇਰੇ ਕੋਲੋਂ ਕੁਝ ਲਿਖਿਆ ਹੀ ਨਾ ਗਿਆ ਤਾਂ ਫਿਰ ਮੈਂ ਕਿੱਦਾਂ ਮਸ਼ਹੂਰ ਹੋਵਾਂਗਾ । 
ਰਸ਼ਮੀ ਆਪਣਾ  ਸਵਾਲ ਕਰਕੇ ਤੇ ਮੇਰਾ ਜਵਾਬ ਸੁਣਕੇ ਕੁੱਝ ਸੋਚਣ ਲੱਗ ਗਈ । ਤੇ ਕੁੱਝ ਦੇਰ ਸੋਚਕੇ ਬੋਲੀ । ਫਿਰ ਤਾਂ ਬਹੁਤ ਵਧੀਆ ਗੱਲ ਹੈ । ਜੇ ਆਪ ਜੀ ਨੂੰ ਲਿਖਣ ਦਾ ਸ਼ੌਂਕ ਹੈ ਤੇ ਪਰ ਤੁਹਾਡੀ ਸਮੱਸਿਆ ਸੁਣਕੇ  ਮੈਂ ਸੋਚਾਂ ਵਿਚ ਪੈ ਗਈ ਹਾਂ । ਕਿ ਤੁਸੀਂ ਕਦੀ ਸੋਚਿਆ ਹੈ । ਕੀ ਤੁਹਾਡੀ ਕਲਮ ਅੱਗੇ ਸਫ਼ਰ ਕਿਉਂ ਨਹੀਂ ਤੈਅ ਕਰਦੀ । 
ਮੈਂ ਕਿਹਾ –  ਰਸ਼ਮੀ ਜੀ ਇਹਨਾ ਤੇ ਕਦੀ ਧਿਆਨ ਨਹੀਂ ਦਿੱਤਾ । ਪਰ ਮੈਨੂੰ ਕੁੱਝ  ਸਮਝ ਨਹੀ ਆਉਂਦਾ ਹੈ । 
ਫਿਰ ਉਹ ਕਹਿਣ ਲੱਗੀ । ਚਲੋ ਮੈਂ ਤੁਹਾਡੀ ਸਮੱਸਿਆ ਦਾ ਪਤਾ ਕਰਦੀ ਹਾਂ  ਸੁਮਨਦੀਪ ਜੀ ਆਪਣੇ ਹੱਥ ਮੇਰੇ ਹੱਥਾਂ ਵਿਚ ਦਿਓ । 
“ਮੈਂ ਵਿਚ ਹੀ ਰਸ਼ਮੀ ਦੀ ਗੱਲ ਟੋਕਦੇ ਪੁੱਛਣ ਲੱਗਾ ।” 
“ਇਸ ਦੇ ਨਾਲ ਕੀ ਹੋਵੇਗਾ ਰਸ਼ਮੀ ਜੀ ।” 
ਤਾਂ ਉਸਨੇ ਕਿਹਾ – ਮੈਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਦੇ ਦੇਵਾਂਗੀ । ਪਹਿਲਾਂ ਆਪ ਜੀ ਜਿੰਨਾਂ ਮੈਂ ਆਖਦੀ ਹਾਂ ਉਨ੍ਹਾਂ ਕਰੋ । 
ਮੈਂ ਰਸ਼ਮੀ ਦੇ ਕਹੇ ਅਨੁਸਾਰ ਆਪਣੇ ਹੱਥ ਰਸ਼ਮੀ ਦੇ ਹੱਥਾਂ ਵਿਚ ਦੇ ਦਿੱਤੇ । 
ਤੇ ਰਸ਼ਮੀ ਨੇ ਕਿਹਾ – ਚਾਹੇ ਜੋ ਮਰਜ਼ੀ ਹੋ ਜਾਏ ਆਪ ਜੀ  ਹੱਥ ਨਹੀਂ ਛਡਾਉਣਾ । ਤੇ ਮੈਂ ਉਸਦੀ ਗੱਲ ਨੂੰ ਪੱਕੇ ਤਰੀਕੇ ਨਾਲ ਮਨਕੇ ਓਦਾ ਹੀ ਕੀਤਾ । 
ਪਹਿਲਾਂ ਤਾਂ ਕੁਝ ਨਹੀਂ ਹੋਇਆ । ਜਦ ਰਸ਼ਮੀ ਨੇ ਮੰਤਰ ਪੜ੍ਹਨਾ ਸ਼ੁਰੂ ਕੀਤਾ । ਤਾਂ ਸਾਰੇ ਘਰ ਦੀਆਂ ਬੱਤੀਆਂ ਆਪਣੇ ਆਪ ਜਗਣ – ਬੁਝਣ ਲੱਗੀਆਂ । ਬਾਰੀਆਂ ਆਪਣੇ ਆਪ ਖੁੱਲ੍ਹ ਗਈਆਂ । ਤੇ ਤੇਜ ਹਵਾ ਚੱਲਣ ਲੱਗ ਗਈ । ਤੇ ਠੱਕ – ਠੱਕ ਕਰਕੇ ਬਾਰੀਆਂ ਖੜਕਣ ਲੱਗ ਗਈਆਂ । ਤੇ ਇਕ ਦਮ ਮੈਨੂੰ ਡਰਾਉਣੀਆਂ  ਆਵਾਜ਼ਾਂ ਸੁਣਨ ਲੱਗ ਗਈਆਂ ।  ਮੈਂ  ਇਹ   ਸਭ  ਦੇਖਕੇ  ਬਹੁਤ   ਹੀ   ਡਰ  ਤੇ  ਘਬਰਾ ਗਿਆ । 
ਫਿਰ ਕੁਝ ਦੇਰ ਬਾਅਦ ਆਪਣੇ ਆਪ   ਹੀ   ਹੌਲੀ  –  ਹੌਲੀ   ਸਭ ਸ਼ਾਂਤ ਹੁੰਦਾ ਗਿਆ ।  ਫਿਰ ਹੌਲੀ-ਹੌਲੀ ਰਸ਼ਮੀ  ਨੇ ਅੱਖਾਂ ਖੋਲ੍ਹੀਆਂ ਤੇ ਮੈਨੂੰ  ਕਹਿਣ  ਲੱਗੀ । 
ਰਸ਼ਮੀ ਬੋਲੀ –  ਮੈਂ ਤੁਹਾਡੇ ਬਾਰੇ ਰੂਹਾਂ ਨਾਲ ਗੱਲ ਕੀਤੀ ਸੀ । ਉਹਨਾਂ ਨਾਲ ਗੱਲ ਕਰਨ ਤੋਂ ਬਾਅਦ ਮੈਨੂੰ ਪਤਾ ਲੱਗਾ ਹੈ। ਤੁਹਾਡਾ ਜੋ ਸੁਪਨਾ ਜਾਂ ਤੁਸੀਂ ਜੋ ਚਾਹੁੰਦੇ ਹੋ । ਉਹ ਕਦੇ ਨਹੀਂ ਹੋ ਸਕਦਾ ਮੇਰੇ ਕਹਿਣ ਦਾ ਮਤਲਬ ਹੈ। ਕੀ ਤੁਸੀਂ ਲੇਖਕ ਤਾਂ ਹੋ  ਪਰ ਸੁਮਨਦੀਪ ਜੀ ਤੁਸੀਂ ਕਦੀ ਵੀ ਮਸ਼ਹੂਰ ਨਹੀਂ ਹੋ ਸਕਦੇ । ਮੈਨੂੰ ਮੁਆਫ਼ ਕਰ ਦਿਉ ਸੁਮਨਦੀਪ  ਜੀ  ਮੈਨੂੰ  ਜੋ  ਰੂਹਾਂ  ਨੇ  ਦੱਸਿਆ  ਹੈ  ਮੈਂ  ਉਹੀ  ਅੱਗੇ ਤੁਹਾਨੂੰ  ਦੱਸ  ਦਿੱਤਾ  ਹੈ  ।
ਮੈਂ – ਰਸ਼ਮੀ ਦੇ ਮੂੰਹੋਂ ਇਹ ਬੋਲ ਸੁਣਕੇ ਬੜਾ ਹੀ ਪਰੇਸ਼ਾਨ ਹੋ ਗਿਆ । ਤੇ ਇੱਕ ਪਾਸੇ ਹੋ ਆਪਣੇ ਹੰਝੂ ਵਹਾਉਣ ਲੱਗਾ । ਫਿਰ ਰਸ਼ਮੀ ਨੇ ਪਿੱਛੋਂ ਆਣ ਕੇ ਮੇਰੇ ਮੋਢੇ ਤੇ ਹੱਥ ਰੱਖਿਆ ਤੇ ਬੋਲੀ । 
“ਮੈਂ ਸਮਝ ਸਕਦੀ ਹਾਂ ਸੁਮਨਦੀਪ ਜੀ ਤੁਹਾਡਾ  ਦੁੱਖ,  ਪਰ ਹੁਣ ਕੀ ਕਰ ਸਕਦੇ ਹਾਂ, ਆਪਾਂ  ਨੀਅਤੀ  ਨੂੰ  ਤਾਂ  ਨਹੀ  ਨਾ   ਬਦਲ  ਸਕਦੇ ।” 
ਰਸ਼ਮੀ  ਦੇ  ਇੰਨਾ  ਕਹਿਣ  ਤੇ  ਮੈਂ  ਹੋਰ  ਦੁਖੀ  ਹੋ  ਗਿਆ ।  ਤੇ  ਉੱਚੀ – ਉੱਚੀ  ਹੋਕੇ  ਲੈਕੇ  ਰੋਣ  ਲੱਗਾ  ।  ਤੇ ਗੋਡਿਆਂ ਦੇ ਭਾਰ ਸਿਰ ਹੋਕੇ ਜਮੀਨ ਤੇ ਬੈਠ ਗਿਆ । ਤੇ ਆਪਣੇ ਆਪਨੂੰ ਕੋਸਣ  ਲੱਗਾ । ਮੈਂ ਆਪਣੇ ਵਾਲ ਪੁੱਟਣੇ ਸ਼ੁਰੂ ਕਰ ਦਿੱਤੇ । ਪਾਗਲਾਂ ਵਾਂਗ ਕਰਨ ਲੱਗਾ । ਮੇਰੀ ਹਰਕਤ ਦੇਖਕੇ  ਰਸ਼ਮੀ ਨੇ ਮੇਰੇ ਦੋਨੋਂ ਹੱਥ ਫੜ ਲਏ । ਤੇ ਮੈਨੂੰ ਉਪਰ ਉਠਾ  ਆਪਣੇ ਗਲ ਨਾਲ ਲਾ ਲਿਆ । ਤੇ ਰਸ਼ਮੀ ਬੋਲੀ। 
“ਸੁਮਨਦੀਪ ਜੀ ਤੁਸੀਂ ਦੁੱਖੀ ਨਾ ਹੋਵੋ । ਮੇਰੇ ਕੋਲ ਇੱਕ ਰਾਸਤਾ ਹੈ । ਪਰ ਉਹ ਬਹੁਤ ਮੁਸ਼ਕਿਲ ਹੈ ।” 
ਮੈਂ  ਉਸਦੇ  ਮੂੰਹੋਂ  ਉਮੀਦ ਦੇ  ਕੁਝ ਬੋਲ  ਸੁਣਕੇ  ਬੋਲੀਆਂ । 
“ਰਾਸਤਾ ਕਿਹੜਾ ਰਾਸਤਾ ਰਸ਼ਮੀ ਮੈਨੂੰ ਹੁਣੇ ਦੱਸੋ ਚਾਹੇ ਜਿੰਨਾਂ ਮਰਜ਼ੀ ਮੁਸ਼ਕਿਲ ਹੋਵੇ ਮੈਨੂੰ ਕੋਈ ਪਰਵਾਹ ਨਹੀ ਹੈ।” 

ਪਹਿਲਾਂ ਤਾਂ ਰਸ਼ਮੀ ਬੋਲੀ ਨਹੀਂ ਰਹਿਣ ਦਿਓ…..। ਉਹ ਸਹੀ ਨਹੀਂ ਹੋਵੇਗਾ। ਮੈਂ ਜ਼ਿੱਦ ਕਰਦੇ ਕਿਹਾ  ਚਾਹੇ ਜਿਹੋ – ਜਿਹਾ ਮਰਜ਼ੀ ਹੋਵੇ ਮੈਂਨੂੰ ਕੋਈ ਪ੍ਰਵਾਹ ਨਹੀਂ ਹੈ। ਪਰ ਰਸ਼ਮੀ ਮੈਂਨੂੰ ਮਨਾ ਕਰਦੀ ਰਹੀ। ਫਿਰ ਮੇਰੇ ਬਾਰ – ਬਾਰ ਏਦਾਂ ਕਹਿਣ ਤੇ  ਰਸ਼ਮੀ ਨੇ ਮੇਰੀ ਜ਼ਿੱਦ ਮਨ ਹੀ ਲਈ। 
ਫਿਰ ਰਸ਼ਮੀ ਨੇ ਕਿਹਾ ।
” ਤੁਸੀਂ ਤਿਆਰ ਹੋ ਸੁਮਨਦੀਪ ਜੀ।” 
“ਮੈਂ ਕਿਹਾ ਜੀ ਬਿਲਕੁਲ ।” 
ਫਿਰ ਰਸ਼ਮੀ ਨੇ ਕਿਹਾ –  ਹੁਣ ਮੈਂ ਜੋ ਤੁਹਾਨੂੰ  ਦੱਸਣ  ਜਾ  ਰਹੀ ਹਾਂ, ਉਸਨੂੰ ਗੌਰ ਨਾਲ ਸੁਣਨਾ  ਸੁਮਨਦੀਪ ਜੀ,   ਤੁਹਾਨੂੰ ਇਕ ਸੌਦਾ ਕਰਨਾ ਹੋਵੇਗਾ । ਉਹਵੀ  ਸ਼ੈਤਾਨ  ਦੇ ਨਾਲ ਤੁਹਾਨੂੰ ਆਪਣੀ ਰੂਹ ਉਸਨੂੰ ਦੇਣੀ ਹੋਵੇਗੀ । ਤੁਸੀਂ ਆਪਣੀ ਰੂਹ ਸ਼ੈਤਾਨ ਨੂੰ ਦੇਵੋਗੇ,  ‘ਤੇ ਬਦਲੇ ਵਿਚ ਉਹ  ਤੁਹਾਡੀ ਹਰ ਇੱਛਾ ਪੂਰੀ ਕਰੇਗਾ । ਜਿਵੇਂ ਕਿ ਤੁਸੀਂ ਕੁਝ ਦਿਨਾਂ ਵਿਚ ਹੀ ਮਸ਼ਹੂਰ ਹੋ ਜਾਓਗੇ  ਪਰ ਇਹ ਕੋਈ ਆਸਾਨ ਕੰਮ ਨਹੀਂ ਹੈ। ਜਿਵੇਂ – ਜਿਵੇਂ ਤੁਸੀਂ ਆਪਣੇ ਸੁਪਨੇ ਪੂਰੇ ਕਰਦੇ ਗਏ, ਓਵੇਂ – ਓਵੇਂ  ਸ਼ੈਤਾਨ  ਵੀ  ਤੁਹਾਡੇ ਸ਼ਰੀਰ ਤੇ ਕਬਜ਼ਾ ਕਰਦਾ ਜਾਏਗਾ। ਤੇ ਇਕ ਦਿਨ ਉਹ  ਤੁਹਾਡੀ ਰੂਹ ਨੂੰ ਆਪਣੇ ਨਾਲ ਲੈਕੇ ਚਲਾ ਜਾਏਗਾ।  ਪਰ ਮੈਂ ਇਹ ਸਭ ਨਹੀਂ ਕਰ ਸਕਦੀ ਜਿਸ ਇਨਸਾਨ ਨੇ ਮੈਂਨੂੰ ਘਰ ਵਿਚ ਪਨਾਹ ਦਿੱਤੀ, ਖਾਣ ਨੂੰ ਖਾਣਾ ਦਿੱਤਾ, ਪਾਉਣ ਨੂੰ ਕੱਪੜੇ ‘ਤੇ ਇੱਜ਼ਤ ਦਿੱਤੀ। ਮੈਂ ਉਸਨੂੰ ਬਰਬਾਦੀ ਵਾਲੇ ਰਾਹ ਨਹੀਂ ਧੱਕ ਸਕਦੀ। 

ਫਿਰ ਮੈਂ ਰਸ਼ਮੀ ਨੂੰ ਕਿਹਾ – ਮੈ ਮਸ਼ਹੂਰ ਤਾਂ ਹੋਜਾਂਗਾ   ਇਹ ਸਭ ਤਾਂ ਬਾਦ ਵਿਚ ਹੋਵੇਗਾ। ਵੈਸੇ ਵੀ ਤੇ ਇਕ ਨਾ ਇਕ ਦਿਨ ਰੂਹ ਨੇ ਸ਼ਰੀਰ ਛੱਡਣਾ ਹੀ ਤਾਂ ਹੈ। ਫਿਰ ਕੀ ਹੋਇਆ ਰਸ਼ਮੀ ਜੀ ਇਕ ਸੌਦਾ ਹੀ ਸਹੀ ਬਦਲੇ ਵਿਚ ਮਸ਼ਹੂਰ ਤਾਂ ਹੋਜਾਂਗਾ। 
ਮੇਰੀ ਨਾਕਾਮਯਾਬੀ ਨੂੰ ਦੇਖ ਰਸ਼ਮੀ ਨੇ ਇਹ ਸੌਦਾ ਕਰਨ ਵਿਚ ਮੇਰੀ ਮਦਦ ਕਰਨ ਲਈ ਹਾਂ ਕਰ ਦਿੱਤੀ। 
ਜਿਸ ਤੋਂ ਬਾਅਦ ਰਸ਼ਮੀ ਨੇ ਇਕ ਕੋਰਾ ਕਾਗਜ਼ ਲੈਕੇ ਇਕ ਮੰਤਰ ਪੜਕੇ  ਉਸ ਕਾਗਜ਼  ਤੇ  ਮੇਰੇ ਦਸਤਖਤ ਲੈਕੇ ਉਸਨੂੰ ਬਲਦੀ ਅੱਗ ਵਿਚ ਸਾੜ ਦਿੱਤਾ ਤੇ ਮੇਰੇ ਗੁੱਟ ਉਤੇ ਇਕ ਨਿਸ਼ਾਨ ਬਣਾਂ ਦਿੱਤਾ । 
ਫਿਰ ਰਸ਼ਮੀ ਨੇ ਮੈਂਨੂੰ ਕਿਹਾ ਹੁਣ  ਇਹ ਰੂਹ ਤੁਹਾਡੀ ਨਹੀਂ ਹੈ। ਸ਼ੈਤਾਨ ਦੀ ਹੈ। ਸੌਦੇ  ਅਨੁਸਾਰ  ਤੁਹਾਡੀ ਕਾਮਯਾਬੀ ਤੋਂ ਬਾਦ ਸ਼ੈਤਾਨ ਤੁਹਾਡੀ ਰੂਹ ਨੂੰ ਆਪਣੇ ਨਾਲ ਲੈ ਜਾਏਗਾ। 
ਰਸ਼ਮੀ ਦੇ ਏਨਾਂ ਕਹਿਣ ਤੇ ਬਹੁਤ ਤੇਜ਼ ਹਨੇਰੀ ਆਉਣੀ ਸ਼ੁਰੂ ਹੋ ਗਈ । ਤੇ ਇਕ ਦਮ ਬੱਤੀ ਬੰਦ ਹੋ ਗਈ।  ਫਿਰ ਨਾਲ ਹੀ ਹਨੇਰੀ ਬੰਦ ਹੋਈ ਤੇ ਬੱਤੀ ਵੀ ਆ ਗਈ। ਪਰ ਰਸ਼ਮੀ ਆਪਣੀ ਜਗ੍ਹਾ ਤੇ ਨਹੀਂ ਸੀ । ਮੈਂ ਸਾਰਾ ਘਰ ਫੋਲ ਦਿੱਤਾ  ਬਹੁਤ ਆਵਾਜ਼ਾਂ ਮਾਰੀਆਂ ਪਰ ਰਸ਼ਮੀ ਕੀਤੇ ਨਜ਼ਰ ਨਾ ਆਈ।  ਮੈਂ ਕੁਝ ਵੀ ਸਮਝ ਨਹੀਂ ਪਾ ਰਿਹਾ ਸੀ। ਕਿ  ਇਹ ਕਿ ਹੋ ਰਿਹਾ  ਹੈ,  ਇਕ ਸੁਪਨੇ ਵਾਂਗ ਲੱਗ ਰਿਹਾ ਸੀ। 
ਫਿਰ ਅਚਾਨਕ ਮੇਰੀ ਸਵੇਰੇ ਜਾਗ ਖੁੱਲੀ  ਤੇ ਪਤਾ ਲੱਗਾ ਇਹ ਹਕੀਕਤ ਨਹੀਂ ਸੀ ਦਰਅਸਲ ਇਕ ਸੁਪਨਾ ਹੀ ਸੀ। 
ਪਰ ਮੈਂਨੂੰ ਸਭ ਕੁਝ ਬਦਲਿਆ ਜਿਹਾ ਲੱਗ ਰਿਹਾ ਸੀ  ਜਦ ਮੈਂ ਨਹਾਉਣ ਲਈ ਉਠਿਆ ਤਾਂ ਮੇਰੇ ਗੁੱਟ ਤੇ ਇਕ ਨਿਸ਼ਾਨ ਬਣਿਆ ਹੋਇਆ ਸੀ।  ਜੋ ਉਸ ਸੁਪਨੇ ਵਿਚ ਰਸ਼ਮੀ ਨੇ ਮੇਰੇ ਗੁੱਟ ਤੇ ਬਣਾਇਆ ਸੀ। 

7 ਸਾਲ ਬਾਅਦ….. 

ਅੱਜ ਪੂਰੀ ਦੁਨੀਆਂ ਵਿੱਚ ਮੇਰੀਆਂ ਹੀ ਲਿਖਤਾਂ ਦੀ ਚਰਚਾ ਹੁੰਦੀ ਹੈ। 
ਮੇਰੀਆਂ ਰਚਨਾਵਾਂ ਹੁਣ ਹੋਰ ਭਾਸ਼ਾਵਾਂ ਵਿੱਚ ਵੀ ਵਿਕਣ ਲੱਗ ਗਈਆਂ ਹੈ। 
ਟੀਵੀ ਚੈਨਲ, ਗਾਇਕ, ਫਿਲਮੀ ਐਕਟਰਾਂ ਵਿਚ ਵੀ ਮੇਰੀ ਕਾਫੀ ਠੁੱਕ ਹੈ। 
ਸੁੰਦਰ ਔਰਤਾਂ ਮੈਂਨੂੰ ਆਪਣਾ ਬਣਾਉਣ ਲਈ ਮੰਨਤਾ ਮੰਨਦੀਆਂ ਹੈ। 
ਬੱਚੇ, ਬੁੱਢੇ, ਜਵਾਨਾਂ ਦੇ ਮੂੰਹੋਂ ਮੇਰੇ ਹੀ ਗੀਤਾਂ ਗੁਨਗੁਨਾਏ ਜਾਂਦੇ ਹੈ। 
ਪਰ ਕੁਝ ਮਹੀਨਿਆਂ ਤੋਂ ਮੇਰੀ ਕੁਝ ਤਬੀਅਤ ਠੀਕ ਨਹੀਂ ਹੈ। 
ਹੁਣ ਮੈਂ ਫਿਰ ਓਥੇ ਹੀ ਆ ਖ਼ੜਾ ਹਾਂ, ਜਿਥੋਂ ਮੈਂ ਸ਼ੁਰੂਆਤ ਕੀਤੀ ਸੀ। 
ਹੁਣ ਮੇਰਾ ਕੁਝ ਲਿਖਣ ਨੂੰ ਦਿਲ ਨਹੀਂ ਕਰਦਾ ਹੈ। 
ਮੇਰੇ ਕੋਲ ਪੈਸਾ – ਦੌਲਤ ਬਹੁਤ ਕੁਝ ਹੈ। ਪਰ ਪਤਾ ਨਹੀਂ ਕਿਉਂ ਫਿਰਵੀ ਕਿਸੇ ਚੀਜ਼ ਦੀ ਕੰਮੀ ਮਹਿਸੂਸ ਹੁੰਦੀ ਹੈ। 
ਮੈਂ ਮਸ਼ਹੂਰ ਤਾਂ ਹੋਗਇਆ ਹਾਂ, ਪਰ ਲੱਗਦਾ ਆਪਣੀ ਸੁੱਖ – ਸ਼ਾਨਤੀ ਗੁਆ ਬੈਠਾ ਹਾਂ, ਮੇਰੇ ਗੁੱਟ ਵਾਲਾ ਨਿਸ਼ਾਨ ਮੇਰੀ ਪੂਰੀ ਬਾਂਹ ਤੇ ਫੈਲਦਾ ਜਾ ਰਿਹਾ ਹੈ। 
ਮੇਰੇ ਵਾਲ ਚਿੱਟੇ ਹੁੰਦੇ ਜਾ ਰਹੇ ਹੈ,  ਮੂੰਹ ਤੇ ਚਰੂੜੀਆਂ ਪੈੰਦੀਆ ਜਾ ਰਹੀਆਂ ਹੈ। 
ਸ਼ਰੀਰ ਦਿਨੋ – ਦਿਨ ਕੰਮਜ਼ੋਰ ਹੁੰਦਾ ਜਾ ਰਿਹਾ ਹੈ। 
ਅੱਜ ਮੈਂਨੂੰ ਰਸ਼ਮੀ ਦਾ ਸੁਪਨਾ ਯਾਦ ਆ ਰਿਹਾ ਹੈ। 
ਉਸਨੇ ਕਿਹਾ ਸੀ, ਕਿ ਜਦੋਂ ਤੁਸੀਂ ਸੌਦੇ ਅਨੁਸਾਰ ਆਪਣਾ ਮੁਕਾਮ ਹਾਸਿਲ ਕਰ ਲਿਆ ਤਾਂ ਸ਼ੈਤਾਨ ਨੇ ਵੀ ਸੌਦੇ ਅਨੁਸਾਰ ਤੁਹਾਡੀ ਰੂਹ ਤੇ ਕਬਜ਼ਾ ਕਰ ਲੈਣਾ ਹੈ। 
ਮੈਂਨੂੰ  ਲੱਗਦਾ  ਹੈ  ਹੁਣ  ਮੇਰਾ  ਵਕਤ  ਨਜ਼ਦੀਕ  ਆਉਂਦਾ  ਜਾ  ਰਿਹਾ  ਹੈ । 
ਇਸ ਲਈ ਮੈਂ ਇਹ ਆਪਣੀ ਕਹਾਣੀ ਲਿਖਕੇ  ਆਪਣੇ  ਚਾਹੁਣ ਵਾਲਿਆਂ ਤੋਂ  ਵਿਦਾ  ਲੈਣਾ  ਚਾਹੁੰਦਾ  ਹਾਂ । 
ਕਿਉਂਕਿ ਮੇਰੇ ਚਾਹੁਣ ਵਾਲਿਆਂ ਦਾ ਮੈਂਨੂੰ ਇਹ ਸਵਾਲ ਸੀ । 
ਕਿ ਮੈਂ ਏਨੀ ਜਲਦੀ ਮੁਕਾਮ ਕਿਵੇਂ ਪਾ ਲਿਆ,  ਇਸ ਲਈ ਇਹ ਮੇਰੀ ਆਖਰੀ ਲਿਖਤ…….ਹੈ । ਜਿਸ ਵਿਚ ਮੈਂ ਆਪਣੀ ਨਾਕਾਮਯਾਬੀ ‘ਤੇ ਕਾਮਯਾਬੀ ਬਾਰੇ ਜਾਣਕਾਰੀ ਲਿਖਕੇ ਜਾ ਰਿਹਾ ਹਾਂ । 
ਮੈਂਨੂੰ ਨਹੀਂ ਲੱਗਦਾ ਕਿ ਮੈਂ ਕੁਝ ਦਿਨ ਹੋਰ ਰਹਾਂਗਾ, ਹੁਣ ਬਹੁਤ ਘੱਟ ਸਮਾਂ ਹੈ ਮੇਰੇ ਕੋਲ….. ।

ਨੋਟ :- ਦੋਸਤੋ ਵੈਸੇ ਤਾਂ ਇਹ ਇਕ ਕਹਾਣੀ ਹੀ ਹੈ। ਪਰ ਇਹ ਗੱਲ ਅਸਲ ਸੱਚਾਈ ਹੈ ਕੁਝ ਲੋਕ ਜਲਦੀ ਕਾਮਯਾਬ ਹੋਣ ਦੇ ਲਈ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹੈ। ਬਦਲੇ ਵਿਚ ਚਾਹੇ ਉਹਨਾਂ ਨੂੰ ਆਪਣੀ ਜਾਨ ਦੇਕੇ ਹੀ ਮੁੱਲ ਚੁਕਾਉਣਾ ਪਵੇ । 

ਆਪ ਜੀ ਮੇਰੇ ਨਾਲ ਮੇਰੀ ਕਿਸੇ ਵੀ ਕਹਾਣੀ ਦੇ ਲਈ ਗੱਲਬਾਤ ਕਾਰਨਾਂ ਚਾਹੁੰਦੇ ਹੋ, ਜਾਂ ਹੋਰ  ਨਵੀਆਂ ਕਹਾਣੀਆਂ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਂਨੂੰ ਮੇਰੇ ਵਟਸਐਪ ਨੰਬਰ ਉਤੇ ਜਾਂ ਇੰਸਟਾਗਰਾਮ ਉਤੇ ਵੀ ਮੈੱਸਜ ਕਰ ਸਕਦੇ ਹੋ।

ਆਪ ਜੀ ਦਾ ਨਿਮਾਣਾ

___ਪ੍ਰਿੰਸ

whatsapp :-7986230226

instagram :- @official_prince_grewal

If you like it , Then share it with your friends.Tks.
Share

Add Comment

Your email address will not be published. Required fields are marked *

For Suggestions, Publish your books on PunjabiLibrary.com

Email to : PunjabiLibrary@gmail.com

Share