Skip to content Skip to footer

ਜ਼ਿੰਦਗੀ ਹੈ ਇਕ ਅਜੀਬ ਜੰਗ, 

ਕਦੀ ਕੋਈ ਤੇ ਕਦੀ ਕੋਈ ਰੰਗ।

ਪਰ ਫਿਰ ਵੀ ਜ਼ਿੰਦਗੀ ਹੈ ਬੜੀ ਮਲੰਗ।।

ਕਦੀ ਉਪਰ ਤੇ ਕਦੀ ਥੱਲੇ,

ਮੁਸੀਬਤ ਵਿੱਚ ਲੋਗ ਛੱਡ ਜਾਣ ਕਲੇ।

ਬਚਪਨ ਨਾਲ ਹੁੰਦਾ ਹੈ ਬਹੁਤ ਪਿਆਰ,

ਜਦੋਂ ਹਰ ਕੋਈ ਕਰੇ ਭਰਪੂਰ ਦੁਲਾਰ।

ਜਵਾਨੀ ਵਿੱਚ ਹੈ ਖੁਮਾਰੀ ਚੜਦੀ,

ਜ਼ਿੰਦਗੀ ਇੱਕ ਨਵਾਂ ਮੌੜ ਹੈ ਫੜਦੀ।

ਜ਼ਿੰਦਗੀ ਹੈ ਇਕ ਅਜੀਬ ਜੰਗ,

ਕਦੀ ਕੋਈ ਤੇ ਕਦੀ ਕੋਈ ਰੰਗ।

ਪਰ ਫਿਰ ਵੀ ਜ਼ਿੰਦਗੀ ਹੈ ਬੜੀ ਮਲੰਗ।।

ਕਈ ਜ਼ਿੰਦਗੀ ਨੂੰ ਦਿੰਦੇ ਨੇ ਗੰਦੇ ਪਾਣੀ ਵਾਂਗੂੰ ਰੋੜ,

ਤੇ ਕਈ ਦਿੰਦੇ ਨੇ ਹਰ ਮੁਸੀਬਤ ਦਾ ਜਵਾਬ ਮੂੰਹ ਤੋੜ।

ਕਰਦੇ ਨੇ ਜੋ ਚੰਗੇ ਕੰਮ,

ਦੂਰ ਰਹੇ ਉਹਨਾਂ ਤੋਂ ਹਰ ਪਰੇਸ਼ਾਨੀ ਹਰ ਗਮ।।

ਜ਼ਿੰਦਗੀ ਹੈ ਇਕ ਅਜੀਬ ਜੰਗ,

ਕਦੀ ਕੋਈ ਤੇ ਕਦੀ ਕੋਈ ਰੰਗ।

ਪਰ ਫਿਰ ਵੀ ਜ਼ਿੰਦਗੀ ਹੈ ਬੜੀ ਮਲੰਗ।।

ਜ਼ਿੰਦਗੀ ਹੈ ਇੱਕ ਰੋਮਾਂਚਕ ਕਹਾਣੀ,

ਕੋਈ ਰੰਕ ਤੇ ਕੋਈ ਰਾਣੀ। 

ਪੈਸਾ ਹੈ ਇਕ ਮਾਇਆ ਜਾਲ,

ਜਿਸ ਲਈ ਹਰ ਕੋਈ ਖੇਲੇ ਚਾਲ।

ਪਿਆਰ ਨਾਲ ਰਹਿਣ ਦੀ ਵੰਝਲੀ ਗਈ ਗੁਆਚ,

ਇਨਸਾਨ ਭੁੱਲ ਗਏ ਨੇ ਓਹਦੀ ਜਾਚ।

ਜ਼ਿੰਦਗੀ ਤਾਂ ਹੈ ਵਾਂਗ ਸਮੁੰਦਰ ਦੀ ਲਹਿਰ,

ਸ਼ਾਂਤੀ ਤੇ ਸਹੀ ਢੰਗ ਨਾਲ ਜੀਓ ਨਹੀਂ ਤਾਂ ਆ ਜਾਓ ਕੇਹਰ।।

ਜ਼ਿੰਦਗੀ ਹੈ ਇਕ ਅਜੀਬ ਜੰਗ,

ਕਦੀ ਕੋਈ ਤੇ ਕਦੀ ਕੋਈ ਰੰਗ।

ਪਰ ਫਿਰ ਵੀ ਜ਼ਿੰਦਗੀ ਹੈ ਬੜੀ ਮਲੰਗ।।

ਖੁਸ਼ੀ ਸੇਠੀ

Leave a comment

0.0/5