Skip to content Skip to footer

ਕਲੰਕ ਭਾਗ 2 – ਵੀਰਪਾਲ ਸਿੱਧੂ

ਤੁਸੀਂ ਪਹਿਲੇ ਭਾਗ ਵਿੱਚ ਪੜਿਆ ਹੈ ਕਿ ਕਿਵੇਂ ਤਰਨ ਦੇ ਭਰਾ ਨੇ ਤਰਨ ਦਾ ਬਲਾਤਕਾਰ ਕੀਤਾ, ਹੁਣ ਅੱਗੇ ਤੁਸੀਂ ਤਰਨ ਦੀ ਅਗਲੀ ਜ਼ਿੰਦਗੀ ਵਾਰੇ ਪੜੋਗੇ।।।।।

          ਸਹਿਜ ਮੈਂ ਆਪਣੇ ਉੱਤੇਲੱਗੇ ਕਲੰਕ ਨੂੰ ਦੇਖ ਕੇ ਆਪਣੀ ਕਿਸਮਤ ਨੂੰ ਰਹੀ, ਰੋਂਦੀ ਰੋਂਦੀ ਮੈਂ ਰੱਬ ਨੂੰ ਬਹੁਤ ਤਾਨੇ ਦਿੰਦੀ ਰਹੀ, ਸਹਿਜ ਨੂੰ ਗੱਲ ਸੁਣਾਉਂਦੇ ਸੁਣਾਉਂਦੇ ਤਰਨ ਦਾ ਗਲਾ ਤੇ ਅੱਖਾਂ ਭਰ ਆਈਆਂ, ਉਸ ਤੋਂ ਬਾਅਦ ਤਰਨ ਤੋਂ  ਕੋਈ ਗੱਲ ਨਾ ਹੋਈ, ਕੁਝ ਚਿਰ ਦੋਵਾਂ ਵਿਚਕਾਰ ਚੁੱਪੀ ਛਾਈ ਰਹੀ, ਸਹਿਜ ਨੇ ਤਰਨ ਨੂੰ ਪਾਣੀ ਦਾ ਗਿਲਾਸ ਲਿਆ ਕੇ ਦਿੱਤਾ ਤੇ ਤਰਨ ਨੂੰ ਚੁੱਪ ਕਰਵਾਇਆ, ਤਰਨ ਨੇ ਅੱਖਾਂ ਪੂੰਝ ਕੇ ਪਾਣੀ ਪੀਤਾ, ਸਹਿਜ ਨੇ ਗੱਲ ਅੱਗੇ ਤੋਰਨ ਲੲੀ ਕਿਹਾ,  ਤਰਨ ਮੈਂ ਸੁਣਿਆ ਸੀ ਕਿ ਤੇਰੀ ਮੰਗਣੀ ਵੀ ਟੁੱਟ ਗੲੀ ਸੀ ਇਸੇ ਗੱਲ ਕਰਕੇ, ਹਾਂ ਸਹਿਜ ਤੂੰ ਸਹੀ ਸੁਣਿਆ ਹੈ, ਮੇਰੀ ਮੰਗਣੀ ਹੀ ਨਹੀਂ ਟੁੱਟੀ ਸਗੋਂ ਮੇਰਾ ਵਿਆਹ ਵੀ ਹੋ ਗਿਆ ਸੀ ਤੇ ਆਨੰਦ ਕਾਰਜ ਵੀ ਹੋ ਗੲੇ ਸੀ ਪਰ ਮੇਰੇ ਸੋਹਰੇ ਮੇਰੀ ਡੋਲੀ ਨਹੀਂ ਗੲੀ ਸੀ, ਕਿਉਂ ਤਰਨ ਫਿਰ ਤਾਂ ਬਹੁਤ ਅਨਰਥ ਹੋਇਆ ਤੇਰੇ ਨਾਲ, ਸਹਿਜ ਜੋ ਕਿਸਮਤ ਚ ਹੁੰਦਾ ਉਹੀ ਹੁੰਦਾ ਹੈ, ਪਰ ਤਰਨ ਤੇਰੇ ਘਰਵਾਲਾ ਕਿਹੋ ਜਿਹਾ ਸੀ ਜੋ ਆਨੰਦ ਕਾਰਜ ਕਰਵਾ ਕੇ ਛੱਡ ਗਿਆ, ਸਹਿਜ ਜਿੱਥੇ ਕਿਸਮਤ ਧੋਖਾ ਦੇ ਜਾਵੇ, ਉੱਥੇ ਲੋਕ ਵੀ ਆਪਣਾ ਸਾਥ ਨਹੀਂ ਦਿੰਦੇ, ਹਾਂ ਤਰਨ ਇਹ ਤਾਂ ਦੁਨੀਆਂ ਦਾ ਦਸਤੂਰ ਹੈ, ਸਹਿਜ ਮੈਂ ਘੱਟੋਂ ਘੱਟ ਪੰਜ ਸਾਲ ਜਸ਼ਨ ਦੇ ਹਵਸ ਦਾ ਸ਼ਿਕਾਰ ਰਹੀ, ਉਹ ਪੰਜ ਸਾਲ ਤੱਕ ਮੇਰਾ ਬਲਾਤਕਾਰ ਕਰਦਾ ਰਿਹਾ, ਮੇਰੇ ਹੱਥਾਂ ਪੈਰਾਂ ਚ ਜਾਨ ਵੀ ਨਾ ਰਹੀ, ਪੰਜ ਸਾਲ ਬਾਅਦ ਮੈਂ ਕਿਸੇ ਨੂੰ ਆਪਣੀ ਸਫਾਈ ਦੇਣ ਯੋਗ ਵੀ ਨਾ ਰਹੀ, ਮੇਰੀ ਉਮਰ ਉਦੋਂ 23 ਸਾਲ ਸੀ, ਇੱਕ ਦਿਨ ਅਚਾਨਕ ਭੂਆ ਜੀ ਘਰ ਆਏ ਤੇ ਉਹਨਾਂ ਨੇ ਮੇਰੇ ਰਿਸ਼ਤੇ ਦੀ ਗੱਲ ਪਾਪਾ ਨਾਲ ਕੀਤੀ, ਭੂਆ ਜੀ ਨੇ ਜਿਸ ਰਿਸ਼ਤੇ ਦੀ ਦਸ ਪਾਈ ਉਹ ਭੂਆ ਦੇ ਸੋਹਰੇ ਪਿੰਡੋਂ ਭੂਆ ਦੇ ਸ਼ਰੀਕੇ ਪਰਿਵਾਰ ਵਿੱਚੋਂ ਸੀ, ਮੁੰਡਾ ਖੇਤੀ ਕਰਦਾ ਸੀ ਚੰਗੀ ਜ਼ਮੀਨ ਸੀ, ਪਾਪਾ ਦੇਖਣ ਚਲੇ ਗੲੇ, ਪਾਪਾ ਨੂੰ ਸਾਰੀ ਗੱਲ ਫਿੱਟ ਆ ਗੲੀ, ਮੁੰਡੇ ਵਾਲਿਆਂ ਨੇ ਵੀ ਮੇਰੇ ਕੱਚਾ ਧਾਗਾ ਬੰਨ੍ਹ ਕੇ ਰੋਕਾ ਕਰ ਦਿੱਤਾ, ਰੋਕੇ ਤੋਂ ਚਾਰ ਮਹੀਨੇ ਮਗਰੋਂ ਵਿਆਹ ਸੀ, ਮੇਰੀ ਮੰਮੀ ਨੇ ਚਾਰ ਮਹੀਨਿਆਂ ਚ ਮੇਰੇ ਦਾਜ ਦੀ ਤਿਆਰੀ ਕਰ ਦਿੱਤੀ, ਕੰਮਾਂ ਧੰਦਿਆਂ ਚ ਪਤਾ ਹੀ ਨਾ ਲੱਗਿਆ ਚਾਰ ਮਹੀਨੇ ਕਦ ਬੀਤ ਗੲੇ, ਵਿਆਹ ਵਾਲਾ ਦਿਨ ਵੀ ਆ ਗਿਆ, ਮੈਂ ਸਭ ਕੁਝ ਭੁੱਲ ਕੇ ਆਪਣੇ ਵਿਆਹ ਵਾਲੇ ਦਿਨ ਤੋਂ ਖੁਸ਼ ਸੀ, ਸਵੇਰੇ ਨਹਾਈ ਧੋਈ ਹੋਈ, ਨਹਾਈ ਧੋਈ ਤੋਂ ਬਾਅਦ ਮੈਨੂੰ ਮੇਰੇ ਮਾਮੇ ਦੀ ਕੁੜੀ ਨੇ ਤਿਆਰ ਕਰ ਦਿੱਤਾ, ਉਹਨੂੰ ਪਾਰਲਰ ਦਾ ਕੰਮ ਆਉਂਦਾ ਸੀ, ਮੈਂ ਤਿਆਰ ਹੋ ਕੇ ਬੈਠੀ ਹੀ ਸੀ ਥੋੜੇ ਵਕਤ ਬਾਅਦ ਬਰਾਤ ਆ ਗੲੀ ਸੀ, ਮਾਮੇ ਦੀਆਂ ਕੁੜੀਆਂ ਨੇ ਰੀਬਨ ਕਟਵਾਇਆ, ਤੇ ਆ ਕੇ ਮੈਨੂੰ ਕਹਿਣ ਲੱਗੀਆਂ, ਤਰਨ ਤੇਰਾ ਪਰੋਣਾ ਤਾਂ ਬਹੁਤ ਸੋਹਣਾ ਹੈ, ਮੇਰੇ ਦਿਲ ਅੰਦਰ ਇੱਕ ਖੁਸ਼ੀ ਦੀ ਲਹਿਰ ਜਿਹੀ ਦੌੜੀ, ਬਰਾਤ ਨੇ ਚਾਹ ਪਾਣੀ ਪੀਤਾ, ਤੇ ਮੇਰਾ ਚਾਹ ਪਾਣੀ ਸਮਾਨ ਅੰਦਰ ਭੇਜ ਦਿੱਤਾ, ਚਾਹ ਪਾਣੀ ਤੋਂ ਬਾਅਦ ਮੈਨੂੰ ਆਨੰਦ ਕਾਰਜਾਂ ਲੲੀ ਲੈ ਗੲੇ, ਬਾਬੇ ਨੇ ਚਾਰ ਲਾਵਾਂ ਪੜ ਕੇ ਆਨੰਦ ਕਾਰਜ ਦੀ ਰਸਮ ਪੂਰੀ ਕਰ ਦਿੱਤੀ, ਆਨੰਦ ਕਾਰਜ ਕਰਵਾ ਕੇ ਅਸੀਂ ਘਰ ਆ ਗੲੇ, ਮੈਂ ਅੰਦਰ ਕਮਰੇ ਚ ਆ ਗੲੀ,  ਬਰਾਤ ਆਰਾਮ ਕਰਨ ਲੲੀ ਸਕੂਲ ਚ ਚਲੀ ਗੲੀ, ਮਾਮੇ ਦੀਆਂ ਕੁੜੀਆਂ ਤੇ ਅਸੀਂ ਸਾਰੇ ਮਿਲ ਕੇ ਹੱਸ ਰਹੇ ਸੀ ਇੰਨੇ ਨੂੰ ਬਾਹਰੋਂ ਰੋਲੇ ਦੀ ਆਵਾਜ਼ ਆਉਣੀ ਸ਼ੁਰੂ ਹੋ ਗੲੀ, ਮੰਮੀ ਦੇਖ ਕੇ ਇੱਕ ਦਮ ਡਰ ਗੲੇ, ਸਭ ਨੂੰ ਇਹ ਹੋ ਗਿਆ ਕਿ ਬਰਾਤੀ ਲੜ ਪੲੇ, ਪਰ ਬਰਾਤ ਦੀ ਜਗਾ ਮੇਰੇ ਘਰਵਾਲ਼ਾ ਹੀ ਲਾਲ ਪੀਲਾ ਹੁੰਦਾ ਅੰਦਰ ਆਇਆ, ਤੇ ਮੇਰੇ ਤੇ ਜਸ਼ਨ ਦੀਆਂ ਫੋਟੋਆਂ ਸੁੱਟਦਾ ਬੋਲਿਆ, ਇਹ ਕੀ ਹੈ, ਮੈਂ ਦੇਖ ਕੇ ਹੈਰਾਨ ਰਹਿ ਗੲੀ ਕਿ ਜਸ਼ਨ ਇੰਨਾ ਕੁੱਤਾ ਕੰਮ ਵੀ ਕਰ ਸਕਦਾ ਹੈ, ਉਸ ਵਕਤ ਮੈਨੂੰ ਸਮਝ ਨਹੀਂ ਆ ਰਹੀ ਸੀ, ਮੇਰੇ ਘਰਵਾਲ਼ਾ ਕਹਿ ਰਿਹਾ ਸੀ ਕਿ ਮੈਂ ਨਹੀਂ ਇਹਨੂੰ ਲੈਂ ਕੇ ਜਾਣਾ, ਜਿਹੜੀ ਹੁਣ ਤੱਕ ਭਰਾਵਾਂ ਨਾਲ ਖੇਹ ਖਾਂਦੀ ਰਹੀ, ਮੈਂ ਇਸ ਤੋਂ ਕੀ ਕਰਾਉਣਾ, ਮੇਰੇ ਪਾਪੇ ਨੇ ਆਪਦੀ ਪੱਗ ਉਤਾਰ ਕੇ ਉਸ ਮੂਰੇ ਰੱਖ ਦਿੱਤੀ, ਪਰ ਉਹਨੇ ਇੱਕ ਨਾ ਸੁਣੀ, ਉਹਨੇ ਪਾਪਾ ਨੂੰ ਧੱਕੇ ਦਿੰਦੇ ਨੇ ਕਿਹਾ ਸਰਦਾਰ ਜੀ ਜੇ ਘਰ ਦਾ ਘਰ ਚ ਹੀ ਸਰੀ ਜਾਂਦਾ ਸੀ ਤਾਂ ਇੰਨਾ ਵੱਡਾ ਬਿਡ ਲਗਾਉਣ ਦੀ ਕੀ ਲੋੜ ਸੀ, ਬਰਾਤ ਚਲੀ ਗੲੀ, ਮੇਰੇ ਪਾਪਾ ਮੈਨੂੰ ਮਾਰਨ ਨੂੰ ਤਿਆਰ ਸੀ, ਪਰ ਸਾਰੇ ਰਿਸ਼ਤੇਦਾਰਾਂ ਨੇ ਪਾਪਾ ਨੂੰ ਰੋਕ ਲਿਆ, ਪਾਪਾ ਇਕੋਂ ਗੱਲ ਕਹਿ ਰਹੇ ਸੀ ਇਹਨੂੰ ਮੇਰੀਆਂ ਅੱਖਾਂ ਤੋਂ ਦੂਰ ਲੈਂ ਜਾਓ, ਇਸਨੇ ਮੇਰਾ ਨੱਕ ਵਢਾ ਕੇ ਰੱਖ ਦਿੱਤਾ,
ਉਹ ਤਾਂ ਕੰਜਰ ਬੇਗਾਨਾ ਖੂਨ ਸੀ, ਪਰ ਇਹ ਤਾਂ ਮੇਰੀ ਜੰਮੀ ਹੀ ਸੀ, ਪਾਪਾ ਬਹੁਤ ਵਕਤ ਤੱਕ ਮੈਨੂੰ ਗਾਲਾਂ ਕੱਢਦੇ ਰਹੇ, ਉਸ ਰਾਤ ਸਾਡੇ ਘਰ ਰੋਟੀ ਵੀ ਨਾ ਪੱਕੀ, ਪਿੰਡ ਚ ਚਾਰੇ ਪਾਸੇ ਹਾਹਾਕਾਰ ਮੱਚ ਗੲੀ।
ਸਵੇਰੇ ਹੁੰਦਿਆਂ ਹੀ ਮੇਰੀ ਨਾਨੀ ਮੈਨੂੰ ਨਾਨਕੇ ਲੈਂ ਗੲੀ, ਉੱਥੇ ਨਾਨੀ ਨੇ ਮੈਨੂੰ ਘਰੋਂ ਬਾਹਰ ਨਿਕਲਣ ਨਾ ਦਿੱਤਾ, ਕੁਝ ਦਿਨ ਨਾਨੀ ਨੇ ਮੈਨੂੰ ਕਮਰੇ ਅੰਦਰ ਹੀ ਰੱਖਿਆ, ਸ਼ਾਇਦ ਇਸੇ ਕਾਰਨ ਕਿ ਨਾਨੀ ਲੋਕਾਂ ਨੂੰ ਕੀ ਕਹੇ, ਕਿ ਜਿਸ ਕੁੜੀ ਦਾ ਵਿਆਹ ਸੀ ਉਹ ਇੱਥੇ ਕਿਉਂ, ਨਾਨੀ ਕਹਿ ਦਿੰਦੀ ਜੋ ਹੋ ਗਿਆ ਸੋ ਗਿਆ, ਹੁਣ ਉਹਨੂੰ ਭੁੱਲ ਜਾ, ਪਰ ਇਹ ਸਭ ਕੁਝ ਭੁੱਲਣਾ ਮੇਰੇ ਲਈ ਆਸਾਨ ਨਹੀਂ ਸੀ, ਮਹੀਨਾ ਬੀਤ ਗਿਆ ਪਿੰਡ ਤੋਂ ਕਿਸੇ ਨੇ ਗੇੜਾਂ ਤੱਕ ਨਾ ਮਾਰਿਆਂ, ਜਿਵੇਂ ਮੈਂ ਪਿੰਡ ਵਾਲਿਆਂ ਦੀ ਕੁਝ ਲੱਗਦੀ ਹੀ ਨਾ ਹੋਵਾਂ, ਨਾਨੀ ਮਾਮੇ ਦੀ ਕੁੜੀ ਨੂੰ ਵੀ ਮੇਰੇ ਨਾਲ ਬੋਲਣ ਨਹੀਂ ਦਿੰਦੀ ਸੀ, ਨਾਨੀ ਦਾ ਗੁੱਸਾ ਵੀ ਸ਼ਾਇਦ ਜਾਇਜ਼ ਸੀ, ਰੋਜ਼ ਰਾਤ ਨੂੰ ਰੋ ਕੇ ਸੌਂਣਾ ਮੇਰੀ ਆਦਤ ਹੋ ਗੲੀ ਸੀ, ਨਾਨੀ ਨੇ ਦਰੀਆਂ ਲਗਾ ਲੲੀਆਂ, ਦਰੀਆਂ ਬੁਣਦੇ ਮੇਰਾ ਵਕਤ ਸੌਖਾ ਨਿਕਲਣ ਲੱਗ ਗਿਆ ਸੀ, ਤਿੰਨ ਚਾਰ ਮਹੀਨੇ ਗੁਜ਼ਰ ਗੲੇ, ਨਾ ਪਿੰਡੋਂ ਕੋਈ ਆਇਆ ਨਾ ਪਿੰਡ ਦੀ ਕੋਈ ਖ਼ਬਰਸਾਰ ਆਈ, ਇਦਾਂ ਹੀ ਦਿਨ ਗੁਜ਼ਰਦੇ ਗੲੇ, ਇੱਕ ਜੇਲ ਵਾਂਗ ਮੇਰੀ ਜਿੰਦਗੀ ਹੋ ਗੲੀ ਸੀ, ਇੱਕ ਦਿਲ ਕਰਦਾ ਸੀ ਕਿ ਕਿਸੇ ਖੂਹ ਖ਼ਾਤੇ ਡਿਗ ਕੇ ਮਰ ਜਾਵਾਂ, ਪਰ ਇਹ ਮੱਥੇ ਲੱਗੇ ਕਲੰਕ ਨੂੰ ਲੈਂ ਕੇ ਮਰਨਾ ਵੀ ਠੀਕ ਨਹੀਂ ਜਾਪਦਾ ਸੀ।

     ਗਰਮੀ ਦੇ ਦਿਨ ਸੀ ਮੈਂ ਤੇ ਨਾਨੀ ਦੁਪਿਹਰ ਨੂੰ ਦਰਵਾਜ਼ੇ ਵਿੱਚ ਬੈਠੀਆਂ ਦਰੀ ਦਾ ਤਾਨਾ ਬੁਣ ਰਹੀ ਸੀ, ਮਾਮੇ ਦੀ ਕੁੜੀ ਵੀ ਕੋਲ ਆ ਗੲੀ, ਮਾਮੇ ਦੀ ਕੁੜੀ ਆ ਕੇ ਨਾਨੀ ਕਹਿਣ ਲੱਗੀ, ਬੀਬੀ ਕੀ ਐ ਤੂੰ ਵੀ ਸਾਰਾ ਦਿਨ ਤਰਨ ਭੈਣ ਨੂੰ ਦਰੀਆਂ ਬੁਣਨ ਤੇ ਲਗਾਈ ਰੱਖਦੀ ਐ, ਤੂੰ ਬਹੁਤੀ ਨਾ ਸਿਆਣੀ ਬਣ, ਆਪ ਤਾਂ ਡੱਕਾ ਤੋੜਨਾ ਨਹੀਂ ਸਾਨੂੰ ਵੀ ਨਹੀਂ ਤੋੜਨ ਦੇਣਾ, ਬੀਬੀ ਭੈਣ ਵਿਚਾਰੀ ਥੱਕ ਜਾਂਦੀ ਹੋਉ, ਭੈਣ ਨੂੰ ਵੀ ਪੜਨ ਲਾ ਦਿਓ, ਸਾਡੇ ਕਾਲਜ਼ ਇੱਕ ਕੁੜੀ ਹੁਣ ਪੜਨ ਲੱਗੀ ਐ ਉਸ ਦਾ ਵਿਆਹ ਹੋ ਕੇ ਤਲਾਕ ਹੋ ਗਿਆ ਸੀ ਭੈਣ ਤਾਂ ਹਾਲੇ ਸੋਹਰੇ ਵੀ ਨਹੀਂ ਗੲੀ ਸੀ, ਉਹ ਕੁੜੀ ਦੋ ਸਾਲ ਸੋਹਰੇ ਲਗਾ ਕੇ ਤਲਾਕ ਹੋਣ ਤੋਂ ਬਾਅਦ ਪੜ ਰਹੀ ਹੈ, ਤਾਂ ਭੈਣ ਕਿਉਂ ਨਹੀਂ ਪੜ ਸਕਦੀ, ਨਾਨੀ ਨੂੰ ਮਾਮੇ ਦੀ ਕੁੜੀ ਰਮਨੀ ਦੀ ਗੱਲ ਸ਼ਾਇਦ ਚੰਗੀ ਨਾ ਲੱਗੀ, ਨਾਨੀ ਰਮਨੀ ਨੂੰ ਭੱਜ ਕੇ ਪੈ ਗੲੀ, ਹੋਰ ਉਮਰ ਐ ਹੁਣ ਕੋਈ ਪੜਨ ਦੀ, ਜਦੋਂ ਪੜਨ ਦੀ ਉਮਰ ਸੀ ਉਦੋਂ ਤਾਂ ਇਹ ਹੋਰੀਂ ਖੂਹ ਪੱਟਦੀ ਰਹੀ, ਨਾਨੀ ਦੀ ਗੱਲ ਸੁਣ ਕੇ ਰਮਨੀ ਚੁੱਪ ਕਰ ਗੲੀ, ਖੂਹ ਪੱਟਦੀ ਰਹੀ ਵਾਲੀ ਗੱਲ ਸੁਣ ਕੇ ਮੇਰੀ ਭੁੱਬ ਨਿਕਲ ਗੲੀ, ਮੈਂ ਭੱਜ ਕੇ ਅੰਦਰ ਆ ਗੲੀ, ਰਮਨੀ ਵੀ ਮੇਰੇ ਮਗਰ ਹੀ ਆ ਗੲੀ, ਰਮਨੀ ਸ਼ਾਇਦ ਇੱਕ ਕੁੜੀ ਹੋਣ ਕਰਕੇ ਮੇਰੇ ਦਰਦ ਨੂੰ ਸਮਝਦੀ ਸੀ, ਰਮਨੀ ਨੇ ਮੈਨੂੰ ਚੁੱਪ ਕਰਵਾਇਆ ਤੇ ਕਿਹਾ ਮੈਂ ਤੇਰੀ ਪੜਾਈ ਵਾਰੇ ਪਾਪਾ ਨਾਲ ਗੱਲ ਕਰੂਗੀ, ਮੈਂ ਰੋਂਦੀ ਰੋਂਦੀ ਨੇ ਰਮਨੀ ਨੂੰ ਕਿਹਾ ਨਹੀਂ ਰਮਨੀ ਤੂੰ ਕਿਸੇ ਨਾਲ ਕੋਈ ਗੱਲ ਨਾ ਕਰੀਂ, ਹੁਣ ਮੇਰੀ ਕਿਸਮਤ ਚ ਧੱਕੇ ਲਿਖੇ ਨੇ, ਨਹੀਂ ਤਰਨ ਤੂੰ ਇੱਕ ਕਾਬਲ ਕੁੜੀ ਹੈ, ਤੂੰ ਪੜ ਲਿਖ ਕੇ ਆਪਣੀ ਕਿਸਮਤ ਆਪ ਬਣਾ ਸਕਦੀ ਹੈ, ਨਹੀਂ ਰਮਨੀ ਹੁਣ ਕੀ ਰਹਿ ਗੲੀ ਮੇਰੀ ਜਿੰਦਗੀ, ਤੁਸੀਂ ਕੀ ਇੱਥੇ ਗੁਰਮਤੇ ਕਰੀ ਜਾਂਦੀਓ, ਬਾਹਰੋਂ ਆਉਂਦੀ ਨਾਨੀ ਨੇ ਗੁੱਸੇ ਨਾਲ ਕਿਹਾ, ਕੁਝ ਨਹੀਂ ਬੀਬੀ ਭੈਣ ਰੋ ਰਹੀ ਸੀ, ਮੈਂ ਇਹਨੂੰ ਚੁੱਪ ਕਰਵਾ ਰਹੀ ਸੀ, ਚੁੱਪ ਕਰਾਉਣ ਇਹਦੇ ਬੇਰ ਡੁੱਲੇ ਨੇ, ਕੋਈ ਕਹਿੰਦੈ ਇਹਨੂੰ ਰੋਣ ਨੂੰ, ਆਪਦੀ ਕਰਤੂਤ ਨੂੰ ਰੋਂਦੀ ਹੈ ਤਾਂ ਰੋਈ ਜਾਵੇ, ਕਹਿ ਕੇ ਨਾਨੀ ਉਥੋਂ ਚਲੀ ਗੲੀ, ਰਮਨੀ ਨੇ ਮੈਨੂੰ ਚੁੱਪ ਕਰਵਾਇਆ।

ਰਮਨੀ ਨੇ ਘਰ ਆਪਦੇ ਪਾਪਾ ਨਾਲ ਮੇਰੀ ਪੜ੍ਹਾਈ ਵਾਰੇ ਗੱਲ ਕੀਤੀ, ਪਰ ਮਾਮਾ ਜੀ ਨਾ ਮੰਨੇ, ਇੱਕ ਵਾਰ ਪੁਲਿਸ ਦੀਆਂ ਪੋਸਟਾਂ ਨਿਕਲੀਆਂ ਤੇ ਰਮਨੀ ਨੇ ਮੈਨੂੰ ਪੋਸਟ ਭਰਨ ਲੲੀ ਕਿਹਾ, ਪਰ ਮੈਂ ਡਰਦੀ ਨੇ ਰਮਨੀ ਨਾ ਕਰ ਦਿੱਤੀ, ਰਮਨੀ ਨੇ ਫਿਰ ਵੀ ਜ਼ਿੱਦ ਕਰਕੇ ਖੁਦ ਹੀ ਮੇਰੀ ਪੋਸਟ ਭਰ ਦਿੱਤੀ, ਹੁਣ ਪੋਸਟ ਤਾਂ ਭਰੀ ਗੲੀ ਪਰ ਘਰੋਂ ਜਾਣ ਦੀ ਡਿੱਕਤ ਆਉਣੀ ਸੀ, ਪੇਪਰ ਦੀ ਤਰੀਕ ਆ ਗੲੀ, ਰਮਨੀ ਮੈਨੂੰ ਕਹਿਣ ਲੱਗੀ ਕੀ ਕਰੀਏ, ਰਮਨੀ ਨੇ ਵੀ ਆਪਣੀ ਪੋਸਟ ਮੇਰੇ ਨਾਲ ਹੀ ਭਰ ਦਿੱਤੀ ਸੀ, ਰਮਨੀ ਨੇ ਘਰ ਪੇਪਰ ਵਾਰੇ ਗੱਲ ਕੀਤੀ, ਮਾਮਾ ਜੀ ਨੂੰ ਨਾਲ ਲੈਕੇ ਜਾਣ ਵਾਰੇ ਕਹਿਣ ਲੱਗੀ, ਪਰ ਮਾਮਾ ਜੀ ਕੋਲ ਵਕਤ ਨਾ ਹੋਣ ਕਰਕੇ ਮਾਮਾ ਜੀ ਨੇ ਮਨਾ ਕਰ ਦਿੱਤਾ, ਪੇਪਰ ਦੂਜੇ ਸ਼ਹਿਰ ਹੋਣ ਕਰਕੇ ਰਮਨੀ ਨੂੰ ਇੱਕਲੀ ਨੂੰ ਵੀ ਮਾਮਾ ਜੀ ਨਹੀਂ ਭੇਜਦੇ ਸੀ, ਮਾਮਾ ਜੀ ਨੇ ਨਾਨੀ ਨੂੰ ਰਮਨੀ ਨਾਲ ਜਾਣ ਲੲੀ ਕਿਹਾ, ਨਾਨੀ ਜੀ ਮੈਨੂੰ ਇੱਕਲੀ ਨੂੰ ਘਰ ਨਹੀਂ ਛੱਡ ਕੇ ਜਾਣਾ ਚਾਹੁੰਦੇ ਸੀ, ਨਾਨੀ ਨੇ ਮਾਮਾ ਨੂੰ ਮੈਨੂੰ ਵੀ ਨਾਲ ਲੈ ਕੇ ਜਾਣ ਲੲੀ ਕਿਹਾ।
ਮੈਂ ਨਾਨੀ ਜੀ ਤੇ ਰਮਨੀ ਅਸੀਂ ਤਿੰਨੇ ਸ਼ਹਿਰ ਪੇਪਰ ਦੇਣ ਜਾਣ ਦੀ ਤਿਆਰੀ ਕਰ ਲੲੀ, ਲਿਖਤੀ ਪੇਪਰ ਜਲੰਧਰ ਸੀ, ਦੂਰ ਹੋਣ ਕਰਕੇ ਰਾਤ ਵੀ ਸਾਨੂੰ ਉੱਥੇ ਹੀ ਰਹਿਣਾ ਪਿਆ, ਰਾਤ ਰਹਿਣ ਲੲੀ ਸਾਡੀ ਖਾਸ ਰਿਸ਼ਤੇਦਾਰੀ ਤਾਂ ਨਹੀਂ ਸੀ ਪਰ ਮੇਰੀ ਭੂਆ ਦੀ ਨਨਾਣ ਦੀ ਦਰਾਣੀ ਦੇ ਪੇਕੇ ਸੀ, ਅਸੀਂ ਉੱਥੇ ਰਾਤ ਰੁਕੇ, ਰਾਤ ਨੂੰ ਰਮਨੀ ਨੂੰ ਤੇ ਮੈਨੂੰ ਉਹਨਾਂ ਨੇ ਪੜਨ ਲੲੀ ਅਲੱਗ ਕਮਰਾ ਦੇ ਦਿੱਤਾ, ਮੈਂ ਤੇ ਰਮਨੀ ਅੱਧੀ ਰਾਤ ਤੱਕ ਪੜਦੀਆਂ ਰਹੀਆਂ, ਦੋ ਵਜੇ ਦੇ ਕਰੀਬ ਅਸੀਂ ਸੌਂ ਗੲੀਆਂ, ਨਾਨੀ ਨੇ ਸਾਨੂੰ ਸਵੇਰੇ ਹੀ ਜਗਾ ਦਿੱਤਾ, ਨਾਨੀ ਨੇ ਮੈਨੂੰ ਰਮਨੀ ਨਾਲ ਜਾਣ ਲੲੀ ਕਹਿ ਦਿੱਤਾ, ਜਿਵੇਂ ਹਰ ਗੱਲ ਦਾ ਸਬੱਬ ਰੱਬ ਹੀ ਬਣਾ ਰਿਹਾ ਹੋਵੇ, ਮੈਂ ਤੇ ਰਮਨੀ ਨੇ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ, ਸਵੇਰੇ ਤਿਆਰ ਹੋ ਕੇ ਅਸੀਂ ਪੇਪਰ ਦੇਣ ਚਲੀਆਂ ਗਈਆਂ, ਮਨ ਲਗਾ ਕੇ ਅਸੀਂ ਦੋਵਾਂ ਨੇ ਪੇਪਰ ਦਿੱਤਾ, ਪੇਪਰ ਸੌਖਾ ਹੋਣ ਕਰਕੇ ਅਸੀਂ ਛੇਤੀ ਹੀ ਕਰ ਦਿੱਤਾ , ਪੇਪਰ ਦੇ ਕੇ ਜਦੋਂ ਅਸੀਂ ਗੇਟ ਚੋਂ ਨਿਕਲਣ ਲੱਗੀਆਂ, ਸਾਹਮਣੇ ਜਸ਼ਨ ਖੜਾ ਸੀ, ਜਸ਼ਨ ਨੇ ਮੈਨੂੰ ਦੇਖ ਲਿਆ ਸੀ ਪਰ ਮੈਂ ਜਸ਼ਨ ਨੂੰ ਦੇਖ ਕੇ ਵੀ ਅਣਦੇਖਿਆ ਕਰ ਦਿੱਤਾ ਸੀ, ਜਸ਼ਨ ਨੇ ਮੈਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਰਮਨੀ ਮੇਰੀ ਬਾਂਹ ਫੜ ਕੇ ਕਾਹਲ ਨਾਲ ਬਾਹਰ ਲੈਂ ਆਈ, ਸ਼ਾਇਦ ਰਮਨੀ ਮੇਰੇ ਤੋਂ ਵੀ ਜ਼ਿਆਦਾ ਜਸ਼ਨ ਨੂੰ ਨਫ਼ਰਤ ਕਰਦੀ ਸੀ, ਰਮਨੀ ਤੇ ਮੈਂ ਰਿਕਸ਼ਾ ਲੈਂ ਕੇ ਘਰ ਆ ਗੲੀਆਂ, ਜਸ਼ਨ ਨੂੰ ਦੇਖਣ ਕਰਕੇ ਮੇਰੀ ਧੜਕਣ ਹਾਲੇ ਵੀ ਤੇਜ਼ ਸੀ, ਪਰ ਰਮਨੀ ਮੈਨੂੰ ਹੌਸਲਾ ਦਿੰਦੀ ਰਹੀ।

ਨਾਨੀ ਤਿਆਰ ਹੀ ਬੈਠੀ ਸੀ, ਸ਼ਾਇਦ ਸਾਡੇ ਆਉਣ ਦੀ ਉਡੀਕ ਕਰ ਰਹੀ ਸੀ, ਸਾਨੂੰ ਦੇਖ ਕੇ ਨੇ ਲੰਮਾ ਹੌਂਕਾ ਭਰ ਕੇ ਕਿਹਾ, ਸ਼ੁਕਰ ਹੈ ਤੁਸੀਂ ਆ ਗੲੀਆਂ, ਮੈਨੂੰ ਫ਼ਿਕਰ ਹੋਈ ਪਈ ਸੀ, ਚੰਗਾ ਭੈਣੇ ਅਸੀਂ ਹੁਣ ਚੱਲਦੇ ਹਾਂ, ਸਭ ਨੂੰ ਮਿਲ ਕੇ ਅਸੀਂ ਉਥੋਂ ਚੱਲ ਪੲੇ, ਤਕਰੀਬਨ ਤਿੰਨ ਘੰਟਿਆਂ ਬਾਅਦ ਅਸੀਂ ਘਰ ਪਹੁੰਚ ਗੲੇ, ਮੇਰਾ ਧਿਆਨ ਵਾਰ ਵਾਰ ਜਸ਼ਨ ਵੱਲ ਜਾ ਰਿਹਾ ਸੀ ਕਿ ਜਸ਼ਨ ਉੱਥੇ ਕੀ ਲੈਣ ਆਇਆ ਸੀ, ਉਹ ਵੀ ਕਿਤੇ ਪੇਪਰ ਦੇਣ ਤਾਂ ਨਹੀਂ ਆਇਆ ਸੀ, ਫਿਰ ਇੱਕ ਦਮ ਮੇਰਾ ਦਿਲ ਕਹਿ ਰਿਹਾ ਸੀ ਕਿ ਤੂੰ ਕੀ ਲੈਣਾ ਜਸ਼ਨ ਤੋਂ, ਤੂੰ ਉਸ ਜਸ਼ਨ ਵਾਰੇ ਸੋਚ ਰਹੀ ਹੈ ਜਿਸ ਨੇ ਤੇਰੀ ਜ਼ਿੰਦਗੀ ਖ਼ਰਾਬ ਕਰ ਦਿੱਤੀ, ਉਹ ਤੇਰਾ ਹੁਣ ਕੀ ਲੱਗਦਾ ਹੈ, ਸੋਚ ਕੇ ਮੈਂ ਸੋਚਣੋਂ ਹਟ ਜਾਂਦੀ ਸੀ ਦੂਜੇ ਪਲ ਮੇਰਾ ਧਿਆਨ ਫਿਰ ਜਸ਼ਨ ਵੱਲ ਜਾਂਦਾ ਸੀ, ਇਹੀ ਤਾਣਾ ਬਾਣਾ ਮੇਰੇ ਅੰਦਰ ਦੋ ਦਿਨ ਤੱਕ ਚੱਲਿਆ ਦੋ ਦਿਨ ਬਾਅਦ ਮੈਂ ਸਭ ਕੁਝ ਭੁੱਲ ਗੲੀ।

  ਸਾਡੇ ਪੇਪਰ ਦਾ ਨਤੀਜਾ ਆ ਗਿਆ, ਰਮਨੀ ਨੇ ਨਤੀਜਾ ਦੇਖਿਆ ਤਾਂ ਰਮਨੀ ਦੋ ਨੰਬਰਾਂ ਤੇ ਰਹਿ ਗੲੀ ਤੇ ਮੈਂ ਪਾਸ ਹੋ ਗੲੀ, ਹੁਣ ਫਿਰ ਇੱਕ ਨਵੀਂ ਮੁਸੀਬਤ ਖੜੀ ਹੋ ਗੲੀ ਸੀ ਕਿ ਹੁਣ ਕੀ ਕਰੀਏ, ਰਮਨੀ ਨੇ ਸੋਚ ਕੇ ਕਿਹਾ,  ਮੈਂ ਹਾਲੇ ਘਰ ਨਹੀਂ ਦੱਸਦੀ ਕਿ ਮੈਂ ਪੇਪਰ ਚੋਂ ਫੇਲ੍ਹ ਹੋ ਗੲੀ, ਬਸ ਫੇਰ ਕੀ ਰਮਨੀ ਨੇ ਉਵੇਂ ਹੀ ਕਹਿ ਦਿੱਤਾ ਜਿਵੇਂ ਸੋਚਿਆ ਸੀ , ਹੁਣ ਫੇਰ ਨਾਨੀ ਸਾਡੇ ਨਾਲ ਗੲੀ, ਅਸੀਂ ਜਲੰਧਰ ਹੀ ਰਿਸ਼ਤੇਦਾਰੀ ਚ ਰਾਤ ਕੱਟੀ, ਮੈਂ ਤੇ ਰਮਨੀ ਸਵੇਰ ਨੂੰ ਤਿਆਰ ਹੋ ਕੇ ਚਲੀਆਂ ਗਈਆਂ, ਉੱਥੇ ਸਾਡੀ ਪਹਿਲਾਂ 1600 ਮੀਟਰ ਦੀ ਰੇਸ ਹੋਈ, ਮੈਂ ਰੇਸ ਵਿੱਚੋਂ ਵੀ ਨਿਕਲ ਗੲੀ, ਤੇ ਫੇਰ ਲੰਬੀ ਛਾਲ ਦੀ ਵਾਰੀ ਆਈ , ਲੰਬੀ ਛਾਲ ਵੇਲੇ ਮੇਰੇ ਕੋਲੋਂ ਛਾਲ ਨਹੀਂ ਲੱਗੀ, ਉਹਨਾਂ ਨੇ ਮੈਨੂੰ ਤਿੰਨ ਮੌਕੇ ਦਿੱਤੇ ਮੈਂ ਤਿੰਨਾਂ ਚੋਂ ਫੇਲ੍ਹ ਹੋ ਗੲੀ, ਉੱਚੀ ਛਾਲ ਚੋਂ ਵੀ ਮੈਂ ਲੰਘ ਗੲੀ , ਬਾਕੀ ਸਭ ਕੁਝ ਮੇਰਾ ਪਾਸ ਹੋ ਗਿਆ, ਬਸ ਲੰਬੀ ਛਾਲ ਕਾਰਨ ਮੈਨੂੰ ਉਹਨਾਂ ਨੇ ਫੇਲ ਕਰ ਦਿੱਤਾ, ਮੇਰਾ ਮਨ ਬਹੁਤ ਦੁੱਖੀ ਹੋਇਆ, ਰਮਨੀ ਤੋਂ ਮੇਰਾ ਦੁੱਖ ਦੇਖਿਆ ਨਹੀਂ ਗਿਆ, ਰਮਨੀ ਫੇਰ ਅਫਸਰ ਕੋਲ ਗੲੀ ਤੇ ਅਫਸਰ ਨਾਲ ਸਾਰੀ ਗੱਲਬਾਤ ਕੀਤੀ ਤੇ ਰਮਨੀ ਨੇ ਮੇਰੀ ਸਾਰੀ ਹਾਲਤ ਅਫਸਰ ਨੂੰ ਦੱਸੀ, ਅਫਸਰ ਨੇ ਤਰਸ ਦੀ ਨਜ਼ਰ ਨਾਲ ਮੇਰੇ ਵੱਲ ਦੇਖਿਆ ਤੇ ਮੈਨੂੰ ਕੋਲ ਬੁਲਾ ਕੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਲੰਬੀ ਛਾਲ ਚੋਂ ਆਪਣੇ ਰਿਸਕ ਤੇ ਤੈਨੂੰ ਪਾਸ ਕਰ ਦਿੰਦਾ ਹਾਂ, ਉਹ ਅਫਸਰ ਉਸ ਵਕਤ ਮੈਨੂੰ ਰੱਬ ਵਰਗਾ ਲੱਗਿਆ, ਉਸ ਅਫਸਰ ਨੇ ਮੈਨੂੰ ਹੌਸਲਾ ਹੀ ਨਹੀਂ ਦਿੱਤਾ ਸਗੋਂ ਇੱਕ ਜਿਉਣ ਲਈ ਜਿੰਦਾ ਜ਼ਿੰਦਗੀ ਵੀ ਦਿੱਤੀ ਸੀ, ਉਸ ਅਫਸਰ ਨੇ ਰਮਨੀ ਕੋਲੋਂ ਫੋਨ ਨੰਬਰ ਮੰਗਦਿਆਂ ਕਿਹਾ ਆਪਣਾ ਫੋਨ ਨੰਬਰ ਦੇ ਦਿਓ ਮੈਂ ਫੋਨ ਕਰਕੇ ਦੱਸ ਦੇਵਾਂਗਾ, ਰਮਨੀ ਨੇ ਗੁਆਂਢੀਆਂ ਦਾ ਟੈਲੀਫੋਨ ਨੰਬਰ ਦੇ ਦਿੱਤਾ, ਤੇ ਅਸੀਂ ਘਰ ਆ ਗੲੀਆਂ, ਘਰ ਆ ਕੇ ਵੀ ਰਮਨੀ ਨੇ ਕਿਸੇ ਨੂੰ ਕੁਝ ਨਾ ਦੱਸਿਆ, ਰਮਨੀ ਨੇ ਇਹੀ ਕਿਹਾ ਕਿ ਫੋਨ ਆਉਗਾ ਫਿਰ ਪਤਾ ਲੱਗੇਗਾ ਕਿ ਨੌਕਰੀ ਮਿਲਦੀ ਹੈ ਜਾਂ ਨਹੀਂ, ਸਭ ਨੂੰ ਇਹ ਸੀ ਕਿ ਰਮਨੀ ਨੂੰ ਨੌਕਰੀ ਮਿਲਣੀ ਹੈ ਪਰ ਵਿਚਲੀ ਗੱਲ ਕਿਸੇ ਨੂੰ ਨਹੀਂ ਪਤਾ ਸੀ, ਅਚਾਨਕ ਇੱਕ ਦਿਨ ਗੁਆਂਢੀਆਂ ਦੇ ਘਰ ਫੋਨ ਆ ਗਿਆ, ਤੇ ਰਮਨੀ ਫੋਨ ਸੁਣਨ ਗੲੀ, ਆਉਂਦੀ ਨੇ ਹੀ ਰਮਨੀ ਨੇ ਮੇਰੇ ਕੰਨ ਚ ਸਾਰੀ ਗੱਲ ਦੱਸ ਦਿੱਤੀ, ਹੁਣ ਅਸੀਂ ਨੌਕਰੀ ਦੇ ਪੇਪਰ ਲੈਣ ਜਾਣਾ ਸੀ, ਦੂਜੇ ਦਿਨ ਅਸੀਂ ਮੈਂ, ਨਾਨੀ, ਰਮਨੀ ਤਿੰਨੋਂ ਫੇਰ ਜਲੰਧਰ ਗੲੇ, ਅਸੀਂ ਉਵੇਂ ਹੀ ਫੇਰ ਰਿਸ਼ਤੇਦਾਰਾਂ ਦੇ ਘਰ ਰਾਤ ਕੱਟੀ, ਸਵੇਰ ਨੂੰ ਮੈਂ ਤੇ ਰਮਨੀ ਤਿਆਰ ਹੋ ਕੇ ਗੲੀਆਂ, ਅਫਸਰ ਨੇ ਸਾਨੂੰ ਪੇਪਰ ਫੜਾਉਂਦੇ ਨੇ ਵਧਾਈ ਦਿੱਤੀ ਤੇ ਕਿਹਾ ਹੁਣ ਮੈਡੀਕਲ ਰਹਿ ਗਿਆ, ਉਹ ਵੀ ਮੈਂ ਆਪੇ ਟਪਾ ਦਿਓ, ਅਫਸਰ ਨੇ ਮੈਨੂੰ ਹੌਸਲਾ ਦਿੰਦੇ ਨੇ ਕਿਹਾ ਪੁੱਤ ਕੋਈ ਗੱਲ ਨਹੀਂ ਤੂੰ ਮੇਰੀ ਧੀ ਹੈ ਜੇ ਤੈਨੂੰ ਰਹਿਣ ਦੀ ਡਿੱਕਤ ਆਈ ਮੈਂ ਆਪੇ ਪ੍ਰਬੰਧ ਕਰ ਦੇਵਾਂਗਾ, ਮੇਰੀ ਖੁਸ਼ੀ ਦਾ ਉਦੋਂ ਕੋਈ ਟਿਕਾਣਾ ਨਹੀਂ ਸੀ, ਮੈਂ ਬਹੁਤ ਖੁਸ਼ ਸੀ ਕਿ ਰੱਬ ਨੇ ਮੇਰੀ ਬਾਂਹ ਫੜ ਲੲੀ, ਬਸ ਰਮਨੀ ਤੇ ਅਫਸਰ ਮੇਰੀ ਜਿੰਦਗੀ ਚ ਰੱਬ ਬਣ ਕੇ ਆਏ।
ਮੈਨੂੰ ਨੌਕਰੀ ਮਿਲ ਗਈ, ਰਮਨੀ ਮੈਨੂੰ ਨੌਕਰੀ ਤੇ ਛੱਡ ਕੇ ਆਪ ਘਰ ਚੱਲੀ ਗੲੀ, ਸ਼ਾਇਦ ਰਮਨੀ ਨਾਲ ਉਸ ਤੋਂ ਬਾਅਦ ਉਹਦੇ ਘਰਦਿਆਂ ਨੇ ਕੀ ਕੀਤੀ ਇਹ ਤਾਂ ਰੱਬ ਜਾਣਦਾ ਜਾਂ ਰਮਨੀ ਜਾਣਦੀ ਹੈ।

ਉਸ ਤੋਂ ਬਾਅਦ ਮੈਂ ਰਮਨੀ ਨੂੰ ਇੱਕ ਦਿਨ ਟੈਲੀਫੋਨ ਕੀਤਾ ਤਾਂ ਰਮਨੀ ਤੋਂ ਮੇਰੇ ਨਾਲ ਗੱਲ ਨਾ ਹੋਈ ਤੇ ਬਸ ਰੋ ਪਈ ਮੈਂ ਉਹਨੂੰ ਪਹਿਲਾਂ ਚੁੱਪ ਕਰਵਾਇਆ ਤੇ ਫੇਰ ਪੁੱਛਿਆ ਕਿ ਕੀ ਹੋਇਆ, ਰਮਨੀ ਨੇ ਰੋਂਦੀ ਨੇ ਹੀ ਦੱਸਿਆ ਭੈਣ ਮੇਰਾ ਅੱਠ ਦਿਨਾਂ ਨੂੰ ਵਿਆਹ ਹੈ ਤੇ ਮੈਂ ਹਾਲੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ, ਮੈਂ ਰਮਨੀ ਨੂੰ ਕਿਹਾ ਮੈਂ ਤੇਰੀ ਮਦਦ ਕਰਾਂ ਪਰ ਰਮਨੀ ਨੇ ਕਸਮ ਪਾ ਕੇ ਮੈਨੂੰ ਰੋਕ ਦਿੱਤਾ, ਸ਼ਾਇਦ ਅੱਠ ਦਿਨ ਬਾਅਦ ਰਮਨੀ ਦਾ ਵਿਆਹ ਹੋ ਗਿਆ ਸੀ।

ਅੱਛਾ ਤਰਨ ਤੂੰ ਵਿਆਹ ਕਿਉਂ ਨਹੀਂ ਕਰਵਾਇਆ, ਸਹਿਜ ਮੈਂ ਵਿਆਹ ਕਰਨ ਦੇ ਕਾਬਲ ਹੀ ਨਾ ਰਹੀ, ਤੇ ਮੇਰੇ ਨਾਲ ਵਿਆਹ ਕਰਵਾਉਂਦਾ ਵੀ ਕੌਣ ਮਾਂ ਪਿਉ ਮੇਰੇ ਨਹੀਂ ਸੀ ਕੋਈ ਅੱਗੇ ਪਿੱਛੇ ਮੇਰਾ ਸਾਥ ਦੇਣ ਵਾਲਾ ਕੋਈ ਨਹੀਂ, ਬਾਕੀ ਫੇਰ ਇੱਕ ਕੁੜੀ ਜਿਸ ਦੇ ਸਿਰ ਬਲਾਤਕਾਰ ਦਾ ਕਲੰਕ ਹੋਵੇ, ਦੂਜੇ ਉਸ ਦੇ ਆਨੰਦ ਕਾਰਜ ਹੋਣ ਬਾਅਦ ਸੋਹਰੇ ਉਸ ਨੂੰ ਨਕਾਰ ਕੇ ਛੱਡ ਜਾਣ, ਉਸ ਨਾਲ ਵਿਆਹ ਕੌਣ ਕਰਵਾਉਂਦਾ, ਨਹੀਂ ਤਰਨ ਜੋ ਤੈਨੂੰ ਸਮਝਦਾ ਉਹ ਤਾਂ ਆਪੇ ਰਾਜ਼ੀ ਹੋ ਜਾਂਦਾ, ਨਹੀਂ ਸਹਿਜ ਮਰਦ ਜਾਤ ਸਾਰੀ ਇਕੋਂ ਜਿਹੀ ਹੁੰਦੀ ਹੈ, ਇਹ ਦੂਜੇ ਦੀ ਜ਼ਨਾਨੀ ਨੂੰ ਤਰਸ ਦੇ ਆਧਾਰ ਵਰਤਦੇ ਨੇ ਤੇ ਆਪਣੀਆਂ ਨੂੰ ਨਿਕਾਰਦੇ ਨੇ, ਨਹੀਂ ਤਰਨ ਪੰਜੇ ਉਂਗਲਾਂ ਇਕੋਂ ਸਾਰ ਥੋੜਾ ਹੁੰਦੀਆਂ ਨੇ, ਸਹਿਜ ਜਦ ਉਂਗਲਾਂ ਦੂਜੇ ਹੱਥ ਨਾਲ ਮਿਲਦੀਆਂ ਨੇ ਤਾਂ ਇਕੋਂ ਸਾਰ ਹੀ ਹੋ ਜਾਂਦੀਆਂ ਨੇ, ਤਰਨ ਦੀ ਗੱਲ ਸੁਣ ਕੇ ਸਹਿਜ ਕੁਝ ਪਲ ਲੲੀ ਚੁੱਪ ਰਿਹਾ ਤੇ ਤਰਨ ਦੇ ਮੂੰਹ ਵੱਲ ਦੇਖਦਾ ਰਿਹਾ, ਤਰਨ ਤੂੰ ਗੱਲਾਂ ਬਹੁਤ ਡੂੰਘੀਆਂ ਕਰ ਲੈਂਦੀ ਹੈ, ਸਹਿਜ ਜਿੰਨੇ ਡੂੰਘੀਆਂ ਸੱਟਾਂ ਲੱਗਦੀਆਂ ਨੇ ਉਹਨੇ ਹੀ ਜ਼ਖਮਾਂ ਦੇ ਨਿਸ਼ਾਨ ਡੂੰਘੇ ਚੱਲੇ ਜਾਂਦੇ ਨੇ, ਸਹਿਜ ਮੈਨੂੰ ਗੱਲਾਂ ਕਰਨੀਆਂ ਨਹੀਂ ਆਉਂਦੀਆਂ, ਹਲਾਤਾਂ ਨੇ ਗੱਲਾਂ ਕਰਨੀਆਂ ਸਿਖਾਂ ਦਿੱਤੀਆਂ, ਹਾਂ ਤਰਨ ਸ਼ਾਇਦ ਬੰਦੇ ਦੇ ਹਾਲਾਤ ਬੰਦੇ ਨੂੰ ਬਹੁਤ ਕੁਝ ਸਿਖਾ ਦਿੰਦੇ ਨੇ, ਤਰਨ ਜੇ ਤੇਰਾ ਵਿਆਹ ਹੁੰਦਾ ਫੇਰ ਵੀ ਤੂੰ ਮਰਦਾਂ ਤੋਂ ਇੰਨੀ ਨਫ਼ਰਤ ਕਰਦੀ, ਸਹਿਜ ਇਸੇ ਲੲੀ ਤਾਂ ਮੈਂ ਕਦੇ ਵਿਆਹ ਵਾਰੇ ਸੋਚਿਆ ਨਹੀਂ, ਜੇ ਮੇਰਾ ਵਿਆਹ ਹੋਉਗਾ ਤਾਂ ਉਹ ਵੀ ਇੱਕ ਮਰਦ ਹੋਉਗਾ, ਉਸ ਤੋਂ ਬਾਅਦ ਜੇ ਰੱਬ ਨੇ ਪੁੱਤ ਦਿੱਤਾ ਤਾਂ ਉਹ ਵੀ ਵੱਡਾ ਹੋ ਕੇ ਮਰਦ ਹੀ ਬਣੇਗਾ, ਫਿਰ ਹੋ ਸਕਦੈ ਉਹ ਵੀ ਵੱਡਾ ਹੋ ਕੇ ਕਿਸੇ ਕੁੜੀ ਦੀ ਜ਼ਿੰਦਗੀ ਖ਼ਰਾਬ ਕਰੇ ਤੇ ਕਿਸੇ ਦੇ ਸਿਰ ਤੇ ਕਲੰਕ ਦਾ ਦਾਗ ਲਗਾਵੇ, ਬਸ ਇਹੀ ਸੋਚ ਕੇ ਸਹਿਜ ਮੈਂ ਵਿਆਹ ਵਾਰੇ ਕਦੇ ਸੋਚਿਆ ਨਹੀਂ, ਫੇਰ ਤਰਨ ਹੁਣ ਤੇਰੀ ਸਾਰੀ ਜ਼ਿੰਦਗੀ ਕਿਸ ਸਹਾਰੇ ਕੱਟੇਗੀ, ਸਹਿਜ ਜੇ ਮੈਂ ਸਹਾਰਿਆ ਤੇ ਰਹਿਣਾ ਹੁੰਦਾ ਤਾਂ ਅੱਜ ਤੱਕ ਵਿਆਹ ਕਰਵਾ ਲੈਂਦੀ, ਸਹਿਜ ਮੈਂ ਆਪਣੀ ਜ਼ਿੰਦਗੀ ਆਪਣੇ ਦੱਮ ਤੇ ਜਿਉਣਾ ਚਾਹੁੰਦੀ ਹਾਂ, ਪਰ ਤਰਨ ਤੇਰੇ ਕੋਲ ਤਾਂ ਕੋਈ ਬੱਚਾ ਵੀ  ਨਹੀਂ ਮੇਰੇ ਕੋਲ ਮੇਰੀ ਬੇਟੀ ਹੈ, ਬੇਟੀ ਸਹਿਜ ਨੇ ਹੈਰਾਨ ਹੁੰਦੇ ਨੇ ਪੁੱਛਿਆ, ਹਾਂ ਸਹਿਜ ਮੇਰੀ ਬੇਟੀ, ਪਰ ਤਰਨ ਤੇਰਾ ਤਾਂ ਵਿਆਹ ਹੀ ਨਹੀਂ ਹੋਇਆ, ਬੇਟੀ ਕਿਥੋਂ ਆ ਗੲੀ, ਇਹ ਜ਼ਰੂਰੀ ਹੁੰਦਾ ਸਹਿਜ ਜਿਸ ਨੂੰ ਅਸੀਂ ਜਨਮ ਦਿੱਤਾ ਹੋਵੇ ਉਹੀ ਸਾਡਾ ਧੀ ਪੁੱਤ ਹੁੰਦੇ ਨੇ, ਸਹਿਜ ਅਸੀਂ ਗੋਦ ਵੀ ਲੈ ਸਕਦੇ ਹਾਂ, ਅੱਛਾ ਤਰਨ ਤੂੰ ਗੋਦ ਲੲੀ, ਪਰ ਤੂੰ ਗੋਦ ਕਿਸ ਤੋਂ ਲੲੀ, ਸਹਿਜ ਜਿੱਥੇ ਮੈਂ ਰਹੀ ਹਾਂ ਉੱਥੇ ਇੱਕ ਗਰੀਬ ਪਰਿਵਾਰ ਰਹਿੰਦਾ ਸੀ, ਉਹਨਾਂ ਦੇ ਪਹਿਲਾਂ ਦੋ ਕੁੜੀਆਂ ਸੀ ਤੀਜੀ ਇਹ ਹੋ ਗੲੀ, ਜਿਸ ਦਾ ਨਾਂ ਮੈਂ ਹੈਵਨ ਰੱਖਿਆ, ਜਦੋਂ ਇਹ ਹੋਈ ਉਦੋਂ ਹੀ ਹੈਵਨ ਦੀ ਮਾਂ ਦੀ ਮੌਤ ਹੋ ਗੲੀ, ਉਹਨੂੰ ਪਾਲਣ ਵਾਲਾ ਕੋਈ ਨਹੀਂ ਸੀ, ਮੈਨੂੰ ਤਰਸ ਆ ਗਿਆ ਮੈਂ ਹੈਵਨ ਨੂੰ ਗੋਦ ਲੈ ਲਿਆ, ਹੁਣ ਹੈਵਨ ਦੇ ਮੋਹ ਨੇ ਮੈਨੂੰ ਬੰਨ ਲਿਆ, ਹੈਵਨ ਬਹੁਤ ਪਿਆਰੀ ਬੱਚੀ ਹੈ, ਹੁਣ ਉਹ ਚਾਰ ਸਾਲ ਦੀ ਹੋ ਗੲੀ ਸਕੂਲ ਪੜਨ ਜਾਂਦੀ ਹੈ ਦਿਨ ਵਕਤ ਉਹਨੂੰ ਸਕੂਲ ਛੱਡ ਕੇ ਮੈਂ ਡਿਊਟੀ ਆ ਜਾਂਦੀ ਹਾਂ, ਤੇ ਦੁਪਹਿਰ ਵਕਤ ਉਹਨੂੰ ਮੈਂ ਜਿੱਥੇ ਰਹਿ ਰਹੀ ਹਾਂ ਉਹ ਆਂਟੀ ਕੋਲ ਛੱਡ ਦਿੰਦੀ ਹਾਂ, ਸਹਿਜ ਹੁਣ ਮੈਨੂੰ ਇੱਕਲਾਪਨ ਵੀ ਮਹਿਸੂਸ ਨਹੀਂ ਹੁੰਦਾ, ਮੈਂ ਸਾਰਾ ਦਿਨ  ਹੈਵਨ ਦੇ ਆਹਰੇ ਲੱਗੀ ਰਹਿੰਦੀ ਹੈ।
ਸਹਿਜ ਨੇ ਤਰਨ ਦਾ ਹੱਥ ਫੜਦਿਆਂ ਕਿਹਾ ਤਰਨ ਤੇਰੀ ਕਹਾਣੀ ਸੱਚੀ ਬਹੁਤ ਦੁੱਖਦਾਈ ਹੈ ਮੈਨੂੰ ਖੁਦ ਸੁਣ ਕੇ ਮਹਿਸੂਸ ਹੋ ਰਿਹਾ ਕਿ ਸਾਡਾ ਸਮਾਜ ਕਿਹੋ ਜਿਹਾ ਹੈ ਜੋ ਕੁੜੀਆਂ ਤੇ ਲੱਗੇ ਦਾਗ ਨੂੰ ਸਾਰੀ ਉਮਰ ਨਾਲ ਲੈਂ ਕੇ ਚੱਲਦਾ ਹੈ, ਜਦ ਕਿ ਇਹ ਦਾਗ਼ ਵੀ ਸਾਡੇ ਸਮਾਜ ਵੱਲੋਂ ਹੀ ਲਗਾਏ ਜਾਂਦੇ ਨੇ, ਪਰ ਸਹਿਜ ਇਸ ਦਾ ਹੱਲ ਵੀ ਕੀ ਹੈ ਜਦ ਇੱਕ ਪਿਉ ਇੱਕ ਭਰਾ ਤੇ ਇੱਕ ਪਤੀ ਔਰਤ ਨੂੰ ਨਹੀਂ ਸਮਝ ਸਕਦੇ ਫਿਰ ਸਮਾਜ ਕਿਵੇਂ ਸਮਝੇਗਾ, ਸਹਿਜ ਸਮਾਜ ਵੀ ਸਾਡਾ ਹੀ ਬਣਾਇਆ  ਹੋਇਆ ਹੈ ਅਸੀਂ ਵੀ ਇਸ ਸਮਾਜ ਦਾ ਹਿੱਸਾ ਹਾਂ, ਹਾਂ ਤਰਨ ਸ਼ਾਇਦ ਤੂੰ ਠੀਕ ਕਹਿ ਰਹੀ ਹੈ।
ਚੱਲ ਤਰਨ ਆਪਾਂ ਨੂੰ ਗੱਲਾਂ ਚ ਪਤਾ ਹੀ ਨਹੀਂ ਲੱਗਿਆ ਵਕਤ ਬਹੁਤ ਹੋ ਗਿਆ ਤੂੰ ਵੀ ਆਪਣੀ ਡਿਊਟੀ ਕਰਕੇ ਘਰ ਜਾ ਤੇ ਮੈਂ ਵੀ ਜਾਂਦਾ ਹਾਂ, ਬਾਕੀ ਦੀ ਰਹਿੰਦੀ ਗੱਲ ਆਪਾਂ ਫੇਰ ਕਦੇ ਵਹਿਲੇ ਵਕਤ ਕਰਾਂਗੇ।

Leave a comment

0.0/5

Facebook
YouTube
YouTube
Pinterest
Pinterest
fb-share-icon
Telegram