ਪਾਕਿਸਤਾਨ ਦੀ ਸਰਜ਼ਮੀਨ, ਜੇਹਲਮ ਦਰਿਆ ਦੇ ਕਿਨਾਰੇ ਵਸਿਆ ਸ਼ਹਿਰ 'ਸਰਾਏ ਆਲਮਗੀਰ'। ਸ਼ਹਿਰ ਦੇ ਇੱਕ ਕੋਨੇ ਵਿੱਚ ਜੇਹਲਮ ਦੀ ਵੱਖੀ ਨਾਲ ਬਣੀ ਤਿੰਨ ਮੰਜ਼ਿਲਾਂ ਸੁਰਮਈ ਹਵੇਲੀ, ਇੰਨੀ ਸ਼ੁਰਮਈ ਕਿ ਦੂਰੋ ਕਿਸੇ ਪਹਾੜ ਦਾ ਭੁੱਲੇਖਾ ਪਵੇ। ਛੱਤ ਤੇ ਖੜ੍ਹਾ ਇਨਸਾਨ ਜੇਹਲਮ ਦਰਿਆ ਦੇ ਹੁਸਨ ਨੂੰ ਨੰਗਿਆ ਦੇਖ ਸਕਦਾ ਸੀ। ਇਸ ਛੱਤ ਤੇ ਖੜ੍ਹੋ ਕੇ ਹਵੇਲੀ ਦੀ ਮਾਲਕਣ…
‘ ਭੂਆ ਨੂੰ ਮਿਲਿਆਂ ਦਸਾਂ ਤੋਂ ਵਧੀਕ ਵਰ੍ਹੇ ਬੀਤ ਗਏ ਸਨ। ਮੇਰੇ ਵੱਡੇ ਵਡੇਰਿਆਂ ‘ਚੋਂ ਇਹੋ ਇਕ ਨਾਉਂ ਲੈਣ ਜੋਗੀ ਪੁਰਾਣੀ ਮੁੱਢੀ ਬਾਕੀ ਸੀ। ਅੱਜ ਵੀ ਉਨ੍ਹਾਂ ਦੀ ਸੁਪਨੇ ਵਾਂਗ ਮਾੜੀ ਜਿਹੀ ਯਾਦ ਬਾਕੀ ਹੈ, ਜਦ ਨਿੱਕੇ ਹੁੰਦਿਆਂ ਭੂਆ ਮੈਨੂੰ ਉਂਗਲੀ ਲਾ ਕੇ, ਪਿਆਰ ਪੁਚਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ, ਤੇ ਅੱਧੀ ਛੁੱਟੀ…
ਉਹਦੇ ਪਿੰਡੇ ਦਾ ਰੰਗ ਭੂਰਾ ਸੀ, ਥਣ ਅਸਲੋਂ ਕਾਲੇ ਨਹੀਂ ਸਨ, ਪਰ ਕਾਲੀ ਭਾਹ ਮਾਰਦੇ ਸਨ, ਇਸ ਲਈ ਪਿੰਡ ਵਾਲਿਆਂ ਨੇ ਉਹਦਾ ਨਾ ਕਪਿਲਾ ਗਊ ਰੱਖਿਆ ਹੋਇਆ ਸੀ।
ਕਪਿਲਾ ਨੇ ਜਿੰਨੀ ਵਾਰ ਆਪਣੀਆਂ ਟੁੱਟੀਆਂ ਹੋਈਆਂ ਲੱਤਾਂ ਉੱਤੇ ਭਾਰ ਪਾ ਕੇ ਉੱਠਣ ਦੀ ਕੋਸ਼ਿਸ਼ ਕੀਤੀ ਸੀ, ਉੱਨੀ ਵਾਰ ਹੀ ਜ਼ੋਰ ਦੀ ਅਡਿੰਗ ਕੇ ਉਹ ਜ਼ਮੀਨ ਉੱਤੇ…
ਭਾਰਤ ਦੀਆਂ ਪਹਿਲੀਆਂ ਤਿੰਨ ਯੂਨੀਵਰਸਿਟੀਆਂ- ਕਲਕੱਤਾ, ਬੰਬਈ ਅਤੇ ਮਦਰਾਸ 1857 ਵਿੱਚ ਸਥਾਪਿਤ ਕੀਤੀਆਂ ਗਈਆਂ ਜਿਨ੍ਹਾਂ ਨਾਲ ਭਾਰਤ ਵਿੱਚ ਉੱਚ ਸਿੱਖਿਆ ਪ੍ਰਣਾਲੀ ਦੀ ਸ਼ੁਰੂਆਤ ਹੋਈ। ਪੰਜਾਬ ਯੂਨੀਵਰਸਿਟੀ ਚੌਥੀ ਭਾਰਤੀ ਯੂਨੀਵਰਸਿਟੀ ਸੀ, ਜਿਸ ਨੂੰ 1882 ਵਿੱਚ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਬਣਾਇਆ ਗਿਆ। 1947 ਤੋਂ ਬਾਅਦ, ਇਹ ਇੱਕੋ ਇੱਕ ਭਾਰਤੀ ਯੂਨੀਵਰਸਿਟੀ ਸੀ ਜੋ ਦੋ ਹਿੱਸਿਆਂ ਵਿੱਚ…
ਗੱਲ ‘ਕੇਰਾਂ ਮੂੰਹੋਂ ਨਿਕਲੇ ਸਹੀ, ਫਿਰ ਆਖੂ ਤੂੰ ਕੌਣ ਤੇ ਮੈਂ ਕੌਣ? ਤੇ ਗੱਲ ਕੋਈ ਝੂਠੀ ਵੀ ਨਹੀਂ ਸੀ- ਪੰਜਾਹਾਂ ਨੂੰ ਪੁੱਜਿਆ ਗੱਜੂ ਕਾਣਾ ਮੁੱਲ ਦੀ ਤੀਮੀਂ ਲਿਆਉਣ ਲੱਗਾ ਸੀ। ਗੱਜੂ ਦੀ ਭਰਜਾਈ ਸੰਤੋ ਨੇ ਸੁਣਿਆ, ਓਦ੍ਹੇ ਤਾਂ ਜਿਵੇਂ ਸਾਹ ਹੀ ਸੂਤੇ ਗਏ ਹੋਣ। “ਮਰ ਵੇ ਗੱਜੂ ਬੰਦਿਆ, ਤੇਰਾ ਬਹਿ ਜੇ ਬੇੜਾ!” ਬੇੜਾ ਬੈਠੇ ਚਾਹੇ…
ਇਕ ਵਾਰੀ ਇਕ ਆਦਮੀ ਹੁੰਦਾ ਸੀ , ਜਿਹਦੇ ਛੇ ਪੁੱਤਰ ਸਨ ਤੇ ਅਲਯੋਨਕਾ ਨਾਂ ਦੀ ਇਕ ਧੀ ਸੀ । ਇਕ ਦਿਨ ਪੁੱਤਰ ਪੈਲੀ ਵਾਹੁਣ ਗਏ ਤੇ ਉਹਨਾਂ ਆਪਣੀ ਭੈਣ ਨੂੰ ਕਿਹਾ , ਉਹਨਾਂ ਦੀ ਰੋਟੀ ਓਥੇ ਆਵੇ ।
“ਮੈਨੂੰ ਦੱਸੋ , ਹੋਵੋਗੇ ਕਿੱਥੇ , ਮੈਨੂੰ ਪਤਾ ਲਗੇ ਨਾ , ਮੈਂ ਆਣਾ ਕਿਹੜੀ ਥਾਂ ਏ ,"…
ਇੱਕ ਵਾਰ ਦੀ ਗੱਲ ਹੈ ਕਿ ਕਿਸੇ ਮੁਲਕ ਵਿੱਚ ਦੋ ਕਿਸਾਨ ਰਹਿੰਦੇ ਸਨ। ਇਵਾਨ ਅਤੇ ਨਾਓਮ। ਉਹ ਦੋਨੋਂ ਕਮਾਣ ਲਈ ਇੱਕਠੇ ਇੱਕ ਪਿੰਡ ਵਿੱਚ ਗਏ ਅਤੇ ਦੋ ਅੱਡ ਅੱਡ ਮਾਲਕਾਂ ਦੇ ਕੋਲ ਨੌਕਰੀ ਕਰਨ ਲੱਗ ਪਏ। ਹਫਤਾ ਭਰ ਉਹ ਕੰਮ ਕਰਦੇ ਰਹੇ ਅਤੇ ਸਿਰਫ ਐਤਵਾਰ ਨੂੰ ਆਪਸ ਵਿੱਚ ਮਿਲੇ। ਇਵਾਨ ਨੇ ਪੁਛਿਆ: "ਭਰਾਵਾ ਤੂੰ ਕੀ…
ਵੀਰਾਂ ਦਾ ਪਿਓ ਕਰਮ ਚੰਦ ਹੁਰਾਂ ਦੇ ਖੇਤ ਵਿਚ ਕਾਮਾ ਹੁੰਦਾ ਸੀ ਤੇ ਜਦੋਂ ਉਹ ਮੋਇਆ, ਵੀਰਾਂ ਮਸੇਂ ਕੁਛੜੋਂ ਲੱਥ ਕੇ ਰਿੱੜ੍ਹਨ ਜੋਗੀ ਹੋਈ ਸੀ । ਵੀਰਾਂ ਦਾ ਪਿਓ ਭਰ ਜਵਾਨੀ ਦੀ ਮੌਤ ਮੋਇਆ ਸੀ, ਜਿਸ ਲਈ ਇਕ ਵਾਰੀ ਤਾਂ ਸਾਰੇ ਪਿੰਡ ਦਾ ਦਿਲ ਵੀਰਾਂ ਦੀ ਜਵਾਨ-ਜਹਾਨ ਮਾਂ ਦੇ ਦੁੱਖ ਵਿਚ ਪੰਘਰ ਉੱਠਿਆ ਸੀ ।…
ਜਿਲਾ ਗੁਜਰਾਂਵਾਲੇ ਦੇ ਸ਼ਹਿਰ ਕਰੀਮ ਨਗਰ ਵਿਚ ਇੱਕ ਗੱਭਰੂ ਰਘਬੀਰ ਸਿੰਘ ਨਾਮੇ ਵਪਾਰ ਦਾ ਕੰਮ ਕਰਦਾ ਸੀ, ਇਸ ਦੀਆਂ ਦੋ ਦੁਕਾਨਾਂ ਅਰ ਇਕ ਮਕਾਨ ਸੀ। ਰਘਬੀਰ ਸਿੰਘ ਸੋਹਣਾ, ਉਚਾ, ਭਰਵਾਂ ਜਵਾਨ ਸੀ। ਠਠੇ ਮਖੌਲ ਦਾ ਏਹ ਨੂੰ ਚੰਗਾ ਸ਼ੌਕ ਸੀ ਅਤੇ ਰਾਗ ਦੀ ਭੀ ਕੁਝ ਸੁਧ ਬੁਧ ਰਖਦਾ ਸੀ। ਜਵਾਨੀ ਚੜ੍ਹਦਿਆਂ ਇਸ ਨੂੰ ਸ਼ਰਾਬ ਦੀ…
ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ....
ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇਕ ਚੁਬਾਰੇ ਵਿਚ ਜਵਾਨੀ ਚੜ੍ਹੀ ਸੀ। ਤੇ ਉਥੇ ਹੀ ਇਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂਹ ਦਿੱਤਾ ਸੀ। ਪਰ…
