ਨਵੀਂ ਦਿੱਲੀ : ਦੇਸ਼ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਐਤਵਾਰ ਨੂੰ ਅਪੀਲ ਕੀਤੀ ਕਿ ਖੇਤੀ ਅਤੇ ਵਿੱਤੀ ਵਿਵਸਥਾ ਦੇ ਦਬਾਅ ਚ ਹੋਣ ਕਾਰਨ ਭਾਰਤ ਅਰਥਵਿਵਸਥਾ ਕੁੱਝ ਸਮੇਂ ਲਈ ਨਰਮੀ ਦੇ ਦੌਰ ਚ ਫੱਸ ਸਕਦੀ ਹੈ।
ਆਫ਼ ਕਾਊਂਸੈਲ ਚੈਲੰਜੇਸ ਆਫ਼ ਦਾ ਮੋਦੀ-ਜੇਟਲੀ ਇਕਨਾਮੀ ਦੇ ਉਦਘਾਟਨੀ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਲਾਗੂ ਕੀੇਤੇ ਜਾਣ ਨਾਲ ਦੇਸ਼ ਦੀ ਅਰਥ ਵਿਵਸਥਾ ਦੀ ਰਫਤਾਰ ਘਟੀ ਹੈ। ਉਨ੍ਹਾਂ ਕਿਹਾ ਕਿ ਬਜਟ ਚ ਵਸਤੂ ਅਤੇ ਸੇਵਾ ਵਰ (ਜੀਐਸਟੀ) ਨਾਲ ਮਾਲੀ ਵਸੂਲੀ ਦਾ ਟੀਚਾ ਤਰਕਸ਼ੀਲ ਨਹੀਂ ਹੈ।
ਦੇਸ਼ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਐਤਵਾਰ ਨੂੰ ਕਿਹਾ ਕਿ ਬਜਟ ਚ ਜੀਐਸਟੀ ਤੋਂ ਵਸੂਲੀ ਲਈ ਜਿਹੜਾ ਟੀਚਾ ਰੱਖਿਆ ਗਿਆ ਹੈ, ਇਹ ਵਿਵਾਹਰਿਕ ਨਹੀਂ ਹੈ। ਮੈਂ ਸਪੱਸ਼ਟ ਤੌਰ ਤੇ ਕਹਾਂਗਾ ਕਿ ਇਸ ਟੀਚੇ ਚ 16-17 ਫੀਸਦ (ਵਾਧੇ) ਦੀ ਗੱਲ ਕਹੀ ਗਹੀ ਹੈ। ਜੀਐਸਟੀ ਦੀ ਰੂਪਰੇਖਾ ਹੋਰ ਬੇਹਤਰ ਢੰਗ ਨਾਲ ਤਿਆਰ ਕੀਤਾ ਜਾ ਸਕਦਾ ਹੈ।
ਅਰਵਿੰਦ ਜੀਐਸਟੀ ਲਈ ਸਾਰੀਆਂ ਤਿੰਨਾਂ ਦਰਾਂ ਦੇ ਪੱਖ ਚ ਦਿਖੇ। ਅਰਥਵਿਵਸਥਾ ਬਾਰੇ ਉਨ੍ਹਾਂ ਕਿਹਾ ਕਿ ਅਸੀਂ ਕੁੱਝ ਸਮੇਂ ਦੀ ਮੰਦੀ ਲਈ ਖੁੱਦ ਨੂੰ ਤਿਆਰ ਕਰੀਏ। ਮੈਂ ਕਈ ਕਾਰਨਾਂ ਨਾਲ ਇਹ ਗੱਲ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਤਾਂ ਵਿੱਤ ਪ੍ਰਣਾਲੀ ਦਬਾਅ ਚ ਹੈ। ਵਿੱਤੀ ਹਾਲਾਤ ਬੇਹਦ ਮੁਸ਼ਕਲ ਹਨ। ਇਹ ਲੋੜੀਂਦੇ ਵਾਧੇ ਮੁਤਾਬਕ ਨਹੀਂ ਹੈ।
ਉਨ੍ਹਾਂ ਉਮੀਦ ਪ੍ਰਗਟਾਈ ਕਿ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੌਰਾਨ ਵੱਖੋ ਵੱਖ ਪਾਰਟੀਆਂ ਦੇ ਚੋਣ ਮੈਨੀਫੈਸਟੋ ਚ ਯੂਬੀਆਈ ਦੇ ਮੁੱਦੇ ਨੂੰ ਸ਼ਾਮਲ ਕੀਤਾ ਜਾਵੇਗਾ। ਇਸੇ ਦੌਰਾਨ ਸੁਬਰਾਮਣੀਅਮ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਦੀ ਖੁੱਦਮੁਖਤਿਆਰੀ ਚ ਕਟੌਤੀ ਨਹੀਂ ਕੀਤੀ ਜਾਣੀ ਚਾਹੀਦੀ ਹੈ।