ਕੋਰੋਨਾ ਦੇ ਪ੍ਰਭਾਵ ਦਾ ਗਰੀਬਾਂ ਲਈ ਅਰਥ "ਕਦੇ ਕੋਈ ਭੁੱਖਾ ਨਹੀਂ ਸੌਂਇਆ...."
ਕਦੇ ਕੋਈ ਭੁੱਖਾ ਨਹੀਂ ਸੌਂਇਆ....
ਰਾਖ਼ ਵੀ ਹੁਣ ਠੰਡੀ ਹੋ ਚੱਲੀ ਏ
ਤੇ ਤਵੇ
ਧਰੇ ਧਰਾਏ ਰਹਿ ਗਏ ਹਨ
ਆਟੇ ਦੀ ਪੀਪੀ ਵੇਖੀ
ਤਾਂ ਉਹ ਵੀ ਅੱਗੋਂ
ਜਵਾਬ ਦੇ ਗਈ
ਬਾਲਣ ਵੀ ਤਾਂ ਹੈ ਨ੍ਹੀ
ਸੁਣਿਆ ਏ
ਕੋਈ ਰਾਸ਼ਨ ਦੇਣ ਆ ਰਿਹੈ
ਪਰ…
ੴ ਸਤਿਗੁਰ ਪ੍ਰਸ਼ਾਦਿ
ਵਾਹਿਗੁਰੂ ਜੀ ਦੀ ਕਿਰਪਾ ਨਾਲ ਪਹਿਲੀ ਕਿਤਾਬ ਦੀ ਸੁਰੂਆਤ 🙏
ਬਾਰਵੀਂ ਜਮਾਤ ਚੋਂ ਪਹਿਲੇ ਨੰਬਰ ਤੇ ਆਉਣ ਕਰਕੇ ਅੱਜ ਜੀਤੀ ਤੋਂ ਆਪਣੀ ਖੁਸ਼ੀ ਸਾਂਭੀ ਨਹੀਂ ਸੀ ਜਾਂਦੀ । ਸਕੂਲ ਤੋਂ ਸਿੱਧਾ ਘਰ ਆਕੇ ਆਪਣੀ ਮੰਮੀ ਨੂੰ ਰਿਜਲਟ ਬਾਰੇ ਦੱਸਿਆ ।
ਬੇਅੰਤ ਕੌਰ ( ਜੀਤੀ ਦੀ ਮੰਮੀ ) - ਪੁੱਤ , ਮਾਣ ਆ…
ਅੱਖਰ ਕਿਤਾਬ ਦਾ ਇਕ ਉਹ ਮਹਤੱਵਪੂਰਨ ਅੰਗ ਹੈ ਜਿਸਦੇ ਨਾਲ ਕਿਤਾਬ ਦਾ ਹਰ ਕੋਰਾ ਵਰਕਾ ਧੜਕਦਾ ਹੈ ਤੇ ਇਹਨਾਂ ਅੱਖਰ ਰੂਪੀ ਅੰਗਾਂ ਵਿਚ ਸਾਹ ਭਰਦੀ ਹੈ ਸਾਡੀ ਕਲਮ । ਜਿਵੇਂ ਹੀ ਮਨੁੱਖ ਨੂੰ ਆਪਣੇ ਸ਼ਰੀਰ ਵਿਚ ਸਾਹਾਂ ਦੀ ਪ੍ਰਕਿਰਿਆ ਖਤਮ ਹੁੰਦੀ ਜਾਪਦੀ ਹੈ ਤਾ ਉਹ ਤੁਰੰਤ ਡਾਕਟਰ ਵੱਲ ਭੱਜਦਾ ਹੈ, ਬਿਲਕੁਲ ਇੰਝ ਹੀ ਜਦ ਇਕ…
ਅੱਜ ਕੱਲ ਕਿਵੇਂ ਦਾ ਮਾਹੌਲ ਹੈ। ਇਹ ਤਾਂ ਸਭ ਜਾਣਦੇ ਹੈ। ਏਨਾਂ ਦਿਨਾਂ ਵਿਚ ਹੀ। ਮੈਂ ਕਿਸੇ ਜਰੂਰੀ ਕੰਮ ਤੋਂ ਘਰ ਨੂੰ ਜਾਂਦਾ ਪਿਆ ਸੀ। ਸਮਾਂ ਕੁਝ ਸ਼ਾਮ ਦੇ 6 ਬਜੇ ਦਾ ਸੀ। ਆਟੋ ਵਾਲੀਆਂ ਦੀ ਭੀੜ ਵਿਚ ਮੈਂ ਫਸਿਆ ਪਿਆ ਸੀ। ਕਦੀ ਕੋਈ ਕਹਿੰਦਾ ਕੋਈ ਕਹਿੰਦਾ, ਕਿੱਥੇ ਜਾਣਾਂ ਭਾਈ...। ਜਦ ਮੈਂ ਉਹਨਾਂ ਨੂੰ ਆਪਣੀ…
ਸੁੰਨਾਂ ਗੁੱਟ
ਰੱਖੜੀਆਂ ਦੀਆਂ ਰੱਖਾਂ ਵਿੱਚ
ਤੇ ਸਿਰ ਦੇ ਸਿਹਰਿਆਂ ਵਿੱਚ,
ਘਰ ਦੀਆਂ ਨੀਹਾਂ ਵਿੱਚ
ਤੇ ਛੱਤ ਦੇ ਨਮੇਰਿਆਂ ਵਿੱਚ,
ਕੁਦਰਤ ਦਾ ਸਭ ਤੋਂ ਅਨਮੋਲ
ਇਹ ਗਹਿਣਾ ਹੁੰਦੀਆਂ ਨੇ,
ਖੁਸ਼ਨਸੀਬ ਹੁੰਦੇ ਨੇ ਉਹ ਲੋਕ
ਜਿਨ੍ਹਾਂ ਕੋਲ ਭੈਣਾਂ ਹੁੰਦੀਆਂ ਨੇ।
ਗੁਰਦੀਪ ਰੱਖੜਾ
"ਉੱਠ ਖੜ ਪੁੱਤ", ਅੱਜ ਪੂਰਨਮਾਸ਼ੀ ਆ, ਚੱਲ ਗੁਰੂ ਘਰ ਚੱਲੀਏ, ਮੱਥਾ ਟੇਕ ਕੇ…
-ਕਹਾਣੀ-
ਮੂਹਰਲਾ ਬਲਦ
-ਅਮਨ ਪਾਲ ਸਾਰਾ (ਬਰਨਬੀ, ਬੀ.ਸੀ., ਕੈਨੇਡਾ)
“ਖਿੱਚ, ਖਿੱਚ ... ਸ਼ੇਰਾ” ਵਿਸਕੀ ਦੇ ਪੈੱਗ ਵਿੱਚ ਪਾਣੀ ਪਾ ਕੇ ਰਣਜੀਤ ਦੇ ਹੱਥ ਵਿੱਚ ਗਲਾਸ ਫੜਾਉਂਦਿਆਂ ਸੁਖਦੇਵ ਨੇ ਕਿਹਾ ਤੇ ਪੋਲੇ ਜਿਹੇ ਹੱਥ ਨਾਲ ਰਣਜੀਤ ਦੀ ਪਿੱਠ ਥਾਪੜੀ। ਪਤਾ ਨਹੀਂ ਕਿਉਂ ਰਣਜੀਤ ਨੂੰ ਉਸਦਾ ਅਜਿਹਾ ਕਰਨਾ ਜ਼ਰਾ ਨਹੀਂ ਭਾਇਆ। ਪੌਣੇ ਕੁ ਘੰਟੇ ਵਿੱਚ ਉਹ ਦੋ ਦੋ ਭਾਰੇ ਜਿਹੇ…
ਲੰਡਨ :-ਪ੍ਰਵਾਸੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਜੇਤੂ ਤੇ ਪੰਜਾਬੀ ਸਾਹਿਤ ਕਲਾ ਕੇਂਦਰ ਯੂ. ਕੇ. ਦੇ ਪ੍ਰਧਾਨ ਡਾ: ਸਾਥੀ ਲੁਧਿਆਣਵੀ ਅੱਜ ਹਲਿੰਗਡਨ ਹਸਪਤਾਲ 'ਚ ਆਖਰੀ ਅਲਵਿਦਾ ਆਖ ਗਏ¢ ਉਹ 78 ਵਰਿ੍ਹਆਂ ਦੇ ਸਨ ਤੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ¢ ਸਾਥੀ ਲੁਧਿਆਣਵੀ ਨੇ ਕਵਿਤਾਵਾਂ, ਵਾਰਤਕ, ਨਾਵਲ ਅਤੇ ਮੁਲਾਕਾਤਾਂ ਦੀਆਂ ਡੇਢ ਦਰਜਨ ਤੋਂ ਵੱਧ ਕਿਤਾਬਾਂ…
‘ਪੰਥ, ਧਰਮ ਤੇ ਰਾਜਨੀਤੀ‘ ਪੁਸਤਕ ‘ਤੇ ਹੋਈ ਚਰਚਾ
ਲੋਕਾਂ ਦੀ ਮੁਕਤੀ ਦਾ ਮਾਰਗ ਹੈ ਧਰਤੀ ਨਾਲ ਜੁੜਿਆ ਸੰਗਰਾਮ: ਡਾ. ਸੁਮੇਲ ਸਿੰਘ
ਜਲੰਧਰ: (12 ਜਨਵਰੀ) ਨਵੰਬਰ 1949 ‘ਚ ਇੱਕ ਚਿੱਠੀ ਦੇ ਰੂਪ ‘ਚ ਲਿਖੀ ਗਿਆਨੀ ਹੀਰਾ ਸਿੰਘ ‘ਦਰਦ‘ ਦੀ ਪੁਸਤਕ ‘ਪੰਥ, ਧਰਮ ਤੇ ਰਾਜਨੀਤੀ‘ ਉਪਰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਕਾਰਵਾਈ ਵਿਚਾਰ-ਗੋਸ਼ਟੀ ‘ਚ ਧਰਮ, ਪੰਥ, ਰਾਜਨੀਤੀ, ਫ਼ਿਰਕਾਪ੍ਰਸਤੀ,…
”ਰਹੀਮੇ!”
ਸ਼ੇਖ਼ ਅਬਦੁਲ ਹਮੀਦ ਸਬ-ਇੰਸਪੈਕਟਰ ਨੇ ਘਰ ਦਾ ਬੂਹਾ ਵੜਦਿਆਂ ਹੀ ਨੌਕਰ ਨੂੰ ਆਵਾਜ਼ ਦਿੱਤੀ, ”ਬਸ਼ੀਰ ਨੂੰ ਮੇਰੇ ਕਮਰੇ ਵਿਚ ਭੇਜ ਜ਼ਰਾ”।
ਤੇ ਉਹ ਸ਼ਪਾ-ਸ਼ਪ ਆਪਣੇ ਪ੍ਰਾਈਵੇਟ ਕਮਰੇ ਵਿਚ ਪਹੁੰਚੇ, ਕੋਟ ਤੇ ਪੇਟੀ ਲਾਹ ਕੇ ਕਿੱਲੀ ਉੱਤੇ ਟੰਗੀ ਅਤੇ ਮੇਜ਼ ਦੇ ਅੱਗੇ ਜਾ ਬੈਠੇ।
ਮੇਜ਼ ਉੱਤੇ ਬਹੁਤ ਸਾਰਾ ਖਿੱਲਰ-ਖਲੇਰਾ ਪਿਆ ਹੋਇਆ ਸੀ। ਇਕ ਨੁੱਕਰੇ ਕੁਝ ਮੋਟੀਆਂ-ਪਤਲੀਆਂ, ਕਾਨੂੰਨੀ ਅਤੇ…
ਗੁਰਬਖ਼ਸ਼ ਸਿੰਘ ਪ੍ਰੀਤਲੜੀ -
ਪਿੰਡ ਦੇ ਇਕੋ ਇਕ ਪੱਕੇ ਘਰ ਦੇ ਪਛਵਾੜਿਓਂ ਮਰਦ ਤੇ ਤੀਵੀਂ ਚੋਰਾਂ ਵਾਂਗ ਅੱਗਾ ਪਿੱਛਾ ਘੋਖਦੇ ਨਿਕਲੇ। ਸਾਹਮਣੇ ਸੂਰਜ ਲਹਿ ਰਿਹਾ ਸੀ, ਸਿੱਧੀਆਂ ਕਿਰਨਾਂ ਉਨ੍ਹਾਂ ਦੇ ਮੂੰਹ ਉਤੇ ਪਈਆਂ। ਮਰਦ ਦਾ ਜੁੱਸਾ ਜਵਾਨ ਤੇ ਤਕੜਾ, ਤੀਵੀਂ ਦੀ ਨੁਹਾਰ ਸੁਹਣੀ ਤੇ ਪਤਲੀ ਪਰ ਦੋਹਾਂ ਦੇ ਹਵਾਸ ਉੱਡੇ ਹੋਏ। ਪਲ ਦਾ ਪਲ ਪਰਲੇ…