ਕਲੰਕ ਭਾਗ 1 – ਵੀਰਪਾਲ ਸਿੱਧੂ
ਸਹਿਜ ਤੂੰ ਦੱਸੀ ਮੇਰਾ ਕਿੱਥੇ ਕਸੂਰ ਸੀ, ਗੱਲ ਕਸੂਰ ਦੀ ਨਹੀਂ ਤਰਨ, ਗੱਲ ਤੇਰੀ ਚੁੱਪ ਦੀ ਹੈ, ਤੂੰ ਹਰ ਵਾਰ ਚੁੱਪ ਕਰਦੀ ਰਹੀ ਤਾਹੀਂ ਤੇਰਾ ਭਰਾ ਤੇਰਾ ਨਜਾਇਜ਼ ਫਾਇਦਾ ਉਠਾਉਂਦਾ ਰਿਹਾ, ਹੋਰ ਮੈਂ ਕੀ ਕਰਦੀ ਸਹਿਜ, ਕੁੜੀਆਂ ਨੂੰ ਹਰ ਵਾਰ ਚੁੱਪ ਰਹਿਣਾ ਹੀ ਸਿਖਾਇਆ ਜਾਂਦਾ ਹੈ, ਨਹੀਂ ਤਰਨ ਇਹ ਗੱਲ ਨਹੀਂ ਹੁੰਦੀ, ਨਹੀਂ ਸਹਿਜ ਮੁੰਡਿਆਂ ਨੂੰ ਸ਼ੁਰੂ ਤੋਂ ਹੀ ਦਲੇਰ ਬਣ ਕੇ ਜਿਉਣਾ ਸਿਖਾਇਆ ਜਾਂਦਾ ਹੈ, ਪਰ ਕੁੜੀਆਂ ਨੂੰ ਹਰ ਵਾਰ ਚੁੱਪ ਰਹਿਣਾ ਸਿਖਾਇਆ ਜਾਂਦਾ ਹੈ, ਸਾਡਾ ਸਮਾਜ ਹੀ ਐਵੇਂ ਦਾ ਹੈ ਕਿ ਅਸੀਂ ਕੁੜੀਆਂ ਚਾਹੁੰਦੇ ਨਾ ਚਾਹੁੰਦੇ ਕੁਝ ਨਹੀਂ ਕਰ ਸਕਦੀਆਂ, ਤਰਨ ਤੁਸੀਂ ਕੁੜੀਆਂ ਡਰਦੀਆਂ ਬਹੁਤ ਹੁੰਦੀਆਂ ਓ, ਕੁੜੀਆਂ ਕਰਨ ਨੂੰ ਤਾਂ ਕੁਝ ਵੀ ਕਰ ਸਕਦੀਆਂ ਨੇ, ਨਹੀਂ ਸਹਿਜ ਕੁੜੀਆਂ ਡਰਦੀਆਂ ਨਹੀਂ ਹੁੰਦੀਆਂ, ਕੁੜੀਆਂ ਚ ਡਰ ਪੈਦਾ ਕੀਤਾ ਜਾਂਦਾ ਹੈ, ਜਦੋਂ ਤੋਂ ਜੰਮਦੀਆਂ ਨੇ ਮਾਂ ਦੀ ਛਾਂ ਹੀ ਪਲਦੀਆਂ ਨੇ, ਮਾਂ ਨੇ ਜਿਵੇਂ ਦੀ ਜ਼ਿੰਦਗੀ ਕੱਟੀ ਹੁੰਦੀ ਹੈ ਉਹ ਉਵੇਂ ਦੀ ਹੀ ਕੁੜੀ ਨੂੰ ਸਿਖਾਉਂਦੀ ਹੈ, ਬਾਕੀ ਮਾਂ ਨੂੰ ਕੁੜੀਆਂ ਦੀ ਇੱਜ਼ਤ ਦਾ ਜ਼ਿਆਦਾ ਫ਼ਿਕਰ ਹੁੰਦੈ, ਜੇ ਜਨਮ ਤੋਂ ਕੁੜੀਆਂ ਪਿਉ ਦੀ ਛਤਰ ਹੇਠ ਪਲਣ, ਜਿੱਥੇ ਪਿਉ ਜਾਂਦੈ, ਉਹ ਉਥੇ ਪਿਉ ਦੇ ਨਾਲ ਜਾਣ, ਪਿਉ ਵਾਂਗ ਖੁਲਾ ਬੋਲਣ ਦਾ ਹੱਕ ਕੁੜੀਆਂ ਨੂੰ ਹੋਵੇ, ਪਰ ਸਾਡਾ ਸਮਾਜ ਉਲ਼ਟਾ ਹੈ ਕੁੜੀਆਂ ਨੂੰ ਪਹਿਲਾਂ ਹੀ ਦਬ ਕੇ ਰਹਿਣਾ ਸਿਖਾਉਂਦਾ ਹੈ, ਕਿਤੇ ਬਾਹਰ ਜਾਣ ਦੀ ਬਜਾਏ ਘਰ ਜ਼ਿੰਦੇ ਅੰਦਰ ਬੰਦ ਰਹਿਣਾ ਸਿਖਾਉਂਦੇ ਹਾਂ, ਨਹੀਂ ਤਰਨ ਜੇ ਕੁੜੀਆਂ ਚਾਹੁੰਣ ਤਾਂ ਕੀ ਨਹੀਂ ਕਰ ਸਕਦੀਆਂ, ਕੁੜੀਆਂ ਕੋਲ ਹਰ ਕਾਨੂੰਨ ਦਾ ਹੱਕ ਹੁੰਦੈ, ਸਹਿਜ ਕਾਨੂੰਨ ਦਾ ਢਿੱਡ ਬਹੁਤ ਵੱਡਾ ਹੁੰਦੈ, ਭਰਨਾ ਸੌਖਾ ਨਹੀਂ ਹੁੰਦਾ, ਕੁੜੀਆਂ ਕਿਸ ਤੋਂ ਮੰਗ ਕੇ ਕਾਨੂੰਨ ਨਾਲ ਲੜਨਗੀਆਂ, ਨਹੀਂ ਤਰਨ ਕਾਨੂੰਨ ਬਣਾਏ ਹੀ ਇਸ ਲਈ ਜਾਂਦੇ ਨੇ ਕਿ ਕਾਨੂੰਨ ਦੁਆਰਾ ਲੋਕਾਂ ਦੀ ਰੱਖਿਆ ਕੀਤੀ ਜਾਵੇ, ਸਹਿਜ ਤਰਨ ਨੇ ਹੱਸ ਕੇ ਕਿਹਾ ਇਹ ਕਾਨੂੰਨ ਲੋਕਾਂ ਲੲੀ ਬਣਾਏ ਹੋਣਗੇ ਪਰ ਕੁੜੀਆਂ ਲੲੀ ਕੋੲੀ ਕਾਨੂੰਨ ਨਹੀਂ, ਜਿਸ ਪੁਲਿਸ ਵਾਲੇ ਤੋਂ ਕੁੜੀ ਮਦਦ ਮੰਗਦੀ ਹੈ ਉਹੀ ਪੁਲਿਸ ਵਾਲੇ ਕੁੜੀਆਂ ਨੂੰ ਗਲਤ ਨਜ਼ਰ ਨਾਲ ਤੱਕਦੇ ਨੇ, ਕਾਨੂੰਨ ਦੇ ਬੰਦੇ ਇਸ ਲਈ ਨੌਕਰੀ ਨਹੀਂ ਕਰਦੇ ਕਿ ਉਹ ਲੋਕਾਂ ਦੀ ਮੱਦਦ ਕਰ ਸਕਣ, ਉਹ ਇਸ ਲਈ ਨੌਕਰੀ ਕਰਦੇ ਨੇ ਕਿ ਉਹ ਆਪਣੀ ਤੇ ਆਪਣੇ ਘਰਦਿਆਂ ਦੀ ਸੌਖੀ ਜ਼ਿੰਦਗੀ ਬਤੀਤ ਕਰ ਸਕਣ, ਨਹੀਂ ਤਰਨ ਤੂੰ ਇੱਥੇ ਗਲਤ ਹੈ, ਹਾਂ ਚੱਲ ਮੰਨ ਲੈ ਮੈਂ ਗਲਤ ਹਾਂ ਪਰ ਇੱਕ ਮਿੰਟ ਲੲੀ ਸੋਚ ਕੇ ਦੇਖੀ ਜੇ ਕਾਨੂੰਨ ਦੇ ਅਧਿਕਾਰੀਆਂ ਨੂੰ ਤਨਖਾਹ ਨਾ ਮਿਲੇ ਦੱਸੀ ਕੋਈ ਨੌਕਰੀ ਕਰਨੀ ਚਾਹੇਗਾ, ਦੱਸੀ ਕੋਈ ਕਾਨੂੰਨ ਦੀ ਰਾਖੀ ਕਰਨੀ ਚਾਹੇਗਾ, ਸੌਂ ਚ ਇੱਕ ਬੰਦਾ ਜ਼ਰੂਰ ਮਿਲ ਜਾਵੇਗਾ ਜੋ ਫਰੀ ਦੇਸ਼ ਦੀ ਸੇਵਾ ਕਰਨੀ ਚਾਹੇਗਾ, ਨਹੀਂ ਤਾਂ ਸਭ ਪੈਸੇ ਲਈ ਹੀ ਨੌਕਰੀ ਕਰਦੇ ਨੇ, ਸਹਿਜ ਕੁਝ ਮਿੰਟ ਤਰਨ ਦੀ ਗੱਲ ਸੁਣ ਕੇ ਚੁੱਪ ਹੋ ਗਿਆ, ਪਰ ਇੱਕ ਲੰਬਾ ਹੌਂਕਾ ਲੈ ਕੇ ਬੋਲਿਆ ਤਰਨ ਮੈਂ ਵੀ ਤਾਂ ਇੱਕ ਪੁਲਿਸ ਮੁਲਾਜ਼ਮ ਹੀ ਹਾਂ ਫਰੀ ਦੀ ਨੌਕਰੀ ਸ਼ਾਇਦ ਮੈਂ ਵੀ ਨਹੀਂ ਕਰਨੀ ਚਾਹਾਂਗਾ, ਤਰਨ ਸਾਡੇ ਦੇਸ਼ ਚ ਮੁਫ਼ਤ ਕੁਝ ਵੀ ਨਹੀਂ ਮਿਲਦਾ, ਦੇਸ਼ ਦੀ ਗੱਲ ਛੱਡ ਪੂਰੀ ਧਰਤੀ ਤੇ ਜਿੰਨੇ ਵੀ ਲੋਕ ਰਹਿੰਦੇ ਨੇ ਕਿਤੇ ਵੀ ਕੁਝ ਵੀ ਮੁਫ਼ਤ ਨਹੀਂ ਮਿਲਦਾ, ਤੂੰ ਖੁਦ ਸੋਚ ਬਸ ਜਾਂ ਗੱਡੀ ਚ ਸਫ਼ਰ ਕਰਦਿਆਂ ਪਾਣੀ ਵੀ ਮੁੱਲ ਲੈ ਕੇ ਪੀਣਾ ਪੈਂਦਾ ਹੈ, ਲੋਕਾਂ ਨੂੰ ਇੱਕ ਬਹੁਤ ਵੱਡਾ ਡਰ ਪੈਦਾ ਕੀਤਾ ਹੋਇਆ ਕਿ ਪਾਣੀ ਧਰਤੀ ਹੇਠੋਂ ਮੁੱਕ ਰਿਹਾ, ਇਹ ਸਿਰਫ਼ ਬਹਾਨਾ ਹੈ ਪਾਣੀ ਨੂੰ ਵੇਚਣ ਦਾ, ਪਾਣੀ ਕੁਦਰਤੀ ਸਰੋਤ ਹੈ ਪਾਣੀ ਦਾ ਕੀ ਸਾਫ਼ ਕੀ ਗੰਦਾ ਹੁੰਦਾ ਹੈ, ਪਹਿਲਾਂ ਦੇਖ ਆਪਾਂ ਨਹਿਰ ਤੋਂ ਸੂਏ ਤੋਂ ਖਾਲਾਂ ਤੋਂ ਐਵੇਂ ਹੀ ਬੁੱਕ ਭਰ ਕੇ ਪਾਣੀ ਪੀ ਲੈਂਦੇ ਸੀ ,ਮੈਨੂੰ ਯਾਦ ਹੈ, ਜਦੋਂ ਮੈਂ ਛੋਟਾ ਹੁੰਦਾ ਸੀ ਪਾਪਾ ਨਾਲ ਖੇਤ ਜਾਂਦਾ ਹੁੰਦਾ ਸੀ, ਮੈਨੂੰ ਕੲੀ ਵਾਰ ਤ੍ਰੇਹ ਲੱਗਦੀ ਤਾਂ ਪਾਪਾ ਸਾਈਕਲ ਰੋਕ ਕੇ ਜਾਂ ਖੇਤ ਜਾ ਕੇ ਮੈਨੂੰ ਖਾਲ ਚੋਂ ਪਾਣੀ ਪਿਲਾ ਦਿੰਦੇ ਸੀ, ਮੈਨੂੰ ਯਾਦ ਹੈ ਇੱਕ ਵਾਰ ਮੈਂ ਮੰਮੀ ਨਾਲ ਕੱਪੜੇ ਧੋਣ ਨਹਿਰ ਤੇ ਨਾਲ ਚਲਾ ਗਿਆ, ਮੰਮੀ ਨਹਿਰ ਦੇ ਕਿਨਾਰੇ ਬੈਠ ਕੇ ਕੱਪੜੇ ਧੋਣ ਲੱਗ ਗੲੀ, ਨਹਿਰ ਕਿਨਾਰੇ ਪੁੱਲ ਕੋਲ ਕੱਪੜੇ ਧੋਣ ਦੀ ਥਾਂ ਬਣੀ ਹੁੰਦੀ ਸੀ, ਉੱਥੇ ਬੈਠ ਕੇ ਮੰਮੀ ਕੱਪੜੇ ਧੋਂਦੀ ਹੁੰਦੀ ਸੀ, ਮੈਨੂੰ ਇੱਕ ਕਿਨਾਰੇ ਬੈਠਾ ਦਿੱਤਾ, ਮੈਂ ਚਲਦੇ ਪਾਣੀ ਨੂੰ ਦੇਖਦਾ ਰਹਿੰਦਾ, ਜਦੋਂ ਤ੍ਰੇਹ ਲੱਗਦੀ ਉਥੋਂ ਹੀ ਪਾਣੀ ਪੀ ਲੈਂਦਾ, ਇੱਕ ਦਿਨ ਕੀ ਹੋਇਆ, ਇੱਕ ਬੰਦੇ ਦੀ ਲਾਸ਼ ਪਾਣੀ ਵਿਚੋਂ ਦੀ ਤੈਰਦੀ ਹੋਈ ਲੰਘ ਰਹੀ ਸੀ,
ਮੈਂ ਉਦੋਂ ਬਹੁਤ ਛੋਟਾ ਸੀ, ਲਾਸ਼ਦੇਖ ਕੇ ਮੈਂ ਇੱਕ ਦਮ ਡਰ ਗਿਆ, ਮੰਮੀ ਨੂੰ ਪੁੱਛਿਆ ਮੰਮੀ ਇਹ ਬੰਦਾ ਪਾਣੀ ਵਿੱਚ ਤੈਰ ਕੇ ਕਿਉਂ ਜਾ ਰਿਹਾ ਹੈ, ਮੰਮੀ ਨੇ ਕਿਹਾ ਪੁੱਤ ਇਹ ਮਰ ਗਿਆ, ਮਰ ਕੇ ਬੰਦਾ ਪਾਣੀ ਉਤੇ ਤੈਰ ਕੇ ਉੱਤੇ ਆ ਜਾਂਦਾ ਹੈ, ਮੈਂ ਮੰਮੀ ਨੂੰ ਨਿੱਕੇ ਨਿੱਕੇ ਸਵਾਲ ਕਰਦਾ ਰਿਹਾ, ਮੰਮੀ ਇਹ ਬੰਦਾ ਕਿਉਂ ਮਰ ਗਿਆ, ਇਹ ਬੰਦਾ ਕੌਣ ਸੀ, ਮੇਰੇ ਲਈ ਉਦੋਂ ਇਹ ਚੀਜ਼ ਅਚੰਭਾ ਸੀ, ਮੈਂ ਪਾਣੀ ਵੱਲ ਦੇਖਦਾ ਰਿਹਾ ਤੇ ਕਿੰਨਾ ਚਿਰ ਉਸ ਮਰੇ ਬੰਦੇ ਵਾਰੇ ਸੋਚਦਾ ਰਿਹਾ, ਕੁਝ ਚਿਰ ਬਾਅਦ ਮੈਨੂੰ ਫੇਰ ਪਿਆਸ ਲੱਗੀ, ਮੈਂ ਮੰਮੀ ਨੂੰ ਕਿਹਾ ਮੰਮੀ ਮੈਨੂੰ ਤ੍ਰੇਹ ਲੱਗੀ ਹੈ, ਮੰਮੀ ਇਹ ਪਾਣੀ ਤਾਂ ਹੁਣ ਗੰਦਾ ਹੋ ਗਿਆ, ਮੈਂ ਹੁਣ ਪਾਣੀ ਕਿਥੋਂ ਪੀਵਾਂ, ਕਿਉਂ ਪੁੱਤ ਗੰਦਾ ਕਿਉਂ ਹੋ ਗਿਆ, ਪਾਣੀ ਕਦੇ ਗੰਦਾ ਨਹੀਂ ਹੁੰਦਾ ਮਨੁੱਖ ਦੀ ਸੋਚ ਗੰਦੀ ਹੁੰਦੀ ਹੈ, ਸਵਾ ਮਣ ਤੋਂ ਉਤੇ ਪਾਣੀ ਸੁੱਚਾ ਹੁੰਦੈ ਪੁੱਤ, ਉਦੋਂ ਨਾ ਸਵਾ ਮਣ ਵਾਰੇ ਪਤਾ ਸੀ ਬਸ ਮੰਮੀ ਦੀ ਗੱਲ ਤੇ ਯਕੀਨ ਮੰਨ ਕੇ ਮੈਂ ਪਾਣੀ ਪੀ ਲਿਆ, ਮੈਨੂੰ ਕੁਝ ਨਹੀਂ ਹੋਇਆ, ਤੂੰ ਦੇਖ ਉਸ ਪਾਣੀ ਚ ਸਾਬਣ ਵੀ ਖੁੱਲ ਰਹੀ ਹੁੰਦੀ ਸੀ, ਮੁੰਡੇ ਨਹਾ ਕੇ ਵੀ ਜਾਂਦੇ ਸੀ, ਪਤਾ ਹੀ ਨਹੀਂ ਕਿੰਨਾ ਕਿੰਨਾ ਗੰਦ ਨਹਿਰ ਚ ਆਉਂਦਾ ਸੀ, ਫੇਰ ਵੀ ਅਸੀਂ ਆਮ ਉਹ ਪਾਣੀ ਪੀਂਦੇ ਸੀ, ਕਦੇ ਬਿਮਾਰ ਨਹੀਂ ਹੋਏ ਸੀ, ਹਾਂ ਸਹਿਜ ਛੋਟੇ ਹੁੰਦੇ ਅਸੀਂ ਵੀ ਐਵੇਂ ਹੀ ਕਰਦੇ ਹੁੰਦੇ ਸੀ,ਸਹਿਜ ਇਹ ਆਪਣੇ ਮਨ ਦੇ ਵਿਚਾਰ ਨੇ, ਸੌਂ ਚੋਂ ਪੰਜਾਹ ਪ੍ਰਤੀਸ਼ਤ ਬੀਮਾਰੀਆਂ ਤਾਂ ਮਨ ਦੀਆਂ ਹੀ ਹੁੰਦੀਆਂ ਨੇ, ਜਿੰਨਾ ਦਾ ਸਰੀਰ ਨਾਲ ਕੋਈ ਸੰਬੰਧ ਨਹੀਂ ਹੁੰਦਾ, ਹਾਂ ਤਰਨ ਕੁਝ ਬੀਮਾਰੀਆਂ ਸਾਡੇ ਮਨ ਨੇ ਹੀ ਪਾਲੀਆਂ ਹੁੰਦੀਆਂ ਨੇ, ਚਾਹੀਏ ਤਾਂ ਅਸੀਂ ਉਹ ਬੀਮਾਰੀਆਂ ਨੂੰ ਖ਼ਤਮ ਵੀ ਕਰ ਸਕਦੇ ਹਾਂ, ਹਾਂ ਸਹਿਜ ਜਦੋਂ ਕਿਸੇ ਚੀਜ਼ ਨੂੰ ਅਸੀਂ ਤੇਰ੍ਹਾਂ ਦਿਨ ਧਿਆਨ ਚ ਲਿਆਉਂਦੇ ਹਾਂ ਉਹ ਸਾਡੇ ਅੰਦਰ ਘਰ ਕਰ ਕੇ ਪੱਕ ਜਾਂਦੀ ਹੈ, ਉਸੇ ਤਰ੍ਹਾਂ ਜੇ ਅਸੀਂ ਲਗਾਤਾਰ ਤੇਰ੍ਹਾਂ ਦਿਨ ਸੋਚੀਏ ਸਾਨੂੰ ਕੋਈ ਬੀਮਾਰੀ ਨਹੀਂ ਤਾਂ ਆਮ ਬੀਮਾਰੀਆਂ ਖ਼ਤਮ ਹੋ ਸਕਦੀਆਂ ਨੇ, ਪਰ ਤਰਨ ਆਮ ਲੋਕਾਂ ਨੂੰ ਸਮਝਾਵੇ ਕੌਣ, ਲੋਕਾਂ ਦੀ ਤਾਂ ਆਦਤ ਬਣੀ ਹੋਈ ਹੈ, ਕਿ ਮਾਮੂਲੀ ਜਿਹੇ ਦਰਦ ਤੇ ਵੀ ਗੋਲੀ ਲੈਣ ਦੀ, ਹਾਂ ਚੱਲੋ ਛੱਡੋ ਆਪਾਂ ਕੀ ਗੱਲ ਤੋਂ ਕੀ ਗੱਲ ਲੈਂ ਕੇ ਬੈਠ ਗੲੇ, ਹਾਂ ਚੱਲ ਦੱਸ ਤੇਰੇ ਨਾਲ ਕੀ ਬੀਤੀ।
ਸਹਿਜ ਮੇਰਾ ਭਰਾ ਤੇ ਮੈਂ ਇਕੱਠੇ ਖੇਡਦੇ ਸੀ ਇਕੱਠੇ ਖਾਂਦੇ ਸੀ, ਇੱਕੋ ਘਰ ਵਿੱਚ,ਸਹਿਜ ਮੈਨੂੰ ਪਤਾ ਵੀ ਨਹੀਂ ਸੀ ਕਿ ਜਸ਼ਨ ਮੇਰੇ ਤਾਏ ਤਾਂ ਮੰਡਾ ਹੈ, ਜਦੋਂ ਜਸ਼ਨ ਦੀ ਮਾਂ ਮੁੱਕ ਗੲੀ, ਤਾਂ ਜਸ਼ਨ ਦਾ ਪਿਉ ਪਾਗਲਾਂ ਵਾਂਗ ਵਿਵਹਾਰ ਕਰਨ ਲੱਗ ਗਿਆ ਸੀ, ਸ਼ਾਇਦ ਉਦੋਂ ਮੈਂ ਬਹੁਤ ਛੋਟੀ ਸੀ, ਮਸਾਂ ਪੰਜ ਕੁ ਸਾਲਾਂ ਦੀ, ਬਹੁਤੀ ਸੁਰਤ ਤਾਂ ਨਹੀਂ ਸੀ ਮੈਨੂੰ, ਬੱਸ ਮੈਨੂੰ ਇੰਨਾ ਪਤੈ ਕਿ ਤਾਈਂ ਜੀ ਦੀ ਮੌਤ ਬਾਅਦ ਤਾਇਆ ਜੀ ਪਾਗ਼ਲ ਹੋ ਗੲੇ ਸਨ, ਮੰਮੀ ਦੱਸਦੇ ਸੀ ਤੇਰੇ ਤਾਇਆ ਜੀ ਨੂੰ ਮੈਂਟਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਸੀ, ਤਾਇਆ ਜੀ ਠੀਕ ਹੋ ਕੇ ਘਰ ਵੀ ਗੲੇ ਸੀ, ਪਰ ਕੁਝ ਸਮਾਂ ਘਰ ਰਹੇ ਫਿਰ ਘਰ ਛੱਡ ਕੇ ਚਲੇ ਗੲੇ, ਮੁੜ ਕੇ ਤਾਇਆਂ ਜੀ ਕਦੇ ਘਰ ਨਾ ਆਏ, ਜਸ਼ਨ ਪਹਿਲਾਂ ਤੋਂ ਹੀ ਮੰਮੀ ਨੂੰ ਮੰਮੀ ਤੇ ਪਾਪਾ ਨੂੰ ਪਾਪਾ ਕਹਿੰਦਾ ਸੀ, ਉਹ ਵੱਡੇ ਵੀਰੇ ਮਗਰ ਤਾਇਆ ਜੀ ਨੂੰ ਤਾਇਆਂ ਜੀ ਤੇ ਤਾਈ ਜੀ ਨੂੰ ਤਾਈ ਜੀ ਹੀ ਕਹਿੰਦਾ ਸੀ, ਮੇਰੇ ਤੇ ਜਸ਼ਨ ਦੇ ਜਨਮ ਦਾ ਛੇ ਮਹੀਨਿਆਂ ਦਾ ਫ਼ਰਕ ਸੀ, ਜਸ਼ਨ ਛੇ ਮਹੀਨੇ ਮੇਰੇ ਤੋਂ ਵੱਡਾ ਸੀ, ਅਸੀਂ ਪਿੰਡ ਵਾਲੇ ਇਕੋਂ ਸਕੂਲ ਵਿੱਚ ਪੜਦੇ ਸੀ ਤੇ ਇਕੱਠੇ ਹੀ ਘਰ ਆ ਕੇ ਖੇਡਦੇ ਸੀ, ਮੰਮੀ ਦੱਸਦੇ ਸੀ ਜਦੋਂ ਤੂੰ ਕੰਜਕਾਂ ਖਾਣ ਕਿਸੇ ਦੇ ਘਰ ਜਾਂਦੀ ਤਾਂ ਜਸ਼ਨ ਵੀ ਤੇਰੇ ਨਾਲ ਹੀ ਕੰਜਕਾਂ ਖਾਣ ਜਾਂਦਾ, ਜ਼ਿਦ ਕਰਕੇ ਮੇਰੇ ਵਾਲੀ ਫਰਾਕ ਪਾ ਜਾਂਦਾ ਸੀ, ਜਸ਼ਨ ਦੇ ਸਿਰ ਤੇ ਜੂੜਾ ਸੀ ਤੇ ਮੰਮੀ ਉਹਦੇ ਵੀ ਮੇਰੇ ਵਾਂਗ ਦੋ ਗੁੱਤਾਂ ਕਰ ਦਿੰਦੀ ਸੀ, ਜਸ਼ਨ ਨੂੰ ਵੀ ਪਤਾ ਨਹੀਂ ਸੀ ਕਿ ਮੈਂ ਜਸ਼ਨ ਦੇ ਚਾਚੇ ਦੀ ਕੁੜੀ ਹਾਂ, ਹੌਲੀ ਹੌਲੀ ਦਿਨ ਬੀਤਦੇ ਗੲੇ, ਜਸ਼ਨ ਤੇ ਮੈਂ ਵੱਡੇ ਹੁੰਦੇ ਗੲੇ, ਵੱਡਾ ਵੀਰਾਂ ਸਾਡੇ ਨਾਲ ਖੇਡਦਾ ਸੀ ਪਰ ਕਦੇ ਕਦੇ ਖੇਡਦਾ ਸੀ, ਮੈਂ ਦੱਸਵੀਂ ਜਮਾਤ ਵਿੱਚ ਸੀ ਤੇ ਜਸ਼ਨ ਗਿਆਰਵੀਂ ਵਿੱਚ ਸੀ।
ਸ਼ਾਮ ਦਾ ਵੇਲਾ ਸੀ ਮੰਮੀ ਵਿਹੜੇ ਚ ਬੈਠੀ ਸਬਜ਼ੀ ਚੀਰ ਰਹੀ ਸੀ, ਜਸ਼ਨ ਬਾਹਰੋਂ ਲਾਲ ਪੀਲਾ ਹੁੰਦਾ ਆਇਆ, ਆ ਕੇ ਮੰਮੀ ਨੂੰ ਗਾਲ਼ਾਂ ਦੇਣ ਲੱਗ ਪਿਆ, ਮੰਮੀ ਨੂੰ ਕਿੰਨਾ ਚਿਰ ਗਾਲਾਂ ਕੱਢਦਾ ਰਿਹਾ, ਮੰਮੀ ਨੇ ਪਿਆਰ ਨਾਲ ਪੁੱਛਿਆ ਪੁੱਤ ਕੀ ਗੱਲ ਹੋਗੀ ਅੱਜ ਤੈਨੂੰ, ਅੱਗੇ ਤਾਂ ਕਦੇ ਉੱਚੀ ਆਵਾਜ਼ ਚ ਨਹੀਂ ਬੋਲਿਆ ਸੀ, ਤੇ ਅੱਜ ਕੀ ਹੋਇਆ, ਮੈਂ ਤੇਰੀ ਮਾਂ ਹਾਂ ਮਾਂ ਨੂੰ ਵੀ ਕਦੇ ਇਦਾਂ ਬੋਲੀਦੈ, ਕੌਣ ਕਹਿੰਦੈ ਤੂੰ ਮੇਰੀ ਮਾਂ ਐ, ਮੇਰੀ ਮਾਂ ਤਾਂ ਤੁਸੀਂ ਮਾਰ ਦਿੱਤੀ, ਮੇਰਾ ਪਿਉ ਘਰੋਂ ਕੱਢ ਦਿੱਤਾ ਜ਼ਮੀਨ ਹੜੱਪਣ ਦੇ ਮਾਰਿਆ ਨੇ, ਤੁਸੀਂ ਮੇਰੇ ਨਾਲ ਧੋਖਾ ਕੀਤੈ, ਜਸ਼ਨ ਦੀ ਚੜ੍ਹਦੀ ਜਵਾਨੀ ਉਸ ਨੂੰ ਅੰਦਰੋਂ ਖਾ ਰਹੀ ਸੀ, ਕੁਝ ਲੋਕਾਂ ਨੇ ਜਸ਼ਨ ਨੂੰ ਭੜਕਾਉਣਾ ਸ਼ੁਰੂ ਕੀਤਾ, ਮੰਮੀ ਨੇ ਸਾਡੇ ਤੇ ਜਸ਼ਨ ਵਿੱਚ ਕਦੇ ਫ਼ਰਕ ਨਹੀਂ ਸਮਝਿਆ ਸੀ ਪਰ ਲੋਕਾਂ ਨੇ ਸਾਡੇ ਵਿੱਚ ਫ਼ਰਕ ਪਵਾ ਦਿੱਤਾ, ਮੈਨੂੰ ਵੀ ਉਸੇ ਦਿਨ ਹੀ ਪਤਾ ਲੱਗਿਆ ਕਿ ਜਸ਼ਨ ਮੇਰਾ ਸਕਾ ਭਰਾ ਨਹੀਂ।
ਜਸ਼ਨ ਤੇ ਮੈਂ ਇਕੱਠੇ ਸਕੂਲ ਜਾਂਦੇ, ਜਸ਼ਨ ਹੁਣ ਪਹਿਲਾਂ ਵਾਂਗ ਮੈਨੂੰ ਆਪਣੀ ਭੈਣ ਨਹੀਂ ਸਮਝਦਾ ਸੀ, ਹੁਣ ਉਹ ਮੈਨੂੰ ਕੰਮ ਪੈਣ ਤੇ ਹੀ ਬੁਲਾਉਂਦਾ ਸੀ, ਜਸ਼ਨ ਨੇ ਮੰਮੀ ਪਾਪਾ ਨੂੰ ਵੀ ਬੁਲਾਉਣਾ ਛੱਡ ਦਿੱਤਾ ਸੀ, ਜਦੋਂ ਕੋਈ ਜਸ਼ਨ ਦੀ ਗੱਲ ਕਰਦਾ ਤਾਂ ਮੰਮੀ ਅੱਖਾਂ ਭਰ ਲੈਂਦੀ ਸੀ ਤੇ ਇੱਕੋ ਗੱਲ ਕਹਿੰਦੀ, ਮੈਂ ਤਾਂ ਚੰਦਰੇ ਨਾਲ ਕਦੇ ਫ਼ਰਕ ਹੀ ਨਹੀਂ ਰੱਖਿਆ ਸੀ, ਮੈਂ ਤਾਂ ਕਦੇ ਦੱਸਿਆ ਵੀ ਨਹੀਂ ਸੀ ਕਿ ਤੇਰੇ ਮਾਂ ਪਿਉ ਮਰ ਗੲੇ, ਖੋਰੇ ਚੰਦਰੇ ਦੇ ਸਿਰ ਚ ਲੋਕਾਂ ਨੇ ਕੀ ਘੋਲ ਕੇ ਪਾ ਦਿੱਤਾ, ਜਸ਼ਨ ਨੇ ਦੱਸਵੀਂ ਦੇ ਪੇਪਰ ਦਿੱਤੇ ਤੇ ਮੈਂ ਦੱਸਵੀਂ ਚ ਹੋ ਗੲੀ, ਜਸ਼ਨ ਹੁਣ ਪੜ੍ਹਾਈ ਵਿੱਚ ਵੀ ਮਨ ਨਹੀਂ ਲਗਾਉਂਦਾ ਸੀ, ਜਸ਼ਨ ਦਾ ਰਿਜ਼ਲਟ ਆਇਆ ਜਸ਼ਨ ਦਸਵੀਂ ਚੋਂ ਫੇਲ੍ਹ ਹੋ ਗਿਆ, ਹੁਣ ਜਸ਼ਨ ਤੇ ਮੈਂ ਇੱਕ ਜਮਾਤ ਵਿੱਚ ਹੋ ਗੲੇ ਸੀ,
ਜਸ਼ਨ ਹੁਣ ਮੈਨੂੰ ਬੁਲਾਉਂਦਾ ਤਾਂ ਸੀ ਪਰ ਪਹਿਲਾਂ ਵਾਲੀ ਨਜ਼ਰ ਨਾਲ ਨਹੀਂ ਬੁਲਾਉਂਦਾ ਸੀ, ਮੈਂ ਜਸ਼ਨ ਦੀਆਂ ਅੱਖਾਂ ਵੱਲ ਦੇਖ ਕੇ ਡਰ ਜਾਂਦੀ ਸੀ, ਦਿਲ ਨੂੰ ਕੲੀ ਵਾਰ ਸ਼ੱਕ ਵੀ ਹੋਇਆ ਪਰ ਫੇਰ ਇਹ ਸੋਚਕੇ ਚੁੱਪ ਹੋ ਜਾਂਦੀ ਸੀ ਕਿ ਭਰਾ ਥੋੜਾਂ ਗਲਤ ਨਜ਼ਰ ਨਾਲ ਦੇਖਦੇ ਹੁੰਦੇ ਨੇ, ਪਰ ਕੲੀ ਵਾਰ ਅਸੀਂ ਸਾਹਮਣੇ ਵਾਲੇ ਨੂੰ ਸਹੀ ਸਮਝ ਲੈਂਦੇ ਹਾਂ ਤੇ ਸਾਹਮਣੇ ਵਾਲਾ ਸਾਨੂੰ ਗਲਤ ਹੀ ਸਮਝਦਾ ਹੈ।
ਦੱਸਵੀਂ ਦੇ ਪੇਪਰ ਹੋ ਗੲੇ ਸੀ, ਮੈਂ ਵੀ ਪਾਸ ਹੋ ਗੲੀ ਤੇ ਜਸ਼ਨ ਵੀ ਪਾਸ ਹੋ ਗਿਆ, ਮੈਂ ਤੇ ਜਸ਼ਨ ਵੀਰ ਗਿਆਰਵੀਂ ਵਿੱਚ ਹੋ ਗੲੇ ਸੀ, ਅਸੀਂ ਮਨ ਲਗਾ ਕੇ ਪੜ੍ਹਾਈ ਕੀਤੀ ਅਸੀਂ ਦੋਵਾਂ ਨੇ ਗਿਆਰਵੀਂ ਬਾਰਵੀਂ ਵੀ ਚੰਗੇ ਨੰਬਰਾਂ ਨਾਲ ਪਾਸ ਕੀਤੀ, ਹੁਣ ਅਸੀਂ ਦੋਵਾਂ ਨੇ ਇੱਕੋ ਕਾਲਜ ਚ ਦਾਖਲਾ ਲੈ ਲਿਆ, ਕਾਲਜ ਸ਼ਹਿਰ ਹੋਣ ਕਰਕੇ ਸਾਨੂੰ ਬਸ ਤੇ ਜਾਣਾ ਪੈਂਦਾ ਸੀ, ਮੈਂ ਤੇ ਜਸ਼ਨ ਇਕੱਠੇ ਕਾਲਜ ਜਾਂਦੇ ਸੀ, ਉੱਥੇ ਜਸ਼ਨ ਦੀ ਕਿਸੇ ਕੁੜੀ ਨਾਲ ਗੱਲਬਾਤ ਹੋ ਗੲੀ, ਜਸ਼ਨ ਸਾਰਾ ਦਿਨ ਉਹ ਕੁੜੀ ਨਾਲ ਹੀ ਘੁੰਮਦਾ ਰਹਿੰਦਾ ਸੀ, ਲੈਕਚਰ ਮਿਸ ਕਰਕੇ ਵੀ ਉਹਨੂੰ ਮਿਲਦਾ ਰਹਿੰਦਾ ਸੀ, ਉਹ ਕੁੜੀ ਵੀ ਜਸ਼ਨ ਮਗਰ ਹੀ ਘੁੰਮਦੀ ਰਹਿੰਦੀ ਸੀ।
ਇੱਕ ਦਿਨ ਮੰਮੀ ਘਰ ਨਹੀਂ ਸੀ, ਪਾਪਾ ਤਾਂ ਦਿਨੇ ਘਰ ਹੁੰਦੇ ਹੀ ਨਹੀਂ ਸੀ, ਵੱਡਾ ਵੀਰ ਹੁਣ ਬਾਹਰ ਕੰਮ ਕਰਨ ਕਰਕੇ ਘਰ ਆਉਂਦਾ ਹੀ ਨਹੀਂ ਸੀ, ਜਸ਼ਨ ਉਹ ਕੁੜੀ ਨੂੰ ਘਰ ਲੈਂ ਆਇਆ, ਮੈਂ ਜਸ਼ਨ ਨੂੰ ਬਹੁਤ ਡਰਾਇਆ ਧਮਕਾਇਆ, ਪਰ ਉਹਨੇ ਮੰਮੀ ਡੈਡੀ ਨੂੰ ਮਾਰਨ ਦੀ ਧਮਕੀ ਦੇ ਦਿੱਤੀ, ਬਸ ਡਰਦੀ ਮੈਂ ਵੀ ਚੁੱਪ ਰਹੀ, ਸਹਿਜ ਜਸ਼ਨ ਹੁਣ ਬਿਲਕੁਲ ਬਦਲ ਗਿਆ ਸੀ, ਰੋਟੀ ਵੀ ਬਾਹਰੋਂ ਹੀ ਖਾ ਆਉਂਦਾ ਸੀ, ਤੇ ਲੇਟ ਰਾਤ ਘਰ ਆਉਂਦਾ ਸੀ, ਮੰਮੀ ਪਾਪਾ ਨੇ ਪਹਿਲਾਂ ਪਹਿਲ ਕਿਹਾ ਵੀ ਪਰ ਉਹ ਕਿੱਥੇ ਸੁਣਦਾ ਸੀ, ਪਾਪਾ ਕੲੀ ਵਾਰ ਆਉਂਦੇ ਨੂੰ ਲੜ ਪੈਂਦੇ ਸੀ , ਪਰ ਮੰਮੀ ਚੁੱਪ ਕਰਵਾ ਦਿੰਦੇ ਇਹ ਕਹਿ ਕੇ ਜੇ ਕੁਝ ਖਾ ਪੀ ਕੇ ਮਰ ਗਿਆ ਆਪਾਂ ਕਿਨੂੰ ਮੂੰਹ ਦਿਖਾਵਾਂਗੇ, ਮਰਦਾ ਹੈ ਮਰ ਜੇ ਮੈਂ ਤਾਂ ਇਹੋ ਜਿਹੀ ਔਲਾਦ ਤੋਂ ਐਵੇਂ ਹੀ ਚੰਗਾ ਹਾਂ, ਜਸ਼ਨ ਨੇ ਪਾਪਾ ਨੂੰ ਇਹ ਕਹਿੰਦਿਆਂ ਸੁਣ ਲਿਆ ਸੀ, ਜਸ਼ਨ ਭੜਕਿਆ ਹੋਇਆ ਆਪਣੇ ਕਮਰੇ ਚੋਂ ਆਇਆ, ਪਾਪਾ ਨੂੰ ਉੱਚੀ ਉੱਚੀ ਬੋਲਣ ਲੱਗ ਗਿਆ, ਕਹਿਣ ਲੱਗਾ ਮੈਂ ਔਲਾਦ ਤੁਹਾਡੀ ਨਹੀਂ ਆਪਣੇ ਮਾਪਿਆਂ ਦੀ ਹਾਂ ਚਾਚਾ ਜੀ, ਪਾਪਾ ਹੈਰਾਨ ਹੋ ਗੲੇ ਕਿ ਇਹਨੂੰ ਕਿਵੇਂ ਪਤਾ ਲੱਗਿਆ, ਜਸ਼ਨ ਉੱਚੀ ਉੱਚੀ ਫੇਰ ਬੋਲਣ ਲੱਗਾ ਇਹ ਸਭ ਤੁਹਾਡੇ ਜ਼ਮੀਨ ਹੜੱਪਣ ਦੇ ਬਹਾਨੇ ਸੀ ਇਸੇ ਲੲੀ ਮੈਨੂੰ ਨਹੀਂ ਦੱਸਣਾ ਚਾਹਿਆ ਕਿ ਮੈਂ ਤੁਹਾਡਾ ਮੁੰਡਾ ਨਹੀਂ, ਇਸੇ ਲੲੀ ਮੇਰੇ ਕੋਲੋਂ ਖੁਦ ਨੂੰ ਮੰਮੀ ਡੈਡੀ ਅਖਵਾਇਆ, ਸਭ ਚਾਲਾਂ ਸੀ ਤੁਹਾਡੀਆਂ ਮੈਂ ਸਭ ਜਾਣਦਾ ਹਾਂ, ਪਾਪਾ ਨੂੰ ਸੁਣ ਕੇ ਇੱਕ ਦਮ ਝਟਕਾ ਜਿਹਾ ਲੱਗਾ, ਪਰ ਮੰਮੀ ਨੇ ਪਾਪਾ ਨੂੰ ਸੰਭਾਲਦਿਆਂ ਅੰਦਰ ਮੰਜੇ ਤੇ ਲਜਾ ਕੇ ਪਾ ਦਿੱਤਾ, ਸ਼ਾਇਦ ਪਾਪਾ ਦੇ ਦਿਮਾਗ ਤੇ ਉਸ ਗੱਲ ਦੀ ਟੈਨਸਨ ਹਾਲੇ ਤੱਕ ਵੀ ਹੈ, ਹੁਣ ਪਾਪਾ ਉਹਨੂੰ ਕੁਝ ਨਹੀਂ ਕਹਿੰਦੇ ਸੀ। ਮੰਮੀ ਹਰ ਵਾਰ ਇਕੋਂ ਕਹਿ ਛੱਡਦੇ ਜੇ ਬੇਗਾਨਾ ਖੂਨ ਆਪਣਾ ਬਣਦਾ ਹੋਵੇ, ਤਾਂ ਆਪ ਨੂੰ ਦੁੱਖ ਭੁਗਤਣ ਦੀ ਕੀ ਲੋੜ ਪਵੇ।
ਇੱਕ ਦਿਨ ਕੀ ਹੋਇਆ ਸਹਿਜ, ਅਚਾਨਕ ਗੁਆਂਢੀਆਂ ਦੇ ਘਰ ਭੂਆ ਦਾ ਫੋਨ ਆ ਗਿਆ, ਸਾਡੇ ਘਰ ਉਦੋਂ ਟੈਲੀਫੋਨ ਨਹੀਂ ਸੀ, ਮੰਮੀ ਘਰ ਨਹੀਂ ਸੀ, ਜਸ਼ਨ ਭੂਆ ਦਾ ਫੋਨ ਸੁਣਨ ਚਲਾ ਗਿਆ, ਜਸ਼ਨ ਜਦੋਂ ਫੋਨ ਸੁਣ ਕੇ ਵਾਪਸ ਆਇਆ ਤਾਂ ਜਸ਼ਨ ਨੇ ਮੈਨੂੰ ਦੱਸਿਆ ਕਿ ਫੁੱਫੜ ਮਰ ਗੲੇ, ਤੇਰੀ ਮੰਮੀ ਨੂੰ ਕਹਿ ਦੇ ਕਿ ਚਲੇ ਜਾਣ, ਕੁਝ ਵਕਤ ਬਾਅਦ ਮੰਮੀ ਘਰ ਆਏ ਮੈਂ ਮੰਮੀ ਨੂੰ ਦੱਸਿਆ ਕਿ ਭੂਆ ਦਾ ਫੋਨ ਆਇਆ ਸੀ, ਫੁੱਫੜ ਮਰ ਗਿਆ, ਭੂਆ ਨੇ ਕਿਹਾ ਤੁਸੀਂ ਛੇਤੀ ਆਜੋ ਸੰਸਕਾਰ ਕਾਹਲ ਨਾਲ ਕਰਨਾ ਹੈ, ਮੰਮੀ ਨੇ ਟਾਈਮ ਦੇਖਿਆ ਗਿਆਰਾਂ ਵੱਜੇ ਸਨ, ਮੰਮੀ ਕਹਿੰਦੇ ਤੇਰਾ ਪਾਪਾ ਤਾਂ ਘਰ ਨਹੀਂ, ਹੁਣ ਕੀ ਕਰੀਏ, ਜਸ਼ਨ ਨੇ ਇਹ ਕਹਿੰਦੇ ਹੋਏ ਮੰਮੀ ਨੂੰ ਸੁਣ ਲਿਆ ਸੀ, ਜਸ਼ਨ ਨੇ ਸਨੇਹਾ ਭੇਜ ਕੇ ਪਾਪਾ ਨੂੰ ਬੁਲਾ ਲਿਆ ਸੀ, ਪਾਪਾ ਘਰ ਆਏ ਮੰਮੀ ਨੇ ਸਾਰੀ ਗੱਲ ਪਾਪਾ ਨੂੰ ਦੱਸੀ, ਪਾਪਾ ਕਹਿਣ ਲੱਗੇ, ਚੱਲ ਛੇਤੀ ਚੱਲਦੇ ਹਾਂ, ਫਿਰ ਆਥਣ ਨੂੰ ਮੁੜਨਾ ਵੀ ਪੈਣਾ ਹੈ, ਮੰਮੀ ਤੇ ਪਾਪਾ ਤਿਆਰ ਹੋ ਗੲੇ, ਮੈਨੂੰ ਜਾਂਦੀ ਨੂੰ ਕਹਿ ਗਏ ਅਸੀਂ ਟਾਇਮ ਨਾਲ ਮੁੜ ਆਵਾਂਗੇ, ਆਥਣ ਵੇਲਾ ਹੋ ਗਿਆ ਮੈਂ ਮੂੰਗੀ ਦੀ ਦਾਲ ਧਰ ਕੇ ਰੋਟੀ ਬਣਾ ਕੇ ਰੱਖ ਲੲੀ, ਸਰਦੀ ਦੇ ਦਿਨ ਹੋਣ ਕਰਕੇ ਮੂੰਹ ਹਨੇਰੇ ਹੀ ਹਨੇਰਾ ਹੋ ਗਿਆ ਸੀ, ਛੇ ਵੱਜ ਗੲੇ ਸੀ ਮੰਮੀ ਪਾਪਾ ਹਾਲੇ ਤੱਕ ਨਹੀਂ ਆਏ, ਜਸ਼ਨ ਵੀ ਹਾਲੇ ਤੱਕ ਘਰ ਨਹੀਂ ਆਇਆ ਸੀ, ਮੈਂ ਅੰਦਰੋਂ ਕੁੰਡੀ ਲਗਾ ਕੇ ਬੈਠ ਗੲੀ, ਦਲੀਪ ਕੌਰ ਟਿਵਾਣਾ ਦਾ ਨਾਵਲ ਪੜਨ ਲੱਗ ਗੲੀ, ਪੜਦੇ ਪੜਦੇ ਵਕਤ ਦਾ ਪਤਾ ਹੀ ਨਾ ਲੱਗਾ ਕਦ ਬੀਤ ਗਿਆ, ਇੰਨੇ ਕਿਸੇ ਨੇ ਦਰਵਾਜ਼ਾ ਖੜਕਾਇਆਂ, ਮੈਂ ਡਰਦੀ ਜੀ ਨੇ ਪੁੱਛਿਆ ਕੌਣ, ਤਰਨ ਮੈਂ ਜਸ਼ਨ ਹਾਂ ਦਰਵਾਜ਼ਾ ਖੋਲ੍ਹ, ਜਸ਼ਨ ਦੀ ਆਵਾਜ਼ ਪਹਿਚਾਣ ਕੇ ਮੈਂ ਦਰਵਾਜ਼ਾ ਖੋਲ੍ਹ ਦਿੱਤਾ, ਜਦ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਜਸ਼ਨ ਨਾਲ ਇੱਕ ਦੋ ਮੁੰਡੇ ਹੋਰ ਸੀ, ਸ਼ਾਇਦ ਉਸ ਦੇ ਲਿਹਾਜ਼ੀ ਸੀ, ਆਜੋ ਅੰਦਰ ਲੰਘ ਆਓ ਜਸ਼ਨ ਨੇ ਆਪਣਿਆਂ ਵਾਂਗ ਉਹਨਾਂ ਨੂੰ ਕਿਹਾ, ਤਰਨ ਰੋਟੀ ਬਣਾ ਦੇ ਇਹ ਖਾ ਕੇ ਜਾਣਗੇ, ਮੰਮੀ ਹੋਰੀਂ ਅੱਜ ਆਉਂਦੇ ਨਹੀਂ, ਆਥਣੇ ਜੇ ਉਹਨਾਂ ਦਾ ਟੈਲੀਫੋਨ ਆ ਗਿਆ ਸੀ, ਜਸ਼ਨ ਤੂੰ ਮੈਨੂੰ ਦੱਸਿਆ ਵੀ ਨਹੀਂ, ਤਰਨ ਮੈਂ ਮੁੰਡਿਆਂ ਨਾਲ ਗਰਾਊਂਡ ਚ ਖੇਡਣ ਚਲਾ ਗਿਆ ਸੀ, ਦੱਸ ਪੰਦਰਾਂ ਮਿੰਟਾਂ ਤੱਕ ਅਸੀਂ ਰੋਟੀ ਖਾਵਾਂਗੇ, ਮੈਂ ਜਸ਼ਨ ਨੂੰ ਪੁੱਛਿਆ ਇਹ ਕੌਣ ਨੇ, ਮੇਰੇ ਦੋਸਤ ਨੇ ਰੋਟੀ ਖਾ ਕੇ ਚਲੇ ਜਾਣਗੇ, ਤੂੰ ਮੰਮੀ ਨੂੰ ਨਾ ਦੱਸੀ ਕੋਈ ਵੀ ਗੱਲ, ਜਸ਼ਨ ਨੇ ਪਹਿਲਾਂ ਹੀ ਮੇਰਾ ਮੂੰਹ ਬੰਨ੍ਹਦੇ ਨੇ ਕਿਹਾ।
ਜਸ਼ਨ ਤੇ ਉਸ ਦੇ ਦੋਸਤ ਮੂਹਰਲੀ ਬੈਠਕ ਚ ਬੈਠ ਗੲੇ, ਸ਼ਾਇਦ ਸ਼ਰਾਬ ਪੀ ਰਹੇ ਸੀ, ਕੁਝ ਸਮੇਂ ਬਾਅਦ ਉਸ ਦਾ ਇੱਕ ਦੋਸਤ ਅੰਦਰ ਆਇਆ, ਉਸ ਦੀ ਝਾਕਣੀ ਤੋਂ ਪਤਾ ਲੱਗਦਾ ਸੀ ਕਿ ਮੁੰਡਾ ਸਹੀ ਨਹੀਂ ਹੈ, ਜਸ਼ਨ ਨੇ ਰੋਟੀ ਲੈ ਕੇ ਆਉਣ ਲੲੀ ਕਿਹਾ ਹੈ, ਮੈਨੂੰ ਬਹੁਤ ਅਜੀਬ ਲੱਗਿਆ ਜਦ ਉਸ ਮੁੰਡੇ ਨੇ ਸਿੱਧਾ ਹੀ ਆ ਕੇ ਆਖਿਆ, ਉਹ ਮੁੰਡਾ ਰੋਟੀ ਲੈਂ ਗਿਆ, ਫਿਰ ਦਾਲ, ਫੇਰ ਪਾਣੀ, ਤੇ ਚੌਥੇ ਗੇੜੇ ਉਹ ਭਾਂਡੇ ਲੈਣ ਆਇਆ, ਚਾਰੋਂ ਵਾਰ ਉਹ ਅਜੀਬ ਝਾਕਣੀ ਨਾਲ ਮੇਰੇ ਵੱਲ ਝਾਕਿਆ, ਉਸ ਮੁੰਡੇ ਚੋਂ ਦਾਰੂ ਦੀ ਬੋਅ ਆ ਰਹੀ ਸੀ, ਮੈਨੂੰ ਜਸ਼ਨ ਤੇ ਬਹੁਤ ਗੁੱਸਾ ਆਇਆ ਕਿ ਉਹ ਆਪ ਨਹੀਂ ਆ ਸਕਦਾ ਸੀ, ਗੁੱਸੇ ਵਿੱਚ ਮੈਂ ਜਸ਼ਨ ਨਾਲ ਲੜਨ ਲੲੀ ਬੈਠਕ ਵੱਲ ਨੂੰ ਤੁਰ ਪਈ, ਪਰ ਅਚਾਨਕ ਜੇ ਮੇਰੇ ਪੈਰ ਬੈਠਕ ਕੋਲ਼ ਜਾ ਕੇ ਰੁੱਕ ਗੲੇ, ਸ਼ਾਇਦ ਜਸ਼ਨ ਦੇ ਦੋਸਤਾਂ ਦੀ ਝੇਫ ਕਾਰਨ, ਜਦੋਂ ਹੀ ਮੇਰੇ ਪੈਰ ਰੁੱਕੇ, ਓੲੇ ਜਸ਼ਨ ਤੇਰੇ ਘਰ ਤਾਂ ਪਟੋਲਾ ਹੀ ਬਹੁਤ ਕੈਮ ਹੈ, ਮੇਰੀ ਤਾਂ ਪੀਤੀ ਦਾ ਨਸ਼ਾ ਵੀ ਉਤਰ ਗਿਆ, ਓਏ ਮੂੰਹ ਸੰਭਾਲ ਕੇ ਬੋਲ ਉਹ ਮੇਰੀ ਭੈਣ ਹੈ , ਓਏ ਤੇਰੀ ਕਿਹੜਾ ਸਕੀ ਭੈਣ ਐ, ਕਿਉਂ ਇਵੇਂ ਤੱਤਾਂ ਹੋਈ ਜਾਣੈ ਯਰ, ਬਾਈ ਸਕੀ ਦਾ ਕੀ ਮਤਲਬ, ਭੈਣ ਤਾਂ ਭੈਣ ਹੀ ਹੁੰਦੀ ਹੈ, ਯਰ ਤੂੰ ਉਹਨੂੰ ਭੈਣ ਮੰਨਦਾ ਹੋਵੇਗਾ ਉਹਦੀ ਮਾਂ ਤਾਂ ਤੈਨੂੰ ਆਪਦਾ ਪੁੱਤ ਮੰਨਦੀ ਨਹੀਂ, ਯਰ ਤਰਨ ਮੇਰੀ ਭੈਣ ਹੈ ਇਸ ਦੀ ਰਾਖੀ ਕਰਨਾ ਮੇਰਾ ਫਰਜ਼ ਹੈ, ਚੱਲ ਯਰ ਤੂੰ ਨਿਭਾ ਆਪਣਾ ਫਰਜ਼ ਅਸੀਂ ਤਾਂ ਚੱਲੇ, ਕਹਿ ਕੇ ਜਸ਼ਨ ਦੇ ਦੋਸਤ ਉਥੋਂ ਚੱਲੇ ਗੲੇ, ਜਸ਼ਨ ਬੈਠਕ ਵਿੱਚ ਹੀ ਬੈਠਾ ਰਿਹਾ, ਸ਼ਾਇਦ ਸ਼ਰਾਬ ਦੇ ਨਸ਼ੇ ਚ ਉਸ ਤੋਂ ਉਠਿਆ ਨਹੀਂ ਜਾ ਰਿਹਾ, ਤਰਨ ਦਰਵਾਜ਼ਾ ਬੰਦ ਕਰਕੇ ਤੂੰ ਪੈਜਾ, ਮੈਂ ਦਰਵਾਜ਼ਾ ਬੰਦ ਕਰਕੇ ਅੰਦਰਲੇ ਕਮਰੇ ਚ ਆ ਕੇ ਫਿਰ ਨਾਵਲ ਪੜਨਾ ਸ਼ੁਰੂ ਕਰ ਦਿੱਤਾ, ਨਾਵਲ ਪੜਦੇ ਪੜਦੇ ਮੈਨੂੰ ਨੀਂਦ ਆਉਣ ਲੱਗੀ, ਮੈਂ ਨਾਵਲ ਸਾਈਡ ਤੇ ਰੱਖ ਕੇ ਸੌਂ ਗੲੀ।
ਅੱਧੀ ਰਾਤ ਹੋਈ, ਕਿਸੇ ਦੇ ਚੀਕਣ ਦੀ ਆਵਾਜ਼ ਆਈ, ਮੈਨੂੰ ਇੱਕ ਦਮ ਜਾਗ ਆਈ, ਬਚਾ ਲਵੋ ਓੲੇ, ਬਚਾ ਲਵੋ ਓੲੇ, ਮਾਰ ਤਾਂ ਓੲੇ, ਮਾਰ ਤਾਂ ਓੲੇ ਦੀਆਂ ਆਵਾਜ਼ਾਂ ਬਾਹਰੋਂ ਆ ਰਹੀਆਂ ਸੀ, ਮੈਨੂੰ ਇੱਕ ਦਮ ਡਰ ਲੱਗਿਆ, ਮੇਰੀ ਧੜਕਣ ਇੱਕ ਦਮ ਤੇਜ਼ ਹੋ ਗੲੀ, ਮੈਂ ਪਹਿਲਾਂ ਤਾਂ ਪਈ ਰਹੀ, ਪਰ ਜਦੋਂ ਆਵਾਜ਼ਾਂ ਹੋਰ ਤੇਜ਼ ਹੋ ਗੲੀਆਂ, ਤਾਂ ਮੈਨੂੰ ਹੋਰ ਵੀ ਡਰ ਲੱਗਣ ਲੱਗ ਗਿਆ, ਮੈਂ ਡਰਦੀ ਡਰਦੀ ਉਠੀਂ ਤੇ ਬੈਠਕ ਵਿੱਚ ਗੲੀ, ਜਿੱਥੇ ਜਸ਼ਨ ਪਿਆ ਸੀ, ਮੈਂ ਧਰਕਦੀ ਆਵਾਜ਼ ਚ ਜਸ਼ਨ ਨੂੰ ਆਵਾਜ਼ ਮਾਰੀ, ਜਸ਼ਨ ਸ਼ਾਇਦ ਸ਼ਰਾਬ ਦੇ ਨਸ਼ੇ ਚ ਕੂਕ ਸੁੱਤਾ ਪਿਆ ਸੀ, ਮੇਰੇ ਦੋ ਤਿੰਨ ਆਵਾਜ਼ਾਂ ਮਾਰਨ ਤੇ ਜਸ਼ਨ ਉਠਿਆ, ਤੇ ਪੁੱਛਣ ਲੱਗਿਆ ਤਰਨ ਕੀ ਹੋਇਆ, ਮੇਰੇ ਦੱਸਣ ਤੋਂ ਪਹਿਲਾਂ ਹੀ ਉਸ ਦੇ ਕੰਨਾਂ ਵਿੱਚ ਵੀ ਉਹੀ ਚੀਕਣ ਦੀਆਂ ਆਵਾਜ਼ਾਂ ਪਈਆਂ,
ਜਸ਼ਨ ਆਵਾਜ਼ ਪਹਿਚਾਣਦੇ ਨੇ ਕਿਹਾ ਇਹ ਤਾਂ ਬਾਰੂ ਲੱਗਦੈ ਇਹਨੂੰ ਕੀ ਹੋ ਗਿਆ, ਜਦ ਜਸ਼ਨ ਦਰਵਾਜ਼ਾ ਖੋਲ੍ਹਣ ਲੱਗਿਆਂ ਤਾਂ ਮੈਂ ਜਸ਼ਨ ਨੂੰ ਰੋਕਦਿਆਂ ਕਿਹਾ, ਨਹੀਂ ਦਰਵਾਜ਼ਾ ਨਾ ਖੋਲ੍ਹ ਅੱਜ ਘਰ ਵੀ ਕੋਈ ਨਹੀਂ, ਜਸ਼ਨ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ, ਬਾਰੂ ਖ਼ੂਨੋਂ ਖੂਨ ਹੋਇਆ ਲਗੜਾਉਦਾ ਹੋਇਆ ਜਾ ਰਿਹਾ ਸੀ, ਚਾਨਣੀ ਰਾਤ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ, ਜਸ਼ਨ ਬਾਹਰ ਜਾਣਾ ਚਾਹੁੰਦਾ ਸੀ ਪਰ ਮੈਂ ਉਸ ਨੂੰ ਰੋਕਿਆ ਹੋਇਆ ਸੀ, ਬਾਰੂ ਕੁਝ ਗਲੀਆਂ ਅੱਗੇ ਨਿਕਲ ਗਿਆ ਤੇ ਫਿਰ ਕਿਸੇ ਦੇ ਪੈਰਾਂ ਦੀ ਆਵਾਜ਼ ਆਈ, ਜਿਵੇਂ ਕੋਈ ਗਲੀ ਚੋਂ ਭੱਜਦਾ ਹੋਇਆ ਆ ਰਿਹਾ ਹੋਵੇ, ਜਸ਼ਨ ਨੇ ਵਿਰਲ ਥਾਣੀਂ ਝਾਕ ਕੇ ਦੇਖਿਆ, ਤਾਂ ਕੋਈ ਬੰਦਾ ਗੰਡਾਸਾ ਲੈਂ ਕੇ ਜਾ ਰਿਹਾ ਸੀ, ਉਸ ਦੇ ਮਗਰ ਵੀ ਕੁਝ ਬੰਦੇ ਆ ਰਹੇ ਸੀ, ਮੈਂ ਜਸ਼ਨ ਨੂੰ ਫੜ ਕੇ ਅੰਦਰ ਕਰ ਲਿਆ, ਤੇ ਕੁੰਡੀ ਲਗਾ ਦਿੱਤੀ, ਮੇਰਾ ਸਾਹ ਚੜਿਆ ਹੋਇਆ ਸੀ, ਜਸ਼ਨ ਆ ਕੇ ਬੈਠਕ ਵਿੱਚ ਬੈਠ ਗਿਆ, ਮੈਂ ਵੀ ਜਸ਼ਨ ਦੇ ਮਗਰ ਹੀ ਆ ਗੲੀ, ਸ਼ਾਇਦ ਜਸ਼ਨ ਹੁਣ ਤੱਕ ਸੁੰਨ ਬੈਠਾ ਬਾਰੂ ਬਾਰੇ ਹੀ ਸੋਚ ਰਿਹਾ ਸੀ, ਸ਼ਾਇਦ ਜਸ਼ਨ ਬਾਰੂ ਮਗਰ ਜਾ ਕੇ ਬਾਰੂ ਨੂੰ ਬਚਾਉਣਾ ਚਾਹੁੰਦਾ ਸੀ, ਪਰ ਮੈਂ ਜਸ਼ਨ ਨੂੰ ਜਾਣ ਤੋਂ ਰੋਕ ਦਿੱਤਾ ਸੀ, ਮੈਨੂੰ ਦੇਖ ਕੇ ਜਸ਼ਨ ਨੇ ਆਪਣੇ ਆਪ ਨੂੰ ਸੰਭਾਲਿਆ, ਤਰਨ ਤੂੰ ਇੱਥੇ ਹੀ ਪੈ ਜਾ ਜਸ਼ਨ ਨੇ ਡਰ ਵਾਲੀ ਆਵਾਜ਼ ਨਾਲ ਮੈਨੂੰ ਕਿਹਾ, ਮੈਂ ਮੰਜਾ ਲਿਆ ਕੇ ਜਸ਼ਨ ਦੇ ਕੋਲ ਡਾਹ ਲਿਆ, ਮੈਨੂੰ ਨੀਂਦ ਤਾਂ ਨਹੀਂ ਆ ਰਹੀ ਸੀ ਪਰ ਫਿਰ ਵੀ ਮੈਂ ਬੱਤੀ ਬੰਦ ਕਰਕੇ ਪੈ ਗੲੀ, ਜਸ਼ਨ ਸ਼ਾਇਦ ਉਵੇਂ ਹੀ ਬੈਡ ਤੇ ਬੈਠਾ ਸੀ।
ਰਾਤ ਦੇ ਸ਼ਾਇਦ ਦੋ ਤਿੰਨ ਵਜੇ ਦਾ ਵਕਤ ਸੀ ਅਚਾਨਕ ਜੇ ਮੇਰੇ ਸਰੀਰ ਤੇ ਕਿਸੇ ਦਾ ਹੱਥ ਫਿਰਨਾ ਸ਼ੁਰੂ ਹੋਇਆ, ਮੈਂ ਘਬਰਾ ਕੇ ਉਠੀਂ, ਤੇ ਮੇਰੀ ਚੀਕ ਨਿਕਲ ਗਈ, ਜਸ਼ਨ ਨੇ ਮੇਰਾ ਮੂੰਹ ਬੰਦ ਕਰ ਦਿੱਤਾ, ਮੈਂ ਬੋਲਣ ਦੀ ਕੋਸ਼ਿਸ਼ ਕੀਤੀ ਪਰ ਜਸ਼ਨ ਨੇ ਮੇਰੀ ਆਵਾਜ਼ ਉਥੇ ਹੀ ਦਬਾ ਦਿੱਤੀ, ਮੈਂ ਹੱਥ ਪੈਰ ਵੀ ਬਹੁਤ ਮਾਰੇ ਪਰ ਜਸ਼ਨ ਦੇ ਜ਼ੋਰ ਅੱਗੇ ਮੇਰੇ ਹੱਥ ਪੈਰ ਮਾਰਨੇ ਬੇਅਰਥ ਸੀ, ਉਸ ਰਾਤ ਮੈਂ ਜਸ਼ਨ ਦੇ ਹਬਸ ਦਾ ਸ਼ਿਕਾਰ ਹੋਈ, ਜਦੋਂ ਜਸ਼ਨ ਦਾ ਹਬਸ ਠੰਡਾ ਹੋਇਆ ਉਦੋਂ ਤੱਕ ਮੈਂ ਅਧਮੋਈ ਰਹਿ ਗੲੀ ਸੀ, ਮੈਨੂੰ ਖੁਦ ਨੂੰ ਵੀ ਯਕੀਨ ਨਹੀਂ ਹੋ ਰਿਹਾ ਸੀ ਕਿ ਜਸ਼ਨ ਨੇ ਮੇਰਾ ਬਲਾਤਕਾਰ ਕੀਤਾ ਹੈ, ਮੈਂ ਆਪਣੀ ਕਿਸਮਤ ਤੇ ਬਹੁਤ ਰੋਈ, ਰੋਂਦੀ ਰੋਂਦੀ ਨੇ ਮੈਂ ਜਸ਼ਨ ਨੂੰ ਕਿਹਾ, ਕਿ ਜਸ਼ਨ ਤੈਨੂੰ ਪਤਾ ਹੈ ਮੈਂ ਤੇਰੀ ਭੈਣ ਸੀ, ਹਾਂ ਤਰਨ ਮੈਨੂੰ ਪਤਾ ਸੀ ਤੂੰ ਮੇਰੀ ਭੈਣ ਹੈ, ਪਰ ਇਹ ਵੀ ਪਤਾ ਸੀ ਕਿ ਤੂੰ ਮੇਰੀ ਸਕੀ ਭੈਣ ਨਹੀਂ ਹੈ,ਜਸ਼ਨ ਗੁੱਟ ਤੇ ਬੰਨੀ ਰੱਖੜੀ ਬਾਰੇ ਸੋਚ ਲੈਂਦਾ, ਤਰਨ ਤੇਰੇ ਮੰਮੀ ਡੈਡੀ ਨੇ ਮੇਰੇ ਵਾਰੇ ਕਿੰਨਾ ਕੁ ਸੋਚਿਆ ਹੈ, ਤੇਰੇ ਮੰਮੀ ਡੈਡੀ ਵੀ ਸੋਚ ਲੈਂਦੇ ਮੈਂ ਉਹਨਾਂ ਦੇ ਹੀ ਭਰਾ ਦਾ ਮੁੰਡਾ ਹਾਂ, ਜਸ਼ਨ ਮੰਮੀ ਡੈਡੀ ਨੇ ਤੇਰਾ ਕੀ ਬੁਰਾ ਕੀਤਾ ਤੇ ਤੂੰ ਮੰਮੀ ਡੈਡੀ ਦਾ ਬਦਲਾ ਮੇਰੇ ਨਾਲ ਕਿਉਂ ਕੱਢਿਆ, ਤਰਨ ਇਹ ਤਾਂ ਦੁਨੀਆਂ ਦੀ ਕਹਾਵਤ ਹੈ ਕਰਨ ਮਾਪੇ
ਭੁਗਤਣ ਨਿਆਣੇ, ਜਸ਼ਨ ਮੈਨੂੰ ਤੇਰੇ ਤੋਂ ਉਮੀਦ ਨਹੀਂ ਸੀ, ਚੱਲ ਤੂੰ ਬਹੁਤੀ ਸਮਝਦਾਰ ਨਾ ਬਣ ਜੇ ਹੁਣ ਇਹ ਕਿਸੇ ਨੂੰ ਵੀ ਪਤਾ ਲੱਗੀ ਮੈਂ ਤੇਰੇ ਮੰਮੀ ਡੈਡੀ ਨੂੰ ਮਾਰ ਦੇਵਾਂਗਾ, ਮੈਂ ਹੁਣ ਤੈਨੂੰ ਕਦੇ ਕੁਝ ਨਹੀਂ ਕਹਾਂਗਾ, ਕਹਿ ਕੇ ਜਸ਼ਨ ਬਾਹਰ ਨਿਕਲ ਗਿਆ, ਤੇ ਮੈਂ ਆਪਣੇ ਤੇ ਲੱਗੇ ਕਲੰਕ ਵੱਲ ਦੇਖਕੇ ਆਪਣੀ ਕਿਸਮਤ ਨੂੰ ਰੋਂਦੀ ਰਹੀ,,,,,,
————————- ਚੱਲਦਾ ——————-
ਵੀਰਪਾਲ ਸਿੱਧੂ