Skip to content Skip to footer

ਪਟਿਆਲਾ ਤੋ ਪਠਾਨਕੋਟ. – ਲੇਖਕ ਸੁੱਖ ਸਿੰਘ ਮੱਟ

ਮੈ ਪਟਿਆਲਾ ਤੋ ਪਠਾਨਕੋਟ ਜਾਣ ਲਈ ਸਵੇਰੇ 5 ਵਜੇ ਤਿਆਰ ਹੋ ਗਿਆ।ਮੈ ਪਠਾਨਕੋਟ ਆਪਣੀ ਨੋਕਰੀ ਦੀ ਇੱਕ ਇਟਰਵਿਉ ਲਈ ਜਾਣਾ ਸੀ। ਇਸ ਕਰਕੇ ਮੈ ਸਵੇਰੇ ਜਲਦੀ ਉਠ ਕੇ ਗੁਰੂਦੁਆਰਾ ਸਾਹਿਬ ਮੱਥਾ ਟੇਕ ਕੇ ਘਰ ਤੋ 7 ਵਜੇ ਪਟਿਆਲਾ ਬੱਸ ਅੱਡੇ ਤੇ ਪਹੁੰਚ ਗਿਆ।ਵੀਹ ਮਿੰਟ ਦੀ ਉਡੀਕ ਕਰਨ ਪਿਛੋ ਪੀ ਆਰ ਟੀ ਸੀ ਦੀ ਬੱਸ ਆਈ ਤੇ ਮੈ ਖੱਬੇ ਪਾਸੇ ਦੋ ਸੀਟਾ ਵਾਲੀ ਇੱਕ ਸੀਟ ਤੇ ਬੈਠ ਗਿਆ।ਦੋ ਮਿੰਟ ਵਿਚ ਬੱਸ ਤਕਰੀਬਨ ਸਾਰੀ ਭਰ ਗਈ ਸੀ ਤੇ ਮੇਰੇ ਨਾਲ ਵਾਲੀ ਸੀਟ ਅਜੇ ਵੀ ਖਾਲੀ ਸੀ। ਬੱਸ ਆਪਣੇ ਨਿਸਚਿਤ ਸਮੇ ਤੇ ਅੱਡੇ ਤੋ ਤੁਰ ਪਈ।ਅੱਗੇ ਦੁਖਨਿਵਾਰਨ ਸਾਹਿਬ ਕੋਲ ਬੱਸ ਸਟੋਪ ਤੇ ਬੱਸ ਰੁਕੀ ਤੇ  ਕਡੰਕਟਰ ਬਾਹਰ ਉਤਰ ਕੇ ਆਪਣੇ ਸਟੇਸਨਾ ਦੀਆ ਅਵਾਜਾ ਲਾ ਰਿਹਾ ਸੀ ।ਮੈ ਬੱਸ ਦੀ ਬਾਰੀ ਵਿੱਚੋ ਬਾਹਰ ਵੱਲ ਵੇਖ ਰਿਹਾ ਸੀ।ਇੱਕ ਬਜੁਰਗ ਮਾਤਾ ਆਪਣਾ ਝੋਲਾ ਚੁੱਕ ਕੇ ਕਡੰਕਟਰ ਕੋਲ ਆਏ ਤੇ ਕਡੰਕਟਰ ਨੂੰ ਪੁੱਛਣ ਲੱਗੇ ਕਿ ਪੁੱਤ ਬੱਸ ਕਿੱਥੇ ਜਾਣੀ ਹੈ।ਕੰਡਕਟਰ ਨੇ ਆਪਣਾ ਰੂਟ ਦਸਿਆ । ਉਹ ਬਜੁਰਗ ਮਾਤਾ ਬੱਸ ਵਿੱਚ ਚੜੇ ਤੇ ਉਹਨਾ ਨੇ ਬੱਸ ਵਿਚ ਨਿਗਾ ਮਾਰੀ ਤੇ ਮੇਰੇ ਨਾਲ ਦੀ ਖਾਲੀ ਸੀਟ ਵੇਖਕੇ ਆਪਣਾ ਝੋਲਾ ਉਪਰ ਰੱਖਿਆ ਤੇ ਮੇਰੇ ਨਾਲ ਸੀਟ ਤੇ ਬੈਠ ਗਏ।ਜਿਹਨਾ ਦੀ ਉਮਰ ਸੱਠ ਸਾਲ ਤੋ ਉਪਰ ਹੀ ਲੱਗਭਗ ਲੱਗਦੀ ਸੀ।ਉਥੋ ਬੱਸ ਚੱਲੀ ਤੇ ਕਡੰਕਟਰ ਟਿਕਟਾ ਕੱਟਦਾ ਅੱਗੇ ਤੋ ਪਿਛੇ ਵੱਲ ਆ ਰਿਹਾ ਸੀ।ਮੈ ਆਪਣੀ ਪਠਾਨਕੋਟ ਦੀ ਟਿਕਟ ਕਟਾਈ ਤੇ ਆਪਣੀ ਜੇਬ ਵਿੱਚ ਪਾ ਲਈ ਤੇ ਨਾਲ ਵਾਲੇ ਬਜੁਰਗ ਮਾਤਾ ਆਪਣੇ ਕੁੜਤੇ ਦੀ ਜੇਬ ਵਿੱਚੋ ਪੈਸੇ ਕੱਢਦੇ ਬੋਲੇ ਵੇ ਭਾਈ ਮੈਨੂੰ ਵੀ ਇੱਕ ਟਿਕਟ ਜਲੰਧਰ ਦੀ ਦਈ  ਪੁੱਤ ।ਬਜੁਰਗ ਮਾਤਾ ਨੇ ਆਪਣੀ ਜੇਬ ਵਿੱਚੋ ਕਿਰਾਏ ਲਈ  ਕੁੱਝ ਨੋਟ ਦਸ ਦੇ ਕੁੱਝ ਵੀਹ ਦੇ ਤੇ ਕੁੱਝ ਭਾਨ ਕੱਢੀ। ਮਾਤਾ ਜੀ ਗਿਣਕੇ  ਪੈਸੇ ਕਡੰਕਟਰ ਨੂੰ ਦੇਣ ਲੱਗੇ ਤਾ ਇੱਕ ਸਿੱਕਾ ਨੀਚੇ ਮੇਰੇ ਪੈਰਾ ਵੱਲ ਡਿੱਗ ਪਿਆ ਤੇ ਮੇਰੇ ਬੂਟ ਤੇ ਆਣ ਵੱਜਿਆ ਮੈ ਪੈਰਾ ਚੋ ਚੁੱਕ ਕੇ  ਦੋ  ਰੁਪਏ ਦਾ ਸਿੱਕਾ ਮਾਤਾ ਜੀ ਨੂੰ ਫੜਾਇਆ ਤਾ ਮਾਤਾ ਜੀ ਨੇ ਸਾਰੇ ਪੈਸੇ ਕਡੰਕਟਰ ਨੂੰ ਫੜਾ ਦਿੱਤੇ ਕਡੰਕਟਰ ਪੈਸੇ ਗਿਣਦਾ ਬੋਲ ਰਿਹਾ ਸੀ ਮਾਤਾ ਐਨੀ ਭਾਨ ਕਿਥੋ ਕੱਠੀ ਕਰਕੇ ਲਿਆਈ ਏ ਮੈ ਕਡੰਕਟਰ ਵੱਲ ਹੀ ਦੇਖ ਰਿਹਾ ਸੀ।ਉਸਨੇ ਬਜੁਰਗ ਮਾਤਾ ਨੂੰ ਟਿਕਟ ਦਿੱਤੀ ਤੇ ਅੱਗੇ ਨੂੰ ਲੰਘ ਗਿਆ।ਟਿਕਟ ਤੋ ਪਹਿਲਾ  ਮੈ ਸੋਚ ਰਿਹਾ ਸੀ ਕਿ ਬਜੁਰਗ ਮਾਤਾ ਨੇ ਸਾਇਦ ਕਿਤੇ ਰਸਤੇ ਵਿੱਚ ਹੀ ਉਤਰਨਾ ਹੋਣਾ ਪਰ  ਟਿਕਟ ਤੋ ਬਾਅਦ ਪਤਾ ਲੱਗਾ ਉਸ ਬਜੁਰਗ ਨੇ ਜਲੰਧਰ ਜਾਣਾ ਹੈ।ਉਸ ਬਜੁਰਗ ਮਾਤਾ ਦੀ ਕਿਰਾਏ ਵਾਲੀ  ਦਿੱਤੀ ਭਾਨ ਨੇ ਤੇ ਬਜੁਰਗ ਮਾਤਾ ਦੇ ਇਕੱਲੇਪਣ ਨੇ ਅਤੇ ਉਤੋ ਐਨੀ ਦੂਰ ਜਾਣ ਦੀਆ ਗੱਲਾ ਨੇ ਮੈਨੂੰ ਸੋਚਾ ਵਿੱਚ ਪਾ ਦਿੱਤਾ। ਮੈਨੂੰ ਕਿਤੇ ਨਾ ਕਿਤੇ ਮਾਤਾ ਦੀ ਦਿਤੀ ਕਿਰਾਏ ਵਾਲੀ ਭਾਨ ਵਿਚੋ ਮਾਤਾ ਜੀ ਦਾ ਦੁੱਖ ਦਿਸ ਰਿਹਾ ਸੀ।ਮੇਰੀਆ ਅੱਖਾ ਅੱਗੋ ਇਹ ਲੰਘੇ ਪਲ ਮੈਨੂੰ ਐਦਾ ਬੇਚੈਨ ਕਰ  ਰਹੇ ਸੀ ਵੀ ਕਿਸੇ ਤਰੀਕੇ ਮੈ ਉਹਨਾ ਦੀ ਨਿੰਜੀ ਜਿੰਦਗੀ ਬਾਰੇ ਜਾਣ ਸਕਾ। ਪਤਾ ਨਹੀ ਇਹ ਖਿਆਲ ਮੇਰੇ ਮਨ ਵਿੱਚ ਉਸ ਮਾਤਾ ਦੇ ਹਲਾਤ ਵੇਖਕੇ ਆਪਣੇ ਆਪ ਹੀ ਕਿਉ ਆਉਣ ਲੱਗ ਪਏ ਸੀ।ਮੈਨੂੰ ਸਮਝ ਵੀ ਨਹੀ ਆ ਰਹੀ ਸੀ ਮੈ ਗੱਲ ਸੁਰੂ ਕਿੱਥੋ ਕਰਾ।ਜੁਬਾਨ ਕੁੱਝ ਕਹਿਣੀ ਚਾਹੁੰਦੀ ਸੀ ਤੇ ਦਿਮਾਗ ਕੁੱਝ ਮੈ ਸੋਚਿਆ ਚੱਲ ਗਲਾ ਵਿਚ ਮਾਤਾ ਜੀ ਦਾ ਹਾਲ ਚਾਲ ਪੁੱਛਦੇ ਆ ਤੇ ਨਾਲੇ ਪਤਾ ਲੱਗਜੂ ਐਨੇ ਬੁਢਾਪੇ ਵਿੱਚ ਇਕੱਲੇ ਮਾਤਾ ਜੀ ਐਨੀ ਦੂਰ ਕੀ ਕਰਨ ਚੱਲੇ ਹਨ। ਮੈ ਸੰਗਦੇ ਸੰਗਦੇ ਨੇ ਹੋਲੀ ਹੋਲੀ ਇਸ ਤਰਾ ਆਪਣੀ ਗੱਲ ਬਾਤ ਸੁਰੂ ਕਰ ਲਈ ।

ਮੈ‌ : ਮਾਤਾ ਜੀ ਸੱਤ ਸ੍ਰੀ ਅਕਾਲ ਜੀ  ।

ਬਜੁਰਗ ਮਾਤਾ ਜੀ : ਸੱਤ ਸ੍ਰੀ ਅਕਾਲ ਬੇਟਾ ।

ਮੈ : ਮਾਤਾ ਜੀ ਤੁਸੀ ਜਲੰਧਰ ਕੀ ਕਿਵੇ ਜਾ ਰਹੇ ਹੋ ?

ਬਜੁਰਗ ਮਾਤਾ ਜੀ : ਜਲੰਧਰ ਮੇਰੀ ਕੁੜੀ ਵਿਆਹੀ ਹੋਈ ਹੈ ।ਉਦੇ ਕੋਲ ਚੱਲੀ ਹਾ ਪੁੱਤ ।

ਮੈ : ਐਨੀ ਦੂਰ ਕੱਲੇ ਜਾ ਰਹੇ ਹੋ ਬਾਪੂ ਜੀ ਹੋਰਾ ਨੂੰ  ਜਾ ਆਪਣੇ ਬੇਟੇ ਨੂੰ ਨਾਲ ਲੈ ਆਉਦੇ।

ਬਜੁਰਗ ਮਾਤਾ ਜੀ : ਪੁੱਤ ਘਰਵਾਲਾ ਤੇ ਮੇਰਾ ਦੋ ਸਾਲ ਪਹਿਲਾ ਪੂਰਾ ਹੋਗਿਆ ਸੀ। 

ਮੈ : ਔਹੋ  ਮਾਤਾ ਜੀ ਕੀ ਹੋਇਆ ਸੀ ਉਹਨਾ ਨੂੰ ?

ਬਜੁਰਗ ਮਾਤਾ ਜੀ: ਪੁੱਤ ਸੂਗਰ ਹੋ ਗਈ ਸੀ ਦਵਾਈ ਬੂਟੀ ਨਾਲ ਇਲਾਜ ਨਹੀ ਹੋਇਆ ਤੇ ਕੁੱਝ ਮੈ ਇਕੱਲੀ ਸੀ ਕਿਧਰ ਕਿਧਰ ਲੈ ਕੇ ਜਾਦੀ ਇਸ ਉਮਰ ਵਿੱਚ ਹੁਣ ਉਹਨਾ ਨੂੰ।

ਮੈ : ਕਿਉ ਮਾਤਾ ਜੀ ਤੁਹਾਡਾ ਕੋਈ ਮੁੰਡਾ ਨਹੀ ਹੈ?

ਬਜੁਰਗ ਮਾਤਾ ਜੀ  : ਹਾ ਹੈ ਤਾ ਸਹੀ ਮੁੰਡਾ ਮੇਰਾ ਸਰਕਾਰੀ ਨੋਕਰੀ ਕਰਦਾ ਹੈ।ਪੁੱਤ ਮੁੰਡੇ ਦੇ ਵਿਆਹ ਨੂੰ ਤਿੰਨ ਸਾਲ ਹੋਏ ਸੀ। ਉਸਦਾ ਵਿਆਹ ਚੰਗੇ ਘਰ ਹੋਇਆ ਸੀ ।ਉਸਦੀ ਘਰਵਾਲੀ ਵੀ ਪੜੀ ਲਿਖੀ ਸੀ। ਉਹ ਸਹਿਰ ਦੀ ਜੰਮਪਲ ਸੀ। ਘਰੋ ਵੀ ਉਸਨੂੰ ਪਹਿਲੇ ਦਿਨ ਤੋ ਕੋਈ ਥੋੜ ਨਹੀ ਸੀ।ਕੁੜੀ ਦੇ ਮਾ ਪਿਉ ਨੇ ਮੁੰਡੇ ਦੀ ਸਰਕਾਰੀ ਨੋਕਰੀ ਵੇਖਕੇ ਕੁੜੀ ਦਾ ਰਿਸਤਾ ਕਰ ਦਿੱਤਾ ਸੀ। ਕੁੜੀ ਨੂੰ ਸਾਡੇ ਬਜੁਰਗਾ ਦੀਆ ਗੱਲਾ ਤੇ ਸਾਡਾ ਪਹਿਰਾਵਾ ਪਸੰਦ ਨਹੀ ਸੀ ਜਿਸ ਨੂੰ ਲੈਕੇ ਸਾਡੇ ਵਿੱਚ ਕਲੇਸ ਹੁੰਦਾ ਰਹਿੰਦਾ ਸੀ । ਉਹ ਇੱਕ ਦੀਆ ਚਾਰ ਬਣਾਕੇ ਮੇਰੇ ਮੁੰਡੇ ਨੂੰ ਦੱਸਦੀ।ਅਸਲ ਚੇ ਉਸਨੂੰ ਪਿੰਡ ਰਹਿਣਾ ਹੀ ਪਸੰਦ ਨਹੀ ਸੀ ਅਤੇ ਮੇਰੇ ਮੁੰਡੇ ਨੂੰ ਆਖਣ ਲੱਗੀ ਜਾ ਤਾ ਤੂੰ ਮੇਰੇ ਨਾਲ ਰਹਿ ਜਾ ਤੂੰ ਆਪਣੇ ਮਾ ਪਿਉ ਨਾਲ ਰਹਿ ਪਰ ਜੇ ਤੂੰ ਮਾ ਪਿਉ ਨਾਲ ਰਹਿਣਾ ਹੈ ਤਾ ਮੈਨੂੰ ਤਲਾਕ ਚਾਹੀਦਾ ਤੇ ਮੁੰਡਾ ਵੀ ਸਾਨੂੰ ਮਾੜਾ ਚੰਗਾ ਬੋਲਕੇ ਆਪਣੀ ਘਰਵਾਲੀ ਨੂੰ ਲੈਕੇ ਵੱਖ ਹੋ ਗਿਆ।ਮਗਰੋ ਮੈਨੂੰ ਛੱਡਕੇ ਮੇਰਾ ਘਰਵਾਲਾ ਵੀ ਚੱਲਿਆ ਗਿਆ।ਮੇਰੇ ਮੁੰਡੇ ਤੇ ਨੂੰਹ ਨੇ ਘਰਵਾਲੇ ਤੋ ਬਾਅਦ ਵੀ ਮੇਰਾ ਹਾਲ ਨਹੀ ਪੁਛਿਆ ਤੇ ਮੈ ਹੁਣ ਦੋ ਸਾਲ ਤੋ ਹੀ ਆਪਣੀ ਕੁੜੀ ਕੋਲ ਜਲੰਧਰ ਰਹਿਨੀ ਹਾ।

ਮਾਤਾ ਦੀ ਇਹ ਚੀਸ ਸੁਣਕੇ ਮੇਰਾ ਉਹ ਇਨਸਾਨੀਅਤ ਤੋ ਜੀਅ ਭਰ ਗਿਆ ਜਿਹਨਾ ਨੂੰ ਔਰਤ ਦੀ ਇੱਜਤ ਨਹੀ ਕਰਨੀ ਆਉਦੀ।

 ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਨੂੰ ਵਡਿਆਉਂਦਿਆਂ ਕਿਹਾ ਸੀ :

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ¨ 

ਮੈ: ਮੈ ਫੇਰ ਉਦਾਸ ਜਿਹਾ ਹੋ ਕੇ ਪੁਛਿਆ ਤੁਸੀ ਇਥੇ ਪਟਿਆਲੇ  ਕਿਵੇ ਆਏ ਸੀ?

ਬਜੁਰਗ ਮਾਤਾ ਜੀ : ਬੇਟਾ ਇਥੇ ਪਟਿਆਲੇ ਮੇਰਾ ਮੁੰਡਾ ਰਹਿੰਦਾ ਹੈ। ਉਹਨੇ ਪੱਥਰੀ ਦਾ ਉਪਰੇਸਨ ਕਰਵਾਇਆ ਸੀ । ਮੈ ਉਸਦਾ ਪਤਾ ਲੈਣ ਆਈ ਸੀ। ਮੈ ਆਪਣੀ ਕੁੜੀ ਕੋਲ ਵਾਪਸ ਜਾ ਰਹੀ ਹਾ ।

ਮੈ :”ਐਨੀ ਗੱਲ ਸੁਣਦੇ ਮੇਰਾ ਦਿਲ ਰੋਣ ਲੱਗ ਗਿਆ ਮੈ ਸੋਚਣ ਲੱਗਾ ਜਿਸ ਮੁੰਡੇ ਨੇ ਆਪਣੀ ਮਾ ਨੂੰ ਘਰੋ ਕੱਢ ਦਿਤਾ ਉਸਦੇ ਨਿੱਕੇ ਜਹੇ ਦੁੱਖ ਤੇ ਉਸਦੀ ਮਾ ਉਸਦਾ ਫੇਰ ਵੀ ਪਤਾ ਲੈਣ ਆਈ ਹੈ।ਮਾਂ ਤਾ ਮਾਂ ਹੁੰਦੀ ਹੈ। ਬੱਚਾ ਆਪਣੇ ਮਾ ਪਿਉ ਨਾਲ ਕੁੱਝ ਵੀ ਕਰੇ ਪਰ ਮਾੜੇ ਟਾਈਮ ਵਿਚ ਉਹਦੇ ਨਾਲ ਫੇਰ ਵੀ ਆਕੇ ਖੜ ਜਾਦੇ ਨੇ ਤੇ ਮਾ ਪਿਉ ਦੇ ਦਿਲ ਵਿੱਚ ਬੱਚਾ ਮਾ ਪਿਉ ਲਈ ਬੱਚਾ ਹੀ ਹੁੰਦਾ ਹੈ।ਮਾ ਪਿਉ ਦਾ ਪਿਆਰ ਉਹ  ਅਣਮੁੱਲਾ ਪਿਆਰ ਹੁੰਦਾ ਹੈ ਜੋ ਬਿਨਾ ਸਵਾਰਥ ਤੋ ਮਿਲਦਾ ਹੈ।

“ਐਨੇ ਨੂੰ ਗੱਲਾ ਕਰਦੇ ਕਰਦੇ ਅਸੀ ਲੁਧਿਆਣੇ ਪਹੁੰਚ ਗਏ।ਉਥੇ ਬਸ ਨੇ ਦਸ ਮਿੰਟ ਰੁਕਨਾ ਸੀ ।ਬਸ ਵਿੱਚ ਇੱਕ ਪਾਣੀ ਵਾਲਾ ਚੜਿਆ ਮੈਨੂੰ ਬਹੁਤ ਪਿਆਸ ਲੱਗੀ ਹੋਈ ਸੀ।ਮੈ ਦੋ ਬੋਤਲਾ ਪਾਣੀ ਦੀਆ ਲਈਆ ।ਇੱਕ ਮੈ ਪੀਕੇ ਅਧੀ ਆਪਣੇ ਬੈਗ ਵਿਚ ਪਾ ਲਈ ਤੇ ਦੂਸਰੀ ਮਾਤਾ ਜੀ ਨੂੰ ਦੇ ਦਿਤੀ ਉਹਨਾ ਨੇ ਦੋ ਘੁੱਟ ਮਸਾ ਹੀ ਪਾਣੀ ਪੀਤਾ ਤੇ ਦੇਖਕੇ ਲੱਗ ਰਿਹਾ ਸੀ ਜਿਵੇ ਇਸ ਉਮਰ ਵਿੱਚ ਐਨੇ ਦੁੱਖਾ ਨਾਲ ਗਲ ਚ ਪਾਣੀ ਦਾ ਘੁੱਟ ਵੀ ਮਸਾ ਹੀ ਲੰਘ ਰਿਹਾ ਹੋਵੇ।ਇਹ ਸਭ ਦੇਖਕੇ ਮੈ ਮਾਤਾ ਜੀ ਨੂੰ ਪੁਛਿਆ ਭੁੱਖ ਤੇ ਨਹੀ ਲੱਗੀ ਤੁਹਾਨੂੰ ? ਮਾਤਾ ਜੀ ਨੇ ਨਾ ਵਿੱਚ ਜਵਾਬ ਦਿੰਦਿਆ ਹੋਇਆ ਕਿਹਾ ਨਹੀ ਪੁੱਤ ਬਸ ਇਥੋ ਜਲੰਧਰ ਹੁਣ ਇੱਕ ਡੇਢ ਘੰਟੇ ਦਾ ਰਾਹ ਹੈ ਫੇਰ ਅਰਾਮ ਨਾਲ ਕੁੜੀ ਕੋਲ ਜਾਕੇ ਕੁੱਝ ਖਾ ਲਵਾਗੀ ।ਇਸ ਉਮਰ ਵਿੱਚ ਸਫਰ ਕਰਨਾ ਹੁਣ ਔਖਾ ਲੱਗਦਾ ਹੈ । ਮੈਨੂੰ ਤਾ ਬਹੁਤ ਥਕਾਵਟ ਹੋਈ ਪਈ ਹੈ ।

ਮੈ:ਮਾਤਾ ਜੀ ਤੁਹਾਡੀ ਕੁੜੀ ਨਹੀ ਆਉਦੀ ਆਪਣੇ ਭਰਾ ਕੋਲ ਨਾਲ ਆ ਜਾਦੇ ਤੁਹਾਡੇ ।

ਬਜੁਰਗ ਮਾਤਾ ਜੀ : ਹਾ ਨਾਲ ਤੇ ਮੇਰੀ ਕੁੜੀ ਅਤੇ ਜਵਾਈ ਨੇ ਵੀ ਆਉਣਾ ਸੀ ਪਰ ਬੱਚਿਆ ਦੇ ਪੇਪਰ ਚੱਲ ਰਹੇ ਸੀ ਤੇ  ਜਵਾਈ ਨੂੰ ਵੀ ਕਿਤੇ ਬਾਹਰ ਜਾਣਾ ਪੈ ਗਿਆ ਸੀ ਆਪਣੇ  ਕੰਮ ਕਰਕੇ।ਤੇ ਉਹਨਾ ਨੂੰ ਅਜੇ ਕਾਫੀ ਦਿਨ ਲੱਗਣੇ ਸੀ ਆਉਣ ਲਈ।ਮੇਰੇ ਮਨ ਵਿੱਚ ਮੁੰਡੇ ਨੂੰ ਮਿਲਣ ਦੀ ਤੜਫ ਜਿਹੀ ਸੀ ਤੇ ਫੇਰ ਮੈ ਇਕੱਲੀ ਆ ਗਈ ਸੀ।ਮਾਤਾ ਦੀਆ ਗੱਲਾ ਮੈਨੂੰ ਇੰਝ ਲੱਗ ਰਹੀਆ ਸਨ ਜਿਵੇ ਕੋਈ ਬੱਚਾ ਬੈਠ ਕੇ ਕਿਸੀ ਦੀ ਕਹਾਣੀ ਸੁਣ ਰਿਹਾ ਹੋਵੇ।ਉਹਨਆ ਦੀਆ ਗੱਲਾ ਵਿੱਚ ਬਹੁਤ ਦਰਦ ਲੁਕਿਆ ਹੋਇਆ ਸੀ।ਜੇ ਮੈ ਇਸਨੂੰ ਇਨਸਾਨੀਅਤ ਦੇ ਨਾਤੇ ਨਾ ਸੁਣਦਾ ਤਾ ਮੈਨੂੰ ਵੀ ਇਹ ਦਰਦ ਸਾਇਦ ਨਾ ਮਹਿਸੂਸ ਹੁੰਦਾ।ਪਰ ਮੇਰੇ ਵਿੱਚ ਅਜੇ ਇਨਸਾਨੀਅਤ ਬਾਕੀ ਸੀ ਜੋ ਮੈ ਇਸ ਗੱਲਾ ਨੂੰ ਸੁਣ ਕੇ ਮਾਤਾ ਜੀ ਦੇ ਦੁੱਖਾ ਨੂੰ ਸਮਝ ਰਿਹਾ ਸੀ।

ਗੱਲਾ ਕਰਦੇ ਕਰਦੇ ਪਤਾ ਹੀ ਨਹੀ ਲੱਗਿਆ ਕਿ  ਬੱਸ ਕਦੋ ਤੁਰ ਪਈ ਸੀ।ਮੈਨੂੰ ਸਮਝ ਨਹੀ ਆ ਰਹੀ ਸੀ । ਮੈ ਮਾਤਾ ਜੀ ਨਾਲ ਹੋਰ ਕੀ ਗੱਲਾ ਕਰਾ ।

ਐਨੇ ਵਿੱਚ ਹੀ ਹੁਣ ਮਾਤਾ ਜੀ ਮੈਨੂੰ ਪੁੱਛਣ ਲੱਗੇ 

ਬਜੁਰਗ ਮਾਤਾ ਜੀ :ਤੂੰ ਦਸ ਪੁੱਤ ਤੁੰ ਕਿਥੇ ਜਾਣਾ ਹੈ ?

ਮੈ: ਮਾਤਾ ਜੀ ਪਠਾਨਕੋਟ ਮੇਰੀ ਨੋਕਰੀ ਦੀ ਇੰਟਰਵਿਉ ਹੈ ।ਇਸ ਲਈ ਮੈ ਪਠਾਨਕੋਟ ਜਾ ਰਿਹਾ ਹਾ।

ਬਜੁਰਗ ਮਾਤਾ ਜੀ: ਰੱਬ ਤਰੱਕੀਆ ਦਵੇ ।

ਮੈ : ਧੰਨਵਾਦ ਜੀ 

ਬਜੁਰਗ ਮਾਤਾ ਜੀ : ਕੀ ਨਾਮ ਆ ਪੁੱਤ ਤੇਰਾ ?

ਮੈ : ਮਾਤਾ ਸੁੱਖਵਿੰਦਰ ਸਿੰਘ ਨਾਮ ਹੈ ਮੇਰਾ।

ਬਜੁਰਗ ਮਾਤਾ ਜੀ: ਪੁੱਤ ਕਿਥੋ ਆਇਆ ਤੂੰ ?

ਮੈ :ਮੈ ਮਾਤਾ ਜੀ ਪਟਿਆਲੇ ਦੇ ਲਾਗੇ ਸਮਾਣੇ ਸਹਿਰ ਤੋ ਆਇਆ ਹਾ।ਅਸਲ ਵਿੱਚ ਸਮਾਣੇ ਤੋ ਸਾਨੂੰ ਪਠਾਨਕੋਟ ਦੀ ਸਿਧੀ ਬੱਸ ਮਿਲਦੀ ਨਹੀ ।ਇਸ ਕਰਕੇ ਮੈ ਪਹਿਲਾ ਪਟਿਆਲਾ ਆਇਆ ਤੇ ਇਥੋ ਪਠਾਨਕੋਟ ਦੀ ਬੱਸ ਚੜਿਆ ਸੀ।ਮੈ ਮਾਤਾ ਜੀ ਦੀਆ ਗੱਲਾ ਇਸ ਤਰਾ ਸੁਣ ਰਿਹਾ ਸੀ ਜਿਵੇ ਕੋਈ ਬੱਚਾ ਮਾ ਦੀ ਗੋਦੀ ਵਿੱਚ ਬਹਿਕੇ ਲੋਰੀਆ ਸੁਣ ਰਿਹਾ ਹੋਵੇ।ਮੈ ਗੱਲਾ ਵਿੱਚ ਏਨਾ ਜ਼ਿਆਦਾ ਗੁਵਾਚ ਗਿਆ ਸੀ।ਮੇਰਾ ਬੱਸ ਵਿੱਚ ਬੈਠੇ ਹੋਰ ਲੋਕਾ ਵੱਲ ਧਿਆਨ ਹੀ ਨਹੀ ਗਿਆ।ਤੇ ਦੁਨੀਆਂ ਨੂੰ ਕੁੱਝ ਕੁ ਪਲਾ ਲਈ ਭੁਲਾ ਕੇ ਮੈ ਉਸ ਮਾਤਾ ਦੀਆ ਗੱਲਾ ਸੁਣਦਾ ਰਿਹਾ ।ਪਤਾ ਨਹੀ ਕਿਉ ਮੇਰੇ ਮਨ ਵਿੱਚ ਉਸ ਮਾਤਾ ਦੇ ਲਈ ਐਨਾ ਤਰਸ ਆ ਰਿਹਾ ਸੀ ਜਿਸ ਨੂੰ ਮੈ ਮਾਤਾ ਦੇ ਸਾਹਮਣੇ ਤਾ ਬਿਆਨ  ਨਹੀ ਕਰ ਰਿਹਾ ਸੀ।ਪਰ ਕਿਸੇ ਨਾ ਕਿਸੇ ਤਰੀਕੇ ਮੈ  ਉਹਨਾ ਦੀ ਹਰ ਗੱਲ ਨੂੰ ਸੁਣਨ ਲਈ ਇਛੁਕ ਸੀ।ਐਨੇ ਵਿੱਚ ਕਡੰਕਟਰ ਨੇ ਅਵਾਜ ਮਾਰਕੇ ਕਿਹਾ ਜਲੰਧਰ ਬਾਈਪਾਸ ਵਾਲੇ ਨੇੜੇ ਹੋਜੋ ਭਾਈ ।ਇਹ ਸੁਣਕੇ ਮੇਰੇ ਮਨ ਵਿੱਚ ਇਹ ਖਿਆਲ ਆਇਆ ।

ਫਿਰ ਮੈ ਮਾਤਾ ਜੀ ਨੂੰ ਪੁਛਿਆ ਤੁਸੀ ਜਲੰਧਰੋ ਉਤਰਕੇ ਅੱਗੇ ਕਿਨੀ  ਕੁ ਦੂਰ  ਜਾਣਾ ਹੈ ਤੇ ਅੱਗੇ ਪੈਦਲ ਕਿਵੇ ਜਾਉਗੇ ?

ਬਜੁਰਗ ਮਾਤਾ ਜੀ: ਮੇਰੇ ਕੋਲ ਕੁੜੀ ਦਾ ਫੋਨ ਨੰਬਰ ਹੈ।ਮੈ ਉਤਰਕੇ ਕਿਸੇ ਦੇ ਫੋਨ ਤੋ ਫੋਨ ਕਰ ਲਵਾਗੀ ਤੇ ਆਕੇ ਲੈ ਜਾਣਗੇ।

ਇਹ ਗੱਲ ਸੁਣਕੇ ਮੇਰੀ ਅੱਖ ਵਿਚੋ ਪਾਣੀ ਆ ਗਿਆ ਤੇ ਮਾਤਾ ਜੀ  ਦੀਆ ਦੋ ਘੰਟੇ  ਗੱਲਾ ਸੁਣਕੇ ਮਾਤਾ  ਜੀ ਨਾਲ ਆਪਣਾ ਪਣ ਮਹਿਸੂਸ ਹੋਣ ਲੱਗਾ।ਤੇ ਹੁਣ ਨੂੰ ਮਾਤਾ ਜੀ ਵੀ ਜਲੰਧਰ ਪਹੁੰਚਣ ਵਾਲੇ ਸੀ।ਮੈ ਮਾਤਾ ਜੀ ਨੂੰ ਕਿਹਾ ਤੁਸੀ ਮੇਰੇ ਨੰਬਰ ਤੋ ਕੜੀ ਨੂੰ ਫੋਨ ਕਰਕੇ ਸੱਦ ਲਵੋ ਅੱਜਕੱਲ ਦੁਨੀਆ ਦਾ ਕੀ ਪਤਾ ਐਵੇ ਦੀ ਹੀ ਹੈ ਕੋਈ ਫੋਨ ਕਰਨ ਲਈ ਦਵੇ ਜਾ ਨਾ ।

ਮਾਤਾ ਜੀ ਨੇ ਜੇਬ ਵਿੱਚੋ ਇੱਕ ਪਰਚੀ ਕੱਢੀ ਤੇ ਕਹਿਣ ਲੱਗੇ ਪੁੱਤ ਤੂੰ ਹੀ ਲਾਦੇ ਮੈਨੂੰ ਤੇ ਲਾਉਣਾ ਵੀ ਨਹੀ ਆਉਦਾ ਲੰਬਰ ਮੈ ਪਰਚੀ ਫੜੀ ਤੇ  ਜਿਸ ਤੇ ਲਿਖਿਆ ਹੋਇਆ ਸੀ ਕੁੜੀ ਦਾ ਨੰਬਰ ਮੈ ਫੋਨ ਲਾਇਆ ਤੇ ਮਾਤਾ ਨੂੰ ਫੜਾ ਦਿੱਤਾ ਤੇ ਮਾਤਾ ਨੇ ਅੱਗੋ ਕਿਹਾ ਪੁੱਤ ਮੈ ਤੇਰੀ ਮਾ ਬੋਲਦੀ ਹਾ  ਮੈ ਦਸ ਮਿੰਟ ਤੱਕ ਜਲੰਧਰ ਪਹੁੰਚ ਜਾਵਾਗੀ। ਤੇ ਪੁਲ ਚੜਨ ਤੋ ਪਹਿਲਾ ਉਤਰ ਜਾਵਾਗੀ ਤੁੰ ਲੈਣ ਆਜੀ ਤੇ  ਫੋਨ ਮੈਨੂੰ ਫੜਾ ਦਿੱਤਾ। ਤੇ ਮਾਤਾ ਜੀ ਨੇ ਉਪਰੋ ਆਪਣਾ  ਝੋਲਾ ਲਾਇਆ ਤੇ ਚੰਗਾ ਪੁੱਤ ਕਹਿਕੇ ਬਸ ਦੀ ਟਾਕੀ ਕੋਲ ਜਾ ਖੜਗੇ।ਮਾਤਾ ਨੇ ਟਾਕੀ ਕੋਲ ਖੜਕੇ ਕਡੰਕਟਰ ਨੂੰ ਕਿਹਾ ਪੁੱਤ ਲਾਦੀ ਏਥੇ।ਮਾਤਾ ਜੀ ਬਸ ਚ ਉਤਰ ਗਏ ।ਮੈ ਬੱਸ ਦੀ ਬਾਰੀ ਵਿੱਚੋ ਇਕਦਮ ਬਾਹਰ ਨੂੰ ਐਵੇ ਵੇਖਿਆ ਜੀਵੇ ਕੋਈ ਮੇਰੇ ਨਾਲੋ ਆਪਣਾ ਉਠ ਕੇ ਗਿਆ ਹੋਵੇ। ਮਾਤਾ ਜੀ ਦੇ ਉਤਰਨ ਤੋ ਬਾਅਦ ਮੇਰੇ ਦਿਮਾਗ ਵਿੱਚ ਉਹੀ ਗੱਲਾ ਘੁੰਮ ਰਹੀਆ ਸੀ।ਜਿਵੇ ਮਾਤਾ ਅਜੇ ਵੀ ਮੇਰੇ ਕੋਲ ਬੈਠ ਕੇ ਮੈਨੂੰ ਆਪਣੇ ਦੁੱਖ ਦੱਸ ਰਹੇ ਹੋਣ। 

ਮੈ ਜੋ ਸਵੇਰੇ ਚਾਵਾ ਨਾਲ ਪਟਿਆਲੇ ਤੋ ਤੁਰਿਆ ਸੀ ਨੋਕਰੀ ਦੀ ਇੰਟਰਵਿਊ ਲਈ ਜਲੰਧਰ ਤੱਕ ਦੇ ਸਫਰ ਚ ਮੇਰਾ ਹਾਸਾ ਹੀ ਮੁੱਖ ਤੋ ਲਹਿ ਗਿਆ।ਜਲੰਧਰ ਤੋ ਪਠਾਨਕੋਟ ਦਾ ਰਸਤਾ ਮੇਰੇ ਲਈ ਜਿੰਦਗੀ ਦਾ ਸਭ ਤੋ ਔਖਾ ਰਸਤਾ ਸੀ।ਜਿਸ ਵਿੱਚ ਮੈ ਉਸ ਬਜੁਰਗ ਮਾਤਾ ਦੀਆ ਗੱਲਾ ਹੀ ਨਾ ਭੁੱਲ ਸਕਿਆ।

ਮੇਰੀ ਜਿੰਦਗੀ ਦੇ ਚੋਵੀ ਸਾਲਾ ਵਿੱਚ ਮੇਰੇ ਚੇਹਰੇ ਤੇ ਐਨੀ ਕਦੇ ਉਦਾਸੀ ਨਹੀ ਸੀ ਆਈ ਜਿਹਨੀ ਅੱਜ ਸੀ।ਮੈ ਸਾਰੇ ਰਸਤੇ ਵਿੱਚ ਉਸ ਮਾਤਾ ਜੀ ਬਾਰੇ ਸੋਚਦਾ ਆ ਰਿਹਾ ਸੀ।

“ਅਚਾਨਕ ਯਾਦ ਆਇਆ ਮੈਨੂੰ ਪਠਾਨਕੋਟ ਅੱਡੇ ਤੋ  ਵਿੱਕੀ ਨੇ ਵੀ ਲੈਣ ਆਉਣਾ ਹੈ।ਵਿੱਕੀ ਮੇਰਾ ਕਲਾਸਮੇਟ ਸੀ। ਮੈ ਤੇ ਵਿੱਕੀ ਨੇ ਚੰਡੀਗੜ ਪੰਜਾਬੀ ਯੂਨੀਵਰਸਿਟੀ ਵਿੱਚ ਕੱਠਿਆ ਨੇ ਤਿੰਨ ਸਾਲ ਪੜਾਈ ਕੀਤੀ ਸੀ ਤੇ ਅੱਜ ਅਸੀ ਦੁਬਾਰਾ ਪੰਜ ਸਾਲ ਬਾਅਦ ਮਿਲ ਰਹੇ ਸੀ।ਕੱਲ ਮੈ ਵਿਕੀ ਨੂੰ ਦੱਸਿਆ ਸੀ ਮੈ ਕੱਲ ਨੂੰ ਆਉਣਾ ਹੈ।ਮੈ ਵਿੱਕੀ ਨੂੰ ਫੋਨ ਕਰਕੇ ਕਿਹਾ ਕਿ ਮੈ ਪਠਾਨਕੋਟ ਪਹੁੰਚਣ ਵਾਲਾ ਹਾ ਤੂੰ ਬੱਸ ਅੱਡ ਤੇ ਆਜਾ ।ਐਨੇ ਨੂੰ ਬਾਹਰ ਵੇਖਿਆ ਮੈ ਬੱਸ ਅੱਡੇ ਤੇ ਪਹੁੰਚ ਹੀ ਚੁੱਕਾ ਸੀ।ਸੱਤ ਮਿੰਟ ਦੀ ਉਡੀਕ ਪਿਛੋ ਵਿੱਕੀ ਵੀ ਆ ਗਿਆ।ਜਿਹਨੀ ਵਿੱਕੀ ਦੇ ਚੇਹਰੇ ਤੇ ਖੁਸੀ ਸੀ ਮੇਰੇ ਚੇਹਰੇ ਤੇ ਉਹਨੀ ਹੀ ਉਦਾਸੀ ਸੀ ਉਸ ਮਾਤਾ ਲਈ। ਵਿੱਕੀ ਨੂੰ ਮਿਲਿਆ ਤੇ ਉਸਨੇ ਮੇਰੇ ਚੇਹਰੇ ਦੀ ਉਦਾਸੀ ਪੜ ਲਈ ।ਉਸਦੇ ਪੁੱਛਣ ਤੇ ਮੈ ਥਕਾਵਟ ਦਾ ਬਹਾਨਾ ਲਾ ਕੇ ਉਸਨੂੰ ਬਣਾਉਟੀ ਜਿਹਾ ਹੱਸਕੇ ਮਿਲਿਆ।ਅਸੀ ਦੋਵੇ ਘਰ ਚੱਲੇ ਗਏ ਤੇ ਉਸਨੇ ਆਪਣੇ ਪਰਿਵਾਰ ਨਾਲ ਮਿਲਾਇਆ ਤੇ ਮੈਨੂੰ ਚਾਹ ਪਾਣੀ ਪਲਾਇਆ ਤੇ ਅਸੀ ਥੋੜੀ ਦੇਰ ਕੁੱਝ ਗੱਲਾ ਕੀਤੀਆ ਤੇ ਮੈਨੂੰ ਉਹਨਾ ਨੇ ਇੱਕ ਰੂਮ ਦਿੱਤਾ ਅਰਾਮ ਕਰਨ ਲਈ।ਮੇ ਆਪਣੇ ਘਰ ਫੋਨ ਕਰਕੇ ਦੱਸ ਦਿਤਾ ਕਿ ਮੈ ਸਹੀ ਪਹੁੰਚ ਗਿਆ ਹਾ।ਕੁੱਝ ਸਮਾ ਅਰਾਮ ਕਰਨ ਪਿਛੋ ਮੈ ਨਹਾ ਧੋ ਕੇ ਰਾਤ ਦੀ ਰੋਟੀ ਖਾਦੀ ਤੇ ਮੈ ਸਵੇਰੇ ਇੰਟਰਵਿਊ ਲਈ ਜਾਣਾ ਸੀ ਤੇ ਕੁੱਝ ਥੱਕ ਚੁੱਕਾ ਸੀ ਇਸ ਲਈ ਮੈ ਵਿੱਕੀ ਦੇ ਕਹਿਣ ਤੇ ਪੈ ਗਿਆ ਵੈਸੇ ਮੈ ਅਜੇ ਏਥੇ ਹੀ ਰੁੱਕਣਾ ਸੀ।ਇੱਕ ਦੋ ਦਿਨ ।ਅਗਲੇ ਦਿਨ ਸਵੇਰੇ ਮੈ ਨੋ ਵੱਜੇ ਰੋਟੀ ਖਾ ਕੇ ਇੰਟਰਵਿਊ ਦੇਣ ਚਲਾ ਗਿਆ ਉਥੋ ਤਕਰੀਬਨ ਮੁੜਦਿਆ ਮੈਨੂੰ ਇੱਕ ਵੱਜ ਗਿਆ ਵਾਪਸ ਆਇਆ ਤੇ ਸਭ ਨੇ ਮੈਨੂੰ ਪੁਛਿਆ ਕਿ ਇੰਟਰਵਿਊ ਕਿਵੇ ਹੋਈ ਹੈ ? ਮੈ ਦੱਸਿਆ ਕਾਫੀ ਵਧੀਆ ਹੋ ਗਈ ਸੀ ਤੇ ਮੈ ਵੀ ਇਸ ਗੱਲ ਨੂੰ ਲੈਕੇ ਕਿਤੇ ਥੋੜਾ ਜਿਹਾ ਖੁਸ ਸੀ ।ਪਰ ਕਿਤੇ ਨਾ ਕਿਤੇ ਅਜੇ ਵੀ ਮੇਰੇ ਜਹਿਨ ਵਿੱਚ ਉਹੀ ਗੱਲਾ ਸੀ ਬਜੁਰਗ ਮਾਤਾ ਜੀ ਦੀਆ।ਮੈਨੂੰ ਰੋਟੀ ਪਾਣੀ ਦੇਣ ਪਿਛੋ  ਅੱਜ ਵਿੱਕੀ ਨੇ ਮੈਨੂੰ ਫਿਰ ਅਰਾਮ ਕਰਨ ਲਈ ਕਿਹਾ ਤੇ ਕਹਿਣ ਲੱਗਾ ਕੱਲ ਨੂੰ ਕਿਤੇ ਬਾਹਰ ਜਾਵਾਗੇ।ਮੈਨੂੰ ਫੇਰ ਇਕੱਲੇ ਨੂੰ ਰੂਮ ਦਿੱਤਾ ਤੇ ਅੱਜ ਐਨੀ ਥਕਾਵਟ ਨਹੀ ਸੀ ।ਪਰ ਉਸ ਬਜੁਰਗ ਮਾਤਾ ਦੀਆ ਗੱਲਾ ਅਜੇ ਵੀ ਮੇਰੇ ਜਹਿਨ ਵਿੱਚ ਘੁੰਮ ਰਹੀਆ ਸੀ।ਪਤਾ ਨਹੀ ਇਹ ਗੱਲਾ ਮੈਨੂੰ ਕਹਿਣਾ ਚਾਹੁੰਦੀਆ  ਸੀ ਤੂੰ ਮੈਨੂੰ ਆਪਣੀ ਕਾਪੀ ਤੇ ਉਤਾਰ ਲੈ।ਮੈ ਬੈਗ ਵਿੱਚੋ ਕਾਪੀ ਕੱਢੀ ਤੇ ਮੈ ਉਸ ਗੱਲਾ ਨੂੰ ਆਪਣੀ ਕਾਪੀ ਤੇ ਉਤਾਰਨ ਲੱਗਾ।ਲਿਖਦੇ ਹੋਏ ਕੁੱਝ ਚੀਕਾ ਸੁਣਾਈ ਦਿੱਤੀਆ ਤੇ ਮੈ ਆਪਣੀ ਖਿੜਕੀ ਤੋ ਦੇਖਿਆ ਇੱਕ ਬੰਦਾ ਇੱਕ  ਬਜੁਰਗ ਔਰਤ ਨੂੰ ਕੁੱਟ ਰਿਹਾ ਸੀ।ਮੈ ਵਿੱਕੀ ਨੂੰ ਪੁਛਿਆ ਇਹ ਕੀ ਹੈ  ਤਾ ਮੈਨੂੰ ਪਤਾ ਲੱਗਾ ਇਹ ਬੰਦਾ ਸਰਾਬ ਪਿਛੇ ਪੈਸਿਆ ਲਈ ਆਪਣੀ ਮਾ ਨੂੰ ਕੁਟਦਾ ਪਿਆ ਹੈ ।ਪਹਿਲਾ ਵੀ ਇੱਕ ਦੋ ਵਾਰ  ਐਦਾ ਹੋਇਆ ਹੈ ਵਿਕੀ ਨੇ ਮੈਨੂੰ ਦੱਸਿਆ।ਮੇਰਾ ਤਾ ਦਿਲ ਕਰ ਰਿਹਾ ਸੀ ਮੈ ਉਸ ਬੰਦੇ ਨੂੰ ਜਾਕੇ ਇਹ ਪੁੱਛਾ ਤੂੰ ਇਸ ਧਰਤੀ ਤੇ ਕਿਸ ਤਰਾ ਆਇਆ ਹੈ। ਜਾ ਤੈਨੂੰ ਕਿਸੇ ਪੱਥਰ ਨੇ ਜਨਮ ਦਿੱਤਾ ਸੀ।ਪਰ ਮੈ ਆਪਣੀਆ ਅੱਖਾਂ ਅੱਗੇ ਹੁੰਦਾ ਏ ਗੁਨਾਹ ਦੇਖਦਾ ਹੀ ਰਹਿ ਗਿਆ । ਕਿਉਂਕਿ ਮੈਨੂੰ ਵਿਕੀ ਨੇ ਇਹ ਕਹਿ ਕੇ ਰੋਕ ਲਿਆ ਵੀ ਇਹੋ ਜੇ ਬੰਦੇ ਦੇ ਕੀ ਮੂੰਹ ਲੱਗਣਾ ਤੇ ਦੂਜਾ ਮੈ ਕਦੇ ਕਿਸੇ ਤੇ ਹੱਥ ਵੀ ਨਹੀ ਚੱਕਿਆ ਸੀ ।ਤੇ ਇਹੋ ਜੇ ਨੇ ਕੀ ਸਮਝਣਾ ਸੀ ਜਿਸ ਨੂੰ ਇਹ ਨਹੀ ਪਤਾ ਕਿ ਉਹ ਉਸਨੂੰ ਕੁੱਟ ਰਿਹਾ ਹੈ ਜਿਸ ਨੇ ਉਸਨੂੰ ਜਨਮ ਦਿੱਤਾ ਹੈ। ਇਹ ਦੋ ਗੱਲਾ ਨੇ ਮੈਨੂੰ ਐਨਾ ਮਜਬੂਰ ਕਰ ਦਿੱਤਾ ਕਿ ਜਦੋ ਤੱਕ ਮੈ ਇਹਨਾ ਗੱਲਾ ਨੂੰ ਲਿਖ ਨਹੀ ਲੈਦਾ ਤਾ ਮੈਨੂੰ ਚੈਨ ਨਹੀ ਆਉਣਾ ਸੀ।ਮੈ ਫੇਰ ਇਸ ਗੱਲਾ ਨੂੰ ਲਿਖਣਾ ਸੂਰੂ ਕੀਤਾ ਤੇ ਵਿੱਕੀ ਨੇ ਅਵਾਜ ਮਾਰਕੇ ਬੁਲਾ ਲਿਆ ਤੇ ਕਹਿਣ ਲੱਗਾ ਚੱਲ ਸਹਿਰ ਕੁੱਝ ਖਾ ਪੀ ਕੇ ਆਉਨੇ ਆ।ਸਹਿਰ ਤੋ ਘਰ ਪਰਤਦਿਆ ਸਾਨੂੰ ਹਨੇਰਾ ਹੋ ਗਿਆ ਸੀ।ਤੇ ਅਸੀ ਦੁੱਧ ਦਾ ਗਲਾਸ ਪੀ ਕੇ ਸੋ ਗਏ।ਸਵੇਰੇ ਉਠਕੇ ਮੈ ਤੇ ਵਿੱਕੀ ਅੱਜ ਘੁੰਮਣ ਚਲੇ ਗਏ ਮੈਨੂੰ ਕਾਫੀ ਸੋਹਣੀਆ ਥਾਵਾ ਤੇ ਘੁਮਾਇਆ ਜਿਵੇ ਮੁਕਤੇਸਵਰ ਧਾਮ,ਰਣਜੀਤ ਸਾਗਰ ਡੈਮ ਆਦਿ ।ਹੁਣ ਅਗਲੇ ਦਿਨ ਮੈ ਵਾਪਸ ਘਰ ਨੂੰ ਨਿਕਲਣਾ ਸੀ।ਮੈਨੂੰ ਵਿੱਕੀ ਨੇ ਸਵੇਰੇ ਨੋ ਵਜੇ ਰੋਟੀ ਪਾਣੀ ਖਵਾ ਕੇ ਪਠਾਨਕੋਟ ਤੋ ਵਾਪਸ ਬੱਸ ਚੜਾ ਦਿੱਤਾ ਤੇ ਮੈ ਵਾਪਸੀ ਬੱਸ ਵਿੱਚ ਬੈਠ ਕੇ ਆਪਣਾ ਸਾਰਾ ਸਫਰ ਲਿਖਿਆ। ਜਿਸ ਵਿੱਚ ਮੈ ਬਜਰਗ ਮਾਤਾ ਦਾ ਦੁਖਦਾਈ ਕਿਸਾ ਸੁਣਿਆ ਸੀ ਤੇ ਵਿੱਕੀ ਦੇ ਘਰ ਤੋ ਖਿੜਕੀ ਵਾਲਾ ਸਰਾਬੀ ਦੁਆਰਾ ਮਾ ਨੂੰ ਕੁਟਣ ਦਾ  ਦ੍ਰਿਸ।

ਮੁੰਡਾ ਜੰਮਿਆ ਵੰਡੀਆ ਲੋਹੜੀਆਂ

ਧੀਆ ਦੀ ਵਾਰੀ ਵੰਡੇ ਦੁੱਖ ।

ਬਡੇਰੀ ਉਮਰੇ ਨਾ ਮਿਲੇ ਆਸਰੇ

ਮੰਗਕੇ ਹਰੀ ਕੀਤੀ ਸੀ ਕੁੱਖ ।

ਸਭ ਕੀਤੀਆ ਰੀਝਾ ਪੂਰੀਆ 

ਤੂੰ ਹਰ ਰੁੱਤ ਸੋਹਣਿਆ ਮਾਣੀ ।

ਦੁੱਧ ਪਲਾਇਆ ਛਾਤੀਆ ਚੀਰਕੇ

ਸਾਡੇ ਮੂੰਹ ਪਾਇਆ ਨਾ ਪਾਣੀ ।

ਚਾਵਾ ਨੂੰ ਬੰਨਿਆ ਪੀੜਾ ਨੇ

ਅਸੀ ਅੱਖਾ ਤੋ ਅੰਨੇ ਹੋਏ ।

ਜਿੰਦਗੀ ਦੇ ਬੁੱਝਗੇ ਦੀਵੇ 

ਤੇ ਆਪਣੇ ਆਣ ਨਾ ਰੋਏ ।

ਸਾਡੀ ਮੜੀ ਤਾ ਬਾਲੀ ਧੀਆ ਨੇ

ਲੱਭੇ ਪੁੱਤ ਨਾ ਕੰਧੇ ਵਾਰੀ ।

ਕਿਤੇ ਕੂਜੇ ਵਿੱਚ ਪਾਈ ਰੁੜਗੀ ਆ

ਸਾਡੀ ਕਬਰ ਦੀ ਮਿੱਟੀ ਸਾਰੀ।

ਨੋਟ ਇਹ ਕਹਾਣੀ ਇੱਕ ਕਾਲਪਨਿਕ ਹੈ। ਕਿਸੇ ਦੀ ਭਾਵਨਾਵਾ ਨੂੰ ਠੇਸ ਪਹੁੰਚਾਉਣਾ ਮੇਰਾ ਕੋਈ ਇਰਾਦਾ ਨਹੀ ਸੀ। ਪਰ ਇਹੋ ਜਿਹੀਆ ਗੱਲਾ  ਆਮ ਵੀ ਹੁੰਦੀਆ ਰਹਿੰਦੀਆ ਹਨ। ਮੇਰਾ ਇਸ ਕਹਾਣੀ ਨੂੰ ਲਿਖਣ ਦਾ ਮਕਸਦ ਇਹੋ ਸੀ ਵੀ ਜੋ ਇਸ ਕਹਾਣੀ ਨੂੰ ਪੜੇ ਉਹ ਆਪਣੇ ਮਾ,ਪਿਉ ਨਾਲ ਜੁੜਿਆ ਰਹੇ।ਬੱਚਾ ਆਪਣੇ ਮਾ ਪਿਉ ਤੋ ਵੱਖ ਹੋਕੇ ਭਾਵੇ ਕਿੰਨਾ ਵੀ ਖੁਸ ਹੋਵੇ ਪਰ ਮਾ ਪਿਉ ਦਾ ਧਿਆਨ ਆਪਣੇ ਬੱਚਿਆ ਵਿੱਚ ਹੀ ਰਹਿੰਦਾ ਹੈ।ਤੇ ਪਹਿਲਾ ਮੈ ਇੱਕ ਕਹਾਣੀ ਔਰਤ ਦੀ ਇੱਜਤ ਲਿਖੀ ਸੀ। ਉਸ ਵਿੱਚ ਮੈ ਉਹਨਾ ਔਰਤਾ ਬਾਰੇ ਲਿਖਿਆ ਸੀ ਜੋ ਪਤਾ ਨਹੀ ਜਿੰਦਗੀ ਵਿੱਚ ਕੀ ਕੀ ਮੁਸੀਬਤਾ ਝੱਲ ਕੇ ਆਪਣੇ ਬੱਚਿਆ ਨੂੰ ਵੱਡਾ ਕਰਦੀਆ ਹਨ।

ਤੁਸੀ ਆਪਣੇ ਸੁਝਾਅ ਵੀ ਦੇ ਸਕਦੇ ਹੋ

ਲੇਖਕ ਸੁੱਖ ਸਿੰਘ ਮੱਟ

ਤਹਿਸੀਲ -ਡਾਕ ਸਮਾਣਾ   

ਜਿਲਾ ਪਟਿਆਲਾ

ਵਾਟਸਐਪ ਨੰ: 95691-33888

Insta id: sukh_singh_matt

2 Comments

  • oooooo
    Posted April 22, 2024 at 3:16 pm

    waooooooo

  • Gill Gareeb
    Posted April 25, 2021 at 7:30 am

    Bhut sohna likhya veere

Leave a comment

0.0/5

Facebook
YouTube
YouTube
Pinterest
Pinterest
fb-share-icon
Telegram