ਸਾਨੂੰ ਪੰਜਾਬੀ ਅਖਵਾਉਂਦਿਆਂ ਨੂੰ ਸ਼ਰਮ ਕਦੋਂ ਆਊਗੀ...??
ਜਸਪਾਲ ਸਿੰਘ ਹੇਰਾਂ
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਦੇ ਨਤੀਜੇ ਨੇ ਪੰਜਾਬੀਆਂ ਦਾ ਨੱਕ ਵੱਢ ਦਿੱਤਾ ਹੈ, ਸਿਰ ਸ਼ਰਮ ਨਾਲ ਝੁਕਾਅ ਦਿੱਤਾ ਹੈ। ਨੱਕ ਇਸ ਕਰਕੇ ਨਹੀਂ ਵੱਢਿਆ ਗਿਆ ਕਿ ਨਤੀਜਾ ਮਾੜਾ ਭਾਵ 55 ਕੁ ਫ਼ੀਸਦੀ ਦੇ ਆਸ-ਪਾਸ ਹੈ। ਨੱਕ ਇਸ ਕਰਕੇ ਵੱਢਿਆ ਗਿਆ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ…
ਕਿਤਾਬਾਂ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆਂ ਹਨ, ਜੋ ਅਨਮੁੱਲਾ ਗਿਆਨ ਦੇਣ ਤੋਂ ਇਲਾਵਾ ਨੈਤਿਕ ਕਦਰਾਂ-ਕੀਮਤਾਂ ਤੇ ਜ਼ਿੰਦਗੀ ਜਿਉਣ ਦਾ ਸਲੀਕਾ ਵੀ ਸਿਖਾਉਂਦੀਆਂ ਹਨ। ਜਿਹੜਾ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਕਿਤਾਬਾਂ ਨੂੰ ਅਹਿਮੀਅਤ ਦਿੰਦਾ ਹੈ, ਉਹ ਵਿਅਕਤੀ ਕਦੇ ਹੌਸਲਾ ਨਹੀਂ ਛੱਡਦਾ, ਕਿਉਂਕਿ ਕਿਤਾਬਾਂ ਦਾ ਗਿਆਨ ਹੀ ਮੁਸ਼ਕਿਲਾਂ ਨਾਲ ਲੜਣਾ, ਦੁੱਖ ਵਿੱਚ ਹੱਸਣਾ ਤੇ ਹਾਰ ਤੋਂ ਸਿੱਖਣਾ ਸਿਖਾਉਂਦਾ…
Panjabi Bhasha Act
ਇਸਤਰੀ ਮਕਾਨ ਨੂੰ ਘਰ ਬਣਾ ਦਿੰਦੀ ਹੈ,
ਬੱਚੇ ਘਰ ਵਿਚ ਰੌਣਕ ਲਾ ਦਿੰਦੇ ਹਨ,
ਪੁਸਤਕਾਂ ਘਰ ਨੂੰ ਨਿੱਘਾ ਬਣਾ ਦਿੰਦੀਆਂ ਹਨ।
ਕੁੱਝ ਕਿਤਾਬਾਂ ਮਹਾਂਪੁਰਸ਼ਾਂ ਦੀ ਯਾਦ ਦਿਵਾਉਂਦੀਆਂ, ਵੱਡੇ ਪੁਰਖਿਆਂ-ਬਜ਼ੁਰਗਾਂ ਵਰਗੀਆਂ ਹੁੰਦੀਆਂ ਹਨ, ਸਤਿਕਾਰ ਨਾਲ ਰੱਖੀਆਂ ਹੋਈਆਂ।
ਕੁਝ ਕਿਤਾਬਾਂ ਦਾਦੇ-ਦਾਦੀ, ਨਾਨਾ-ਨਾਨੀ ਦੀ ਗੋਦੀ ਵਰਗੀਆਂ ਹੁੰਦੀਆਂ ਹਨ, ਜਿਹੜੀਆਂ ਹਰ ਵਾਰੀ ਮੋਹ-ਪਿਆਰ ਦਾ ਹੁਲਾਰਾ ਦਿੰਦੀਆਂ ਹਨ ਤੇ ਵਾਰ ਵਾਰ ਪੜ੍ਹੀਆਂ ਜਾਂਦੀਆਂ ਹਨ।
ਕੁਝ…
ਕੌਫ਼ੀ ਤੇ ਗੱਪ-ਸ਼ੱਪ
ਹਰੀਸ਼ ਖਰੇ
ਚਿੱਤਰ: ਸੰਦੀਪ ਜੋਸ਼ੀ
ਕੁਝ ਦਿਨ ਪਹਿਲਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇੱਕ ਗਰੁੱਪ ਟ੍ਰਿਬਿਊਨ ਸਮੂਹ ਦੇ ਦਫ਼ਤਰ ਆਇਆ। ਉਹ ਸਾਰੇ ਪੱਤਰਕਾਰੀ ਦੇ ਡਿਗਰੀ ਕੋਰਸ ਕਰਨ ਵਾਲੇ ਸਨ। ਗੱਲਬਾਤ ਸ਼ੁਰੂ ਹੋਈ। ਉਨ੍ਹਾਂ ਵੱਲੋਂ ਇਹ ਪ੍ਰਭਾਵ ਦਿੱਤਾ ਗਿਆ ਕਿ ਉਨ੍ਹਾਂ ਕੋਲ ਅਖ਼ਬਾਰ ਜਾਂ ਕੋਈ ਕਿਤਾਬ ਪੜ੍ਹਨ ਦਾ ਸਮਾਂ ਹੀ ਨਹੀਂ ਹੁੰਦਾ। ਜ਼ਾਹਿਰ ਹੈ ਇਹ…
ਪ੍ਰੋਫੈਸਰ ਸਾਹਿਬ ਆਪਣੇ ਕਮਰੇ ਵਿੱਚ ਬੈਠੇ ਕੋਈ ਕਿਤਾਬ ਪੜ੍ਹ ਰਹੇ ਸਨ ਕਿ ਉਹਨਾਂ ਦੀ ਪਤਨੀ ਨੇ ਕਮਰੇ ਵਿੱਚ ਆ ਕੇ ਘਬਰਾਹਟ ਨਾਲ ਦੱਸਿਆ,
"ਅਜੀ ਸੁਣਦੇ ਓ ਕੁਝ ? ਉਪਰੋਂ ਚੁਬਾਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਹਨ, ਮੈਨੂੰ ਲੱਗਦਾ ਜੁਆਕ ਲੜ ਪਏ। ਜਰਾ ਜਾ ਕੇ ਦੇਖੋ ਉਹਨਾਂ ਨੂੰ ਕੀ ਹੋਇਆ ?"
ਪ੍ਰੋਫੈਸਰ ਸਾਹਿਬ ਕਿਤਾਬ ਦਾ ਪੰਨਾ ਮੋੜ ਕੇ ਉਸਨੂੰ…