Skip to content Skip to footer

ਇਹ ਕਹਾਣੀ ਘੁੰਮਦੀ ਐ ਇੱਕ ਪਿੰਡ ਦੇ ਮੁੰਡੇ ਦੇ ਦੁਆਲੇ ਉਮਰ ਤਕਰੀਬਨ ੧੮ ਕੁ ਸਾਲ|ਉਸ ਦੇ ਘਰਦੇ ਉਸ ਨੂੰ ਪੜਨ ਲਈ ਸ਼ਹਿਰ ਭੇਜ ਦਿੰਦੇ ਹਨ |ਉਹ ਘਰੋਂ ਬੜਾ ਖੁਸ਼ ਹੋਕੇ ਨਿਕਲਦਾ ਹੈ ਸ਼ਹਿਰ ਲਈ ,ਉਹ ਸ਼ਹਿਰ ਦੀਆ ਰੌਣਕਾਂ, ਓਥੋਂ ਦੇ ਹਾਣ ਹਾਣੀ ਓਥੋਂ ਦਾ ਰਹਿਣ ਸਹਿਣ ਸਭ ਬਾਰੇ ਸੋਚਦਾ ਹੋਇਆ ਰਾਸਤਾ ਤਹਿ ਕਰ ਰਿਹਾ ਹੁੰਦਾ ਹੈ | ਉਸ ਨੂੰ ਉਸ ਦੇ ਪਸੰਦ ਦੇ ਇੰਸਟੀਟਿਊਟ ਵਿਚ ਦਾਖਲਾ ਮਿਲ ਜਾਂਦਾ ਹੈ ਪਰ ਅਚਾਨਕ ਉਸ ਨੂੰ ਇਕ ਝਟਕਾ ਲੱਗਦਾ ਹੈ , ਜਦੋ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਨੂੰ ਅੱਜ ਤੋਂ ਹੋਸਟਲ ਵਿਚ ਰਹਿਣਾ ਪਵੇਗਾ ਅਤੇ ਉਸ ਹੋਸਟਲ ਵਿਚ ਸਮਾਰਟਫੋਨ ਰੱਖਣ ਦੀ ਮੰਜੂਰੀ ਨਹੀਂ ਸੀ |ਹੁਣ ਤੁਸੀਂ ਸੋਚ ਰਹੇ ਹੋਵੋਗੇ ਵੀ ਉਹ ਸਮਾਰਟਫੋਨ ਦੀ ਲੱਤ ਕਾਰਨ ਦੁਖੀ ਹੋਵੇਗਾ ਪਰ ਨਹੀਂ ਇਸ ਦੁੱਖ ਦਾ ਕਾਰਨ ਕੁਝ ਹੋਰ ਸੀ ਆਓ ਝਾਤੀ ਮਾਰਦੇ ਆ ਉਸ ਵੱਲ …..

ਅਸਲ ਵਿਚ ਗੱਲ ਏ ਹੈ , ਉਹ ਮੁੰਡਾ ਇੱਕ ਕੁੜੀ ਨੂੰ ਬਹੁਤ ਪਿਆਰ ਕਰਦਾ ਸੀ ਜੋ ਉਸ ਨੂੰ ਉਸ ਦੇ ਪੁਰਾਣੇ ਸਕੂਲ ਵਿਚ ਮਿਲੀ ਸੀ |

ਇਕ ਸਾਲ ਵਿਚ ਹੀ ਏਨਾ ਦੀ ਦੋਸਤੀ ਐਨੀ ਗੂੜੀ  ਹੋ ਗਈ ਸੀ ਕਿ ਇਹ ਦੋਹੇ ਇਕ ਦੂਜੇ ਨੂੰ ਖੋਣ ਤੋਂ ਡਰਨ ਲੱਗ ਗਏ ਸੀ |ਹੌਲੀ ਹੌਲੀ ਮੁੰਡੇ ਨੂੰ ਉਸ ਕੁੜੀ ਨਾਲ ਪਿਆਰ ਹੋ ਗਿਆ ਪਰ ਉਹ ਕੁੜੀ ਨਾਲ ਦੋਸਤੀ ਨਹੀਂ ਖੋਣਾ ਚਾਉਂਦਾ ਸੀ, ਬਸ ਇਸ ਡਰੋ ਉਹ ਇਜਹਾਰ ਨਾ ਕਰਦਾ ਕੁੜੀ ਨੂੰ | ਇਕ ਦਿਨ ਉਸ ਨੇ ਕੁੜੀ ਸਾਮਣੇ ਇਜਹਾਰ ਕਰ ਦਿੱਤਾ ਪਰ ਕੁੜੀ ਨੇ ਅੱਗੋਂ ਮਨਾ ਕਰ ਦਿੱਤਾ ਤੇ ਕਿਹਾ ਵੀ ਆਪ ਬਹੁਤ ਚੰਗੇ ਦੋਸਤ ਹਾ , ਮੈਂ ਇਸ ਤੋਂ ਅੱਗੇ ਕੋਈ ਰਿਸ਼ਤਾ ਨਹੀਂ ਰੱਖ ਸਕਦੀ| ਉਹ ਹਮੇਸ਼ਾ ਕਹਿੰਦੀ ਰਹਿੰਦੀ ਕਿ ਵੈਸੇ ਵੀ ਅੱਗੇ ਆਪਣਾ ਕੋਈ ਭਵਿੱਖ ਨਹੀਂ ਐ ,ਮੇਰੇ ਘਰਦਿਆਂ ਨੇ ਕਦੇ ਵੀ ਆ ਆਪਣੇ ਵਿਆਹ ਲਈ ਨਹੀਂ ਮੰਨਣਾ ਪਰ ਮੈਂ ਓਦਾਂ ਹਮੇਸ਼ਾ ਤੇਰੇ ਨਾਲ ਆ ਹਮੇਸ਼ਾ ਇਕ ਚੰਗੀ ਦੋਸਤ ਬਣਕੇ ਰਹਾਂਗੀ |

ਪਰ ਅੱਗੇ ਇਹਨਾਂ ਵਿਚ ਜੋ ਵੀ ਹੋਇਆ ਦੋਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ………….

                                  ਹੋਸਟਲ

ਜਦੋ ਉਹ ਮੁੰਡਾ ਹੋਸਟਲ ਵਿਚ ਰਹਿਣ ਲੱਗ ਪਿਆ ਤਾ ਸਾਦਾ ਫੋਨ ਹੋਣ ਕਰਕੇ ਦੋਹਾ ਵਿਚਕਾਰ ਜ਼ਿਆਦਾ ਗੱਲਬਾਤ ਨਹੀਂ ਹੋ ਪਾਉਂਦੀ ਸੀ ਕਿਉਂਕਿ ਸਵੇਰ ਤੋਂ ਲੈਕੇ ਦੁਪਹਿਰ ਤੱਕ ਦੋਹੇ ਆਪਣੀਆਂ ਕਲਾਸਾਂ ਲਗਾਉਣ ਜਾਂਦੇ ਸੀ ਤੇ ਫਿਰ ਘਰੇ ਹੋਣ ਕਰਕੇ ਕੁੜੀ ਵੀ ਜ਼ਿਆਦਾ ਸਮਾਂ ਗੱਲ ਨਹੀਂ ਕਰ ਪਾਉਂਦੀ ਸੀ ਮੁੰਡੇ ਨਾਲ ਫੋਨ ਤੇ |

(ਕਹਾਣੀ ਵਿਚ ਬਾਰ ਬਾਰ ਮੁੰਡਾ ਕੁੜੀ ਸੁਣਕੇ ਤੁਹਾਨੂੰ ਵੀ ਵਧੀਆ ਨਹੀਂ ਲੱਗ ਰਿਹਾ ਹੋਣਾ ਤਾ ਮੈਂ ਸੋਡੀ ਪਹਿਚਾਣ ਕਰ ਦਿੰਨਾ ਹਾ ਮੁੰਡੇ ਦਾ ਨਾਮ ਕੀਰਤ ਸੀ ਤੇ ਕੁੜੀ ਦਾ ਨਾਮ ਸਾਕਸ਼ੀ )

ਹੌਲੀ ਹੌਲੀ ਦੋਹਾ ਵਿਚਕਾਰ ਗੱਲਬਾਤ ਕਾਫੀ ਘਟ ਗਈ ਸੀ ਤੇ ਲੜਾਈਆਂ ਕਾਫੀ ਵੱਧ ਗਈਆਂ ਸਨ| ਕੀਰਤ ਦੇ ਦਿਮਾਗ ਤੇ ਪਹਿਲਾ ਹੀ ਪੜ੍ਹਾਈ ਦਾ ਬਹੁਤ ਬੋਝ ਸੀ ਤੇ ਉਪਰੋਂ ਇਹ ਸਭ ਹੋਣ ਕਰਕੇ ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ| ਇਸ ਸਭ ਦਾ ਉਸ ਦੀ ਪੜ੍ਹਾਈ ਤੇ ਬਹੁਤ ਅਸਰ ਪੈ ਰਿਹਾ ਸੀ, ਜਿਸ ਕਰਕੇ ਉਸ ਦੇ ਨੰਬਰ ਦਿਨ ਬ ਦਿਨ ਘਟ ਰਹੇ ਸਨ ਜਿਸ ਕਰਕੇ ਉਸ ਨੂੰ ਘਰਦਿਆਂ ਤੋਂ ਵੀ ਕਾਫੀ ਡਾਂਟ ਪੈਂਦੀ | ਕੀਰਤ ਦੇ ਘਰਦੇ ਉਸ ਨੂੰ ਵਾਪਿਸ ਘਰ ਆਉਣ ਲਈ ਕਹਿਣ ਲੱਗ ਪਏ | ਕੀਰਤ ਦੇ ਦਿਮਾਗ ਤੇ ਇਹ ਸਭ ਚੀਜਾਂ ਦਾ ਬਹੁਤ ਅਸਰ ਪੈ ਰਿਹਾ ਸੀ | ਉਹ ਹਮੇਸ਼ਾ ਇਹੋ ਸੋਚਦਾ ਰਹਿੰਦਾ ਕਿ ਉਹ ਆਪਣੇ ਤੇ ਸਾਕਸ਼ੀ ਵਿਚਕਾਰ ਸਭ ਠੀਕ ਕਿਵੇਂ ਕਰ ਸਕਦਾ ਹੈ, ਜਿਸ ਕਾਰਨ ਉਹ ਪੜ੍ਹਾਈ ਨਾਲੋਂ ਵੱਧ ਧਿਆਨ ਇਹ ਸਭ ਚੀਜਾਂ ਤੇ ਦੇ ਰਿਹਾ ਸੀ| ਇਹ ਹੋਸਟਲ ਦੀਆ ਕੰਧਾਂ ਉਸ ਨੂੰ ਹਮੇਸ਼ਾ ਖਾਣ ਨੂੰ ਪੈਂਦੀਆਂ ਸੀ| ਫਿਰ ਉਸ ਦੇ ਮਨ ਅੰਦਰ ਖਿਆਲ ਆਇਆ ਵੀ ਜੇਕਰ ਉਹ ਹੋਸਟਲ ਤੋਂ ਨਿਕਲ ਕੇ ਕੀਤੇ ਹੋਰ  ਰਹਿਣ ਲੱਗ ਪਏ ਤਾ ਸਭ ਠੀਕ ਹੋ ਸਕਦਾ ਹੈ ਕਿਉਂਕਿ ਇਸ ਨਾਲ ਕੀਰਤ ਕੋਲ ਸਮਾਰਟਫੋਨ ਆ ਜਾਏਗਾ ਤੇ ਉਹ ਪਹਿਲਾ ਵਾਂਗ ਸਾਕਸ਼ੀ ਨਾਲ ਗੱਲ ਕਰ ਪਾਏਗਾ|

ਕੀਰਤ ਨੇ ਘਰਦਿਆਂ ਨਾਲ ਗੱਲ ਕਰੀ  ਉਸ ਦਾ ਹੋਸਟਲ ਵਿਚ ਜੀਅ ਨਹੀਂ ਲੱਗ ਰਿਹਾ , ਜਿਸ ਕਰਕੇ ਉਹ ਪੀ ਜੀ ਵਿਚ ਸ਼ਿਫਟ ਕਰਨਾ ਚਾਉਂਦਾ ਹੈ ਪਰ ਕੀਰਤ ਦੇ ਘਰਦਿਆਂ ਨੇ ਸਾਫ ਮਨਾ ਕਰਨ ਦਿੱਤਾ, ਜਿਸ ਕਰਕੇ ਕੀਰਤ ਫੋਨ ਕੱਟਣ ਤੋਂ ਬਾਅਦ ਕਮਰਾ ਬੰਦਾ ਕਰਕੇ ਰੋਣ ਲੱਗ ਪਿਆ |

ਸਾਕਸ਼ੀ ਅੱਜ ਕੱਲ ਆਈਲੈਟਸ ਦੀਆ ਕਲਾਸਾਂ ਲਗਾਉਂਦੀ ਸੀ |ਉਸਦੀ ਪੱਕੀ ਸਹੇਲੀ ਪ੍ਰੀਤ ਵੀ ਉਸਦੇ ਨਾਲ ਲੱਗੀ ਹੋਈ ਸੀ| ਓਥੇ ਕਲਾਸ ਵਿਚ ਸਾਕਸ਼ੀ ਦੀ ਅਵਤਾਰ ਨਾਮ ਦੇ ਇਕ ਮੁੰਡੇ ਨਾਲ ਦੋਸਤੀ ਹੋ ਗਈ |ਜਿਥੇ ਸਾਕਸ਼ੀ ਤੇ ਕੀਰਤ ਵਿਚਕਾਰ ਲੜਾਈਆਂ ਵੱਧ ਰਹੀਆਂ ਸੀ, ਓਥੇ ਹੀ ਅਵਤਾਰ ਤੇ ਸਾਕਸ਼ੀ ਵਿਚਕਾਰ ਨਜਦੀਕੀਆਂ ਵੱਧ ਰਹੀਆਂ ਸੀ| ਕੀਰਤ ਨੂੰ ਵੀ ਇਸ ਬਾਰੇ ਪਤਾ ਸੀ, ਜਿਸ ਕਰਕੇ ਕੀਰਤ ਨੂੰ ਮਚੇਵਾ ਲੱਗਦਾ ਤੇ ਉਹ ਸਾਕਸ਼ੀ ਨੂੰ ਅਵਤਾਰ ਤੋਂ ਦੂਰ ਰਹਿਣ ਲਈ ਕਹਿੰਦਾ ਪਰ ਸਾਕਸ਼ੀ ਦਾ ਹਮੇਸ਼ਾ ਇਹੋ ਜਵਾਬ ਹੁੰਦਾ ਕੇ ਉਹ ਸਿਰਫ ਦੋਸਤ ਹੈ ਹੋਰ ਕੁਝ ਨਹੀਂ |

ਕੀਰਤ ਸਾਕਸ਼ੀ ਦੇ ਸਾਹਮਣੇ ਤਾ ਹੱਸ ਕੇ ਸਾਰ ਦਿੰਦਾ ਪਰ ਉਸ ਦੇ ਮਨ ਅੰਦਰ ਕਾਫੀ ਬੁਰੇ ਖਿਆਲਾਂ ਨੇ ਘਰ ਕਰ ਲਿਆ ਸੀ | ਉਸ ਦੇ ਮਨ ਅੰਦਰ ਇਕ ਡਰ ਪੈਦਾ ਹੋ ਗਿਆ ਸੀ ਵੀ ਸ਼ਾਇਦ ਸਾਕਸ਼ੀ ਹੁਣ ਉਸ ਤੋਂ ਦੂਰ ਚਲੀ ਜਾਵੇਗੀ ਤੇ ਉਸ ਦਾ ਸਭ ਕੁਝ ਖਤਮ ਹੋ ਜਾਏਗਾ| ਇਸ ਬਾਰ ਕੀਰਤ ਕਿਸੇ ਨਾਲ ਕੋਈ ਗੱਲ ਵੀ ਨਾ ਕਰਦਾ ਸਿਰਫ ਇਕ ਜਣੇ ਤੋਂ ਬਿਨਾ ,ਉਹ ਸੀ ਉਸਦੀ ਭੈਣ ਅਮਨ |ਅਮਨ ਉਸ ਦੀ ਸਕੀ ਭੈਣ ਤੇ ਨਹੀਂ ਸੀ ਪਰ ਸਕੂਲ ਵਿਚ ਇਕੱਠੇ ਪੜ੍ਹਨ ਕਰਕੇ ਦੋਹਾ ਦਾ ਰਿਸ਼ਤਾ ਸਕੇ ਭੈਣ ਭਰਾਵਾਂ ਵਰਗਾ ਬਣ ਗਿਆ ਸੀ| ਕੀਰਤ ਕੋਲ ਉਸ ਟਾਈਮ ਸਿਰਫ ਅਮਨ ਹੀ ਸੀ ਜੋ ਉਸ ਨੂੰ ਸਮਝ ਰਹੀ ਸੀ ਤੇ ਉਸਦਾ ਸਾਥ ਵੀ ਦੇ ਰਹੀ ਸੀ ਪਰ ਸ਼ਾਇਦ ਕਿਸਮਤ ਕੀਰਤ ਵੱਲ ਨਹੀਂ ਸੀ| ਏਦਾਂ ਹੀ ਦਿਨ ਗੁਜਰ ਰਹੇ ਸਨ ਤੇ ਹਾਲਾਤ ਵਿਗੜ ਰਹੇ ਸਨ| ਇਕ ਦਿਨ ਕੀਰਤ ਏਦਾਂ ਹੀ ਉਦਾਸ ਬੈਠਾ ਸੀ ਤੇ ਓਦੋ ਹੀ ਉਸ ਨੂੰ ਆਪਣੀ ਮੰਮੀ ਦਾ ਫੋਨ ਆਉਂਦਾ ਹੈ ਅਤੇ ਉਸ ਤੋਂ ਬਾਅਦ ਕੀਰਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਕਿਉਂਕਿ ਉਸ ਦੀ ਮੰਮੀ ਨੇ ਦੱਸਿਆ ਨੇ ਕੀਰਤ ਦੇ ਡੈਡੀ ਕੀਰਤ ਨੂੰ ਪੀ ਜੀ ਸ਼ਿਫਟ ਕਰਨ ਲਈ ਮੰਨ ਗਏ ਨੇ| ਕੀਰਤ ਬਹੁਤ ਖੁਸ਼ ਸੀ ਕਿਉਂਕਿ ਉਹ ਸੋਚ ਰਿਹਾ ਸੀ ਵੀ ਸਭ ਠੀਕ ਹੋ ਜਾਏਗਾ| ਉਹ ਇਹ ਗੱਲ ਅਮਨ ਤੇ ਸਾਕਸ਼ੀ ਨਾਲ ਵੀ ਸਾਂਝੀ ਕਰਦਾ ਹੈ ,ਉਹ ਦੋਨੋ ਵੀ ਖੁਸ਼ ਹੋ ਜਾਂਦੀਆਂ ਨੇ ਪਰ ਸ਼ਾਇਦ ਕੀਰਤ ਦੀ ਕਿਸਮਤ ਵਿਚ ਹਾਸੇ ਹੈ ਹੀ ਨਹੀਂ ਸਨ |

                                            ਪੀ ਜੀ ਅਤੇ ਪਿਆਰ

ਆਖਿਰ ਉਹ ਦਿਨ ਆ ਹੀ ਗਿਆ, ਜਦੋ ਕੀਰਤ ਪੀ ਜੀ ਵਿਚ ਸ਼ਿਫਟ ਹੋ ਗਿਆ| ਓਥੇ ਓਹਦੇ ਨਾਲ ਕਮਰੇ ਵਿਚ ਰਿਤੇਸ਼ ਨਾਮ ਦਾ ਮੁੰਡਾ ਰਹਿੰਦਾ ਸੀ, ਜੋ ਉਸਦਾ ਕਲਾਸਮੇਟ ਵੀ ਸੀ |ਹੁਣ ਕੀਰਤ ਤੇ ਸਾਕਸ਼ੀ ਵਿਚਕਾਰ ਗੱਲਬਾਤ ਦਾ ਸਮਾਂ ਤਾ ਵੱਧ ਗਿਆ ਪਰ ਹਾਲਾਤ ਹਜੇ ਵੀ ਖਰਾਬ ਹੀ ਸਨ| ਇਸ ਸਭ ਨੇ ਕੀਰਤ ਦੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਸੀ| ਉਹ ਸਾਰਾ ਦਿਨ ਦੁਖੀ ਰਹਿੰਦਾ ਤੇ ਲੁਕ ਲੁਕ ਰੋਂਦਾ ਰਹਿੰਦਾ| ਉਸ ਦੇ ਹਾਲਾਤਾਂ ਬਾਰੇ ਸਿਰਫ ਅਮਨ ਨੂੰ ਪਤਾ ਸੀ ਬਾਕੀ ਸਭ ਦੇ ਸਾਹਮਣੇ ਤਾ ਕੀਰਤ ਖੁਦ ਨੂੰ ਬਹੁਤ ਖੁਸ਼ ਦਿਖੋਂਦਾ ਸੀ |ਏਧਰ ਕੀਰਤ ਤੇ ਸਾਕਸ਼ੀ ਵਿਚਕਾਰ ਲੜਾਈਆਂ ਵੱਧ ਰਹੀਆਂ ਸੀ ਤੇ ਅਵਤਾਰ ਨਾਲ ਸਾਕਸ਼ੀ ਦੀਆ ਨਜਦੀਕੀਆਂ |ਕੀਰਤ ਨੂੰ ਇਹ ਗੱਲਾਂ ਮਹਿਸੂਸ ਤੇ ਜਰੂਰ ਹੋਣ ਲੱਗ ਪਈਆਂ ਸੀ ਪਰ ਉਸ ਨੂੰ ਸਾਕਸ਼ੀ ਨਾਲ ਪਿਆਰ ਹੀ ਐਨਾ ਸੀ ਕਿ ਉਸ ਦਾ ਦਿਲ ਮੰਨਣ ਤੋਂ ਮਨਾ ਕਰ ਦਿੰਦਾ ਸੀ |

ਇਸ ਸਭ ਨੇ ਕੀਰਤ ਦਾ ਮਨ ਪੜ੍ਹਾਈ ਤੋਂ ਬਿਲਕੁਲ ਹਟਾ ਦਿੱਤਾ ਸੀ, ਜਿਸ ਕਰਕੇ ਉਸ ਨੂੰ ਘਰਦਿਆਂ ਤੋਂ ਕਾਫੀ

ਡਾਂਟ ਪੈਂਦੀ ਤੇ ਉਹ ਬਸ ਰੋਂਦਾ ਹੀ ਰਹਿੰਦਾ|

ਇਕ ਦਿਨ ਸਾਕਸ਼ੀ ਦੀ ਇੰਸਟਾਗ੍ਰਾਮ ਆਈ ਡੀ ਚੱਲ ਨਹੀਂ ਰਹੀ ਸੀ, ਉਸ ਨੇ ਕੀਰਤ ਨੂੰ ਆਈ ਡੀ ਠੀਕ ਕਰਨ ਲਈ ਕਿਹਾ | ਕੀਰਤ ਨੇ ਆਈ ਡੀ ਤੇ ਠੀਕ ਕਰ ਦਿੱਤੀ ਪਰ ਉਸ ਦਿਨ ਜੋ ਹੋਇਆ ਉਸ ਨੇ ਓਨਾ ਦਾ ਰਿਸ਼ਤਾ ਤੇ ਹਾਲਾਤ ਬਿਲਕੁਲ ਖਰਾਬ ਕਰ ਦਿੱਤੇ| ਉਸ ਨੇ ਦੇਖਿਆ ਕੇ ਚੈਟ ਵਿਚ ਅਵਤਾਰ ਦਾ ਦੋਸਤ ਸਾਕਸ਼ੀ ਨੂੰ ਭਾਬੀ ਕਹਿ ਕੇ ਗੱਲ ਕਰ ਰਿਹਾ ਸੀ| ਇਹ ਸਭ ਦੇਖਣ ਤੋਂ ਬਾਅਦ ਕੀਰਤ ਦੀ ਧੜਕਣ ਵੱਧ ਗਈ ਤੇ ਉਹ ਰੋਣ ਲੱਗ ਪਿਆ| ਕੀਰਤ ਨੇ ਓਸੇ ਵੇਲੇ ਅਮਨ ਨੂੰ ਫੋਨ ਲਾਇਆ ਤੇ ਸਾਰੀ ਗੱਲ ਦੱਸੀ| ਇਹ ਰਾਤ ਦੇ ਕਰੀਬ ੧੨ ਵਜੇ ਦੀ ਗੱਲ ਸੀ ,ਅਮਨ ਨੇ ਕੀਰਤ ਨੂੰ ਚੁੱਪ ਕਰਾਇਆ ਤੇ ਦਿਲਾਸਾ ਦਿੰਦੇ ਕਿਹਾ ਵੀ ਏਦਾਂ ਦਾ ਕੁਝ ਨਹੀਂ ਹੋਣਾ ਇਹ ਸਭ ਮਜਾਕ ਕਰ ਰਹੇ ਹੋਣੇ |ਕੀਰਤ ਅਮਨ ਦੇ ਸਾਹਮਣੇ ਤੇ ਚੁੱਪ ਕਰ ਗਿਆ ਪਰ ਉਸ ਦੇ ਦਿਮਾਗ ਅੰਦਰ ਖਿਆਲਾਂ ਦਾ ਭੁਚਾਲ ਆਇਆ ਪਿਆ ਸੀ| ਇਸ ਬਾਰ ਉਸ ਦਾ ਦਿਲ ਕੁਝ ਹੋਰ ਕਹਿ ਰਿਹਾ ਸੀ ,ਜਿਸ ਕਰਕੇ ਕੀਰਤ ਨੂੰ ਨੀਂਦ ਵੀ ਨਹੀਂ ਆ ਰਹੀ ਸੀ |ਅਚਾਨਕ ਉਸ ਦੇ ਮਨ ਅੰਦਰ ਖਿਆਲ ਆਇਆ ਕਿ ਹੁਣ ਸ਼ਰਾਬ ਹੀ ਉਸ ਦੇ ਮਨ ਨੂੰ ਸ਼ਾਂਤ ਕਰ ਸਕਦੀ ਹੈ| ਰਾਤ ਦੇ ੨ ਵੱਜੇ ਹੋਏ ਸਨ ਤੇ ਕੀਰਤ ਆਪਣੇ ਦੋਸਤ ਨਾਲ ਗੇਟ ਟੱਪ ਕੇ ਠੇਕੇ ਤੋਂ ਦਾਰੂ ਲੈਣ ਚਲਾ ਗਿਆ| ਠੇਕਾ ਦੂਰ ਹੋਣ ਕਰਕੇ ਓਹਨਾ ਨੂੰ ਵਾਪਿਸ ਆਉਂਦੇ ਆਉਂਦੇ ਸਵੇਰ ਦੇ ਪੰਜ ਵੱਜ ਗਏ| ਇਸ ਤੋਂ ਬਾਅਦ ਕੀਰਤ ਨੇ ਸ਼ਰਾਬ ਪੀਤੀ ਤੇ ਨਸ਼ੇ ਦੀ ਹਾਲਾਤ ਵਿਚ ਚਲਾ ਗਿਆ ਅਤੇ ਸੌਣ  ਦੀ ਤਿਆਰੀ ਕਰਨ ਲੱਗਾ ਪਰ ਏਨੇ ਨੂੰ ਕੀਰਤ ਦੇ ਕਲਾਸ ਜਾਣ ਦਾ ਟਾਈਮ ਹੋ ਗਿਆ ਸੀ| ਉਸ ਨੇ ਕੱਪੜੇ ਬਦਲੇ ਤੇ ਏਦਾਂ ਹੀ ਨਸ਼ੇ ਦੀ ਹਾਲਾਤ ਵਿਚ ਕਲਾਸ ਚਲਾ ਗਿਆ |

ਉਸ ਦੇ ਮਨ ਵਿਚ ਹਜੇ ਵੀ ਓਹੀ ਸਭ ਗੱਲਾਂ ਚੱਲ ਰਹੀਆਂ ਸਨ |ਉਸਨੇ ਕਲਾਸ ਤੋਂ ਵਾਪਿਸ ਆਕੇ ਸਭ ਤੋਂ ਪਹਿਲਾਂ ਸਾਕਸ਼ੀ ਨੂੰ ਮੈਸਜ ਕੀਤਾ ਤੇ ਇਸ ਸਭ ਬਾਰੇ ਪੁੱਛਿਆ ਪਰ ਸਾਕਸ਼ੀ ਨੇ ਕਿਹਾ ਵੀ ਏਦਾਂ ਦਾ ਕੁਝ ਨਹੀਂ ਏ , ਉਹ ਸਿਰਫ ਮਜਾਕ ਕਰ ਰਹੇ ਸਨ| ਇਸ ਤੋਂ ਬਾਅਦ ਸਾਕਸ਼ੀ ਫਿਰ ਤੋਂ ਕੀਰਤ ਨਾਲ ਲੜ੍ਹ ਪਈ ਕਿ ਤੂੰ ਮੇਰੇ ਤੇ ਸ਼ੱਕ ਕੀਤਾ| ਕੀਰਤ ਨੂੰ ਵੀ ਕਾਫੀ ਬੁਰਾ ਲੱਗ ਰਿਹਾ ਸੀ ਪਰ ਦੂਜੇ ਪਾਸੇ ਕੀਰਤ ਦਾ ਮਨ ਹਜੇ ਵੀ ਨਹੀਂ ਮੰਨ ਰਿਹਾ ਸੀ| ਸ਼ਾਇਦ ਕੀਰਤ ਨੇ ਮੰਨ ਲਿਆ ਸੀ ਵੀ ਓਹਦੀ ਸਾਕਸ਼ੀ ਪਹਿਲਾਂ ਵਾਲੀ ਨਹੀਂ ਰਹਿ ਗਈ ਹੈ| ਅਮਨ ਵੀ ਕੀਰਤ ਨੂੰ ਇਸ ਸਭ ਤੋਂ ਧਿਆਨ ਹਟਾਕੇ ਪੜ੍ਹਾਈ ਵੱਲ ਧਿਆਨ ਦੇਣ ਲਈ ਕਹਿੰਦੀ ਪਰ ਕੀਰਤ ਦੀ ਹਾਲਤ ਠੀਕ ਨਹੀਂ ਹੋ ਰਹੀ ਸੀ| ਸਿਆਣੇ ਕਹਿੰਦੇ ਵੀ ਕਿਸਮਤ ਜਦੋ ਮਾਰ ਪਾਉਂਦੀ ਹੈ ਤਾ ਬਹੁਤ ਭੈੜੀ ਮਾਰ ਪਾਉਂਦੀ ਹੈ |

                                                    ਨਵਾਂ ਮੋੜ

ਦੀਵਾਲੀ ਦਾ ਤਿਓਹਾਰ ਆ ਗਿਆ ਸੀ ਤੇ ਕੀਰਤ ਵੀ ਛੁੱਟੀ ਹੋਣ ਕਰਕੇ ਘਰੇ ਚਲਾ ਗਿਆ ਸੀ| ਘਰ ਜਾਕੇ ਦੇਖਿਆ ਤਾ ਕੀਰਤ ਦੇ ਪੜਦਾਦੀ ਜੀ ਦੀ ਹਾਲਤ ਬਹੁਤ ਖਰਾਬ ਸੀ ਜਿਸ ਕਰਕੇ ਘਰ ਵਿਚ ਕਾਫੀ ਟੇਂਸ਼ਨ ਵਾਲਾ ਮਾਹੌਲ ਸੀ| ਦੀਵਾਲੀ ਤੋਂ ਦੋ ਦਿਨ ਬਾਅਦ ਦੀ ਗੱਲ ਹੈ ਕਿ ਕੀਰਤ ਦੇ ਪੜਦਾਦੀ ਜੀ ਦੀ ਹਾਲਤ ਬਹੁਤ ਵਿਗੜ ਗਈ , ਜਿਸ ਕਰਕੇ ਓਨਾ ਨੂੰ ਹਸਪਤਾਲ ਲੈਕੇ ਜਾਣਾ ਪਿਆ ਪਰ ਰਾਸਤੇ ਵਿਚ ਹੀ ਕੀਰਤ ਦੇ ਪੜਦਾਦੀ ਜੀ ਦਮ ਤੋੜ ਗਏ |ਸ਼ਾਇਦ ਕੀਰਤ ਲਈ ਪਹਿਲੀ ਬਾਰ ਸੀ, ਜਦੋ ਕੋਈ ਉਸ ਦਾ ਆ ਏਨਾ ਕਰੀਬੀ ਉਸ ਨੂੰ ਛੱਡ ਕੇ ਹਮੇਸ਼ਾ ਲਈ ਦੂਰ ਚੱਲ ਗਿਆ ਸੀ| ਕੀਰਤ ਹਜੇ ਵੀ ਯਕੀਨ ਨਹੀਂ ਕਰ ਪਾ ਰਿਹਾ ਸੀ| ਕੀਰਤ ਫੁੱਲ ਚੁਗਣ ਤੋਂ ਬਾਅਦ ਪੜ੍ਹਾਈ ਲਈ ਵਾਪਿਸ ਚਲਾ ਗਿਆ ਪਰ ਇਸ ਘਟਨਾ ਦਾ ਕੀਰਤ ਦੇ ਦਿਮਾਗ ਤੇ ਬਹੁਤ ਅਸਰ ਹੋਇਆ| ਹਜੇ ਕੁਝ ਦਿਨ ਬੀਤੇ ਹੀ ਸਨ ਕਿ ਬਸ ਕੁਝ ਐਸਾ ਹੋਇਆ ਜਿਸ ਕਰਕੇ ਕੀਰਤ ਬਿਲਕੁਲ ਟੁੱਟ ਗਿਆ| ਅਸਲ ਗੱਲ ਇਹ ਹੋਈ ਸੀ ਕਿ ਕੀਰਤ ਵਟਸਐਪ ਚਲਾ ਰਿਹਾ ਸੀ, ਓਦੋ ਹੀ ਸਾਕਸ਼ੀ ਦਾ ਸਟੇਟਸ ਉਸ ਦੇ ਸਾਹਮਣੇ ਆਇਆ, ਜਿਸ ਵਿਚ ਸਾਕਸ਼ੀ ਨੇ ਅਵਤਾਰ ਦਾ ਹੱਥ ਫੜਿਆ ਹੋਇਆ ਸੀ ਤੇ ਉਪਰ ਪਿਆਰ ਵਾਲਾ ਗਾਣਾ ਵੀ ਲੱਗਿਆ ਹੋਇਆ ਸੀ| ਇਸ ਤੋਂ ਬਾਅਦ ਕੀਰਤ ਨੇ ਸਾਕਸ਼ੀ ਨੂੰ ਮੈਸਜ ਕੀਤਾ ਤਾਂ ਸਾਕਸ਼ੀ ਨੇ ਦੱਸਿਆ ਕਿ ਹੁਣ ਉਹ ਅਵਤਾਰ ਨਾਲ ਰਿਲੇਸ਼ਨਸ਼ਿਪ ਵਿਚ ਹੈ| ਕੀਰਤ ਨੂੰ ਇਸ ਗੱਲ ਦਾ ਅਹਿਸਾਸ ਪਹਿਲਾਂ ਤੋਂ ਹੀ ਸੀ ਪਰ ਸਾਕਸ਼ੀ ਦੇ ਮੂੰਹੋਂ ਇਹ ਗੱਲ ਸੁਣਕੇ  ਉਹ ਪੂਰੀ ਤਰਾਂ ਟੁੱਟ ਗਿਆ| ਉਸ ਨੇ ਫੋਨ ਪਰੇ  ਰੱਖਿਆ ਤੇ ਰੋਣ ਲੱਗ ਪਿਆ| ਉਸ ਨੂੰ ਅਹਿਸਾਸ ਹੋਇਆ ਕਿ ਉਹ ਸਭ ਕੁਝ ਖੋਹ ਚੁੱਕਿਆ ਹੈ|  ਕੀਰਤ ਨੇ ਫਿਰ ਤੋਂ ਇਸ ਸਭ ਬਾਰੇ ਸਾਕਸ਼ੀ ਨੂੰ ਪੁੱਛਿਆ ਤਾਂ ਸਾਕਸ਼ੀ ਨੇ ਕਿਹਾ ਕਿ ਅਵਤਾਰ ਬਿਲਕੁਲ ਓਵੇ ਦਾ ਮੁੰਡਾ ਹੈ ਜਿਵੇ ਦਾ ਉਹ ਭਾਲ ਰਹੀ ਸੀ| ਸਾਕਸ਼ੀ ਨੇ ਕਿਹਾ ਕਿ ਕੀਰਤ ਤੂੰ ਤੇ ਵੈਸੇ ਵੀ ਸ਼ਹਿਰ ਜਾਕੇ ਬਦਲ ਗਿਆ ਸੀ, ਮੈਨੂੰ ਤੇਰੇ ਤੇ ਪਹਿਲਾ ਜੇਹਾ ਯਕੀਨ ਨਹੀਂ ਰਿਹਾ ਸੀ |ਕੀਰਤ ਇਹ ਸਭ ਗੱਲਾਂ ਸੁਣਕੇ  ਬਿਲਕੁਲ ਸੁੰਨ  ਹੋ ਗਿਆ ਕਿਉਂਕਿ ਕੀਰਤ ਜਾਣਦਾ ਸੀ ਕਿ ਉਸ ਨੇ ਸਾਕਸ਼ੀ ਤੋਂ ਇਲਾਵਾ ਕਿਸੇ ਹੋਰ ਦਾ ਖਿਆਲ ਵੀ ਨਹੀਂ ਆਉਣ ਦਿੱਤਾ ਸੀ| ਨਾਲ ਨਾਲ ਕੀਰਤ ਦੇ ਦਿਮਾਗ ਵਿਚ ਕੁਝ ਲਾਈਨਾਂ ਘੁੰਮ ਰਹੀਆਂ ਸਨ ਕਿ:

  ਬੁੱਲੇ ਸ਼ਾਹ ਲੋਕੀ ਹੱਸ ਕੇ ਯਾਰ ਮਨਾ ਲੈਂਦੇ ਤੇ ਸਾਡਾ ਰੋਣਾ ਵੀ ਮਨਜ਼ੂਰ ਨਾ ਹੋਇਆ

                                 Depression ਡਿਪ੍ਰੈਸ਼ਨ

ਇਹ ਸਭ ਗੱਲਾਂ ਦਾ ਕੀਰਤ ਦੇ ਦਿਮਾਗ ਤੇ ਬਹੁਤ ਅਸਰ ਹੋਇਆ ਕਿ ਜੋ ਇਨਸਾਨ ਉਸ ਦੇ ਐਨਾ ਕਰੀਬ ਸੀ, ਅੱਜ ਐਨਾ ਦੂਰ ਹੋਗਿਆ ਏ| ਜਿਸ ਸਭ ਕਰਕੇ ਉਸ ਦੀ ਦਿਮਾਗੀ ਹਾਲਤ ਕਾਫੀ ਖਰਾਬ ਹੋ ਗਈ ਸੀ ਤੇ ਇਕ ਤਰਾਂ ਨਾਲ ਉਹ ਡਿਪਰੈਸ਼ਨ ਚ ਚਲਾ ਗਿਆ ਸੀ| ਉਸਦੀ ਭੈਣ ਅਮਨ ਉਸ ਨੂੰ ਬਹੁਤ ਸਮਝਾਉਂਦੀ ਵੀ ਉਹ ਇਹ ਭੁੱਲ ਜਾਏ ਤੇ ਜਿੰਦਗੀ ਵਿਚ ਅੱਗੇ ਵਧੇ |ਉਸ ਨੂੰ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ| ਕੀਰਤ ਵੀ ਠੀਕ ਹੋਣਾ ਚਾਉਂਦਾ ਸੀ ਪਰ ਹਾਲਾਤ ਸਾਥ ਨਹੀਂ ਦੇ ਰਹੇ ਸਨ| ਉਹ ਖੁਦ ਦੇ ਮਨ ਨੂੰ ਦਿਲਾਸੇ ਦਿੰਦਾ ਅਕਸਰ ਕਹਿੰਦਾ ਕਿ ਕੀਰਤ ਸਿਆਂ ਉਦਾਸ ਕਿਉਂ ਹੁੰਨਾ ਜੋ ਹੋਣਾ ਸੀ ਹੋ ਗਿਆ ਤੇਰੇ ਲਈ ਤਾਂ ਸਾਕਸ਼ੀ ਦੀ ਖੁਸ਼ੀ ਸਭ ਤੋਂ ਵੱਧ ਜਰੂਰੀ ਸੀ ਤੇ ਦੇਖ ਤੇਰੀ ਸਾਕਸ਼ੀ ਨੂੰ ਜੋ ਚਾਹੀਦਾ ਸੀ ਉਹ ਮਿਲ ਗਿਆ ਹੈ ਓਹਨੂੰ |ਤੂੰ ਵੀ ਉਦਾਸ ਨਾ ਹੋ , ਤੇਰਾ ਵੀ ਹੱਥ ਫੜ ਲੈਣਾ ਏ ਕਿਸੇ ਨੇ |

ਪਰ ਦਿਲਾਸੇ ਤਾਂ ਦਿਲਾਸੇ ਹੀ ਹੁੰਦੇ ਨੇ, ਸ਼ਾਇਦ ਕੀਰਤ ਅੰਦਰ ਸਾਕਸ਼ੀ ਲਈ ਪਿਆਰ ਹੀ ਐਨਾ ਸੀ ਕਿ ਉਹ ਸਾਕਸ਼ੀ ਨੂੰ ਆਪਣੇ ਖਿਆਲਾਂ ਤੋਂ ਦੂਰ ਜਾਣ ਨਹੀਂ ਦਿੰਦਾ ਸੀ| ਇਹਨਾਂ ਦਿਨਾਂ  ਵਿਚ ਕੀਰਤ ਨੇ ਸ਼ਰਾਬ ਦਾ ਕਾਫੀ ਸਹਾਰਾ ਲਿਆ ਪਰ ਕੁਝ ਵੀ ਅਸਰ ਨਹੀਂ ਕਰ ਰਿਹਾ ਸੀ| ਸਾਕਸ਼ੀ ਨਾਲ ਜਦੋ ਵੀ ਗੱਲ ਹੁੰਦੀ ਤਾ ਉਹ ਕੀਰਤ ਨੂੰ ਹੀ ਕਹਿੰਦੀ ਰਹਿੰਦੀ ਕਿ ਪਤਾ ਨਹੀਂ ਕਿਵੇਂ  ਇਕਦਮ ਸਭ ਕੁਝ ਹੋ ਗਿਆ, ਮੈਂ ਆਪਣੇ ਪੁਰਾਣੇ ਰਿਲੇਸ਼ਨ ਤੋਂ ਮੂਵ ਓਨ ਕਰਨਾ ਚਾਉਂਦੀ ਸੀ ਤੇ ਆਪਣੇ ਵਿਚਕਾਰ ਵੀ ਕੁਝ ਪਹਿਲਾ ਜੇਹਾ ਨਹੀਂ ਰਹਿ ਗਿਆ ਸੀ|

ਹੁਣ ਕੀਰਤ ਨੂੰ ਵੀ ਸਮਝ ਆ ਗਿਆ ਸੀ ਵੀ ਜਾਣ ਵਾਲਾ ਸੱਜਣ ਚਲਾ ਗਿਆ ਹੈ, ਉਸ ਨੂੰ ਖੁਦ ਨੂੰ ਠੀਕ ਕਰਨਾ ਪਵੇਗਾ ਤੇ ਪੜ੍ਹਾਈ ਵੱਲ ਧਿਆਨ ਦੇਣਾ ਪਵੇਗਾ |ਕੀਰਤ ਨੇ ਹੁਣ ਤੋਂ ਜਿੰਦਗੀ ਵਿਚ ਅੱਗੇ ਵਧਣ ਦਾ ਠਾਣ ਲਿਆ ਤੇ ਇਕ ਨਵੀ ਸ਼ੁਰੂਆਤ ਵੱਲ ਕਦਮ ਪੁੱਟਣਾ ਸ਼ੁਰੂ ਕਰ ਦਿੱਤਾ |

                                      ਕੁਝ ਸਵਾਲ

ਐਨੀ ਕਹਾਣੀ ਪੜ੍ਹਨ ਤੋਂ ਬਾਅਦ ਮੈਨੂੰ ਸਭ ਦੇ ਮਨ ਵਿਚ ਕਾਫੀ ਤਰਾਂ ਦੇ ਖਿਆਲ ਜਾ ਸਵਾਲ ਆ ਰਹੇ ਹੋਣੇ| ਤੁਸੀਂ ਸੋਚ ਰਹੇ ਹੋਵਾਗੇ ਕਿ ਸਾਕਸ਼ੀ ਨੇ ਤਾ ਪਹਿਲਾ ਹੀ ਮਨਾ ਕਰ ਦਿੱਤਾ ਸੀ ਕੀਰਤ ਨੂੰ ਤਾਂ ਫਿਰ ਕੀਰਤ ਤੇ ਇਸ ਸਭ ਦਾ ਐਨਾ ਅਸਰ ਕਿਵੇਂ ਹੋਇਆ ?….ਤਾਂ ਇਸ ਤੋਂ ਅੱਗੇ ਤੁਹਾਨੂੰ ਸਾਰੇ ਜਵਾਬ ਮਿਲ ਜਾਣਗੇ, ਇਸ ਲਈ ਆਪਾਂ ਨੂੰ ਕਹਾਣੀ ਨੂੰ ਸ਼ੁਰੂਆਤ ਤੋਂ ਥੋੜਾ ਪਿੱਛੇ ਜਾਣਾ ਪਵੇਗਾ |…

ਕੀਰਤ ਨੇ ਬਾਹਰਵੀਂ ਜਮਾਤ ਵਿਚ ਨਵੇਂ ਸਕੂਲ ਵਿਚ ਦਾਖਲਾ ਲਿਆ ਸੀ, ਜਿਥੇ ਉਸ ਦੀ ਸਾਕਸ਼ੀ ਨਾਲ ਜਾਣ ਪਹਿਚਾਣ ਹੋ ਗਈ ਤੇ ਦੋਹੇ ਚੰਗੇ ਦੋਸਤ ਬਣ ਗਏ |ਉਸ ਟਾਇਮ ਸਾਕਸ਼ੀ ਨਾਲ ਰਿਲੇਸ਼ਨ ਚ ਸੀ ਤੇ ਕੀਰਤ ਵੀ ਉਸ ਮੁੰਡੇ ਨੂੰ ਜਾਣਦਾ ਸੀ| ਜਿਵੇ ਜਿਵੇ ਕੀਰਤ ਨੂੰ ਥੋੜਾ ਟਾਇਮ ਹੋਇਆ ਉਸ ਸਕੂਲ ਚ ਤਾਂ ਉਸ ਨੂੰ ਪਤਾ ਲੱਗਿਆ ਕਿ ਉਹ ਮੁੰਡਾ ਸਹੀ ਨਹੀਂ ਏ| ਉਸ ਦਾ ਕਿਤੇ  ਹੋਰ ਵੀ ਸੀ ਚੱਕਰ ਚੱਲ ਰਿਹਾ ਸੀ, ਜਿਸ ਕਰਕੇ ਕੀਰਤ ਨੇ ਚੰਗਾ ਦੋਸਤ ਹੋਣ ਦੇ ਨਾਮ ਤੇ ਸਾਕਸ਼ੀ ਨੂੰ ਸਮਝਾਇਆ ਕਿ ਉਹ ਮੁੰਡੇ ਤੋਂ ਦੂਰੀ ਬਣਾ ਲਏ ਤਾ ਚੰਗੀ ਰਹੇਗੀ, ਨਹੀਂ ਤੇ ਉਸ ਨੂੰ ਅੱਗੇ ਜਾਕੇ ਪਛਤਾਉਣਾ ਪਵੇਗਾ| ਸਾਕਸ਼ੀ ਵੀ ਹੌਲੀ ਹੌਲੀ ਇਸ ਗੱਲ ਨੂੰ ਸਮਝ ਗਈ ਤੇ ਉਸ ਨੇ ਮੁੰਡੇ ਨਾਲੋਂ ਰਿਸ਼ਤਾ ਤੋੜ ਲਿਆ ਪਰ ਇਸ ਸਭ ਤੋਂ ਬਾਅਦ ਸਾਕਸ਼ੀ ਬਹੁਤ ਉਦਾਸ ਰਹਿਣ ਲੱਗ ਪਈ ਤੇ ਅਕਸਰ ਰੋਂਦੀ ਵੀ ਰਹਿੰਦੀ ਕਿਉਂਕਿ ਉਹ ਮੁੰਡੇ ਨੂੰ ਸੱਚੇ ਦਿਲੋਂ ਪਿਆਰ ਜੋ ਕਰਦੀ ਸੀ| ਉਸ ਟਾਇਮ ਕੀਰਤ ਨੇ ਸਾਕਸ਼ੀ ਦਾ ਬਹੁਤ ਸਾਥ ਦਿੱਤਾ| ਉਹ ਸਾਕਸ਼ੀ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦਾ ਤੇ ਉਸ ਨੂੰ ਸਮਝਾਉਂਦਾ ਤੇ ਜਿੰਦਗੀ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ, ਜਿਸ ਕਰਕੇ ਸਾਕਸ਼ੀ ਦੀ ਹਾਲਤ ਵਿਚ ਕਾਫੀ ਸੁਧਾਰ ਆਉਣ ਲੱਗਾ ਸੀ| ਉਹ ਅਕਸਰ ਕੀਰਤ ਨੂੰ ਕਹਿੰਦੀ ਰਹਿੰਦੀ ਕਿ ਰੱਬ ਕਰੇ ਆਪਾਂ ਹਮੇਸ਼ਾ ਏਦਾਂ ਹੀ ਇਕੱਠੇ ਰਹੀਏ ਤੇ ਇੱਕ ਦੁੱਜੇ ਦਾ ਖਿਆਲ ਰੱਖਦੇ ਰਹੀਏ| ਉਹ ਕੀਰਤ ਨੂੰ ਕਹਿੰਦੀ ਵੀ ਤੂੰ ਮੈਨੂੰ ਵਾਅਦਾ ਕਰ ਕਿ ਤੂੰ ਕਦੇ ਮੈਥੋਂ ਦੂਰ ਨਹੀਂ ਜਾਏਗਾ ਤਾ ਕੀਰਤ ਅੱਗੋਂ ਹਾਮੀ ਭਰਦੇ ਕਹਿੰਦਾ ਵੀ ਮੈਂ ਹਮੇਸ਼ਾ ਤੇਰੇ ਨਾਲ ਆ ,ਕਦੇ ਵੀ ਤੈਨੂੰ ਛੱਡ ਕੇ ਨਹੀਂ ਜਾਵੇਗਾ ਬਸ ਤੂੰ ਵੀ ਹਮੇਸ਼ਾ ਮੇਰੇ ਨਾਲ ਰਹੀ ਤਾ ਸਾਕਸ਼ੀ ਵੀ ਅੱਗੋਂ ਹਾਮੀ ਭਰ ਦਿੰਦੀ |

ਇਸ ਸਭ ਦੇ ਚੱਲਦੇ ਹੀ ਕੀਰਤ ਨੂੰ ਸਾਕਸ਼ੀ ਨਾਲ ਪਿਆਰ ਹੋ ਗਿਆ ਸੀ ਤੇ ਜਿੱਦਾਂ ਸੋਨੂ ਪਤਾ ਵੀ ਕੀਰਤ ਨੇ ਇਜਹਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਾਕਸ਼ੀ ਨੇ ਮਨਾ ਕਰ ਦਿੱਤਾ ਸੀ| ਕੀਰਤ ਸਾਕਸ਼ੀ ਨੂੰ ਮਨਾਉਣ ਦੀ ਕਾਫੀ ਕੋਸ਼ਿਸ਼ ਕਰਦਾ ਪਰ ਸਾਕਸ਼ੀ ਕਹਿ ਦਿੰਦੀ ਵੀ ਮੈਂ ਹਜੇ ਇਸ ਸਭ ਲਈ ਤਿਆਰ ਨਹੀਂ ਹਾਂ| ਮੇਰਾ ਹੁਣੇ ਹੁਣੇ ਬ੍ਰੇਕਅੱਪ ਹੋਇਆ ਏ ,ਜਿਸ ਕਰਕੇ ਮੇਰਾ ਦੁਬਾਰਾ ਇਸ ਪਾਸੇ ਜਾਣ ਨੂੰ ਮਨ ਨਹੀਂ ਕਰਦਾ| ਹਾਂ ਪਰ ਜਦੋ ਵੀ ਮੈਂ ਠੀਕ ਹੋ ਜਾਵਾਂਗੀ ਤਾਂ ਮੈਂ ਤੈਨੂੰ ਹੀ ਪਹਿਲ ਦੇਵਾਂਗੀ ,ਇਸ ਲਈ ਤੂੰ ਫਿਲਹਾਲ ਪੜ੍ਹਾਈ ਵੱਲ  ਧਿਆਨ ਦੇ| ਪਿਆਰ ਕਰਨ ਲਈ ਤੇ ਨਿੱਕੀਆਂ ਨਿੱਕੀਆਂ ਆਸਾਂ ਹੀ ਬਹੁਤ ਹੁੰਦੀਆਂ ਨੇ| ਕੀਰਤ ਨੂੰ ਲੱਗਣ ਲੱਗ ਪਿਆ ਵੀ ਸਾਕਸ਼ੀ ਹੁਣ ਉਸਦੀ ਹੀ ਹੈ| ਕੀਰਤ ਕਾਫੀ ਖੁਸ਼ ਰਹਿਣ ਲੱਗਾ ਸੀ| ਫਿਰ ਥੋੜੇ ਮਹੀਨਿਆਂ ਬਾਅਦ ਦੀ ਹੀ ਗੱਲ ਐ ਕਿ ਕੀਰਤ ਤੇ ਸਾਕਸ਼ੀ ਆਪਿਸ ਵਿਚ ਗੱਲ ਕਰ ਰਹੇ ਸਨ ਤਾਂ ਸਾਕਸ਼ੀ ਨੇ ਕੀਰਤ ਨੂੰ ਕਿਹਾ ਕਿ ਤੂੰ ਪੜ੍ਹਾਈ ਤੇ ਧਿਆਨ ਦੇ ਤੇ ਪੇਪਰ ਪਾਸ ਕਰਕੇ ਚੰਗਾ ਅਫਸਰ ਬਣਜਾ, ਉਸ ਤੋਂ ਬਾਅਦ ਮੈਂ ਤੇਰੀ ਹੀ ਆ ਫਿਲਹਾਲ ਆਪਣੇ ਪੈਰਾਂ ਤੇ ਖੜਾ ਹੋਜਾ ਇਕ ਬਾਰੀ| ਮੇਰੇ ਘਰਦਿਆਂ ਨੂੰ ਮੈਂ  ਆਪੇ ਮਨਾ ਲੈਣਾ, ਜਿਸ ਕਰਕੇ ਕੀਰਤ ਨੂੰ ਪੱਕਾ ਹੋ ਗਿਆ ਕਿ ਸਾਕਸ਼ੀ ਸਿਰਫ ਉਸਦੀ ਹੈ ਤੇ ਉਸ ਨੇ ਪੜ੍ਹਾਈ ਵੱਲ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ ਤੇ ਉਹ ਸਾਕਸ਼ੀ ਨੂੰ ਕਹਿੰਦਾ ਵੀ ਹੁਣ ਤੇ ਮੇਰੇ ਦੋਹੇ ਸੁਪਨੇ ਪੂਰੇ ਹੋ ਜਾਣੇ ਪਰ ਇਸ ਤੋਂ ਅੱਗੇ ਜੋ ਵੀ ਹੋਇਆ ਤੁਹਾਨੂੰ ਸਭ ਨੂੰ ਪਤਾ ਹੀ ਐ| ਬਸ ਫਿਰ ਜਦੋ ਪਿਆਰ ਚ ਪਏ ਬੰਦੇ ਦਾ ਯਕੀਨ ਟੁੱਟਦਾ ਹੈ ,ਦਿਲ ਟੁੱਟਦਾ ਹੈ ਤਾ ਇਨਸਾਨ ਪੂਰੀ ਤਰਾਂ ਟੁੱਟ ਜਾਂਦਾ ਏ ਤੇ ਇਹੀ ਸਭ ਕੀਰਤ ਕੀਰਤ ਨਾਲ ਹੋਇਆ ਸੀ|

ਉਮੀਦ ਕਰਦਾ ਹਾਂ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਊਗੀ |ਇਸ ਤੋਂ ਅੱਗੇ ਦਾ ਭਾਗ ਜਲਦੀ ਪੇਸ਼ ਕਰਾਂਗਾ ਤੁਹਾਡੇ ਸਾਹਮਣੇ

ਧੰਨਵਾਦ

5 Comments

  • Gurpreet Kaur
    Posted January 8, 2025 at 8:37 am

    very nice

  • isha
    Posted September 28, 2024 at 4:11 pm

    okok

  • Amrit Sohi
    Posted September 14, 2024 at 2:43 pm

    Third Part kdo ana

    • Karan Jhunir
      Posted October 30, 2024 at 7:31 pm

      Bhut Jaldi Laike Auga Veer

  • Simichauhanrajput
    Posted August 18, 2024 at 10:30 am

    9876094523

Leave a comment

Facebook
YouTube
YouTube
Set Youtube Channel ID
Pinterest
Pinterest
fb-share-icon
Telegram