ਬਰਕਤ
ਮੈ ਹਮੇਸ਼ਾ ਦੀ ਤਰਾ ਰਾਤ ਦੇ ਖਾਣੇ ਤੋ ਬਾਅਦ ਵਹਿੜੇ ਵਿੱਚ ਟਹਿਲ ਰਿਹਾ ਸੀ ਅਕਤੂਬਰ ਦਾ ਮਹੀਨਾ ਹੋਣ ਕਰਕੇ ਰਾਤ ਸਮੇ ਮੌਸਮ ਦਰਮਿਆਨਾ ਸੀ ਨਾ ਜਿਆਦਾ ਗਰਮੀ ਨਾ ਠੰਡ! ਹੱਥ ਵਿੱਚ ਮੋਬਾਇਲ ਫੜਕੇ ਨਾਲ ਨਾਲ ਕੋਈ ਸੋ਼ਸ਼ਲ ਐਪ ਚਲਾ ਰਿਹਾ ਸੀ ਮੈਨੂੰ ਉਸ ਐਪ ਜ਼ਰੀਏ ਕਿਸੇ ਦਾ ਮੈਸਿਜ਼ ਆਇਆ ਗੱਲ ਕਰਨ ਤੇ ਪਤਾ ਲੱਗਾ ਉਹ ਇਕ ਵਿਆਹੀ ਹੋਈ ਔਰਤ ਸੀ ਮੈ ਉਸ ਨਾਲ ਕੁਝ ਇਸ ਤਰਾ ਗੱਲ ਕਰ ਰਿਹਾ ਸੀ ਜਿੱਦਾ ਆਪਾ ਦੋਨੋ ਲੰਬੇ ਸਮੇ ਤੋ ਇਕ ਦੂਜੇ ਤੋ ਜਾਣੂ ਹੋਈਏ ਉਹ ਮੇਰੀਆ ਗੱਲਾ ਉੱਪਰ ਹੱਸ ਰਹੀ ਸੀ ਨਾਲੇ ਕਹਿ ਰਹੀ ਸੀ ਅੱਜ ਤਾ ਮਨ ਬੜਾ ਉਦਾਸ ਸੀ ! ਧੰਨਵਾਦ ਰੱਬ ਦਾ ਜੋ ਤੇਰੇ ਨਾਲ ਮਿਲਾ ਦਿੱਤਾ ਤੂੰ ਤੇ ਸੱਚੀ ਬੱਚਿਆ ਵਾਗ ਗੱਲਾ ਕਰਦਾ ਏ ਹੱਸ ਹੱਸ ਮੇਰਾ ਢਿੱਡ ਵੀ ਦੁੱਖ ਰਿਹਾ ਅੱਖਾ ਵਿੱਚ ਹੰਝੂ ਵੀ ਆ ਤੁਰੇ ਪਰ ਇਹ ਹੰਝੂ ਚੰਗੇ ਨੇ ਉਹਨਾ ਹੰਝੂਆ ਨਾਲੋ ਜੋ ਸਵੇਰੇ ਦੁੱਖੀ ਹੋ ਕੇ ਅੱਖਾ ਚੋ ਕੇਰੇ ਸੀ!! ਫਿਰ ਮੈ ਪੁੱਛਿਆ ਵਿਆਹ ਨੂੰ ਕਿੰਨੇ ਸਾਲ ਹੋ ਗਏ ? ਦੱਸ ਸਾਲ ਫਿਰ ਕਿਹਾ ਮੈ ਤੁਹਾਡੇ ਬੱਚੇ ਕਿੰਨੇ ?ਚਾਰ ਹਨ ਇਹ ਸੁਣਕੇ ਮੈ ਮ਼ਜਾਕੀਆ ਸਭਾਅ ਚ ਕਹਿ ਬੈਠਾ ਤੁਹਾਨੂੰ ਬੱਚੇ ਜੰਮਣ ਤੋ ਇਲਾਵਾ ਹੋਰ ਕੰਮ ਨੀ ਸੀ ਦੋ ਥੋੜੇ ਸੀ ਬੱਚੇ? ਉਹਨੇ ਇਕਦਮ ਉੱਤਰ ਵਿੱਚ ਨਿਮਰਤਾ ਨਾਲ ਕਿਹਾ ਨਹੀ ਜੀ ਮੇਰੇ ਚਾਰ ਬੇਟੀਆ ਹੀ ਹਨ ਮੈ ਸਮਝ ਗਿਆ ਹਰ ਕੋਈ ਜਦ ਤੱਕ ਮੁੰਡਾ ਨਹੀ ਹੋ ਜਾਦਾ ਨਵੇ ਬੱਚੇ ਲਈ ਕੋਸਿਸ਼ ਕਰਦਾ ਰਹਿੰਦਾ ਏ ਮੈ ਹੌਸਲਾ ਦਿੰਦੇ ਹੋਏ ਕਿਹਾ ਸਾਡੇ ਪਿੰਡ ਇੱਕ ਅੰਕਲ ਦੇ ਪੰਜ ਬੇਟੀਆ ਹਨ ਉਸ ਸਮੇ ਨਾਲੇ ਲੋਕਾ ਨੇ ਵਧਾਈ ਦੇ ਜਾਣੀ ਨਾਲੇ ਹੋਲੀ ਜਿਹੀ ਕਹਿ ਜਾਣਾ ਹਾਏ ਮੁੰਡਾ ਹੋ ਜਾਦਾ ਤਾ ਕੁੜੀਆ ਨਾਲ ਤਾ ਪਹਿਲਾ ਵਿਹੜਾ ਭਰਿਆ ! ਦੱਸੋ ਮੁੰਡਾ ਕੁੜੀ ਆਪਣੇ ਹੱਥ ਚ ਆ ਕੋਈ ਜਿਸਦਾ ਦਾਨਾ ਪਾਣੀ ਲਿਖਿਆ ਉਸਨੇ ਹੀ ਚੁੱਗਣਾ ਅੰਕਲ ਨੇ ਫਿਰ ਆਂਟੀ ਨੂੰ ਸਮਝਾਉਣਾ ਚੱਲ ਤੂੰ ਨਾ ਮਨ ਹਲਕਾ ਕਰ ਧੀਆ ਜਦ ਵਿਆਹ ਦਵਾ ਗੇ ਸਾਡੇ ਜੋ ਜਵਾਈ ਬਣਨ ਗੇ ਆਪਾ ਉਹਨਾ ਵਿੱਚੋ ਹੀ ਆਪਣੇ ਪੁੱਤ ਦੀ ਝਲਕ ਲਹਿ ਲਵਾ ਗੇ ਪਿੰਡ ਵਾਲਿਆ ਅੰਕਲ ਨੂੰ ਕਈ ਵਾਰ ਪੁੱਛਿਆ ਤੇਰਾ ਬੁਢਾਪੇ ਵਿੱਚ ਸਹਾਰਾ ਕੋਣ ਬਣੇਗਾ? ਧੀਆ ਤੇ ਪਰਾਇਆ ਧੰਨ ਹੁੰਦੀਆ ਹਨ ਫਿਰ ਤੇਰਾ ਘਰ ਤੈਨੂੰ ਵੱਡ ਵੱਡ ਖਾਵੇਗਾ ਹੁਣ ਅੰਕਲ ਵੈਨਕੁਵਰ (ਕਨੇਡਾ) ਵਿੱਚ ਰਹਿੰਦੇ ਨੇ ਹੋਇਆ ਕੀ ਅੰਕਲ ਦੀ ਸਭ ਤੋ ਵੱਡੀ ਬੇਟੀ ਆਈਲਟਸ ਕਰਕੇ ਕਨੇਡਾ ਪੜਨ ਚੱਲ ਗਈ ਸੀ ਉੱਥੇ ਹੀ ਪੱਕੀ ਹੋਣ ਤੇ ਵਿਆਹ ਕਰਵਾਇਆ ਬਾਕੀ ਭੈਣਾ ਦਾ ਕਾਰਜ ਕਰਕੇ ਅੰਕਲ ਆਂਟੀ ਨੂੰ ਆਪਣੇ ਕੋਲ ਬਲਾ ਲਿਆ ਸੀ ਹੁਣ ਅੰਕਲ ਕਦੇ ਕਦੇ ਆਪਣੇ ਪਿੰਡ ਗੇੜਾ ਮਾਰਦੇ ਹਨ ਪਰ ਹੁਣ ਪਿੰਡ ਦੇ ਲੋਕਾ ਦੇ ਬਿਆਨ ਬਦਲ ਚੁੱਕੇ ਹਨ ਉਹ ਹੁਣ ਇਹ ਕਹਿੰਦੇ ਨੇ ਧੀਆ ਬੰਦੇ ਨੂੰ ਤਾਰ ਦਿੰਦੀਆ ਹਨਮੈ ਤਾ ਆਪ ਇਸ ਗੱਲ ਨਾਲ ਸਹਿਮਤ ਹਾ ਹੁਣ ਤੇ ਆਈਲਟਸ ਦਾ ਜਮਾਨਾ ਏ ਪਹਿਲਾ ਲੋਕੀ ਕੁੜੀ ਵਾਲਿਆ ਤੋ ਦਾਜ਼ ਮੰਗਦੇ ਹੁੰਦੇ ਸੀ ਅੱਜਕਲ ਰਿਸ਼ਤਾ ਲੱਭਦੇ ਨੇ ਇਹ ਕਹਿ ਕੇ ਆਪਾ ਨੂੰ ਕੁੜੀ ਆਈਲਟਸ ਵਾਲੀ ਚਾਹੀਦੀ ਵੀਹ ਲੱਖ ਅਸੀ ਲਾਂਵਾਗੇ ਕੁੜੀ ਤੇ ਬਾਹਰ ਜਾਣ ਲਈ ਭਾਵੇ ਕੁੜੇ ਦੇ ਜ਼ਰੀਏ ਉਹਨਾ ਸੈੱਟ ਤੇ ਆਪਣਾ ਮੁੰਡਾ ਹੀ ਕਰਨਾ ਹੁੰਦਾ ਪਰ ਕੁੜੀ ਨੇ ਖੜਨਾ ਇਹ ਗੱਲ ਕੁੜੀਆ ਦੇ ਮਾਂ ਪਿਓ ਨੂੰ ਨੀਵਾ ਨੀ ਪੈਣ ਦਿੰਦੀ ਮੇਰੇ ਕੋਲੋ ਇਹ ਕਿੱਸਾ ਸੁਣਕੇ ਉਹ ਵੀ ਜੋਸ਼ ਨਾਲ ਭਰ ਗਈ ਮੈ ਉਸਨੂੰ ਪੁੱਛਿਆ ਤੁਹਾਂਡੇ ਚਾਰ ਬੇਟੀਆ ਹਨ ਤੁਹਾਡੇ ਪਤੀ ਤਾ ਨੀ ਕਹਿੰਦੇ ਕੁਝ ਕਈ ਵਾਰ ਮੁੰਡਾ ਨਾ ਜੰਮਣ ਤੇ ਗਲਤੀ ਕੁੜੀ ਦੀ ਹੀ ਕੱਢੀ ਜਾਦੀ ਹੈ ਉਹ ਕਹਿੰਦੀ ਜਦ ਮੇਰੇ ਚੌਥੀ ਕੁੜੀ ਹੋਈ ਉਸ ਸਮੇ ਮੇਰੇ ਪਤੀ ਬਹੁਤ ਰੌਏ ਮੈਨੂੰ ਲੱਗਦਾ ਸੀ ਇਹ ਇਸ ਕੁੜੀ ਨੂੰ ਪਿਆਰ ਨੀ ਕਰਨ ਗੇ ਮੈ ਫਿਰ ਕੁੜੀ ਦਾ ਨਾਮ ਬਰਕਤ ਰੱਖ ਦਿੱਤਾ ਹੁਣ ਬਰਕਤ ਦੋ ਸਾਲ ਦੀ ਆ ਜਦ ਮੇਰੇ ਪਤੀ ਬਰਕਤ ਕਹਿ ਕੇ ਅਵਾਜ਼ ਮਾਰਦੇ ਹਨ ਮੈਨੂੰ ਬਹੁਤ ਚੰਗਾ ਲੱਗਦਾ ਮੈ ਕਿਹਾ ਬਰਕਤ ਕੀ ?ਕਹਿੰਦੇ ਹੁੰਦੀ ਨੀ ਉਹ ਜੋ ਘਰ ਵਿੱਚ ਬਰਕਤ ਉਹ ਵਾਲੀ ਇਹ ਸੁਣਕੇ ਹੰਝੂ ਤਾ ਮੇਰੀਆ ਅੱਖਾ ਨੇ ਵੀ ਰੋਕੇ ਨਾ ਧੰਨ ਨੇ ਰੱਬਾ ਉਹ ਜੋ ਧੀਆ ਨੂੰ ਪਿਆਰ ਕਰਦੇ ਨੇ!
ਧੰਨਵਾਦ
ਲੇਖਕ— ਮਨਦੀਪ ਖਾਨਪੁਰੀ
ਪਿੰਡ– ਖਾਨਪੁਰ ਸਹੋਤਾ ( ਹੁਸਿਆਰਪੁਰ)
ਮੋਬਾਇਲ ਨੰਬਰ– 8360554187
1 Comment
parneet kaur
bhot sohni khani c ji